Job 31:17
ਮੈਂ ਆਪਣੇ ਭੋਜਨ ਬਾਰੇ ਕਦੇ ਵੀ ਖੁਦਗਰਜ਼ ਨਹੀਂ ਰਿਹਾ ਹਾਂ। ਮੈਂ ਹਮੇਸ਼ਾ ਯਤੀਮਾਂ ਨੂੰ ਭੋਜਨ ਦਿੱਤਾ ਹੈ।
Job 31:17 in Other Translations
King James Version (KJV)
Or have eaten my morsel myself alone, and the fatherless hath not eaten thereof;
American Standard Version (ASV)
Or have eaten my morsel alone, And the fatherless hath not eaten thereof;
Bible in Basic English (BBE)
If I kept my food for myself, and did not give some of it to the child with no father;
Darby English Bible (DBY)
Or have eaten my morsel alone, so that the fatherless ate not thereof,
Webster's Bible (WBT)
Or have eaten my morsel myself alone, and the fatherless hath not eaten of it;
World English Bible (WEB)
Or have eaten my morsel alone, And the fatherless has not eaten of it
Young's Literal Translation (YLT)
And I do eat my morsel by myself, And the orphan hath not eat of it,
| Or have eaten | וְאֹכַ֣ל | wĕʾōkal | veh-oh-HAHL |
| my morsel | פִּתִּ֣י | pittî | pee-TEE |
| myself alone, | לְבַדִּ֑י | lĕbaddî | leh-va-DEE |
| fatherless the and | וְלֹא | wĕlōʾ | veh-LOH |
| hath not | אָכַ֖ל | ʾākal | ah-HAHL |
| eaten | יָת֣וֹם | yātôm | ya-TOME |
| thereof; | מִמֶּֽנָּה׃ | mimmennâ | mee-MEH-na |
Cross Reference
Deuteronomy 15:11
ਧਰਤੀ ਉੱਤੇ ਹਮੇਸ਼ਾ ਹੀ ਗਰੀਬ ਲੋਕ ਹੋਣਗੇ। ਇਹ ਇਸ ਕਿਉਂਕਿ ਮੈਂ ਤੁਹਾਨੂੰ ਆਪਣੇ ਸਂਗੀ ਇਸਰਾਏਲੀਆਂ ਦੀ ਸਹਾਇਤਾ ਕਰਨ ਲਈ ਤਿਆਰ ਰਹਿਣ ਦਾ ਹੁਕਮ ਦਿੰਦਾ ਹਾਂ। ਆਪਣੀ ਧਰਤੀ ਉੱਤੇ ਲੋੜਵਂਦ ਅਤੇ ਗਰੀਬ ਲੋਕਾਂ ਨੂੰ ਦਯਾਲਤਾ ਨਾਲ ਦਿਉ।
