2 Samuel 22 - DBY (Punjabi)
1 And David spoke to Jehovah the words of this song in the day that Jehovah had delivered him out of the hand of all his enemies, and out of the hand of Saul.ਦਾਊਦ ਵੱਲੋਂ ਯਹੋਵਾਹ ਦੀ ਉਸਤਤ ਵਿੱਚ ਗੀਤ ਜਿਸ ਦਿਨ ਯਹੋਵਾਹ ਨੇ ਦਾਊਦ ਨੂੰ ਸ਼ਾਊਲ ਅਤੇ ਉਸ ਦੇ ਹੋਰ ਦੁਸ਼ਮਣਾਂ ਤੋਂ ਬਚਾਇਆ ਉਸ ਨੇ ਇਹ ਗੀਤ ਲਿਖਿਆ:
2 And he said, Jehovah is my rock, and my fortress, and my deliverer;ਯਹੋਵਾਹ ਮੇਰੀ ਚੱਟਾਨ, ਮੇਰਾ ਕਿਲ੍ਹਾ, ਮੇਰੀ ਸੁਰੱਖਿਆ ਦਾ ਸਥਾਨ ਹੈ।
3 God is my rock, in him will I trust -- My shield, and the horn of my salvation, My high tower, and my refuge, My saviour: thou wilt save me from violence.ਉਹ ਮੇਰਾ ਪਰਮੇਸ਼ੁਰ ਹੈ, ਉਹ ਮੇਰਾ ਟਿੱਲਾ ਹੈ, ਜਿਸ ਦੀ ਸ਼ਰਨੀਁ ਮੈਂ ਆਇਆ ਹਾਂ। ਪਰਮੇਸ਼ੁਰ ਮੇਰੀ ਢਾਲ, ਮੇਰੇ ਬਚਾਓ ਦਾ ਸਿੰਗ, ਮੇਰਾ ਉੱਚਾ ਗੜ੍ਹ, ਮੇਰੀ ਓਟ ਹੈ। ਜੋ ਮੈਨੂੰ ਵੈਰੀਆਂ ਤੋਂ ਬਚਾਉਂਦਾ ਹੈ।
4 I will call upon Jehovah, who is to be praised; So shall I be saved from mine enemies.ਉਹ ਮੇਰਾ ਮਖੌਲ ਉਡਾਉਂਦੇ ਪਰ ਮੈਂ ਯਹੋਵਾਹ ਨੂੰ ਮਦਦ ਲਈ ਪੁਕਾਰਦਾ ਤੇ ਮੈਂ ਆਪਣੇ ਵੈਰੀਆਂ ਤੋਂ ਬਚ ਜਾਂਦਾ।
5 For the waves of death encompassed me, Torrents of Belial made me afraid.ਮੇਰੇ ਵੈਰੀਆਂ, ਮੈਨੂੰ ਵੱਢਣ ਦੀ ਕੋਸ਼ਿਸ਼ ਕੀਤੀ ਮੌਤ ਦੀਆਂ ਲਹਿਰਾਂ ਨੇ ਮੈਨੂੰ ਘੇਰ ਲਿਆ ਬੇਧਰਮੀ ਹੜਾਂ ’ਚ ਮੈਂ ਘਿਰਿਆ ਜਿਨ੍ਹਾਂ ਮੈਨੂੰ ਮੌਤ ਦੇ ਘਾਟ ਉਤਾਰਨਾ ਚਾਹਿਆ।
6 The bands of Sheol surrounded me; The cords of death encountered me;ਪਾਤਾਲ ਦੀਆਂ ਡੋਰੀਆਂ ਨੇ ਮੈਨੂੰ ਘੇਰ ਲਿਆ, ਮੌਤ ਦੇ ਫ਼ੰਧੇ ਮੇਰੇ ਸਾਹਮਣੇ ਸੀ,
7 In my distress I called upon Jehovah, And I cried to my God; And he heard my voice out of his temple, And my cry [came] into his ears.ਉਨ੍ਹਾਂ ’ਚ ਘਿਰਿਆ, ਮੈਂ ਯਹੋਵਾਹ ਨੂੰ ਮਦਦ ਲਈ ਪੁਕਾਰਿਆ, ਹਾਂ, ਮੈਂ ਆਪਣੇ ਪਰਮੇਸ਼ੁਰ ਨੂੰ ਪੁਕਾਰਿਆ। ਪਰਮੇਸ਼ੁਰ, ਆਪਣੇ ਮੰਦਰ ’ਚ ਵਿਰਾਜਮਾਨ, ਨੇ ਮੇਰੀ ਪੁਕਾਰ ਸੁਣੀ ਉਸ ਨੇ ਮੇਰੇ ਕੁਰਲਾਉਂਦੇ ਦੀ ਚੀਖ ਸੁਣੀ।
