Isaiah 64:10
ਤੁਹਾਡੇ ਪਵਿੱਤਰ ਸ਼ਹਿਰ ਸੱਖਣੇ ਨੇ। ਉਹ ਸ਼ਹਿਰ ਹੁਣ ਮਾਰੂਬਲ ਵਾਂਗ ਨੇ। ਸੀਯੋਨ ਮਾਰੂਬਲ ਹੈ! ਯਰੂਸ਼ਲਮ ਤਬਾਹ ਹੈ!
Isaiah 64:10 in Other Translations
King James Version (KJV)
Thy holy cities are a wilderness, Zion is a wilderness, Jerusalem a desolation.
American Standard Version (ASV)
Thy holy cities are become a wilderness, Zion is become a wilderness, Jerusalem a desolation.
Bible in Basic English (BBE)
Our holy and beautiful house, where our fathers gave praise to you, is burned with fire; and all the things of our desire have come to destruction.
Darby English Bible (DBY)
Thy holy cities are become a wilderness, Zion is a wilderness, Jerusalem a desolation.
World English Bible (WEB)
Your holy cities are become a wilderness, Zion is become a wilderness, Jerusalem a desolation.
Young's Literal Translation (YLT)
Thy holy cities have been a wilderness, Zion a wilderness hath been, Jerusalem a desolation.
| Thy holy | עָרֵ֥י | ʿārê | ah-RAY |
| cities | קָדְשְׁךָ֖ | qodšĕkā | kode-sheh-HA |
| are | הָי֣וּ | hāyû | ha-YOO |
| a wilderness, | מִדְבָּ֑ר | midbār | meed-BAHR |
| Zion | צִיּוֹן֙ | ṣiyyôn | tsee-YONE |
| is | מִדְבָּ֣ר | midbār | meed-BAHR |
| a wilderness, | הָיָ֔תָה | hāyātâ | ha-YA-ta |
| Jerusalem | יְרוּשָׁלִַ֖ם | yĕrûšālaim | yeh-roo-sha-la-EEM |
| a desolation. | שְׁמָמָֽה׃ | šĕmāmâ | sheh-ma-MA |