James 1:27
ਜਿਸ ਤਰ੍ਹਾਂ ਦਾ ਧਰਮ ਪਰਮੇਸ਼ੁਰ ਨੂੰ ਚਾਹੀਦਾ ਹੈ ਉਹ ਇਹ ਹੈ; ਉਨ੍ਹਾਂ ਯਤੀਮਾਂ ਅਤੇ ਵਿਧਵਾਵਾਂ ਦੀ ਪਰਵਰਿਸ਼ ਕਰਨਾ ਜਿਨ੍ਹਾਂ ਨੂੰ ਸਹਾਇਤਾ ਦੀ ਲੋੜ ਹੈ, ਅਤੇ ਆਪਣੇ ਆਪ ਨੂੰ ਦੁਨਿਆਵੀ ਪ੍ਰਭਾਵ ਤੋਂ ਮੁਕਤ ਰੱਖਣਾ। ਇਹੀ ਉਹ ਧਰਮ ਹੈ ਜਿਸ ਨੂੰ ਪਰਮੇਸ਼ੁਰ ਸ਼ੁੱਧ ਅਤੇ ਪਵਿੱਤਰ ਕਬੂਲਦਾ ਹੈ।
Romans 12:13
ਪਰਮੇਸ਼ੁਰ ਦੇ ਉਨ੍ਹਾਂ ਲੋਕਾਂ ਨਾਲ ਚੀਜ਼ਾਂ ਸਾਂਝੀਆਂ ਕਰੋ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਵੇਖੋ ਜਿਨ੍ਹਾਂ ਨੂੰ ਮਦਦ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਨੂੰ ਆਪਣੇ ਘਰੀਂ ਨਿਉਂਤਾ ਦਿਉ।
Acts 4:32
ਨਿਹਚਾਵਾਨਾਂ ਦਾ ਸਭ ਨਾਲ ਸਾਂਝਾ ਕਰਨਾ ਨਿਹਚਾਵਾਨਾਂ ਦੀ ਮੰਡਲੀ, ਇੱਕ ਦਿਲ ਅਤੇ ਇੱਕ ਜਾਨ ਸਨ। ਕਿਸੇ ਨੇ ਵੀ ਜਿਹੜੀਆਂ ਚੀਜ਼ਾਂ ਉਨ੍ਹਾਂ ਕੋਲ ਸਨ, ਉਨ੍ਹਾਂ ਵਿੱਚੋਂ ਕਿਸੇ ਵੀ ਚੀਜ਼ ਨੂੰ ਆਪਣੀ ਨਹੀਂ ਆਖਿਆ ਸੀ ਸਗੋਂ ਉਹ ਸਭ ਕੁਝ ਵੰਡਕੇ ਵਰਤਦੇ ਸਨ।
John 13:29
ਯਹੂਦਾ ਕੋਲ ਧਨ ਵਾਲਾ ਸੰਦੂਕ ਰਹਿੰਦਾ ਸੀ। ਉਨ੍ਹਾਂ ਵਿੱਚੋਂ ਕੁਝ ਇੱਕ ਨੇ ਸਮਝਿਆ ਕਿ ਯਿਸੂ ਨੇ ਉਸ ਨੂੰ ਉਹ ਚੀਜ਼ਾਂ ਖਰੀਦਣ ਲਈ ਕਿਹਾ ਹੈ ਜਿਨ੍ਹਾਂ ਦੀ ਤਿਉਹਾਰ ਲਈ ਜ਼ਰੂਰਤ ਹੈ। ਜਾਂ ਉਸ ਨੂੰ ਗਰੀਬਾਂ ਨੂੰ ਕੁਝ ਦੇਣ ਲਈ ਕਿਹਾ ਹੈ।
Luke 11:41
ਇਸ ਲਈ ਜੋ ਕੁਝ ਵੀ ਅੰਦਰ ਹੈ, ਉਹ ਲੋੜਵੰਦ ਨੂੰ ਦਿਉ। ਫ਼ੇਰ ਤੁਹਾਡੇ ਲਈ ਸਭ ਕੁਝ ਸ਼ੁੱਧ ਹੋ ਜਾਵੇਗਾ।
Ezekiel 18:16
ਉਹ ਚੰਗਾ ਪੁੱਤਰ ਲੋਕਾਂ ਦਾ ਫ਼ਾਇਦਾ ਨਹੀਂ ਉੱਠਾਂਦਾ। ਜੇ ਕੋਈ ਬੰਦਾ ਉਸ ਕੋਲੋਂ ਉਧਾਰ ਲੈਂਦਾ ਹੈ ਉਹ ਚੰਗਾ ਪੁੱਤਰ ਅਮਾਨਤ ਰੱਖ ਕੇ ਉਸ ਨੂੰ ਉਧਾਰ ਦੇ ਦਿੰਦਾ ਹੈ। ਅਤੇ ਜਦੋਂ ਉਹ ਬੰਦਾ ਪੈਸਾ ਵਾਪਸ ਕਰ ਦਿੰਦਾ ਹੈ ਤਾਂ ਉਹ ਅਮਾਨਤ ਵਾਪਸ ਕਰ ਦਿੰਦਾ ਹੈ। ਚੰਗਾ ਪੁੱਤਰ ਭੁੱਖਿਆਂ ਨੂੰ ਭੋਜਨ ਦਿੰਦਾ ਹੈ। ਅਤੇ ਉਹ ਲੋੜਵਂਦ ਲੋਕਾਂ ਨੂੰ ਕਪੜੇ ਦਿੰਦਾ ਹੈ।
Ezekiel 18:7