8 Then the earth shook, and quaked; The foundations of the heavens trembled And shook because he was wroth.ਤਦ ਧਰਤੀ ਕੰਬੀ ਤੇ ਥਰਥਰਾਈ ਅਕਾਸ਼ ਦੀਆਂ ਨੀਹਾਂ ਹਿੱਲੀਆਂ। ਕਿਉਂ ਕਿ ਯਹੋਵਾਹ ਨੂੰ ਕਰੋਧ ਚੜ੍ਹਿਆ।
9 There went up a smoke out of his nostrils, And fire out of his mouth devoured: Coals burned forth from it.ਪਰਮੇਸ਼ੁਰ ਦੀਆਂ ਨਾਸਾਂ ਚੋ ਧੂੰਆਂ ਨਿਕਲਿਆ ਮੂੰਹ ਚੋ ਅੱਗ ਦੀਆਂ ਲਾਟਾਂ ਚੱਲੀਆਂ ਉਸਦੀ ਦੇਹ ਚੋ ਅੱਗ ਦੇ ਚਿੰਗਾੜੇ ਉੱਡੇ।
10 And he bowed the heavens, and came down; And darkness was under his feet.ਯਹੋਵਾਹ ਨੇ ਅਸਮਾਨਾਂ ਨੂੰ ਨਿਵਾਇਆ ਅਤੇ ਹੇਠਾਂ ਉਤਰਿਆ ਯਹੋਵਾਹ ਭਾਰੇ ਘਣੇ ਕਾਲੇ ਬੱਦਲ ’ਚ ਖੜੋਤਾ।
11 And he rode upon a cherub, and did fly; And he was seen upon the wings of the wind.ਉਹ ਉੱਡ ਰਿਹਾ ਸੀ ਯਹੋਵਾਹ ਕਰੂਬੀ ਫ਼ਰਿਸ਼ਤਿਆਂ ਉੱਪਰ ਚੜ੍ਹ ਕੇ ਉਡਿਆ ਉਸਨੂੰ ਪੌਣ ਦੇ ਖੰਭਾਂ ਤੇ ਸਵਾਰ ਵੇਖਿਆ ਗਿਆ।
12 And he made darkness round about him a tent, Gatherings of waters, thick clouds of the skies.ਯਹੋਵਾਹ ਨੇ ਕਾਲੇ ਬੱਦਲਾਂ ਨੂੰ ਤੰਬੂ ਵਾਂਗ ਆਪਣੇ ਦੁਆਲੇ ਲਪੇਟ ਲਿਆ। ਉਸ ਨੇ ਪਾਣੀ ਨੂੰ, ਭਾਰੇ ਘਟੇ ਬੱਦਲ ਦਾ ਰੂਪ ਦੇਣ ਲਈ ਇਕੱਠਾ ਕੀਤਾ।
13 From the brightness before him Burned forth coals of fire.ਉਸ ਦੇ ਅੱਗੇ ਦੀ ਦਮਕ ਤੋਂ ਅੰਗਿਆਰ ਦਗ-ਦਗ ਕਰਨ ਲੱਗੇ।
14 Jehovah thundered from the heavens, And the Most High uttered his voice.ਯਹੋਵਾਹ ਅਕਾਸ਼ ਤੋਂ ਗਰਜਿਆ ਅੱਤ ਉੱਚ ਪਰਮੇਸ਼ੁਰ ਨੇ ਆਪਣੀ ਵਾਣੀ ਸੁਣਾਈ।
15 And he sent arrows, and scattered [mine enemies]; Lightning, and discomfited them.ਫ਼ਿਰ ਯਹੋਵਾਹ ਨੇ ਆਪਣੇ ਤੀਰ ਚਲਾਏ ਅਤੇ ਆਪਣੇ ਵੈਰੀਆਂ ਨੂੰ ਵਿੰਨ੍ਹ ਦਿੱਤਾ ਬਿਜਲੀਆਂ ਦੀ ਚਮਕ ਨਾਲ ਲੋਕਾਂ ਨੂੰ ਡਰਾ ਦਿੱਤਾ।
