Isaiah 37 - WEB (Punjabi)

1 It happened, when king Hezekiah heard it, that he tore his clothes, and covered himself with sackcloth, and went into the house of Yahweh.ਹਿਜ਼ਕੀਯਾਹ ਪਰਮੇਸ਼ੁਰ ਪਾਸੋਂ ਸਹਾਇਤਾ ਮਂਗਦਾ ਹੈ ਰਾਜੇ ਹਿਜ਼ਕੀਯਾਹ ਨੇ ਇਹ ਗੱਲਾਂ ਸੁਣੀਆਂ। ਫ਼ੇਰ ਹਿਜ਼ਕੀਯਾਹ ਨੇ ਆਪਣੇ ਕੱਪੜੇ ਪਾੜ ਲੇ ਇਹ ਦਰਸਾਉਣ ਲਈ ਕਿ ਉਹ ਬਹੁਤ ਦੁੱਖ੍ਖੀ ਸੀ। ਫ਼ੇਰ ਹਿਜ਼ਕੀਯਾਹ ਨੇ ਸੋਗ ਦੇ ਖਾਸ ਵਸਤਰ ਪਹਿਨੇ ਅਤੇ ਯਹੋਵਾਹ ਦੇ ਮੰਦਰ ਵੱਲ ਗਿਆ।

2 He sent Eliakim, who was over the household, and Shebna the scribe, and the elders of the priests, covered with sackcloth, to Isaiah the prophet the son of Amoz.ਹਿਜ਼ਕੀਯਾਹ ਨੇ ਮਹਿਲਾਂ ਦੇ ਪ੍ਰਬੰਧਕ ਅਲਯਾਕੀਮ, ਸ਼ਾਹੀ ਸੱਕੱਤਰ ਸ਼ਬਨਾ ਅਤੇ ਜਾਜਕਾਂ ਦੇ ਆਗੂਆਂ ਨੂੰ ਅਮੋਸ ਦੇ ਪੁੱਤਰ ਨਬੀ ਯਸਾਯਾਹ ਵੱਲ ਭੇਜਿਆ। ਉਨ੍ਹਾਂ ਨੇ ਅਜਿਹੇ ਖਾਸ ਕੱਪੜੇ ਪਹਿਨੇ ਹੋਏ ਸਨ ਜਿਹੜੇ ਦਰਸਾਉਂਦੇ ਸਨ ਕਿ ਉਹ ਉਦਾਸ ਅਤੇ ਦੁੱਖ੍ਖੀ ਸਨ।

3 They said to him, Thus says Hezekiah, This day is a day of trouble, and of rebuke, and of rejection; for the children have come to the birth, and there is no strength to bring forth.ਇਨ੍ਹਾਂ ਬੰਦਿਆਂ ਨੇ ਯਸਾਯਾਹ ਨੂੰ ਆਖਿਆ, “ਰਾਜੇ ਹਿਜ਼ਕੀਯਾਹ ਨੇ ਆਦੇਸ਼ ਦਿੱਤਾ ਹੈ ਕਿ ਅੱਜ ਦਾ ਦਿਨ ਗ਼ਮ ਅਤੇ ਉਦਾਸੀ ਦਾ ਖਾਸ ਦਿਨ ਹੋਵੇਗਾ। ਇਹ ਬਹੁਤ ਉਦਾਸ ਦਿਨ ਹੋਵੇਗਾ। ਇਹ ਉਸ ਦਿਨ ਵਰਗਾ ਹੋਵੇਗਾ ਜਦੋਂ ਬੱਚੇ ਦਾ ਜਨਮ ਤਾਂ ਹੋਣਾ ਹੁੰਦਾ ਹੈ ਪਰ ਉਹ ਬੱਚਾ ਮਾਤਾ ਦੇ ਗਰਭ ਵਿੱਚ ਬਾਹਰ ਆ ਸੱਕਣ ਦੀ ਸ਼ਕਤੀ ਨਹੀਂ ਰੱਖਦਾ।

