Isaiah 38:19
ਜਿਹੜੇ ਬੰਦੇ ਜਿਉਂਦੇ ਨੇ ਜਿਵੇਂ ਅੱਜ ਮੈਂ ਹਾਂ ਓਹੀ ਲੋਕ ਤੇਰੀ ਉਸਤਤ ਕਰਦੇ ਨੇ। ਇੱਕ ਪਿਤਾ ਨੂੰ ਆਪਣੇ ਬੱਚਿਆਂ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਤੁਹਾਡੇ ਉੱਤੇ ਭਰੋਸਾ ਕੀਤਾ ਜਾ ਸੱਕਦਾ ਹੈ।
Isaiah 38:19 in Other Translations
King James Version (KJV)
The living, the living, he shall praise thee, as I do this day: the father to the children shall make known thy truth.
American Standard Version (ASV)
The living, the living, he shall praise thee, as I do this day: The father to the children shall make known thy truth.
Bible in Basic English (BBE)
The living, the living man, he will give you praise, as I do this day: the father will give the story of your mercy to his children.
Darby English Bible (DBY)
The living, the living, he shall praise thee, as I this day: the father to the children shall make known thy truth.
World English Bible (WEB)
The living, the living, he shall praise you, as I do this day: The father to the children shall make known your truth.
Young's Literal Translation (YLT)
The living, the living, he doth confess Thee.
| The living, | חַ֥י | ḥay | hai |
| the living, | חַ֛י | ḥay | hai |
| he | ה֥וּא | hûʾ | hoo |
| praise shall | יוֹדֶ֖ךָ | yôdekā | yoh-DEH-ha |
| day: this do I as thee, | כָּמ֣וֹנִי | kāmônî | ka-MOH-nee |
| the father | הַיּ֑וֹם | hayyôm | HA-yome |
| children the to | אָ֣ב | ʾāb | av |
| shall make known | לְבָנִ֔ים | lĕbānîm | leh-va-NEEM |
| יוֹדִ֖יעַ | yôdîaʿ | yoh-DEE-ah | |
| thy truth. | אֶל | ʾel | el |
| אֲמִתֶּֽךָ׃ | ʾămittekā | uh-mee-TEH-ha |
Cross Reference