Cross Reference
Isaiah 1:7
“ਤੁਹਾਡੀ ਜ਼ਮੀਨ ਬਰਬਾਦ ਹੋ ਗਈ ਹੈ। ਤੁਹਾਡੇ ਸ਼ਹਿਰ ਅੱਗ ਨਾਲ ਸਾੜੇ ਗਏ ਹਨ। ਤੁਹਾਡੇ ਦੁਸ਼ਮਣਾਂ ਨੇ ਤੁਹਾਡੀ ਧਰਤੀ ਉੱਤੇ ਕਬਜ਼ਾ ਕਰ ਲਿਆ ਹੈ। ਤੁਹਾਡੀ ਧਰਤੀ ਉਸ ਤਰ੍ਹਾਂ ਤਬਾਹ ਹੋ ਗਈ ਹੈ ਜਿਵੇਂ ਕਿਸੇ ਦੇਸ਼ ਨੂੰ ਫ਼ੌਜਾਂ ਤਬਾਹ ਕਰ ਦਿੰਦੀਆਂ ਹਨ।”
Revelation 11:1
ਦੋ ਗਵਾਹ ਫ਼ੇਰ ਮੈਨੂੰ ਇੱਕ ਮਾਪਣ ਵਾਲੀ ਸਲਾਖ ਦਿੱਤੀ ਗਈ ਸੀ ਜੋ ਕਿ ਇੱਕ ਖੂੰਡੀ ਵਰਗੀ ਸੀ। ਮੈਨੂੰ ਕਿਹਾ ਗਿਆ, “ਜਾ ਅਤੇ ਪਰਮੇਸ਼ੁਰ ਦੇ ਮੰਦਰ ਅਤੇ ਜੱਗਵੇਦੀ ਨੂੰ ਮਾਪ ਅਤੇ ਉੱਥੇ ਉਪਾਸਨਾ ਕਰਦੇ ਲੋਕਾਂ ਦੀ ਗਿਣਤੀ ਵੀ ਕਰੀਂ।
Luke 21:24
ਇਨ੍ਹਾਂ ਵਿੱਚੋਂ ਕੁਝ ਲੋਕ ਸਿਪਾਹੀਆਂ ਹੱਥੋਂ ਮਾਰੇ ਜਾਣਗੇ, ਕੁਝ ਲੋਕ ਕੈਦੀ ਬਣਾ ਕੇ ਸਭ ਕੌਮਾਂ ਅਤੇ ਦੇਸ਼ਾਂ ਵਿੱਚ ਪਹੁੰਚਾਏ ਜਾਣਗੇ। ਗੈਰ-ਯਹੂਦੀ ਯਰੂਸ਼ਲਮ ਤੇ ਕਬਜ਼ਾ ਕਰਨਗੇ ਅਤੇ ਜਦੋਂ ਤੱਕ ਉਨ੍ਹਾਂ ਦਾ ਸਮਾਂ ਪੂਰਾ ਨਹੀਂ ਹੁੰਦਾ ਉਹ ਇਸ ਨੂੰ ਪੈਰਾਂ ਥੱਲੇ ਮਿੱਧਣਗੇ।
Luke 21:21
ਉਸ ਵੇਲੇ, ਉਹ ਜਿਹੜੇ ਯਹੂਦਿਯਾ ਵਿੱਚ ਹਨ, ਪਹਾੜਾਂ ਵੱਲ ਫ਼ਰਾਰ ਹੋ ਜਾਣ ਅਤੇ ਉਨ੍ਹਾਂ ਸਾਰਿਆਂ ਨੂੰ, ਜਿਹੜੇ ਯਰੂਸ਼ਲਮ ਵਿੱਚ ਹਨ ਉੱਥੋਂ ਭੱਜ ਜਾਣਾ ਚਾਹੀਦਾ ਹੈ। ਜੇਕਰ ਤੁਸੀਂ ਸ਼ਹਿਰ ਦੇ ਕੋਲ ਹੋਵੋ ਤਾਂ ਅੰਦਰ ਨਾ ਵੜੋ।
Micah 3:12
ਹੇ ਆਗੂਓ! ਤੁਹਾਡੇ ਕਾਰਣ ਸੀਯੋਨ ਦੀ ਤਬਾਹੀ ਹੋਵੇਗੀ ਅਤੇ ਇਹ ਖੇਤ ਵਾਂਗ ਵਾਹਿਆ ਜਾਵੇਗਾ। ਯਰੂਸ਼ਲਮ ਬੇਹ ਹੋ ਜਾਵੇਗਾ ਪਹਾੜ ਵਾਲਾ ਮੰਦਰ ਇੱਕ ਸੱਖਣੀ ਉਚਿਆਈ ਜਿੱਥੇ ਜੰਗਲੀ ਬੋਹਰ ਉਗੇਗੀ।
Daniel 12:7
“ਉਸ ਆਦਮੀ ਨੇ ਜਿਸਨੇ ਸੂਤੀ ਬਸਤਰ ਪਹਿਨੇ ਹੋਏ ਸਨ ਅਤੇ ਜਿਹੜਾ ਪਾਣੀ ਉੱਪਰ ਖਲੋਤਾ ਸੀ, ਆਪਣੇ ਸੱਜੇ ਅਤੇ ਖੱਬੇ ਹੱਥ ਅਕਾਸ਼ ਵੱਲ ਉੱਠਾੇ। ਅਤੇ ਮੈਂ ਉਸ ਨੂੰ ਉਸ ਪਰਮੇਸ਼ੁਰ ਦੇ ਨਾਮ ਦੀ ਵਰਤੋਂ ਕਰਕੇ ਇਕਰਾਰ ਕਰਦਿਆਂ ਸੁਣਿਆ ਜਿਹੜਾ ਸਦਾ ਲਈ ਜਿਉਂਦਾ ਹੈ। ਉਸ ਨੇ ਆਖਿਆ, ‘ਇਹ ਤਿੰਨ ਅਤੇ ਡੇਢ ਵਰ੍ਹੇ ਲਈ ਹੋਵੇਗਾ। ਪਵਿੱਤਰ ਲੋਕਾਂ ਦੀ ਤਾਕਤ ਟੁੱਟ ਜਾਵੇਗੀ ਅਤੇ ਫ਼ੇਰ ਆਖਿਰਕਾਰ ਇਹ ਸਭ ਗੱਲਾਂ ਸਹੀ ਸਿੱਧ ਹੋਣਗੀਆਂ?’