4 It may be Yahweh your God will hear the words of Rabshakeh, whom the king of Assyria his master has sent to defy the living God, and will rebuke the words which Yahweh your God has heard. Therefore lift up your prayer for the remnant that is left.ਕਮਾਂਡਰ ਦੇ ਮਾਲਿਕ, ਅੱਸ਼ੂਰ ਦੇ ਰਾਜੇ ਨੇ ਉਸ ਨੂੰ ਜੀਵਿਤ ਪਰਮੇਸ਼ੁਰ ਬਾਰੇ ਬੁਰਾ ਭਲਾ ਆਖਣ ਲਈ ਘਲਿਆ ਹੈ। ਸ਼ਾਇਦ ਤੁਹਾਡਾ ਯਹੋਵਾਹ ਪਰਮੇਸ਼ੁਰ ਉਨ੍ਹਾਂ ਸਾਰੀਆਂ ਗੱਲਾਂ ਨੂੰ ਸੁਣੇ। ਸ਼ਾਇਦ ਯਹੋਵਾਹ ਇਹ ਸਾਬਤ ਕਰ ਦੇਵੇ ਕਿ ਦੁਸਮਣ ਗ਼ਲਤ ਹੈ! ਇਸ ਲਈ ਉਨ੍ਹਾਂ ਬੰਦਿਆਂ ਲਈ ਪ੍ਰਾਰਥਨਾ ਕਰੋ ਜਿਹੜੇ ਹਾਲੇ ਤੱਕ ਜੀਵਿਤ ਹਨ।”

5 So the servants of king Hezekiah came to Isaiah.ਰਾਜੇ ਹਿਜ਼ਕੀਯਾਹ ਦੇ ਅਧਿਕਾਰੀ ਯਸਾਯਾਹ ਵੱਲ ਗਏ। ਯਸਾਯਾਹ ਨੇ ਉਨ੍ਹਾਂ ਨੂੰ ਆਖਿਆ, “ਆਪਣੇ ਮਾਲਿਕ ਹਿਜ਼ਕੀਯਾਹ ਨੂੰ ਇਹ ਸੰਦੇਸ਼ ਦਿਓ: ਯਹੋਵਾਹ ਆਖਦਾ ਹੈ, ‘ਉਨ੍ਹਾਂ ਗੱਲਾਂ ਤੋਂ ਨਾ ਡਰੋ ਜਿਹੜੀਆਂ ਤੁਸੀਂ ਕਮਾਂਡਰਾਂ ਤੋਂ ਸੁਣੀਆਂ ਹਨ! ਉਨ੍ਹਾਂ ਮੰਦੀਆਂ ਗੱਲਾਂ ਉੱਤੇ ਯਕੀਨ ਨਾ ਕਰੋ ਜਿਹੜੀਆਂ ਅੱਸ਼ੂਰ ਦੇ ਰਾਜੇ ਦੇ ਉਨ੍ਹਾਂ “ਮੁੰਡਿਆਂ” ਨੇ ਮੇਰੇ ਬਾਰੇ ਆਖੀਆਂ ਹਨ।

6 Isaiah said to them, Thus shall you tell your master, Thus says Yahweh, Don't be afraid of the words that you have heard, with which the servants of the king of Assyria have blasphemed me.

