Isaiah 37:31
“ਯਹੂਦਾਹ ਦੇ ਪਰਿਵਾਰ ਦਾ ਅਵਸ਼ੇਸ਼ ਫ਼ਿਰ ਤੋਂ ਵੱਧਣਾ ਸ਼ੁਰੂ ਕਰੇਗਾ। ਇਹ ਲੋਕ ਉਨ੍ਹਾਂ ਪੌਦਿਆਂ ਵਰਗੇ ਹੋਣਗੇ। ਜਿਹੜੇ ਆਪਣੀਆਂ ਜਢ਼ਾਂ ਧਰਤੀ ਵਿੱਚ ਡੂੰਘੀਆਂ ਲਾ ਦਿੰਦੇ ਹਨ ਅਤੇ ਧਰਤੀ ਦੇ ਉੱਪਰ ਫ਼ਲ ਪੈਦਾ ਕਰਦੇ ਹਨ।
Isaiah 37:31 in Other Translations
King James Version (KJV)
And the remnant that is escaped of the house of Judah shall again take root downward, and bear fruit upward:
American Standard Version (ASV)
And the remnant that is escaped of the house of Judah shall again take root downward, and bear fruit upward.
Bible in Basic English (BBE)
And those of Judah who are still living will again take root in the earth, and give fruit.
Darby English Bible (DBY)
And the remnant that is escaped of the house of Judah shall again take root downward, and bear fruit upward;
World English Bible (WEB)
The remnant that is escaped of the house of Judah shall again take root downward, and bear fruit upward.
Young's Literal Translation (YLT)
And it hath continued -- the escaped Of the house of Judah that hath been left -- To take root beneath, And it hath made fruit upward.
| And the remnant | וְיָ֨סְפָ֜ה | wĕyāsĕpâ | veh-YA-seh-FA |
| escaped is that | פְּלֵיטַ֧ת | pĕlêṭat | peh-lay-TAHT |
| of the house | בֵּית | bêt | bate |
| Judah of | יְהוּדָ֛ה | yĕhûdâ | yeh-hoo-DA |