16 And the beds of the sea were seen, The foundations of the world were uncovered At the rebuke of Jehovah, At the blast of the breath of his nostrils.ਯਹੋਵਾਹ ਦੇ ਘੁਰਕਣੇ ਕਾਰਣ ਉਸ ਦੀਆਂ ਨਾਸਾਂ ਦੇ ਸਾਹ ਦੇ ਝੋਕੇ ਕਾਰਣ ਸਮੁੰਦਰ ਦੀਆਂ ਨਿਚਲੀਆਂ ਦਿਸ ਪਈਆਂ ਅਤੇ ਜਗਤ ਦੀਆਂ ਨੀਹਾਂ ਖੁਲ੍ਹ ਗਈਆਂ।
17 He reached forth from above, he took me, He drew me out of great waters;ਯਹੋਵਾਹ ਨੇ ਉਵੇਂ ਹੀ ਮੇਰੀ ਰੱਖਿਆ ਕੀਤੀ। ਯਹੋਵਾਹ ਅਰਸੋਁ ਫ਼ਰਸ਼ੇ ਉੱਤਰਿਆ ਯਹੋਵਾਹ ਨੇ ਮੈਨੂੰ ਜਕੜਿਆ ਤੇ ਮੁਸੀਬਤਾਂ ਦੇ ਸਮੁੰਦਰਾਂ ਚੋ ਮੈਨੂੰ ਆਪਣੇ ਵੱਲ ਖਿਚਿਆ।
18 He delivered me from my strong enemy, From them that hated me; For they were mightier than I.ਮੇਰੇ ਵੈਰੀ ਮੈਥੋਂ ਵੱਧ ਬਲਵਾਨ ਸਨ ਉਨ੍ਹਾਂ ਮੇਰੇ ਨਾਲ ਬੜੀ ਨਫ਼ਰਤ ਕੀਤੀ ਮੇਰੇ ਵੈਰੀ ਮੇਰੇ ਲਈ ਬਹੁਤ ਤਾਕਤਵਰ ਹਨ ਪਰ ਪਰਮੇਸ਼ੁਰ ਨੇ ਮੈਨੂੰ ਉਨ੍ਹਾਂ ਤੋਂ ਬਚਾਇਆ।
19 They encountered me in the day of my calamity; But Jehovah was my stay.ਮੇਰੀ ਬਿਪਤਾ ਵਿੱਚ ਮੇਰੇ ਵੈਰੀਆਂ ਨੇ ਮੇਰੇ ਤੇ ਹਮਲਾ ਕੀਤਾ ਪਰ ਯਹੋਵਾਹ ਮੇਰੀ ਟੇਕ ਸੀ।
20 And he brought me forth into a large place; He delivered me, because he delighted in me.ਮੈਂ ਯਹੋਵਾਹ ਦਾ ਪਿਆਰਾ ਸੀ ਸੋ ਉਸ ਮੈਨੂੰ ਬਚਾਇਆ ਤੇ ਮੈਨੂੰ ਖੁਲ੍ਹੇ ਅਸਮਾਨੀ ਕੱਢ ਲਿਆਇਆ।
21 Jehovah hath rewarded me according to my righteousness, According to the cleanness of my hands hath he recompensed me.ਯਹੋਵਾਹ ਨੇ ਮੇਰੇ ਧਰਮ ਅਨੁਸਾਰ ਮੈਨੂੰ ਇਨਾਮ ਦਿੱਤਾ ਮੇਰੇ ਹੱਥਾਂ ਦੀ ਸੁੱਚਮਤਾ ਅਨੁਸਾਰ ਮੈਨੂੰ ਮਿਲਾਅ ਦਿੱਤਾ।
22 For I have kept the ways of Jehovah, And have not wickedly departed from my God.ਕਿਉਂ ਕਿ ਮੈਂ ਯਹੋਵਾਹ ਨੂੰ ਮੰਨਿਆ! ਮੈਂ ਆਪਣੇ ਪਰਮੇਸ਼ੁਰ ਦੇ ਵਿਰੁੱਧ ਪਾਪ ਨਹੀਂ ਕੀਤਾ।
23 For all his ordinances were before me, And his statutes, I did not depart from them,ਮੈਂ ਹਮੇਸ਼ਾ ਯਹੋਵਾਹ ਦੇ ਫ਼ੈਸਲਿਆਂ ਨੂੰ ਚੇਤੇ ਰੱਖਦਾ। ਮੈਂ ਉਸ ਦੇ ਕਨੂੰਨਾਂ ਦਾ ਪਾਲਣ ਕਰਦਾ ਹਾਂ।
