1 Chronicles 15 - WEB (Punjabi)
1 [David] made him houses in the city of David; and he prepared a place for the ark of God, and pitched for it a tent.ਨੇਮ ਦਾ ਸੰਦੂਕ ਯਰੂਸ਼ਲਮ ਵਿੱਚ ਦਾਊਦ ਨੇ ਆਪਣੇ ਰਹਿਣ ਲਈ ਦਾਊਦ ਦੇ ਸ਼ਹਿਰ ਵਿੱਚ ਘਰ ਉਸਾਰੇ। ਫ਼ਿਰ ਉਸ ਨੇ ਨੇਮ ਦੇ ਸੰਦੂਕ ਨੂੰ ਰੱਖਣ ਲਈ ਜਗ੍ਹਾ ਬਣਵਾਈ ਜਿਸ ਲਈ ਉਸ ਨੇ ਤੰਬੂ ਖੜ੍ਹਾ ਕੀਤਾ।
2 Then David said, None ought to carry the ark of God but the Levites: for them has Yahweh chosen to carry the ark of God, and to minister to him forever.ਫ਼ਿਰ ਦਾਊਦ ਨੇ ਕਿਹਾ, “ਸਿਰਫ਼ ਲੇਵੀਆਂ ਨੂੰ ਹੀ ਨੇਮ ਦਾ ਸੰਦੂਕ ਚੁੱਕਣ ਦੀ ਇਜਾਜ਼ਤ ਹੈ। ਯਹੋਵਾਹ ਨੇ ਨੇਮ ਦੇ ਸੰਦੂਕ ਨੂੰ ਚੁੱਕਣ ਅਤੇ ਹਮੇਸ਼ਾ ਲਈ ਉਸਦੀ ਸੇਵਾ ਕਰਨ ਲਈ ਲੇਵੀਆਂ ਨੂੰ ਚੁਣਿਆ ਹੈ।”
3 David assembled all Israel at Jerusalem, to bring up the ark of Yahweh to its place, which he had prepared for it.ਤਦ ਦਾਊਦ ਨੇ ਸਾਰੇ ਇਸਰਾਏਲੀਆਂ ਨੂੰ ਯਰੂਸ਼ਲਮ ਵਿੱਚ ਇਕੱਠਿਆਂ ਸੱਦਿਆ। ਜਦ ਕਿ ਲੇਵੀਆਂ ਨੇ ਨੇਮ ਦੇ ਸੰਦੂਕ ਨੂੰ ਉਸ ਥਾਂ ਤੀਕ ਚੁੱਕਿਆ ਜਿਹੜੀ ਦਾਊਦ ਨੇ ਉਸ ਲਈ ਬਣਵਾਈ ਸੀ।
4 David gathered together the sons of Aaron, and the Levites:ਦਾਊਦ ਨੇ ਹਾਰੂਨ ਦੇ ਉੱਤਰਾਧਿਕਾਰੀ ਨੂੰ ਅਤੇ ਲੇਵੀਆਂ ਨੂੰ ਇਕੱਠਾ ਕੀਤਾ।
5 of the sons of Kohath, Uriel the chief, and his brothers one hundred twenty;ਕਹਾਥੀਆਂ ਦੇ ਪਰਿਵਾਰ-ਸਮੂਹ ਵਿੱਚੋਂ 120 ਮਨੁੱਖ ਸਨ ਅਤੇ ਊਰੀਏਲ ਉਨ੍ਹਾਂ ਦਾ ਆਗੂ ਸੀ।
6 of the sons of Merari, Asaiah the chief, and his brothers two hundred twenty;ਮਰਾਰੀ ਪਰਿਵਾਰ-ਸਮੂਹ ਵਿੱਚੋਂ 220 ਮਨੁੱਖ ਸਨ ਅਸਾਯਾਹ ਉਨ੍ਹਾਂ ਦਾ ਆਗੂ ਸੀ।
7 of the sons of Gershom, Joel the chief, and his brothers one hundred thirty;ਗੇਰਸ਼ੋਮੀਆਂ ਦੇ ਘਰਾਣੇ ਵਿੱਚ 130 ਮਨੁੱਖ ਸਨ ਅਤੇ ਯੋਏਲ ਉਨ੍ਹਾਂ ਦਾ ਆਗੂ ਸੀ।
8 of the sons of Elizaphan, Shemaiah the chief, and his brothers two hundred;ਅਲੀਸਾਫ਼ਾਨ ਦੇ ਪਰਿਵਾਰ-ਸਮੂਹ ਚੋ 200 ਮਨੁੱਖ ਸਨ ਅਤੇ ਸ਼ਮਅਯਾਹ ਉਨ੍ਹਾਂ ਦਾ ਆਗੂ ਸੀ।
