2 Chronicles 18:28-33 in Punjabi
2 Chronicles 18:28
ਅਹਾਬ ਦਾ ਰਾਮੋਥ-ਗਿਲਆਦ ਵਿਖੇ ਮਾਰਿਆ ਜਾਣਾ ਤਦ ਇਸਰਾਏਲ ਦੇ ਪਾਤਸ਼ਾਹ ਅਹਾਬ ਅਤੇ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫ਼ਾਟ ਨੇ ਰਾਮੋਥ-ਗਿਲਆਦ ਵਿੱਚ ਚੜ੍ਹਾਈ ਕਰ ਦਿੱਤੀ।
2 Chronicles 18:29
ਅਹਾਬ ਨੇ ਯਹੋਸ਼ਾਫ਼ਾਟ ਨੂੰ ਆਖਿਆ, “ਮੈਂ ਜੰਗ ਵਿੱਚ ਜਾਣ ਤੋਂ ਪਹਿਲਾਂ ਆਪਣਾ ਭੇਸ ਬਦਲ ਲਵਾਂਗਾ, ਪਰ ਤੂੰ ਆਪਣੀ ਪੋਸ਼ਾਕ ਪਾਈ ਰੱਖ।” ਤਾਂ ਇਸਰਾਏਲ ਦੇ ਪਾਤਸ਼ਾਹ ਅਹਾਬ ਨੇ ਆਪਣਾ ਭੇਸ ਵਟਾਅ ਲਿਆ ਅਤੇ ਦੋਨੋ ਲੜਾਈ ਲਈ ਚੱਲੇ ਗਏ।
2 Chronicles 18:30
ਪਰ ਅਰਾਮ ਦੇ ਪਾਤਸ਼ਾਹ ਨੇ ਰਥਾਂ ਦੇ ਸਰਦਾਰਾਂ ਨੂੰ, “ਜੋ ਉਸ ਦੇ ਨਾਲ ਸਨ, ਹੁਕਮ ਦਿੱਤਾ ਕਿ ਇਸਰਾਏਲ ਦੇ ਪਾਤਸ਼ਾਹ ਤੋਂ ਛੁੱਟ ਹੋਰ ਕਿਸੇ ਨਾਲ ਵੀ ਨਹੀਂ ਲੜਨਾ।”
2 Chronicles 18:31
ਜਦੋਂ ਰਥਾਂ ਦੇ ਸਰਦਾਰਾਂ ਨੇ ਯਹੋਸ਼ਾਫ਼ਾਟ ਨੂੰ ਵੇਖਿਆ ਤਾਂ ਉਨ੍ਹਾਂ ਨੇ ਸੋਚਿਆ, ਇਹ ਹੀ ਇਸਰਾਏਲ ਦਾ ਪਾਤਸ਼ਾਹ ਅਹਾਬ ਹੋਵੇਗਾ। ਤਾਂ ਉਹ ਯਹੋਸ਼ਾਫ਼ਾਟ ਵੱਲ ਲੜਨ ਲਈ ਮੁੜੇ ਪਰ ਯਹੋਸ਼ਾਫ਼ਾਟ ਨੇ ਯਹੋਵਾਹ ਨੂੰ ਪੁਕਾਰਿਆ ਤੇ ਯਹੋਵਾਹ ਨੇ ਉਸ ਨੂੰ ਬਚਾਅ ਲਿਆ। ਪਰਮੇਸ਼ੁਰ ਨੇ ਰੱਥਾਂ ਦੇ ਸਰਦਾਰਾਂ ਦਾ ਉਸ ਵੱਲੋਂ ਮੁਹਾਣਾ ਮੋੜ ਦਿੱਤਾ।
2 Chronicles 18:32
ਜਦੋਂ ਉਨ੍ਹਾਂ ਨੇ ਵੇਖਿਆ ਕਿ ਯਹੋਸ਼ਾਫ਼ਾਟ ਇਸਰਾਏਲ ਦਾ ਪਾਤਸ਼ਾਹ ਨਹੀਂ ਹੈ ਤਾਂ ਉਨ੍ਹਾਂ ਨੇ ਉਸਦਾ ਪਿੱਛਾ ਕਰਨਾ ਛੱਡ ਦਿੱਤਾ।
2 Chronicles 18:33
ਇੰਝ ਵਾਪਰਿਆ ਕਿ ਇੱਕ ਸਿਪਾਹੀ ਨੇ ਬਿਨਾਂ ਕਿਸੇ ਨਿਸ਼ਾਨੇ ਤੋਂ ਤੀਰ ਚੱਲਾ ਦਿੱਤਾ ਅਤੇ ਉਹ ਤੀਰ ਇਸਰਾਏਲ ਦੇ ਰਾਜੇ ਆਹਾਬ ਦੇ ਕਵਚ ਦੀ ਕਮਜ਼ੋਰ ਜਗ੍ਹਾ ਤੇ ਵਜਿਆ। ਤਦ ਆਹਾਬ ਨੇ ਆਪਣੇ ਸਾਰਥੀ ਨੂੰ ਆਖਿਆ, “ਵਾਪਸ ਮੁੜ ਮੈਨੂੰ ਇੱਥੋਂ ਬਾਹਰ ਕੱਢ ਕੇ ਲੈ ਜਾ, ਮੈਂ ਜ਼ਖਮੀ ਹਾਂ।”
Punjabi Bible