Zechariah 6:6
ਕਾਲੇ ਘੋੜੇ ਉੱਤਰ ਦਿਸ਼ਾ ਵੱਲ ਜਾਣਗੇ। ਲਾਲ ਪੂਰਬ ਵੱਲ। ਚਿੱਟੇ ਘੋੜੇ ਪੱਛਮ ਵੱਲ ਅਤੇ ਧਬਿਆਂ ਵਾਲੇ ਦੱਖਣ ਦਿਸ਼ਾ ਵੱਲ ਜਾਣਗੇ।”
Zechariah 6:6 in Other Translations
King James Version (KJV)
The black horses which are therein go forth into the north country; and the white go forth after them; and the grisled go forth toward the south country.
American Standard Version (ASV)
`The chariot' wherein are the black horses goeth forth toward the north country; and the white went forth after them; and the grizzled went forth toward the south country.
Bible in Basic English (BBE)
The carriage in which are the black horses goes in the direction of the north country; the white go to the west; and those of mixed colour go in the direction of the south country.
Darby English Bible (DBY)
That in which are the black horses goeth forth into the north country; and the white go forth after them; and the grisled go forth towards the south country;
World English Bible (WEB)
The one with the black horses goes out toward the north country; and the white went out after them; and the dappled went forth toward the south country."
Young's Literal Translation (YLT)