Daniel 9:26
ਬਾਹਟ ਹਫ਼ਤਿਆਂ ਬਾਦ ਚੁਣਿਆ ਹੋਇਆ ਸ਼ਹਿਜ਼ਾਦਾ ਮਾਰਿਆ ਜਾਵੇਗਾ। ਉਸ ਕੋਲ ਕੁਝ ਨਹੀਂ ਹੋਵੇਗਾ। ਫ਼ੇਰ ਭਵਿੱਖ ਦੇ ਆਗੂ ਦੇ ਬੰਦੇ ਸ਼ਹਿਰ ਨੂੰ ਅਤੇ ਪਵਿੱਤਰ ਸਥਾਨ ਨੂੰ ਤਬਾਹ ਕਰ ਦੇਣਗੇ। ਇਹ ਅੰਤ ਇੱਕ ਹੜ੍ਹ ਵਾਂਗ ਆਵੇਗਾ। ਜੰਗ ਅਖੀਰ ਤੱਕ ਜਾਰੀ ਰਹੇਗੀ। ਪਰਮੇਸ਼ੁਰ ਨੇ ਆਦੇਸ਼ ਦਿੱਤਾ ਹੈ ਕਿ ਉਸ ਸਥਾਨ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇ।
Lamentations 5:18
ਸੀਯੋਨ ਦਾ ਪਹਾੜ ਇੱਕ ਉਜਾੜ ਬਣ ਗਿਆ ਹੈ ਲੂੰਬੜੀਆਂ ਸੀਯੋਨ ਦੇ ਪਹਾੜ ਉੱਤੇ ਨੱਸਦੀਆਂ ਹਨ।
Lamentations 2:4
ਯਹੋਵਾਹ ਨੇ ਇੱਕ ਦੁਸ਼ਮਣ ਵਾਂਗ ਆਪਣੀ ਕਮਾਨ ਨੂੰ ਖਿੱਚ ਲਿਆ। ਅਤੇ ਉਸ ਨੇ ਆਪਣੇ ਸੱਜੇ ਹੱਥ ਵਿੱਚ ਤਲਵਾਰ ਫ਼ੜ ਲਈ। ਉਸ ਨੇ ਯਹੂਦਾਹ ਦੇ ਸਾਰੇ ਵੱਧੀਆਂ ਦਿਖਣ ਵਾਲੇ ਆਦਮੀਆਂ ਨੂੰ ਮਾਰ ਦਿੱਤਾ। ਯਹੋਵਾਹ ਨੇ ਆਪਣਾ ਕਹਿਰ ਸੀਯੋਨ ਦੇ ਤੰਬੂਆਂ ਉੱਪਰ ਅੱਗ ਵਾਂਗ ਡੋਲ੍ਹ ਦਿੱਤਾ।
Lamentations 1:1