7 Behold, I will put a spirit in him, and he shall hear news, and shall return to his own land; and I will cause him to fall by the sword in his own land.ਦੇਖੋ, ਮੈਂ ਅੱਸ਼ੂਰ ਦੇ ਖਿਲਾਫ਼ ਇੱਕ ਆਤਮਾ ਨੂੰ ਭੇਜਾਂਗਾ ਅੱਸ਼ੂਰ ਦਾ ਰਾਜਾ ਆਪਣੇ ਦੇਸ਼ ਉੱਤੇ ਮੰਡਲਾਉਂਦੇ ਖਤਰੇ ਬਾਰੇ ਇੱਕ ਚੇਤਾਵਨੀ ਪ੍ਰਾਪਤ ਕਰੇਗਾ। ਇਸ ਲਈ ਉਹ ਆਪਣੇ ਦੇਸ਼ ਨੂੰ ਪਰਤ ਜਾਵੇਗਾ। ਉਸ ਸਮੇਂ ਮੈਂ ਉਸ ਨੂੰ ਉਸ ਦੇ ਆਪਣੇ ਦੇਸ਼ ਅੰਦਰ ਤਲਵਾਰ ਨਾਲ ਮਾਰ ਦਿਆਂਗਾ।’”

8 So Rabshakeh returned, and found the king of Assyria warring against Libnah; for he had heard that he was departed from Lachish.ਅੱਸ਼ੂਰ ਦੀ ਫ਼ੌਜ ਯਰੂਸ਼ਲਮ ਨੂੰ ਛੱਡ ਜਾਂਦੀ ਹੈ ਅੱਸ਼ੂਰ ਦੇ ਰਾਜੇ ਨੂੰ ਖਬਰ ਮਿਲੀ। ਖਬਰ ਵਿੱਚ ਆਖਿਆ ਗਿਆ ਸੀ, “ਇਬੋਪੀਆ ਦਾ ਰਾਜਾ ਤਿਰਹਾਕਾਹ ਤੇਰੇ ਨਾਲ ਲੜਨ ਲਈ ਆ ਰਿਹਾ ਹੈ।” ਇਸ ਲਈ ਅੱਸ਼ੂਰ ਦਾ ਰਾਜਾ ਲਾਕੀਸ਼ ਨੂੰ ਛੱਡ ਕੇ ਲਿਬਨਾਹ ਚੱਲਾ ਗਿਆ। ਕਮਾਂਡਰ ਨੇ ਇਹ ਗੱਲ ਸੁਣੀ, ਅਤੇ ਉਹ ਵੀ ਲਿਬਨਾਹ ਸ਼ਹਿਰ ਨੂੰ ਚੱਲਾ ਗਿਆ, ਜਿੱਥੇ ਅੱਸ਼ੂਰ ਦਾ ਰਾਜਾ ਯੁੱਧ ਕਰ ਰਿਹਾ ਸੀ। ਉਸ ਨੇ ਹਿਜ਼ਕੀਯਾਹ ਵੱਲ ਸੰਦੇਸ਼ਵਾਹਕ ਭੇਜੇ। ਉਸ ਨੇ ਆਖਿਆ,

9 He heard say concerning Tirhakah king of Ethiopia, He is come out to fight against you. When he heard it, he sent messengers to Hezekiah, saying,

10 Thus shall you speak to Hezekiah king of Judah, saying, Don't let your God in whom you trust deceive you, saying, Jerusalem shall not be given into the hand of the king of Assyria.“ਤੁਸੀਂ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਨੂੰ ਇਹ ਗੱਲਾਂ ਜਾ ਕੇ ਦੱਸੋ: ‘ਆਪਣੇ ਉਸ ਦੇਵਤੇ ਤੋਂ ਮੂਰਖ ਨਾ ਬਣੋ ਜਿਸ ਉੱਤੇ ਤੁਸੀਂ ਭਰੋਸਾ ਕਰਦੇ ਹੋ। ਇਹ ਨਾ ਆਖੋ, “ਪਰਮੇਸ਼ੁਰ ਅੱਸ਼ੂਰ ਦੇ ਰਾਜੇ ਕੋਲੋਂ ਯਰੂਸ਼ਲਮ ਨੂੰ ਨਹੀਂ ਹਰਾਵੇਗਾ।”

11 Behold, you have heard what the kings of Assyria have done to all lands, by destroying them utterly: and shall you be delivered?ਤੁਸੀਂ ਸੁਣਿਆ ਹੀ ਹੈ ਕਿ ਅੱਸ਼ੂਰ ਦੇ ਰਾਜਿਆਂ ਨੇ ਹੋਰਨਾਂ ਸਾਰੇ ਦੇਸ਼ਾਂ ਦਾ ਕੀ ਹਾਲ ਕੀਤਾ ਹੈ! ਉਨ੍ਹਾਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ! ਕੀ ਤੁਸੀਂ ਬਚੇ ਰਹਿ ਸੱਕੇਂਗੇ? ਨਹੀਂ!