9 of the sons of Hebron, Eliel the chief, and his brothers eighty;ਹਬਰੋਨ ਦੇ ਘਰਾਣੇ ਵਿੱਚੋਂ 80 ਮਨੁੱਖ ਸਨ, ਜਿਨ੍ਹਾਂ ਦਾ ਸਰਦਾਰ ਅਲੀਏਲ ਸੀ।
10 of the sons of Uzziel, Amminadab the chief, and his brothers one hundred twelve.ਉਜ਼ੀਏਲ ਦੇ ਪਰਿਵਾਰ-ਸਮੂਹ ਵਿੱਚੋਂ 112 ਮਨੁੱਖ ਸਨ ਅਤੇ ਅਮੀਨਾਦਾਬ ਉਨ੍ਹਾਂ ਦਾ ਸਰਦਾਰ ਸੀ।
11 David called for Zadok and Abiathar the priests, and for the Levites, for Uriel, Asaiah, and Joel, Shemaiah, and Eliel, and Amminadab,ਦਾਊਦ ਦੀ ਜਾਜਕਾਂ ਅਤੇ ਲੇਵੀਆਂ ਨਾਲ ਗੱਲ-ਬਾਤ ਤਦ ਦਾਊਦ ਨੇ ਸਾਦੋਕ ਅਤੇ ਅਬਯਾਥਾਰ ਜਾਜਕ ਨੂੰ ਆਪਣੇ ਕੋਲ ਬੁਲਾਇਆ। ਦਾਊਦ ਨੇ ਊਰੀਏਲ, ਅਸਾਯਾਹ, ਯੋਏਲ, ਸ਼ਮਅਯਾਹ, ਅਲੀਏਲ ਅਤੇ ਅੰਮੀਨਾਦਾਬ ਲੇਵੀਆਂ ਨੂੰ ਵੀ ਆਪਣੇ ਕੋਲ ਸੱਦਿਆ।
12 and said to them, You are the heads of the fathers' [houses] of the Levites: sanctify yourselves, both you and your brothers, that you may bring up the ark of Yahweh, the God of Israel, to [the place] that I have prepared for it.ਦਾਊਦ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਲੇਵੀ ਪਰਿਵਾਰ-ਸਮੂਹ ਦੇ ਆਗੂ ਹੋ, ਤੁਹਾਨੂੰ ਅਤੇ ਬਾਕੀ ਲੇਵੀਆਂ ਨੂੰ ਆਪਣੇ-ਆਪ ਨੂੰ ਪਵਿੱਤਰ ਕਰਨਾ ਚਾਹੀਦਾ ਹੈ, ਫ਼ੇਰ ਜਿਹੜੀ ਜਗ੍ਹਾ ਮੈਂ ਨੇਮ ਦੇ ਸੰਦੂਕ ਲਈ ਬਣਾਈ ਹੈ, ਸੰਦੂਕ ਨੂੰ ਉੱਥੇ ਲੈ ਕੇ ਆਓ।
13 For because you didn't carry it at the first, Yahweh our God made a breach on us, because we didn't seek him according to the ordinance.ਪਿੱਛਲੀ ਵਾਰੀ, ਕਿਉਂ ਜੋ ਅਸੀਂ ਯਹੋਵਾਹ ਨੂੰ ਨੇਮ ਦੇ ਸੰਦੂਕ ਨੂੰ ਚੁੱਕਣ ਦੀ ਵਿਧੀ ਨਹੀਂ ਪੁੱਛੀ ਸੀ, ਯਹੋਵਾਹ ਨੇ ਸਾਨੂੰ ਦੰਡ ਦਿੱਤਾ ਸੀ।”
14 So the priests and the Levites sanctified themselves to bring up the ark of Yahweh, the God of Israel.ਤਦ ਫ਼ਿਰ ਜਾਜਕਾਂ ਅਤੇ ਲੇਵੀਆਂ ਨੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਨੂੰ ਚੁੱਕਣ ਲਈ ਆਪਣੇ-ਆਪ ਨੂੰ ਪਵਿੱਤਰ ਕੀਤਾ।