24 And I was upright before him, And kept myself from mine iniquity.ਉਸ ਦੇ ਸਾਹਮਣੇ ਮੈਂ ਖੁਦ ਨੂੰ ਪਾਕ ਤੇ ਮਾਸੂਮ ਰੱਖਿਆ।
25 And Jehovah hath recompensed me according to my righteousness, According to my cleanness in his sight.ਸੋ ਯਹੋਵਾਹ ਨੇ ਨਿਗਾਹ ਕਰਕੇ ਮੇਰੇ ਧਰਮ ਅਨੁਸਾਰ ਤੇ ਸੁੱਚਮਤਾ ਕਾਰਨ ਮੈਨੂੰ ਨਜ਼ਰਾਨਾ ਦਿੱਤਾ।
26 With the gracious thou dost shew thyself gracious; With the upright man thou dost shew thyself upright;ਪਿਆਰੇ ਲਈ ਤੂੰ ਆਪਣਾ ਪਿਆਰ ਦਰਸਾਉਂਦਾ ਹੈਂ ਸੱਚੇ ਮਨੁੱਖ ਲਈ ਆਪਣਾ ਸੱਚ ਪ੍ਰਗਟਾਉਂਦਾ ਹੈਂ।
27 With the pure thou dost shew thyself pure; And with the perverse thou dost shew thyself contrary.ਸ਼ੁੱਧ ਲਈ ਤੂੰ ਆਪੇ ਨੂੰ ਸ਼ੁੱਧ ਵਿਖਾਵੇਂਗਾ। ਹਾਠੇ ਲਈ ਆਪਾ ਹਾਠਾ ਬਣ ਜਾਵੇਂਗਾ।
28 And the afflicted people thou dost save; And thine eyes are upon the haughty, [whom] thou bringest down.ਤੂੰ ਦੁੱਖੀ ਲੋਕਾਂ ਲਈ ਮਿਹਰ ਹੈਂ ਹੰਕਾਰੀਆਂ ਲਈ ਕਹਿਰ ਹੈਂ।
29 For thou art my lamp, Jehovah; And Jehovah enlighteneth my darkness.ਤੂੰ ਮੇਰਾ ਦੀਵਾ ਹੈਂ ਯਹੋਵਾਹ! ਜਿਸ ਨੇ ਮੇਰੇ ਹਨੇਰਿਆਂ ਨੂੰ ਉਜਿਆਲਾ ਕੀਤਾ।
30 For by thee I have run through a troop; By my God have I leaped over a wall.ਤੇਰੀ ਮਿਹਰ ਸਦਕਾ ਯਹੋਵਾਹ ਮੈਂ ਸੂਰਮਿਆਂ ਨਾਲ ਭੱਜਿਆ ਤੇ ਤੇਰੀ ਕਿਰਪਾ ਨਾਲ ਮੈਂ ਵੈਰੀਆਂ ਦੀਆਂ ਦੀਵਾਰਾਂ ਟੱਪੀਆਂ।
31 As for ùGod, his way is perfect; The word of Jehovah is tried: He is a shield to all that trust in him.ਪਰਮੇਸ਼ੁਰ ਦਾ ਰਾਹ ਪੂਰਾ ਹੈ ਯਹੋਵਾਹ ਦਾ ਬਚਨ ਪਰਤਾਇਆ ਹੋਇਆ ਹੈ ਉਹ ਆਪਣੇ ਸ਼ਰਧਾਲੂਆਂ ਦਾ ਰੱਖਵਾਲਾ ਹੈ।
32 For who is ùGod, save Jehovah? And who is a rock, save our God?ਯਹੋਵਾਹ ਤੋਂ ਬਿਨਾ ਹੋਰ ਕੌਣ ਪਰਮੇਸ਼ੁਰ ਹੈ? ਅਤੇ ਸਾਡੇ ਪਰਮੇਸ਼ੁਰ ਤੋਂ ਛੁੱਟ ਹੋਰ ਕਿਹੜੀ ਚੱਟਾਨ ਹੈ?