The brown horses that `are' therein, are coming forth unto the land of the north; and the white have come forth unto their hinder part; and the grisled have come forth unto the land of the south;
| The black | אֲשֶׁר | ʾăšer | uh-SHER |
| horses | בָּ֞הּ | bāh | ba |
| which | הַסּוּסִ֣ים | hassûsîm | ha-soo-SEEM |
| forth go therein are | הַשְּׁחֹרִ֗ים | haššĕḥōrîm | ha-sheh-hoh-REEM |
| into | יֹֽצְאִים֙ | yōṣĕʾîm | yoh-tseh-EEM |
| the north | אֶל | ʾel | el |
| country; | אֶ֣רֶץ | ʾereṣ | EH-rets |
| white the and | צָפ֔וֹן | ṣāpôn | tsa-FONE |
| go forth | וְהַלְּבָנִ֔ים | wĕhallĕbānîm | veh-ha-leh-va-NEEM |
| after | יָצְא֖וּ | yoṣʾû | yohts-OO |
| אֶל | ʾel | el | |
| grisled the and them; | אַֽחֲרֵיהֶ֑ם | ʾaḥărêhem | ah-huh-ray-HEM |
| go forth | וְהַ֨בְּרֻדִּ֔ים | wĕhabbĕruddîm | veh-HA-beh-roo-DEEM |
| toward | יָצְא֖וּ | yoṣʾû | yohts-OO |
| the south | אֶל | ʾel | el |
| country. | אֶ֥רֶץ | ʾereṣ | EH-rets |
| הַתֵּימָֽן׃ | hattêmān | ha-tay-MAHN |
Cross Reference
Ezekiel 1:4
ਯਹੋਵਾਹ ਦਾ ਰਬ-ਪਰਮੇਸ਼ੁਰ ਦਾ ਤਖਤ ਮੈਂ (ਹਿਜ਼ਕੀਏਲ) ਉੱਤਰ ਵੱਲੋਂ ਇੱਕ ਵੱਡਾ ਤੂਫ਼ਾਨ ਆਉਂਦਿਆਂ ਦੇਖਿਆ। ਇੱਕ ਤੇਜ਼ ਹਵਾ ਵਾਲਾ ਇੱਕ ਵੱਡਾ ਬੱਦਲ ਸੀ, ਅਤੇ ਇਸ ਵਿੱਚੋਂ ਅੱਗ ਚਮਕ ਰਹੀ ਸੀ। ਇਸਦੇ ਸਾਰੇ ਪਾਸੇ ਰੌਸ਼ਨੀ ਲਿਸ਼ਕ ਰਹੀ ਸੀ ਅਤੇ ਇਸਦੇ ਅੰਦਰੋਂ ਕੁਝ ਗਰਮ ਧਾਤ ਜਿਹਾ ਅੱਗ ਵਿੱਚ ਭਖ ਰਿਹਾ ਸੀ।
