Psalm 119:125
ਮੈਂ ਤੁਹਾਡਾ ਸੇਵਕ ਹਾਂ ਮੇਰੀ ਸਮਝਣ ਵਿੱਚ ਮਦਦ ਕਰੋ ਤਾਂ ਜੋ ਮੈਂ ਤੁਹਾਡੇ ਕਰਾਰ ਬਾਰੇ ਜਾਣ ਜਾਵਾ।
Psalm 119:125 in Other Translations
King James Version (KJV)
I am thy servant; give me understanding, that I may know thy testimonies.
American Standard Version (ASV)
I am thy servant; give me understanding, That I may know thy testimonies.
Bible in Basic English (BBE)
I am your servant; give me wisdom, so that I may have knowledge of your unchanging word.
Darby English Bible (DBY)
I am thy servant; give me understanding that I may know thy testimonies.
World English Bible (WEB)
I am your servant. Give me understanding, That I may know your testimonies.
Young's Literal Translation (YLT)
Thy servant `am' I -- cause me to understand, And I know Thy testimonies.
| I | עַבְדְּךָ | ʿabdĕkā | av-deh-HA |
| am thy servant; | אָ֥נִי | ʾānî | AH-nee |
| understanding, me give | הֲבִינֵ֑נִי | hăbînēnî | huh-vee-NAY-nee |
| that I may know | וְ֝אֵדְעָ֗ה | wĕʾēdĕʿâ | VEH-ay-deh-AH |
| thy testimonies. | עֵדֹתֶֽיךָ׃ | ʿēdōtêkā | ay-doh-TAY-ha |
Cross Reference
Psalm 116:16
ਮੈਂ ਤੁਹਾਡਾ ਸੇਵਕ ਹਾਂ, ਤੁਹਾਡੀ ਇੱਕ ਸੇਵਾਦਾਰ ਔਰਤ ਦਾ ਬੱਚਾ। ਯਹੋਵਾਹ, ਤੁਸੀਂ ਹੀ ਮੇਰੇ ਪਹਿਲੇ ਗੁਰੂ ਸੀ।
James 3:13
ਅਸਲੀ ਸਿਆਣਪ ਕੀ ਤੁਹਾਡੇ ਵਿੱਚੋਂ ਕੋਈ ਅਜਿਹਾ ਹੈ ਜੋ ਬੁੱਧੀਵਾਨ ਅਤੇ ਸਮਝਣ ਦੇ ਕਾਬਿਲ ਹੈ? ਤਾਂ, ਉਸ ਨੂੰ ਨਿਮ੍ਰ ਢੰਗ ਵਿੱਚ ਸਹੀ ਕਰਨੀਆਂ ਕਰਕੇ ਆਪਣੀ ਬੁੱਧ ਸਾਬਤ ਕਰਨ ਦਿਉ। ਇੱਕ ਸਿਆਣੇ ਵਿਅਕਤੀ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ।
James 1:5
ਪਰ ਜੇ ਤੁਹਾਡੇ ਵਿੱਚੋਂ ਕੋਈ ਸਿਆਣਪ ਲੋੜਦਾ ਹੈ ਤਾਂ ਤੁਹਾਨੂੰ ਇਹ ਪਰਮੇਸ਼ੁਰ ਪਾਸੋਂ ਮੰਗਣੀ ਚਾਹੀਦੀ ਹੈ। ਪਰਮੇਸ਼ੁਰ ਉਦਾਰ ਹੈ। ਉਹ ਸਮੂਹ ਲੋਕਾਂ ਨੂੰ ਦਾਤਾਂ ਦੇਕੇ ਪ੍ਰਸੰਨ ਹੁੰਦਾ ਹੈ। ਇਸ ਲਈ ਪਰਮੇਸ਼ੁਰ ਤੁਹਾਨੂੰ ਸਿਆਣਪ ਦੇਵੇਗਾ।
2 Timothy 2:7