33 ùGod is my strong fortress, And he maketh my way perfectly smooth.ਪਰਮੇਸ਼ੁਰ ਮੇਰਾ ਪੱਕਾ ਗੜ੍ਹ ਹੈ ਉਹ ਨਿਰਦੋਸ਼ ਲੋਕਾਂ ਨੂੰ ਆਪਣੇ ਰਾਹ ਤੇ ਲਾਉਂਦਾ ਹੈ।
34 He maketh my feet like hinds' [feet], And setteth me upon my high places.ਪਰਮੇਸ਼ੁਰ ਸਦਕਾ ਮੈਂ ਹਿਰਨੀਆਂ ਵਾਂਗ ਚੁੰਗੀਆਂ ਭਰਦਾਂ ਤੇ ਮੈਨੂੰ ਮੇਰੇ ਉੱਚਿਆਂ ਥਾਵਾਂ ਤੇ ਉਹ ਖੜ੍ਹਾ ਕਰਦਾ ਹੈ।
35 He teacheth my hands to war, And mine arms bend a bow of brass.ਪਰਮੇਸ਼ੁਰ ਮੇਰੇ ਹੱਥਾਂ ਨੂੰ ਯੁੱਧ ਕਰਨਾ ਸਿੱਖਾਉਂਦਾ ਹੈ ਜਿਸ ਸਦਕਾ ਮੇਰੀਆਂ ਬਾਹਾਂ ਪਿੱਤਲ ਦਾ ਧਨੁੱਖ ਵੀ ਝੁਕਾਅ ਸੱਕਦੀਆਂ ਹਨ।
36 And thou didst give me the shield of thy salvation, And thy condescending gentleness hath made me great.ਪਰਮੇਸ਼ੁਰ, ਤੂੰ ਆਪਣੀ ਸੁਰੱਖਿਆ ਦੀ ਢਾਲ ਮੈਨੂੰ ਬਖਸ਼ੀ ਹੈਅਤੇ ਜਿੱਤਣ ਲਈ ਸਹਾਇਤਾ ਕੀਤੀ ਹੈ। ਹਾਂ ਤੂੰ ਮੇਰੀ ਸਹਾਇਤਾ ਕੀਤੀ ਹੈ ਦੁਸ਼ਮਣਾਂ ਤੋਂ ਜਿੱਤਣ ਵਿੱਚ।
37 Thou enlargedst my steps under me; And mine ankles did not slip.ਤੂੰ ਮੇਰੇ ਹੇਠਾਂ ਮੇਰੇ ਕਦਮਾਂ ਨੂੰ ਵੱਧਾਇਆ ਹੈ ਤੇ ਮੇਰੇ ਪੈਰ ਤਾਂ ਹੀ ਨਹੀਂ ਤਿਲਕੇ, ਨਾ ਹੀ ਥਿੜਕੇ।
38 I pursued mine enemies, and destroyed them, And I turned not again till they were consumed.ਮੈਂ ਆਪਣੇ ਵੈਰੀਆਂ ਦਾ ਪਿੱਛਾ ਕੀਤਾ ਪਿੱਛਾ ਕਰ ਉਨ੍ਹਾਂ ਦਾ ਨਾਸ ਕੀਤਾ ਤਦ ਤੀਕ ਨਾ ਵਾਪਸ ਮੁੜਿਆ ਜਦ ਤੀਕ ਉਹ ਬਰਬਾਦ ਨਾ ਹੋਏ।
39 And I have consumed them and have crushed them, and they rose not again; Yea, they fell under my feet.ਮੈਂ ਵੈਰੀਆਂ ਦਾ ਨਾਸ ਕੀਤਾ ਮੈਂ ਉਨ੍ਹਾਂ ਨੂੰ ਹਰਾਇਆਂ ਉਹ ਮੇਰੇ ਪੈਰੀ ਪਏ ਮੁੜੇ ਅਤੇ ਕਦੇ ਨਾ ਉੱਠ ਸੱਕੇ।