12 Have the gods of the nations delivered them, which my fathers have destroyed, Gozan, and Haran, and Rezeph, and the children of Eden who were in Telassar?ਕੀ ਉਨ੍ਹਾਂ ਲੋਕਾਂ ਦੇ ਦੇਵਤਿਆਂ ਨੇ ਉਨ੍ਹਾਂ ਨੂੰ ਬਚਾਇਆ? ਨਹੀਂ! ਮੇਰੇ ਪੁਰਖਿਆਂ ਨੇ ਉਨ੍ਹਾਂ ਸਭਨਾਂ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਨੇ ਗੋਜ਼ਾਨ, ਹਾਰਾਨ, ਰਸਫ਼ ਅਤੇ ਤੱਲਾਸਰ ਵਿੱਚ ਰਹਿਣ ਵਾਲੇ ਅਦਨ ਦੇ ਲੋਕਾਂ ਨੂੰ ਤਬਾਹ ਕਰ ਦਿੱਤਾ।

13 Where is the king of Hamath, and the king of Arpad, and the king of the city of Sepharvaim, of Hena, and Ivvah?ਕਿੱਬੇ ਹਨ ਹਾਮਾਬ ਦਾ ਰਾਜਾ, ਅਰਪਦ ਦਾ ਰਾਜਾ, ਸਏਫ਼ਾਰਵਾਈਮ ਸ਼ਹਿਰ ਦਾ ਰਾਜਾ ਅਤੇ ਹੇਨਾ ਅਤੇ ਇਵ੍ਵਾਹ ਦੇ ਰਾਜੇ ਵੀ? ਉਹ ਸਭ ਮਰ ਚੁੱਕੇ ਹਨ! ਉਹ ਸਭ ਤਬਾਹ ਹੋ ਗਏ ਹਨ?’”

14 Hezekiah received the letter from the hand of the messengers, and read it; and Hezekiah went up to the house of Yahweh, and spread it before Yahweh.ਹਿਜ਼ਕੀਯਾਹ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦਾ ਹੈ ਹਿਜ਼ਕੀਯਾਹ ਨੇ ਸੰਦੇਸ਼ਵਾਹਕਾਂ ਤੋਂ ਪੱਤਰ ਲੈ ਕੇ ਪੜ੍ਹੇ। ਫ਼ੇਰ ਹਿਜ਼ਕੀਯਾਹ ਯਹੋਵਾਹ ਦੇ ਮੰਦਰ ਵਿੱਚ ਗਿਆ। ਹਿਜ਼ਕੀਯਾਹ ਨੇ ਚਿੱਠੀਆਂ ਖੋਲ੍ਹੀਆਂ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਸਾਹਮਣੇ ਰੱਖ ਦਿੱਤਾ।