ਉਹ ਨੇਕ ਬੰਦਾ ਲੋਕਾਂ ਦਾ ਫ਼ਾਇਦਾ ਨਹੀਂ ਉੱਠਾਂਦਾ। ਜੇ ਕੋਈ ਬੰਦਾ ਉਸ ਪਾਸੋਂ ਪੈਸਾ ਉਧਾਰ ਲੈਂਦਾ ਹੈ ਉਹ ਬੰਦਾ ਕੋਈ ਚੀਜ਼ ਗਹਿਣੇ ਰੱਖ ਕੇ ਦੂਸਰੇ ਬੰਦੇ ਨੂੰ ਉਧਾਰ ਦੇ ਦਿੰਦਾ ਹੈ। ਅਤੇ ਜਦੋਂ ਉਹ ਬੰਦਾ ਉਧਾਰ ਚੁਕਾ ਦਿੰਦਾ ਹੈ ਤਾਂ ਉਹ ਉਹ ਗਹਿਣੇ ਧਰੀ ਚੀਜ਼ ਵਾਪਸ ਕਰ ਦਿੰਦਾ ਹੈ। ਉਹ ਨੇਕ ਬੰਦਾ ਭੁੱਖਿਆਂ ਨੂੰ ਭੋਜਨ ਦਿੰਦਾ ਹੈ। ਅਤੇ ਉਹ ਲੋੜਵਂਦਾਂ ਨੂੰ ਕੱਪੜੇ ਦਿੰਦਾ ਹੈ।
Job 29:12
ਕਿਉਂਕਿ ਜਦੋਂ ਕੋਈ ਗਰੀਬ ਆਦਮੀ ਸਹਾਇਤਾ ਲਈ ਪੁਕਾਰ ਕਰਦਾ ਸੀ ਮੈਂ ਉਸ ਦੀ ਸਹਾਇਤਾ ਕੀਤੀ। ਮੈਂ ਉਸ ਬੱਚੇ ਨੂੰ ਸਹਾਇਤਾ ਦਿੱਤੀ ਜਿਹੜਾ ਯਤੀਮ ਸੀ ਤੇ ਜਿਸਦੀ ਦੇਖ ਭਾਲ ਕਰਨ ਵਾਲਾ ਕੋਈ ਵੀ ਨਹੀਂ ਸੀ।
Job 22:7
ਹੋ ਸੱਕਦਾ ਹੈ ਕਿ ਤੂੰ ਬੱਕੇ ਹਾਰੇ ਤੇ ਭੁੱਖੇ ਲੋਕਾਂ ਨੂੰ ਪਾਣੀ ਅਤੇ ਭੋਜਨ ਨਾ ਦਿੱਤਾ ਹੋਵੇ।
Nehemiah 8:10
ਨਹਮਯਾਹ ਨੇ ਆਖਿਆ, “ਜਾਓ ਅਤੇ ਜਾਕੇ ਵੱਧੀਆ ਭੋਜਨ ਖਾਓ ਅਤੇ ਮਿੱਠੀ ਮੈਅ ਪੀਓ। ਅਤੇ ਇਸ ਵਿੱਚੋਂ ਕੁਝ ਭੋਜਨ ਉਨ੍ਹਾਂ ਨੂੰ ਦਿਓ ਜਿਨ੍ਹਾਂ ਨੇ ਖਾਣ ਲਈ ਕੁਝ ਵੀ ਤਿਆਰ ਨਹੀਂ ਕੀਤਾ। ਅੱਜ ਦਾ ਦਿਨ ਸਾਡੇ ਯਹੋਵਾਹ ਦਾ ਖਾਸ ਦਿਨ ਹੈ। ਇਸ ਲਈ ਉਦਾਸ ਨਾ ਹੋਵੋ ਕਿਉਂ ਕਿ ਯਹੋਵਾਹ ਦੀ ਖੁਸ਼ੀ ਤੁਹਾਡੀ ਤਾਕਤ ਹੋਵੇਗੀ।”
Deuteronomy 15:14
ਤੁਹਾਨੂੰ ਉਸ ਬੰਦੇ ਨੂੰ ਆਪਣੇ ਕੁਝ ਪਸ਼ੂ, ਅਨਾਜ ਅਤੇ ਮੈਅ ਦੇਣੀ ਚਾਹੀਦੀ ਹੈ। ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਅਸੀਸ ਦਿੱਤੀ ਸੀ ਅਤੇ ਤੁਹਾਨੂੰ ਚੋਖੀਆਂ ਚੀਜ਼ਾਂ ਦਿੱਤੀਆਂ ਸਨ। ਇਸੇ ਤਰ੍ਹਾਂ ਤੁਹਾਨੂੰ ਵੀ ਕਾਫ਼ੀ ਸਾਰੀਆਂ ਚੰਗੀਆਂ ਚੀਜ਼ਾਂ ਆਪਣੇ ਗੁਲਾਮ ਨੂੰ ਦੇਣੀਆਂ ਚਾਹੀਦੀਆਂ ਹਨ।
1 John 3:17
ਫ਼ਰਜ਼ ਕਰੋ ਕਿ ਇੱਕ ਨਿਹਚਾਵਾਨ ਹੈ ਜੋ ਕਿ ਬਹੁਤ ਅਮੀਰ ਹੈ ਅਤੇ ਉਸ ਕੋਲ ਉਹ ਸਭ ਕੁਝ ਹੈ, ਜੋ ਉਸ ਨੂੰ ਚਾਹੀਦਾ। ਪਰ ਜੇਕਰ ਉਹ ਨਿਹਚਾਵਾਨ ਉਦੋਂ ਹਮਦਰਦੀ ਨਹੀਂ ਵਿਖਾਉਂਦਾ ਜਦੋਂ ਉਹ ਆਪਣੇ ਭਰਾ ਨੂੰ ਵੇਖਦਾ ਹੈ ਜਿਹੜਾ ਗਰੀਬ ਹੈ ਅਤੇ ਆਪਣੀ ਰੋਜ਼ੀ ਦਾ ਲੋੜਵੰਦ ਹੈ, ਉਸ ਨਿਹਚਾਵਾਨ ਦੇ ਦਿਲ ਵਿੱਚ ਪਰਮੇਸ਼ੁਰ ਦਾ ਪਿਆਰ ਹੋਣਾ ਕਿਵੇਂ ਸੰਭਵ ਹੈ।