40 And thou girdedst me with strength to battle: Thou didst subdue under me those that rose up against me.ਪਰਮੇਸ਼ੁਰ, ਤੂੰ ਯੁੱਧ ਲਈ ਆਪਣੇ ਬਲ ਨਾਲ ਮੇਰੀ ਕਮਰ ਕੱਸੀ ਤੂੰ ਮੇਰੇ ਵੈਰੀਆਂ ਨੂੰ ਮੇਰੇ ਹੇਠ ਝੁਕਾਅ ਦਿੱਤਾ।
41 And mine enemies didst thou make to turn their backs unto me, And those that hated me I destroyed.ਤੂੰ ਮੇਰੇ ਵੈਰੀਆਂ ਦੀ ਪਿੱਠ ਮੈਨੂੰ ਵਿਖਾਈ ਤੇ ਮੈਂ ਆਪਣੇ ਨਫ਼ਰਤ ਕਰਨ ਵਾਲਿਆਂ ਦਾ ਸਰਬਨਾਸ਼ ਕੀਤਾ।
42 They looked, and there was none to save -- Unto Jehovah, and he answered them not.ਉਨ੍ਹਾਂ ਨੇ ਵੇਖਿਆ ਕੋਈ ਬਚਾਉਣ ਵਾਲਾ ਨਾ ਵਿਖਾਈ ਦਿੱਤਾ ਵੇਖਿਆ ਉਨ੍ਹਾਂ ਵੱਲ ਯਹੋਵਾਹ ਦੇ ਵੀ ਪਰ ਉਸ ਨੇ ਵੀ ਕੋਈ ਨਾ ਜਵਾਬ ਦਿੱਤਾ।
43 And I did beat them small as the dust of the earth, I trod them as the mire of the streets; I stamped upon them.ਫ਼ਿਰ ਮੈਂ ਉਨ੍ਹਾਂ ਨੂੰ ਧਰਤੀ ਦੀ ਧੂਲ ਵਾਂਗ ਉਨ੍ਹਾਂ ਦਾ ਸੁਰਮਾ ਕੀਤਾ ਰਸਤੇ ਦੇ ਚਿਕੱੜ ਵਾਂਗ ਉਨ੍ਹਾਂ ਨੂੰ ਮਿੱਧਿਆ ਤ੍ਤੇ ਉਨ੍ਹਾਂ ਨੂੰ ਖਲਾਰ ਦਿੱਤਾ।
44 And thou hast delivered me from the strivings of my people, Thou hast kept me to be head of the nations: A people I knew not doth serve me:ਤੂੰ ਮੈਨੂੰ ਲੋਕਾਂ ਦੇ ਝਗੜਿਆਂ ਤੋਂ ਛੁਡਾਇਆ, ਤੂੰ ਮੈਨੂੰ ਕੌਮਾ ਦਾ ਮੁਖੀਆ ਬਣਾਇਆ, ਜਿਨ੍ਹਾਂ ਲੋਕਾਂ ਨੂੰ ਮੈਂ ਜਾਣਦਾ ਵੀ ਨਹੀਂ ਉਨ੍ਹਾਂ ਵੀ ਆਨ ਮੇਰੀ ਸੇਵਾ ਕੀਤੀ।
45 Strangers come cringing unto me: At the hearing of the ear, they obey me.ਪਰਦੇਸੀਆਂ ਮੇਰਾ ਹੁਕਮ ਮੰਨਿਆ, ਜਦ ਵੀ ਕਦੇ ਮੈਂ ਫ਼ੁਰਮਾਨ ਕੀਤਾ ਉਨ੍ਹਾਂ ਝਟ ਹੁਕਮ ਪਰਵਾਨ ਕੀਤਾ। ਪਰਦੇਸੀ ਹਮੇਸ਼ਾ ਮੈਥੋਂ ਘਬਰਾਏ।