15 The children of the Levites bore the ark of God on their shoulders with the poles thereon, as Moses commanded according to the word of Yahweh.ਤਾਂ ਲੇਵੀਆਂ ਨੇ ਪਰਮੇਸ਼ੁਰ ਦੇ ਸੰਦੂਕ ਨੂੰ ਚੋਬਾਂ ਨਾਲ ਆਪਣੇ ਮੋਢਿਆਂ ਤੇ ਚੁੱਕਿਆ ਜਿਵੇਂ ਕਿ ਮੂਸਾ ਨੇ ਯਹੋਵਾਹ ਦੇ ਬਚਨਾਂ ਮੁਤਾਬਕ ਆਗਿਆ ਦਿੱਤੀ ਸੀ। ਉਨ੍ਹਾਂ ਨੇ ਯਹੋਵਾਹ ਦੀ ਆਗਿਆ ਅਨੁਸਾਰ ਉਸ ਸੰਦੂਕ ਨੂੰ ਚੁੱਕਿਆ।
16 David spoke to the chief of the Levites to appoint their brothers the singers, with instruments of music, psalteries and harps and cymbals, sounding aloud and lifting up the voice with joy.ਗਵੈਯੇ ਦਾਊਦ ਨੇ ਲੇਵੀ ਆਗੂਆਂ ਨੂੰ ਉਨ੍ਹਾਂ ਦੇ ਗਵੈਯੇ ਭਾਈਆਂ ਨੂੰ ਸੱਦਣ ਲਈ ਆਖਿਆ ਤਾਂ ਜੋ ਉਹ ਆਪਣੀਆਂ ਸਿਤਾਰਾਂ, ਤੰਬੂਰੇ ਅਤੇ ਮਜੀਰੇ ਵਜਾਉਂਦੇ ਹੋਏ ਖੁਸ਼ੀ ਦੇ ਆਨੰਦਮਈ ਗਾਨ ਗਾਉਣ।
17 So the Levites appointed Heman the son of Joel; and of his brothers, Asaph the son of Berechiah; and of the sons of Merari their brothers, Ethan the son of Kushaiah;ਤਦ ਲੇਵੀ ਹੇਮਾਨ ਅਤੇ ਉਸ ਦੇ ਭਰਾ ਨੂੰ ਲੈ ਕੇ ਆਏ ਜੋ ਕਿ ਆਸਾਫ਼ ਅਤੇ ਯੇਥਾਨ ਸਨ। ਹੇਮਾਨ ਯੋਏਲ ਦਾ ਪੁੱਤਰ ਸੀ ਅਤੇ ਆਸਾਫ਼ ਬਰਕਯਾਹ ਦਾ ਪੁੱਤਰ ਸੀ। ਅਤੇ ਯੇਥਾਨ ਕੂਸ਼ਾਯਾਹ ਦਾ ਪੁੱਤਰ ਸੀ। ਇਹ ਸਾਰੇ ਮਨੁੱਖ ਮਰਾਰੀ ਪਰਿਵਾਰ-ਸਮੂਹ ਵਿੱਚੋਂ ਸਨ।
18 and with them their brothers of the second degree, Zechariah, Ben, and Jaaziel, and Shemiramoth, and Jehiel, and Unni, Eliab, and Benaiah, and Maaseiah, and Mattithiah, and Eliphelehu, and Mikneiah, and Obed-edom, and Jeiel, the doorkeepers.ਉੱਥੇ ਲੇਵੀਆਂ ਦਾ ਇੱਕ ਹੋਰ ਦਲ ਵੀ ਸੀ। ਜਿਨ੍ਹਾਂ ਦੇ ਨਾਉਂ ਇਸ ਤਰ੍ਹਾਂ ਸਨ: ਜ਼ਕਰਯਾਹ, ਬੇਨ, ਯਅਜ਼ੀਏਲ, ਸ਼ਮੀਰਾਂ ਮੋਥ, ਯਹੀਏਲ, ਉੱਨੀ, ਅਲੀਆਬ, ਬਨਾਯਾਹ, ਮਅਸੇਯਾਹ, ਮਤਿੱਥਯਾਹ, ਅਲੀਫ਼ਲੇਹੂ, ਮਿਕਨੇਯਾਹ, ਓਬੇਦ-ਅਦੋਮ ਅਤੇ ਯਈੇਏਲ। ਇਹ ਦੂਜੇ ਦਰਜੇ ਦੇ ਮਨੁੱਖ ਲੇਵੀ ਦਰਬਾਨ ਸਨ।