Jeremiah 46:10
“ਪਰ ਓਸ ਸਮੇਂ, ਸਾਡਾ ਪ੍ਰਭੂ, ਸਰਬ ਸ਼ਕਤੀਮਾਨ ਯਹੋਵਾਹ ਹੀ ਜਿਤ੍ਤੇਗਾ। ਓਸ ਸਮੇਂ, ਉਹ ਸਜ਼ਾ ਦੇਵੇਗਾ ਜਿਸਦੇ ਉਹ ਅਧਿਕਾਰੀ ਨੇ। ਯਹੋਵਾਹ ਦੇ ਦੁਸ਼ਮਣ ਸਜ਼ਾ ਪਾਉਣਗੇ ਜਿਸਦੇ ਉਹ ਅਧਿਕਾਰੀ ਨੇ। ਉਸ ਦੇ ਖਤਮ ਹੋਣ ਤੀਕ ਤਲਵਾਰ ਮਾਰੇਗੀ। ਤਲਵਾਰ ਆਪਣੀ ਖੂਨ ਦੀ ਪਿਆਸ ਬੁਝਾਉਣ ਲਈ ਮਾਰੇਗੀ। ਇਹ ਇਸ ਲਈ ਵਾਪਰੇਗਾ ਕਿਉਂ ਕਿ ਇਹ ਬਲੀ ਸਾਡੇ ਪ੍ਰਭੂ, ਸਰਬ-ਸ਼ਕਤੀਮਾਨ ਯਹੋਵਾਹ ਲਈ ਹੈ। ਉਹ ਬਲੀ ਮਿਸਰ ਫ਼ੌਜ ਦੀ, ਉੱਤਰ ਦੀ ਧਰਤੀ ਉੱਤੇ ਫ਼ਰਾਤ ਨਦੀ ਕੰਢੇ ਹੈ।
Jeremiah 25:9
ਇਸ ਲਈ ਛੇਤੀ ਹੀ ਮੈਂ ਉੱਤਰ ਦੇ ਸਾਰੇ ਪਰਿਵਾਰ-ਸਮੂਹਾਂ ਨੂੰ ਸੱਦਾਂਗਾ” ਇਹ ਸੰਦੇਸ਼ ਯਹੋਵਾਹ ਵੱਲੋਂ ਹੈ-“ਛੇਤੀ ਹੀ ਮੈਂ ਬਾਬਲ ਦੇ ਰਾਜੇ ਨਬੂਕਦਨੱਸਰ ਨੂੰ ਸੱਦਾਂਗਾ। ਉਹ ਮੇਰਾ ਸੇਵਕ ਹੈ। ਮੈਂ ਉਨ੍ਹਾਂ ਲੋਕਾਂ ਨੂੰ ਯਹੂਦਾਹ ਦੀ ਧਰਤੀ ਅਤੇ ਯਹੂਦਾਹ ਦੇ ਲੋਕਾਂ ਦੇ ਖਿਲਾਫ਼ ਸੱਦ ਲਿਆਵਾਂਗਾ। ਮੈਂ ਉਨ੍ਹਾਂ ਨੂੰ ਤੁਹਾਡੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦੇ ਵਿਰੁੱਧ ਵੀ ਸੱਦ ਬੁਲਾਵਾਂਗਾ। ਮੈਂ ਉਨ੍ਹਾਂ ਸਾਰੇ ਦੇਸ਼ਾਂ ਨੂੰ ਤਬਾਹ ਕਰ ਦਿਆਂਗਾ। ਮੈਂ ਉਨ੍ਹਾਂ ਧਰਤੀਆਂ ਨੂੰ ਹਮੇਸ਼ਾ ਲਈ ਸਖਣੇ ਮਾਰੂਬਲ ਵਾਂਗ ਬਣਾ ਦਿਆਂਗਾ। ਲੋਕ ਉਨ੍ਹਾਂ ਦੇਸ਼ਾਂ ਨੂੰ ਦੇਖਣਗੇ, ਅਤੇ ਇਹ ਦੇਖਕੇ ਸੀਟੀਆਂ ਮਾਰਨਗੇ ਕਿ ਉਹ ਕਿੰਨੀ ਬੁਰੀ ਤਰ੍ਹਾਂ ਤਬਾਹ ਹੋ ਗਏ ਸਨ।
Jeremiah 6:1
ਦੁਸ਼ਮਣ ਯਰੂਸ਼ਲਮ ਨੂੰ ਘੇਰ ਲੈਂਦਾ “ਬਿਨਯਾਮੀਨ ਦੇ ਲੋਕੋ, ਜਾਨ ਬਚਾਉਣ ਲਈ ਭੱਜ ਜਾਓ, ਯਰੂਸ਼ਲਮ ਸ਼ਹਿਰ ਤੋਂ ਭੱਜ ਜਾਓ! ਤਿਕਊ ਸ਼ਹਿਰ ਵਿੱਚ ਜੰਗ ਦੀ ਤੁਰ੍ਹੀ ਵਜਾ ਦਿਓ। ਬੈਤ-ਹਕਰਮ ਦੇ ਸ਼ਹਿਰ ਵਿੱਚ ਚਿਤਾਵਨੀ ਦਾ ਝੰਡਾ ਉੱਚਾ ਕਰ ਦਿਓ! ਇਹੀ ਗੱਲਾਂ ਕਰੋ ਕਿਉਂ ਕਿ ਉੱਤਰ ਵੱਲੋਂ ਤਬਾਹੀ ਆਉਣ ਵਾਲੀ ਹੈ। ਤੁਹਾਡੇ ਲਈ ਭਿਆਨਕ ਤਬਾਹੀ ਆ ਰਹੀ ਹੈ।