46 Strangers have faded away, And they come trembling forth from their close places.ਪਰਦੇਸੀ ਡਰ ਨਾਲ ਕੁਮਲਾਅ ਗਏ ਉਹ ਆਪਣੀਆਂ ਖੁੱਡਾਂ ਵਿੱਚੋਂ ਡਰ ਨਾਲ ਕੰਬੰਦੇ ਨਿਕਲੇ।
47 Jehovah liveth; and blessed be my rock; And exalted be the God, the rock of my salvation,ਯਹੋਵਾਹ ਜਿਉਂਦਾ ਹੈ ਤੇ ਉਹ ਮੇਰੀ ਚੱਟਾਨ ਹੈ। ਮੈਂ ਪਰਮੇਸ਼ੁਰ ਦੀ ਉਸਤਤ ਕਰਦਾ ਹਾਂ। ਉਹ ਚੱਟਾਨ ਹੈ ਜੋ ਮੈਨੂੰ ਬਚਾਉਂਦੀ ਹੈ।
48 The ùGod who hath avenged me, And hath brought the peoples under me.ਉਸ ਮੇਰੇ ਵੈਰੀਆਂ ਨੂੰ ਮੇਰੀ ਖਾਤਿਰ ਸਜ਼ਾ ਦਿੱਤੀ ਤੇ ਲੋਕਾਂ ਨੂੰ ਮੇਰੇ ਹੁਕਮ ਹੇਠ ਰੱਖਿਆ।
49 He brought me forth from mine enemies: Yea, thou hast lifted me up above them that rose up against me; From the man of violence hast thou delivered me.ਪਰਮੇਸ਼ੁਰ ਨੇ ਮੈਨੂੰ ਵੈਰੀਆਂ ਤੋਂ ਬਚਾਇਆ, ਹਾਂ ਤੂੰ ਮੈਨੂੰ ਮੇਰੇ ਵਿਰੋਧੀਆਂ ਵਿੱਚ ਮੈਨੂੰ ਉੱਚਾ ਕੀਤਾ ਮੈਨੂੰ ਜ਼ਾਲਮਾਂ ਤੋਂ ਬਚਾਇਆ।
50 Therefore will I give thanks to thee, Jehovah, among the nations, And will sing psalms to thy name.ਸੇ ਕਾਰਣ ਹੇ ਯੋਹਵਾਹ, ਮੈਂ ਕੌਮਾਂ ਵਿੱਚ ਤੇਰੀ ਉਸਤਤ ਕਰਾਂਗਾ ਅਤੇ ਤੇ ਤੇਰੇ ਨਾਂ ਦਾ ਜੱਸ ਗਾਵਾਂਗਾ।
51 [It is he] who giveth great deliverances to his king, And sheweth loving-kindness to his anointed, To David, and to his seed for evermore.ਯਹੋਵਾਹ ਆਪਣੇ ਪਾਤਸ਼ਾਹ ਲਈ ਸੁਰੱਖਿਆ ਦਾ ਬੁਰਜ ਹੈ ਅਤੇ ਆਪਣੇ ਮਸਹ ਕੀਤੇ ਹੋਏ ਉੱਪਰ ਭਾਵ ਦਾਊਦ ਅਤੇ ਉਸ ਦੇ ਉਤਰਾਧਿਕਾਰੀਆਂ ਉੱਪਰ ਹਮੇਸ਼ਾ ਦਯਾ ਕਰਦਾ ਹੈ।
Punjabi Bible