19 So the singers, Heman, Asaph, and Ethan, [were appointed] with cymbals of brass to sound aloud;ਹੇਮਾਨ, ਆਸਾਫ਼ ਅਤੇ ਏਥਾਨ ਗਵੈਯੇ ਪਿੱਤਲ ਦੇ ਛੈਣੇ ਵਜਾਉਂਦੇ ਸਨ।
20 and Zechariah, and Aziel, and Shemiramoth, and Jehiel, and Unni, and Eliab, and Maaseiah, and Benaiah, with psalteries set to Alamoth;ਜ਼ਕਰਯਾਹ, ਅਜ਼ੀਏਲ, ਸ਼ਮੀਰਾਮੋਥ, ਯਹੀਏਲ, ਉੱਨੀ, ਅਲੀਆਬ, ਮਅਸੇਯਾਹ ਤੇ ਬਨਾਯਾਹ ਅਲਾਮੋਥ ਸੁਰ ਉੱਤੇ ਸਿਤਾਰਾਂ ਵਜਾਉਂਦੇ ਸਨ।
21 and Mattithiah, and Eliphelehu, and Mikneiah, and Obed-edom, and Jeiel, and Azaziah, with harps tuned to the eight-stringed lyre, to lead.ਮਤਿੱਥਯਾਹ, ਅਲੀਫ਼ਲੇਹੂ, ਮਿਕਨੇਯਾਹ, ਓਬੇਦ-ਅਦੋਮ, ਯਈੇਏਲ, ਅਤੇ ਅਜ਼ਜ਼ਯਾਹ ਸ਼ਮੀਨੀਥ, ਸਾਰੰਗੀ ਵਜਾਉਂਦੇ ਸਨ ਅਤੇ ਗਵੈਯਾਂ ਦੀ ਆਗਵਾਈ ਕਰਦੇ ਸਨ।
22 Chenaniah, chief of the Levites, was over the song: he instructed about the song, because he was skillful.ਲੇਵੀਆਂ ਦਾ ਸਰਦਾਰ ਕਨਨਯਾਹ ਇਨ੍ਹਾਂ ਗਵੈਯਾਂ ਦਾ ਸਰਦਾਰ ਸੀ ਕਨਨਯਾਹ ਨੂੰ ਇਹ ਕੰਮ ਇਸ ਲਈ ਸੌਂਪਿਆ ਗਿਆ ਕਿਉਂ ਕਿ ਉਹ ਗਾਉਣ ਵਿੱਚ ਬਹੁਤ ਪ੍ਰਵੀਣ ਸੀ।
23 Berechiah and Elkanah were doorkeepers for the ark.ਬਰਕਯਾਹ ਅਤੇ ਅਲਕਾਨਾਹ ਨੇਮ ਦੇ ਸੰਦੂਕ ਦੀ ਰੱਖਵਾਲੀ ਲਈ ਦਰਬਾਨ ਸਨ।
24 Shebaniah, and Joshaphat, and Nethanel, and Amasai, and Zechariah, and Benaiah, and Eliezer, the priests, did blow the trumpets before the ark of God: and Obed-edom and Jehiah were doorkeepers for the ark.ਜਾਜਕ ਸ਼ਬਨਯਾਹ, ਯੋਸ਼ਾਫ਼ਾਟ, ਨਥਨਏਲ, ਅਮਾਸਈ, ਜ਼ਕਰਯਾਹ, ਬਨਾਯਾਹ ਤੇ ਅਲੀਅਜ਼ਰ ਦਾ ਕੰਮ ਨੇਮ ਦੇ ਸੰਦੂਕ ਦੇ ਅੱਗੇ-ਅੱਗੇ ਚਲਦੇ ਤੁਰ੍ਹੀਆਂ ਵਜਾਉਣ ਦਾ ਸੀ। ਓਬੇਦ-ਅਦੋਮ ਅਤੇ ਯਿਰਯਾਹ ਦੇ ਨੇਮ ਦੇ ਸੰਦੂਕ ਲਈ ਹੋਰ ਦਰਬਾਨ ਸਨ।
25 So David, and the elders of Israel, and the captains over thousands, went to bring up the ark of the covenant of Yahweh out of the house of Obed-edom with joy.ਦਾਊਦ ਅਤੇ ਇਸਰਾਏਲ ਦੇ ਬਜ਼ੁਰਗ ਅਤੇ ਫ਼ੌਜ ਦੇ ਸਰਦਾਰ ਜਾਕੇ ਓਬੇਦ-ਅਦੋਮ ਦੇ ਘਰੋ ਪਵਿੱਤਰ ਸੰਦੂਕ ਨੂੰ ਲੈ ਆਏ। ਸਾਰੇ ਲੋਕ ਬੜੇ ਖੁਸ਼ ਸਨ।