Jeremiah 4:6
ਸੀਯੋਨ ਵੱਲ ਸੰਕੇਤ ਦਾ ਝੰਡਾ ਉੱਚਾ ਕਰੋ। ਆਪਣੀਆਂ ਜਾਨਾਂ ਬਚਾਉਣ ਲਈ ਭੱਜੋ! ਇੰਤਜ਼ਾਰ ਨਾ ਕਰੋ! ਇਹੀ ਕਰੋ ਕਿਉਂ ਕਿ ਮੈਂ ਉੱਤਰ ਵੱਲੋਂ ਤਬਾਹੀ ਲਿਆ ਰਿਹਾ ਹਾਂ। ਮੈਂ ਭਿਆਨਕ ਤਬਾਹੀ ਲਿਆ ਰਿਹਾ ਹਾਂ।”
Jeremiah 1:14
ਯਹੋਵਾਹ ਨੇ ਮੈਨੂੰ ਆਖਿਆ, “ਉੱਤਰ ਵੱਲੋਂ ਇੱਕ ਭਿਆਨਕ ਆਫ਼ਤ ਆਵੇਗੀ। ਇਹ ਸਮੂਹ ਲੋਕਾਂ ਨਾਲ ਵਾਪਰੇਗੀ ਜਿਹੜੇ ਇਸ ਦੇਸ਼ ਅੰਦਰ ਰਹਿੰਦੇ ਨੇ।
Daniel 11:40
“‘ਅੰਤ ਕਾਲ ਵੇਲੇ, ਦੱਖਣੀ ਰਾਜਾ ਉੱਤਰੀ ਰਾਜੇ ਨਾਲ ਜੰਗ ਲੜੇਗਾ। ਉੱਤਰੀ ਰਾਜਾ ਉਸ ਉੱਤੇ ਹਮਲਾ ਕਰੇਗਾ। ਉਹ ਰੱਥਾਂ ਅਤੇ ਘੋੜ ਸਵਾਰ ਸਿਪਾਹੀਆਂ ਅਤੇ ਬਹੁਤ ਸਾਰੇ ਵੱਡੇ ਜਹਾਜ਼ਾਂ ਨਾਲ ਹਮਲਾ ਕਰੇਗਾ। ਉੱਤਰੀ ਰਾਜਾ ਧਰਤੀ ਉੱਤੋਂ ਹੜ੍ਹ ਵਾਂਗ ਗੁਜ਼ਰੇਗਾ।
Daniel 11:9
ਉੱਤਰੀ ਰਾਜਾ ਦੱਖਣੀ ਰਾਜ ਉੱਤੇ ਹਮਲਾ ਕਰੇਗਾ। ਪਰ ਉਹ ਹਾਰ ਜਾਵੇਗਾ, ਅਤੇ ਫ਼ੇਰ ਉਹ ਆਪਣੇ ਦੇਸ ਨੂੰ ਵਾਪਸ ਚੱਲਾ ਜਾਵੇਗਾ।
Daniel 11:3
ਫ਼ੇਰ ਇੱਕ ਬਹੁਤ ਮਜ਼ਬੂਤ ਅਤੇ ਤਾਕਤਵਰ ਰਾਜਾ ਆਵੇਗਾ। ਉਹ ਬਹੁਤ ਤਾਕਤ ਨਾਲ ਹਕੂਮਤ ਕਰੇਗਾ। ਉਹ ਮਨਚਾਹੀ ਹਰ ਗੱਲ ਕਰੇਗਾ।
Daniel 7:5
“ਅਤੇ ਫ਼ੇਰ ਮੈਂ ਓੱਥੇ ਆਪਣੇ ਸਾਹਮਣੇ ਇੱਕ ਦੂਸਰਾ ਜਾਨਵਰ ਦੇਖਿਆ। ਇਹ ਜਾਨਵਰ ਰਿੱਛ ਵਰਗਾ ਦਿਖਾਈ ਦਿੰਦਾ ਸੀ। ਇਹ ਆਪਣੇ ਇੱਕ ਪਾਸੇ ਵੱਲੋਂ ਉੱਠਿਆ ਹੋਇਆ ਸੀ ਅਤੇ ਮੈਂ ਇਸਦੇ ਮੂੰਹ ਅੰਦਰ ਦੰਦਾਂ ਵਿੱਚਕਾਰ ਤਿੰਨ ਪਸਲੀਆਂ ਵੇਖੀਆਂ। ਇਸ ਨੂੰ ਆਖਿਆ ਗਿਆ, ‘ਉੱਠ ਅਤੇ ਕਾਫ਼ੀ ਸਾਰਾ ਮਾਸ ਖਾ ਜਾ।’
Jeremiah 51:48
ਫ਼ੇਰ ਅਕਾਸ਼ ਅਤੇ ਧਰਤੀ ਅਤੇ ਹਰ ਉਹ ਸ਼ੈਅ ਜਿਹੜੀ ਹੈ, ਬਾਬਲ ਬਾਰੇ ਉਨ੍ਹਾਂ ਅੰਦਰ ਖੁਸ਼ੀ ਦੀਆਂ ਕਿਲਕਾਰੀਆਂ ਮਾਰੇਗੀ। ਉਹ ਸ਼ੋਰ ਮਚਾਉਣਗੇ ਕਿਉਂ ਕਿ ਉੱਤਰ ਵੱਲੋਂ ਇੱਕ ਫ਼ੌਜ ਆਈ ਸੀ ਅਤੇ ਬਾਬਲ ਦੇ ਖਿਲਾਫ਼ ਲੜੀ ਸੀ।” ਯਹੋਵਾਹ ਨੇ ਇਹ ਗੱਲਾਂ ਆਖੀਆਂ।