| shall again | הַנִּשְׁאָרָ֖ה | hannišʾārâ | ha-neesh-ah-RA |
| take root | שֹׁ֣רֶשׁ | šōreš | SHOH-resh |
| downward, | לְמָ֑טָּה | lĕmāṭṭâ | leh-MA-ta |
| and bear | וְעָשָׂ֥ה | wĕʿāśâ | veh-ah-SA |
| fruit | פְרִ֖י | pĕrî | feh-REE |
| upward: | לְמָֽעְלָה׃ | lĕmāʿĕlâ | leh-MA-eh-la |
Cross Reference
Isaiah 27:6
ਉਨ੍ਹਾਂ ਦਿਨਾਂ ਵਿੱਚ, ਯਾਕੂਬ ਮਜ਼ਬੂਤ ਜਢ਼ਾਂ ਵਾਲੇ ਪੌਦੇ ਵਾਂਗ ਪੂਰੇ ਬਲ ਨਾਲ ਵੱਧੇਗਾ। ਇਸਰਾਏਲ ਪੂਰੀ ਸੁੰਦਰਤਾ ਵਿੱਚ ਹੋਵੇਗਾ। ਫ਼ੇਰ ਧਰਤੀ, ਫ਼ਲਾਂ ਨਾਲ ਭਰੇ ਰੁੱਖ ਵਾਂਗ ਇਸਰਾਏਲ ਦੇ ਸੱਚੇ ਲੋਕਾਂ ਨਾਲ ਭਰ ਜਾਵੇਗੀ।”
Psalm 80:9
ਤੁਸੀਂ “ਵੇਲ” ਲਈ ਭੂਇ ਤਿਆਰ ਕੀਤੀ। ਤੁਸੀਂ ਇਸਦੀ ਜੜ੍ਹ ਦੀ ਮਜ਼ਬੂਤੀ ਲਈ ਸਹਾਇਤਾ ਕੀਤੀ। ਛੇਤੀ ਹੀ “ਵੇਲ” ਸਾਰੀ ਜ਼ਮੀਨ ਉੱਤੇ ਫ਼ੈਲ ਗਈ।
2 Kings 19:30
ਤਦ ਉਹ ਬਚੇ ਖੁਚੇ, ਜੋ ਯਹੂਦਾਹ ਦੇ ਘਰਾਣੇ ਵਿੱਚੋਂ ਬਚ ਗਏ ਹਨ, ਫ਼ਿਰ ਵੱਧਣੇ ਸ਼ੁਰੂ ਹੋ ਜਾਣਗੇ।
Galatians 3:29
ਤੁਸੀਂ ਮਸੀਹ ਦੇ ਹੋ ਇਸ ਲਈ ਤੁਸੀਂ ਅਬਰਾਹਾਮ ਦੀ ਔਲਾਦ ਹੋ। ਤੁਸੀਂ ਸਾਰੇ ਪਰਮੇਸ਼ੁਰ ਦੇ ਅਬਰਾਹਾਮ ਨੂੰ ਵਾਇਦੇ ਕਾਰਣ ਪਰਮੇਸ਼ੁਰ ਦੀਆਂ ਅਸੀਸਾਂ ਪ੍ਰਾਪਤ ਕਰਦੇ ਹੋ।
Romans 11:5
ਇਸੇ ਤਰ੍ਹਾਂ ਹੁਣ ਵੀ ਉੱਥੇ ਕੁਝ ਲੋਕ ਹਨ ਜੋ ਪਰਮੇਸ਼ੁਰ ਦੁਆਰਾ ਉਸਦੀ ਕਿਰਪਾ ਕਾਰਣ ਚੁਣੇ ਗਏ।
Romans 9:27
ਅਤੇ ਯਸਾਯਾਹ ਇਸਰਾਏਲ ਵਿੱਖੇ ਪੁਕਾਰਦਾ ਹੈ: “ਕਿ ਇਸਰਾਏਲ ਦੇ ਲੋਕ ਭਾਵੇਂ ਗਿਣਤੀ ਵਿੱਚ ਸਮੁੰਦਰ ਦੀ ਰੇਤ ਦੇ ਬਰਾਬਰ ਹੋਣ, ਪਰ ਉਸ ਦੇ ਕੁਝ ਲੋਕ ਹੀ ਬਚਾਏ ਜਾਣਗੇ।
Jeremiah 44:28