26 It happened, when God helped the Levites who bore the ark of the covenant of Yahweh, that they sacrificed seven bulls and seven rams.ਪਰਮੇਸ਼ੁਰ ਨੇ ਉਨ੍ਹਾਂ ਲੇਵੀਆਂ ਦੀ ਮਦਦ ਕੀਤੀ, ਜਿਨ੍ਹਾਂ ਨੇ ਨੇਮ ਦਾ ਸੰਦੂਕ ਚੁੱਕਿਆ ਹੋਇਆ ਸੀ। ਉਨ੍ਹਾਂ ਨੇ ਸੱਤ ਬਲਦ ਅਤੇ ਸੱਤ ਭੇਡੂ ਬਲੀ ਚੜ੍ਹਾਏ।
27 David was clothed with a robe of fine linen, and all the Levites who bore the ark, and the singers, and Chenaniah the master of the song [with] the singers: and David had on him an ephod of linen.ਉਹ ਸਾਰੇ ਲੇਵੀ ਜਿਨ੍ਹਾਂ ਨੇ ਨੇਮ ਦੇ ਸੰਦੂਕ ਨੂੰ ਚੁੱਕਿਆ ਹੋਇਆ ਸੀ, ਉਨ੍ਹਾਂ ਨੇ ਮਹੀਨ ਲਿਨਨ ਦੇ ਚੋਲੇ ਪਾਏ ਹੋਏ ਸਨ। ਕਨਨਯਾਹ, ਸੰਗੀਤ ਦੇ ਇੰਚਾਰਜਾਂ ਨੇ, ਅਤੇ ਹੋਰ ਸਾਰੇ ਸੰਗੀਤਕਾਰਾਂ ਨੇ ਵੀ ਮਹੀਨ ਲਿਨਨ ਦੇ ਚੋਲੇ ਪਏ ਹੋਏ ਸਨ। ਦਾਊਦ ਨੇ ਇੱਕ ਚੋਲਾ ਅਤੇ ਇੱਕ ਮਹੀਨ ਲਿਨਨ ਦਾ ਏਫੋਦ ਪਾਇਆ ਹੋਇਆ ਸੀ।
28 Thus all Israel brought up the ark of the covenant of Yahweh with shouting, and with sound of the cornet, and with trumpets, and with cymbals, sounding aloud with psalteries and harps.ਇਉਂ ਸਾਰੇ ਇਸਰਾਏਲੀ ਮਿਲ ਕੇ ਨੇਮ ਦੇ ਸੰਦੂਕ ਨੂੰ ਲੈ ਕੇ ਆਏ। ਉਨ੍ਹਾਂ ਨੇ ਜਸ਼ਨ ਮਨਾਇਆ ਅਤੇ ਸਾਜ ਵਜਾਏ। ਉਨ੍ਹਾਂ ਨੇ ਰੌਲਾ ਪਾਇਆ ਅਤੇ ਭੇਡੂ ਦੇ ਸਿੰਗ, ਤੁਰ੍ਹੀਆਂ ਵਜਾਈਆਂ ਅਤੇ ਮਜੀਰੇ, ਸਿਤਾਰਾਂ ਅਤੇ ਸਾਰੰਗੀਆਂ ਵਰਗੇ ਸਾਜ ਵਜਾਏ।
29 It happened, as the ark of the covenant of Yahweh came to the city of David, that Michal the daughter of Saul looked out at the window, and saw king David dancing and playing; and she despised him in her heart.ਜਦੋਂ ਨੇਮ ਦਾ ਸੰਦੂਕ ਦਾਊਦ ਦੇ ਸ਼ਹਿਰ ਪਹੁੰਚਿਆ, ਸ਼ਾਊਲ ਦੀ ਧੀ ਮੀਕਲ ਨੇ ਖਿੜਕੀ ਵਿੱਚੋਂ ਬਾਹਰ ਵੇਖਿਆ। ਜਦੋਂ ਉਸ ਨੇ ਉਸ ਦੇ ਇਰਦ-ਗਿਰਦ ਦਾਊਦ ਨੂੰ ਨੱਚਦਿਆਂ ਵੇਖਿਆ, ਉਸਨੇ ਸੋਚਿਆ ਉਹ ਮੂਰੱਖਾਂ ਵਾਂਗ ਵਿਖਾਵਾ ਕਰ ਰਿਹਾ ਸੀ।
Punjabi Bible