ਯਰੂਸ਼ਲਮ ਦਾ ਆਪਣੀ ਤਬਾਹੀ ਉੱਤੇ ਰੁਦਨ ਇੱਕ ਵੇਲੇ, ਯਰੂਸ਼ਲਮ ਲੋਕਾਂ ਨਾਲ ਭਰਿਆ ਸ਼ਹਿਰ ਸੀ। ਪਰ ਹੁਣ ਇਹ ਸ਼ਹਿਰ ਕਿੰਨਾ ਸੱਖਣਾ ਤੇ ਉਜਾੜ ਹੈ! ਯਰੂਸ਼ਲਮ ਦੁਨੀਆਂ ਦੇ ਮਹਾਨਤਮ ਸ਼ਹਿਰਾਂ ਵਿੱਚੋਂ ਇੱਕ ਸੀ। ਪਰ ਹੁਣ ਇਹ ਇੱਕ ਵਿਧਵਾ ਵਰਗਾ ਬਣ ਗਿਆ ਹੈ। ਇੱਕ ਵੇਲੇ ਇਹ ਸ਼ਹਿਰਾਂ ਦੀ ਸ਼ਹਿਜ਼ਾਦੀ ਸੀ। ਪਰ ਹੁਣ ਇਸ ਨੂੰ ਇੱਕ ਗੁਲਾਮ ਬਣਾ ਦਿੱਤਾ ਗਿਆ ਹੈ।
Psalm 79:1
ਆਸਾਫ਼ ਦਾ ਇੱਕ ਉਸਤਤਿ ਗੀਤ। ਹੇ ਪਰਮੇਸ਼ੁਰ, ਪਰਾਈਆਂ ਕੌਮਾਂ ਦੇ ਲੋਕ ਤੁਹਾਡੇ ਲੋਕਾਂ ਨਾਲ ਲੜਨ ਲਈ ਆਏ ਸਨ। ਉਨ੍ਹਾਂ ਨੇ ਤੁਹਾਡੇ ਪਵਿੱਤਰ ਮੰਦਰ ਨੂੰ ਦੂਸ਼ਿਤ ਕਰ ਦਿੱਤਾ। ਉਨ੍ਹਾਂ ਨੇ ਯਰੂਸ਼ਲਮ ਨੂੰ ਖੰਡਰ ਬਣਾ ਦਿੱਤਾ।
2 Chronicles 36:19
ਨਬੂਕਦਨੱਸਰ ਅਤੇ ਉਸਦੀ ਸੈਨਾ ਨੇ ਮੰਦਰ ਨੂੰ ਸਾੜ ਦਿੱਤਾ। ਉਨ੍ਹਾਂ ਨੇ ਯਰੂਸ਼ਲਮ ਦੀ ਦੀਵਾਰ ਤੋੜ ਦਿੱਤੀ ਅਤੇ ਪਾਤਸ਼ਾਹ ਅਤੇ ਉਸ ਦੇ ਸਰਦਾਰਾਂ ਦੇ ਘਰਾਂ ਨੂੰ ਢਹਿ-ਢੇਰੀ ਕਰ ਦਿੱਤਾ। ਉਨ੍ਹਾਂ ਯਰੂਸ਼ਲਮ ਦਾ ਕੁਝ ਸਾਮਾਨ ਨਸ਼ਟ ਕਰ ਦਿੱਤਾ।
2 Kings 25:9
ਨਬੂਕਦਨੱਸਰ ਨੇ ਯਹੋਵਾਹ ਦਾ ਮੰਦਰ ਅਤੇ ਪਾਤਸ਼ਾਹ ਦਾ ਮਹਿਲ ਸਾੜ ਸੁੱਟਿਆ ਅਤੇ ਯਰੂਸ਼ਲਮ ਦੇ ਸਾਰੇ ਘਰਾਂ ਨੂੰ ਸਾੜ ਦਿੱਤਾ! ਉਸ ਨੇ ਵੱਡੀਆਂ-ਵੱਡੀਆਂ ਇਮਾਰਤਾਂ ਨੂੰ ਵੀ ਸਾੜ ਦਿੱਤਾ।