Deuteronomy 6:7
ਇਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਸਿੱਖਾਉਣਾ। ਜਦੋਂ ਵੀ ਤੁਸੀਂ ਘਰ ਵਿੱਚ ਬੈਠੇ ਹੋਵੋ ਜਾਂ ਸੜਕ ਉੱਤੇ ਚੱਲ ਰਹੇ ਹੋਵੋਂ ਇਨ੍ਹਾਂ ਆਦੇਸ਼ਾਂ ਬਾਰੇ ਗੱਲ ਕਰੋ। ਲੇਟਦਿਆਂ, ਉੱਠਦਿਆਂ ਵੀ ਇਨ੍ਹਾਂ ਗੱਲਾਂ ਬਾਰੇ ਕਰੋ।
Psalm 78:3
ਅਸੀਂ ਕਹਾਣੀ ਸੁਣੀ ਅਤੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਸਾਡੇ ਪੁਰਖਿਆਂ ਨੇ ਇਹ ਕਹਾਣੀ ਸੁਣਾਈ ਸੀ।
Deuteronomy 4:9
ਪਰ ਤੁਹਾਨੂੰ ਬਹੁਤ ਹੋਸ਼ਿਆਰ ਰਹਿਣਾ ਚਾਹੀਦਾ ਹੈ। ਇਸ ਬਾਰੇ ਨਿਸ਼ਚੈ ਕਰੋ ਕਿ ਜਦੋਂ ਤੀਕ ਤੁਸੀਂ ਜਿਉਂਦੇ ਹੋ ਕਦੇ ਵੀ ਉਹ ਗੱਲਾਂ ਨਾ ਭੁੱਲੋ ਜਿਹੜੀਆਂ ਤੁਸੀਂ ਦੇਖੀਆਂ ਹਨ। ਤੁਹਾਨੂੰ ਇਹ ਗੱਲਾਂ ਆਪਣੇ ਪੁੱਤ-ਪੋਤਰਿਆਂ ਨੂੰ ਵੀ ਸਿੱਖਾਉਣੀਆਂ ਚਾਹੀਦੀਆਂ ਹਨ।
Joel 1:3
ਇਸ ਬਾਰੇ ਤੁਸੀਂ ਆਪਣੇ ਪੁੱਤਰਾਂ ਨੂੰ ਤੇ ਉਹ ਆਪਣੇ ਬੱਚਿਆਂ ਨੂੰ ਦੱਸਣਗੇ ਅਤੇ ਤੁਹਾਡੇ ਪੋਤਰੇ ਅੱਗੋਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਇਹ ਗੱਲਾਂ ਦੱਸਣਗੇ।
Psalm 145:4
ਯਹੋਵਾਹ, ਲੋਕ ਸਦਾ-ਸਦਾ ਲਈ ਤੁਹਾਡੇ ਕਾਰਜਾਂ ਲਈ ਤੁਹਾਡੀ ਉਸਤਤਿ ਕਰਨਗੇ। ਉਹ ਤੁਹਾਡੇ ਮਹਾਨ ਕਾਰਜਾ ਬਾਰੇ ਦੱਸਣਗੇ।
Psalm 119:175
ਮੈਨੂੰ ਜਿਉਣ ਦਿਉ ਅਤੇ ਤੁਹਾਡੀ ਉਸਤਤਿ ਕਰਨ ਦਿਉ। ਯਹੋਵਾਹ ਤੁਹਾਡੇ ਨੇਮਾਂ ਨੂੰ ਮੇਰੀ ਮਦਦ ਕਰਨ ਦਿਉ।
Joshua 4:21
ਫ਼ੇਰ ਯਹੋਸ਼ੁਆ ਨੇ ਲੋਕਾਂ ਨੂੰ ਆਖਿਆ, “ਭਵਿੱਖ ਵਿੱਚ ਤੁਹਾਡੇ ਬੱਚੇ ਆਪਣੇ ਮਾਪਿਆਂ ਨੂੰ ਪੁੱਛਣਗੇ, ‘ਇਨ੍ਹਾਂ ਪਥਰਾਂ ਦਾ ਕੀ ਅਰਥ ਹੈ?’
Deuteronomy 11:19
ਇਨ੍ਹਾਂ ਕਾਨੂੰਨਾ ਦੀ ਸਿੱਖਿਆ ਆਪਣੇ ਬੱਚਿਆਂ ਨੂੰ ਦਿਉ। ਘਰਾਂ ਵਿੱਚ ਬੈਠ ਦਿਆਂ, ਸੜਕ ਉੱਤੇ ਚਲ ਦਿਆਂ ਅਤੇ ਲੇਟ ਦਿਆਂ ਉੱਠ ਦਿਆਂ ਇਨ੍ਹਾਂ ਚੀਜ਼ਾਂ ਬਾਰੇ ਗੱਲਾਂ ਕਰੋ।
Exodus 13:14
“ਭਵਿੱਖ ਵਿੱਚ, ਤੁਹਾਡੇ ਬੱਚੇ ਤੁਹਾਨੂੰ ਪੁੱਛਣਗੇ ਕਿ ਤੁਸੀਂ ਅਜਿਹਾ ਕਿਉਂ ਕਰਦੇ ਹੋ। ਉਹ ਆਖਣਗੇ, ‘ਇਸ ਸਾਰੇ ਕੁਝ ਦਾ ਕੀ ਮਤਲਬ ਹੈ?’ ਅਤੇ ਤੁਸੀਂ ਜਵਾਬ ਦਿਉਂਗੇ, ‘ਯਹੋਵਾਹ ਨੇ ਸਾਨੂੰ ਮਿਸਰ ਤੋਂ ਬਚਾਉਣ ਲਈ ਆਪਣੀ ਮਹਾਨ ਸ਼ਕਤੀ ਦੀ ਵਰਤੋਂ ਕੀਤੀ। ਅਸੀਂ ਉਸ ਥਾਂ ਗੁਲਾਮ ਸਾਂ। ਪਰ ਯਹੋਵਾਹ ਨੇ ਸਾਨੂੰ ਬਾਹਰ ਕੱਢਿਆ ਅਤੇ ਇੱਥੇ ਲਿਆਇਆ।
Exodus 12:26
ਜਦੋਂ ਤੁਹਾਡੇ ਬੱਚੇ ਤੁਹਾਨੂੰ ਪੁੱਛਣ, ‘ਅਸੀਂ ਇਹ ਰਸਮ ਕਿਉਂ ਕਰ ਰਹੇ ਹਾਂ?’