ਯਹੂਦਾਹ ਦੇ ਕੁਝ ਲੋਕ ਤਲਵਾਰ ਰਾਹੀਂ ਮਰਨ ਤੋਂ ਬਚ ਜਾਣਗੇ। ਉਹ ਮਿਸਰ ਤੋਂ ਯਹੂਦਾਹ ਵਾਪਸ ਆ ਜਾਣਗੇ। ਪਰ ਬਹੁਤ ਬੋੜੇ ਯਹੂਦਾਹ ਦੇ ਲੋਕ ਹੋਣਗੇ ਜਿਹੜੇ ਬਚ ਰਹਿਣਗੇ। ਯਹੂਦਾਹ ਦੇ ਉਹ ਬਚੇ ਹੋਏ ਲੋਕ ਜਿਹੜੇ ਮਿਸਰ ਵਿੱਚ ਰਹਿਣ ਲਈ ਆ ਗਏ ਸਨ, ਜਾਣ ਲੈਣਗੇ ਕਿ ਕਿਸਦੇ ਬੋਲ ਸੱਚ ਨਿਕਲਦੇ ਨੇ। ਉਹ ਜਾਣ ਲੈਣਗੇ ਕਿ ਕੀ ਮੇਰੇ ਬੋਲ ਸੱਚ ਨਿਕਲਦੇ ਨੇ ਜਾਂ ਉਨ੍ਹਾਂ ਦੇ।
Jeremiah 30:19
ਉਨ੍ਹਾਂ ਥਾਵਾਂ ਦੇ ਲੋਕ ਉਸਤਤ ਦੇ ਗੀਤ ਗਾਉਣਗੇ। ਅਤੇ ਉੱਥੇ ਹਾਸਿਆਂ ਦਾ ਸ਼ੋਰ ਉੱਠੇਗਾ। ਮੈਂ ਉਨ੍ਹਾਂ ਨੂੰ ਢੇਰ ਸਾਰੇ ਬੱਚਿਆਂ ਦਾ ਵਰਦਾਨ ਦੇਵਾਂਗਾ। ਇਸਰਾਏਲ ਅਤੇ ਯਹੂਦਾਹ ਛੋਟੇ ਨਹੀਂ ਹੋਣਗੇ। ਮੈਂ ਉਨ੍ਹਾਂ ਨੂੰ ਇੱਜ਼ਤ ਬਖਸ਼ਾਂਗਾ। ਕੋਈ ਉਨ੍ਹਾਂ ਦੀ ਬੇਕਦਰੀ ਨਹੀਂ ਕਰ ਸੱਕੇਗਾ।
Isaiah 65:9
ਮੈਂ ਯਾਕੂਬ (ਇਸਰਾਏਲ) ਦੇ ਕੁਝ ਬੰਦਿਆਂ ਨੂੰ ਰੱਖ ਲਵਾਂਗਾ। ਯਹੂਦਾਹ ਦੇ ਕੁਝ ਬੰਦੇ ਮੇਰੇ ਪਰਬਤ ਦੇ ਮਾਲਕ ਹੋਣਗੇ। ਮੇਰੇ ਸੇਵਕ ਓੱਥੇ ਰਹਿਣਗੇ। ਮੈਂ ਉਨ੍ਹਾਂ ਲੋਕਾਂ ਦੀ ਚੋਣ ਕਰਾਂਗਾ ਜਿਹੜੇ ਓੱਥੇ ਰਹਿਣਗੇ।
Isaiah 10:20
ਉਸ ਵੇਲੇ, ਜਿਹੜੇ ਲੋਕ ਇਸਰਾਏਲ ਵਿੱਚ ਬਚੇ ਰਹਿ ਜਾਣਗੇ, ਯਾਕੂਬ ਦੇ ਪਰਿਵਾਰ ਦੇ ਲੋਕ, ਉਸ ਬੰਦੇ ਉੱਤੇ ਨਿਰਭਰ ਨਹੀਂ ਰਹਿਣਗੇ ਜਿਹੜਾ ਉਨ੍ਹਾਂ ਨੂੰ ਕੁੱਟਦਾ ਹੈ। ਉਹ ਯਹੋਵਾਹ ਉੱਤੇ, ਇਸਰਾਏਲ ਦੇ ਪਵਿੱਤਰ ਪੁਰੱਖ ਉੱਤੇ, ਸੱਚਮੁੱਚ ਨਿਰਭਰ ਰਹਿਣਾ ਸਿਖ ਲੈਣਗੇ।
Isaiah 6:13
ਪਰ ਲੋਕਾਂ ਦੇ ਦਸਵੇਂ ਹਿੱਸੇ ਨੂੰ ਧਰਤੀ ਤੇ ਰਹਿਣ ਦੀ ਇਜਾਜ਼ਤ ਹੋਵੇਗੀ। ਇਹ ਲੋਕ ਯਹੋਵਾਹ ਵੱਲ ਪਰਤਣਗੇ ਭਾਵੇਂ ਉਨ੍ਹਾਂ ਨੇ ਤਬਾਹ ਹੋਣਾ ਸੀ। ਇਹ ਲੋਕ ਬਲੂਤ ਦੇ ਰੁੱਖ ਵਾਂਗ ਹੋਣਗੇ। ਜਦੋਂ ਰੁੱਖਾਂ ਨੂੰ ਕਟਿਆ ਜਾਂਦਾ ਹੈ ਤਾਂ ਮੁੱਢ ਬਚ ਰਹਿੰਦਾ ਹੈ। ਇਹੀ ਮੁੱਢ (ਬਚੇ ਹੋਏ ਲੋਕ) ਬਹੁਤ ਖਾਸ ਤਰ੍ਹਾਂ ਦਾ ਤੁਖਮ ਹੈ।
Isaiah 1:9
ਇਹ ਠੀਕ ਹੈ, ਪਰ ਸਰਬ ਸ਼ਕਤੀਮਾਨ ਯਹੋਵਾਹ ਨੇ ਕੁਝ ਲੋਕਾਂ ਨੂੰ ਜਿਉਂਦੇ ਰਹਿਣ ਦੀ ਇਜਾਜ਼ਤ ਦੇ ਦਿੱਤੀ ਸੀ। ਸਾਨੂੰ ਸਦੂਮ ਅਤੇ ਅਮੂਰਾਹ ਦੇ ਸ਼ਹਿਰਾਂ ਵਾਂਗ ਪੂਰੀ ਤਰ੍ਹਾਂ ਤਬਾਹ ਨਹੀਂ ਕੀਤਾ ਗਿਆ।