15 Hezekiah prayed to Yahweh, saying,ਹਿਜ਼ਕੀਯਾਹ ਨੇ ਯਹੋਵਾਹ ਦੀ ਪ੍ਰਾਰਥਨਾ ਕੀਤੀ ਅਤੇ ਆਖਿਆ:

16 Yahweh of hosts, the God of Israel, who sits [above] the cherubim, you are the God, even you alone, of all the kingdoms of the earth; you have made heaven and earth.ਇਸਰਾਏਲ ਦੇ ਪਰਮੇਸ਼ੁਰ, ਸਰਬ ਸ਼ਕਤੀਮਾਨ ਯਹੋਵਾਹ, ਤੁਸੀਂ ਕਰੂਬੀ ਫ਼ਰਿਸ਼ਤਿਆਂ ਉੱਪਰ ਰਾਜ ਕਰਦੇ ਹੋ। ਤੁਸੀਂ ਅਤੇ ਸਿਰਫ਼ ਤੁਸੀਂ ਹੀ ਉਹ ਪਰਮੇਸ਼ੁਰ ਹੋ ਜਿਹੜੇ ਧਰਤੀ ਦੀਆਂ ਸਾਰੀਆਂ ਹਕੂਮਤਾਂ ਉੱਤੇ ਰਾਜ ਕਰਦੇ ਹੋ!

17 Turn your ear, Yahweh, and hear; open your eyes, Yahweh, and behold; and hear all the words of Sennacherib, who has sent to defy the living God.ਯਹੋਵਾਹ ਜੀ, ਮਿਹਰ ਕਰਕੇ ਮੇਰੀ ਬੇਨਤੀ ਸੁਣੋ! ਯਹੋਵਾਹ ਜੀ, ਆਪਣੇ ਨੇਤਰ ਖੋਹਲੋ ਅਤੇ ਇਸ ਸੰਦੇਸ਼ ਨੂੰ ਦੇਖੋ। ਉਨ੍ਹਾਂ ਸ਼ਬਦਾਂ ਨੂੰ ਸੁਣੋ ਜਿਹੜੇ ਸਨਹੇਰੀਬ ਨੇ ਤੁਹਾਡੀ, ਇੱਕ ਜੀਵਿਤ ਪਰਮੇਸ਼ੁਰ ਦੀ, ਬੇਅਦਬੀ ਕਰਨ ਲਈ ਘੱਲੇ ਹਨ!

18 Of a truth, Yahweh, the kings of Assyria have laid waste all the countries, and their land,ਇਹ ਸੱਚ ਹੈ ਯਹੋਵਾਹ ਜੀ। ਅੱਸ਼ੂਰ ਦੇ ਰਾਜਿਆਂ ਨੇ ਉਨ੍ਹਾਂ ਸਾਰੀਆਂ ਕੌਮਾਂ ਨੂੰ ਜ਼ਰੂਰ ਤਬਾਹ ਕੀਤਾ!

19 and have cast their gods into the fire: for they were no gods, but the work of men's hands, wood and stone; therefore they have destroyed them.ਅੱਸ਼ੂਰ ਦੇ ਰਾਜਿਆਂ ਨੇ ਉਨ੍ਹਾਂ ਕੌਮਾਂ ਦੇ ਦੇਵਤਿਆਂ ਨੂੰ ਸਾੜ ਦਿੱਤਾ ਹੈ। ਪਰ ਉਹ ਅਸਲੀ ਦੇਵਤੇ ਨਹੀਂ ਸਨ। ਉਹ ਸਿਰਫ਼ ਲੱਕੜੀ ਅਤੇ ਪੱਥਰ ਦੇ ਬੁੱਤ ਹੀ ਸਨ ਜਿਹੜੇ ਬੰਦਿਆਂ ਨੇ ਬਣਾਏ ਸਨ। ਇਸੇ ਲਈ ਅੱਸ਼ੂਰ ਦਾ ਰਾਜਾ ਉਨ੍ਹਾਂ ਨੂੰ ਤਬਾਹ ਕਰ ਸੱਕਿਆ!