ਜੋ ਗੱਲਾਂ ਮੈਂ ਆਖ ਰਿਹਾ ਹਾਂ ਇਨ੍ਹਾਂ ਬਾਰੇ ਸੋਚੋ। ਪ੍ਰਭੂ ਤੁਹਾਨੂੰ ਇਨ੍ਹਾਂ ਸਾਰੀਆਂ ਗੱਲਾਂ ਨੂੰ ਸਮਝਣ ਦੀ ਸਮਰਥਾ ਦੇਵੇਗਾ।
2 Corinthians 3:5
ਮੇਰਾ ਇਹ ਮਤਲਬ ਨਹੀਂ ਕਿ ਅਸੀਂ ਇਹ ਕਹਿ ਸੱਕਦੇ ਹਾਂ ਕਿ ਅਸੀਂ ਕੋਈ ਵੀ ਨੇਕ ਕਾਰਜ ਖੁਦ ਕਰ ਸੱਕਦੇ ਹਾਂ। ਇਹ ਤਾਂ ਪਰਮੇਸ਼ੁਰ ਹੀ ਹੈ ਜਿਹੜਾ ਸਾਨੂੰ ਇਹ ਕਰਨ ਯੋਗ ਬਣਾਉਂਦਾ ਹੈ।
Romans 6:22
ਪਰ ਹੁਣ ਤੁਸੀਂ ਪਾਪ ਤੋਂ ਆਜ਼ਾਦ ਹੋ। ਹੁਣ ਤੁਸੀਂ ਪਰੇਮਸ਼ੁਰ ਦੇ ਦਾਸ ਹੋ। ਇਹ ਤੁਹਾਨੂੰ ਅਜਿਹਾ ਜੀਵਨ ਦੇਵੇਗਾ ਜੋ ਕਿ ਸਿਰਫ਼ ਪਰਮੇਸ਼ੁਰ ਨੂੰ ਹੀ ਸਮਰਪਿਤ ਹੈ। ਤੁਸੀਂ ਉਸਤੋਂ ਸਦੀਪਕ ਜੀਵਨ ਪ੍ਰਾਪਤ ਕਰੋਂਗੇ।
Proverbs 14:8
ਚੁਸਤ ਆਦਮੀ ਲਈ, ਸਿਆਣਪ, ਜੋ ਕੁਝ ਵੀ ਉਹ ਕਰੇ ਉਸ ਨੂੰ ਸੋਚ-ਵਿੱਚਾਰ ਦਿੰਦੀ ਹੈ, ਪਰ ਮੂਰੱਖਾਂ ਦੀ ਬੇਵਕੂਫ਼ੀ, ਧੋਖਾ ਕਰਦੀ ਹੈ।
Proverbs 9:10
ਸਿਆਣਪ ਵੱਲ ਪਹਿਲਾ ਕਦਮ ਯਹੋਵਾਹ ਤੋਂ ਡਰਨਾ ਹੈ, ਪਵਿੱਤਰ ਲੋਕਾਂ ਨੂੰ ਜਾਨਣਾ ਗਿਆਨ ਨੂੰ ਹਾਸਿਲ ਕਰਨਾ ਹੈ।
Psalm 119:94
ਯਹੋਵਾਹ, ਮੈਂ ਤੁਹਾਡਾ ਹਾਂ, ਇਸ ਲਈ ਮੈਨੂੰ ਬਚਾਉ! ਕਿਉਂਕਿ ਮੈਂ ਤੁਹਾਡੇ ਆਦੇਸ਼ ਮੰਨਣ ਦੀਆਂ ਸਖਤ ਕੋਸ਼ਿਸ਼ਾਂ ਕਰਦਾ ਹਾਂ।
Psalm 119:66
ਯਹੋਵਾਹ, ਮੈਨੂੰ ਸਿਆਣੇ ਨਿਆਂ ਕਰਨ ਲਈ ਗਿਆਨ ਪ੍ਰਦਾਨ ਕਰੋ। ਮੈਨੂੰ ਤੁਹਾਡੇ ਆਦੇਸ਼ਾ ਵਿੱਚ ਭਰੋਸਾ ਹੈ।
Psalm 119:34
ਸਮਝਣ ਵਿੱਚ ਮੇਰੀ ਮਦਦ ਕਰੋ, ਅਤੇ ਮੈਂ ਤੁਹਾਡੀਆਂ ਸਿੱਖਿਆਵਾਂ ਮੰਨਾਗਾ। ਮੈਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਮੰਨਾਗਾ।
Psalm 119:29
ਯਹੋਵਾਹ, ਮੈਨੂੰ ਝੂਠ ਵਿੱਚ ਨਾ ਜਿਉਣ ਦੇਵੋ। ਆਪਣੀਆਂ ਸਿੱਖਿਆਵਾ ਨਾਲ ਮੇਰੀ ਰਾਹਨੁਮਾਈ ਕਰੋ।
Psalm 119:18
ਯਹੋਵਾਹ, ਮੇਰੀਆਂ ਅੱਖਾਂ ਖੋਲ੍ਹ ਦਿਉ। ਮੈਨੂੰ ਤੁਹਾਡੀਆਂ ਸਿੱਖਿਆਵਾਂ ਅੰਦਰ ਝਾਕਣ ਦਿਉ। ਅਤੇ ਉਨ੍ਹਾਂ ਚਮਤਕਾਰਾਂ ਬਾਰੇ ਪੜ੍ਹਨ ਦਿਉ ਜੋ ਤੁਸਾਂ ਨੇ ਕੀਤੇ ਸਨ।
Psalm 119:11
ਮੈਂ ਤੁਹਾਡੀਆਂ ਸਿੱਖਿਆਵਾਂ ਦਾ ਅਧਿਐਨ ਬੜੇ ਧਿਆਨ ਨਾਲ ਕਰਦਾ ਹਾਂ। ਕਿਉ? ਤਾਂ ਜੋ ਮੈਂ ਤੁਹਾਡੇ ਵਿਰੁੱਧ ਗੁਨਾਹ ਨਾ ਕਰ ਸੱਕਾਂ।
Psalm 86:16
ਹੇ ਪਰਮੇਸ਼ੁਰ, ਦਰਸਾ ਦਿਉ ਕਿ ਤੁਸੀਂ ਮੈਨੂੰ ਸੁਣਦੇ ਹੋ, ਅਤੇ ਮੇਰੇ ਉੱਤੇ ਮਿਹਰਬਾਨ ਹੋਵੋ। ਮੈਂ ਤੁਹਾਡਾ ਸੇਵਕ ਹਾਂ, ਮੈਨੂੰ ਸ਼ਕਤੀ ਦਿਉ। ਮੈਂ ਤੁਹਾਡਾ ਸੇਵਕ ਹਾਂ, ਮੇਰੀ ਰੱਖਿਆ ਕਰੋ।
2 Chronicles 1:7
ਉਸ ਰਾਤ ਪਰਮੇਸ਼ੁਰ ਨੇ ਸੁਲੇਮਾਨ ਨੂੰ ਦਰਸ਼ਨ ਦਿੱਤਾ ਅਤੇ ਕਿਹਾ, “ਸੁਲੇਮਾਨ, ਮੰਗ, ਮੈਂ ਤੈਨੂੰ ਕੀ ਦੇਵਾਂ!”