Genesis 18:19
ਕਿਉਂਕਿ ਮੈਂ ਉਸ ਨੂੰ ਜਾਣਦਾ ਹਾਂ, ਇਸ ਲਈ ਮੈਂ ਅਬਰਾਹਾਮ ਨਾਲ ਇੱਕ ਖਾਸ ਇਕਰਾਰਨਾਮਾ ਕੀਤਾ ਹੈ ਤਾਂ ਜੋ ਉਹ ਆਪਣੇ ਬੱਚਿਆਂ ਅਤੇ ਆਪਣੇ ਉੱਤਰਾਧਿਕਾਰੀਆਂ ਨੂੰ ਯਹੋਵਾਹ ਦੀ ਰਜ਼ਾ ਅਨੁਸਾਰ ਜਿਉਣ ਦੀ ਹਿਦਾਇਤ ਦੇਵੇ ਅਤੇ ਉਹ ਸਹੀ ਢੰਗ ਨਾਲ ਜੀਵਨ ਜਿਉਣ ਅਤੇ ਨਿਆਂਪੂਰਣ ਹੋਣ। ਫ਼ੇਰ ਮੈਂ, ਯਹੋਵਾਹ, ਉਸ ਨੂੰ ਉਹ ਚੀਜ਼ਾਂ ਦੇ ਸੱਕਾਂਗਾ ਜਿਨ੍ਹਾਂ ਦਾ ਮੈਂ ਇਕਰਾਰ ਕੀਤਾ ਸੀ।”
Ecclesiastes 9:10
ਹਰ ਸਮੇਂ ਜਦੋਂ ਤੁਹਾਨੂੰ ਕਰਨ ਲਈ ਕੁਝ ਲੱਭੇ, ਇਸ ਨੂੰ ਆਪਣੀ ਸਮਰਬਾ ਅਨੁਸਾਰ ਕਰੋ। ਕਿਉਂ ਜੋ ਕਬਰ ਵਿੱਚ, ਜਿੱਧਰ ਤੁਸੀਂ ਪਹਿਲਾਂ ਹੀ ਜਾ ਰਹੇ ਹੋਂ, ਉੱਥੇ ਕੋਈ ਕਿਰਿਆ ਨਹੀਂ, ਮੁਹਾਰਤ, ਸਿਆਣਪ ਜਾਂ ਗਿਆਨ ਦਾ ਕੋਈ ਮਤਲਬ ਨਹੀਂ।
Psalm 146:2
ਮੈਂ ਸਾਰੀ ਉਮਰ ਯਹੋਵਾਹ ਦੀ ਉਸਤਤਿ ਕਰਾਂਗਾ। ਮੈਂ ਉਸਦੀ ਉਸਤਤਿ ਦੇ ਸਾਰੀ ਉਮਰ ਗੀਤ ਗਾਵਾਂਗਾ।
Psalm 118:17
ਮੈਂ ਜੀਵਾਂਗਾ, ਮਰਾਂਗਾ ਨਹੀਂ ਅਤੇ ਮੈਂ ਯਹੋਵਾਹ ਦੀ ਕਰਨੀ ਦੱਸਾਂਗਾ।