20 Now therefore, Yahweh our God, save us from his hand, that all the kingdoms of the earth may know that you are Yahweh, even you only.ਪਰ ਤੁਸੀਂ ਤਾਂ ਸਾਡੇ ਯਹੋਵਾਹ ਪਰਮੇਸ਼ੁਰ ਹੋ। ਇਸ ਲਈ ਮਿਹਰ ਕਰਕੇ ਸਾਨੂੰ ਅੱਸ਼ੂਰ ਦੇ ਰਾਜੇ ਕੋਲੋਂ ਬਚਾਓ। ਫ਼ੇਰ ਸਾਰੀਆਂ ਕੌਮਾਂ ਇਹ ਜਾਣ ਲੈਣਗੀਆਂ ਕਿ ਤੁਸੀਂ ਹੀ ਯਹੋਵਾਹ ਹੋ, ਅਤੇ ਤੁਸੀਂ ਹੀ ਇੱਕੋ ਇੱਕ ਪਰਮੇਸ਼ੁਰ ਹੋ।

21 Then Isaiah the son of Amoz sent to Hezekiah, saying, Thus says Yahweh, the God of Israel, Whereas you have prayed to me against Sennacherib king of Assyria,ਪਰਮੇਸ਼ੁਰ ਦਾ ਹਿਜ਼ਕੀਯਾਹ ਨੂੰ ਜਵਾਬ ਫ਼ੇਰ ਆਮੋਸ ਦੇ ਪੁੱਤਰ ਯਸਾਯਾਹ ਨੇ ਹਿਜ਼ਕੀਯਾਹ ਨੂੰ ਇਹ ਸੰਦੇਸ਼ ਘਲਿਆ। ਯ੍ਯਸਾਯਾਹ ਨੇ ਆਖਿਆ, “ਇਸਰਾਏਲ ਦਾ ਪਰਮੇਸ਼ੁਰ, ਯਹੋਵਾਹ ਆਖਦਾ ਹੈ, ‘ਤੁਸੀਂ ਮੇਰੇ ਅੱਗੇ ਅੱਸ਼ੂਰ ਦੇ ਰਾਜੇ ਸਨਹੇਰੀਬ ਵੱਲੋਂ ਆਏ ਸੰਦੇਸ਼ ਬਾਰੇ ਪ੍ਰਾਰਥਨਾ ਕੀਤੀ। ਮੈਂ ਤੁਹਾਡੀ ਪ੍ਰਾਰਥਨਾ ਸੁਣ ਲਈ ਹੈ।’

22 this is the word which Yahweh has spoken concerning him: The virgin daughter of Zion has despised you and ridiculed you; the daughter of Jerusalem has shaken her head at you.“ਸਨਹੇਰੀਬ ਬਾਰੇ ਯਹੋਵਾਹ ਦਾ ਸੰਦੇਸ਼ ਇਉਂ ਹੈ: ‘ਅੱਸ਼ੂਰ ਦੇ ਰਾਜੇ, ਸੀਯੋਨ ਯਰੂਸ਼ਲਮ ਦੀ ਕਂਵਾਰੀ ਪੁੱਤਰੀ ਤੈਨੂੰ ਮਹੱਤਵਪੂਰਣ ਨਹੀਂ ਸਮਝਦੀ। ਉਹ ਤੇਰੇ ਉੱਤੇ ਹੱਸਦੀ ਹੈ। ਯਰੂਸ਼ਲਮ ਦੀ ਪੁੱਤਰੀ ਮਜ਼ਾਕ ਤੇਰਾ ਉਡਾਉਂਦੀ ਹੈ।

23 Whom have you defied and blasphemed? and against whom have you exalted your voice and lifted up your eyes on high? [even] against the Holy One of Israel.ਪਰ ਤੂੰ ਕਿਸਦੀ ਬੇਅਦਬੀ ਕੀਤੀ ਅਤੇ ਕਿਸਦਾ ਮਜ਼ਾਕ ਉਡਾਇਆ ਸੀ? ਤੂੰ ਕਿਸਦੇ ਖਿਲਾਫ਼ ਬੋਲਿਆ ਸੀ? ਤੂੰ ਇਸਰਾਏਲ ਦੇ ਪਵਿੱਤਰ ਪੁਰੱਖ ਦੇ ਵਿਰੁੱਧ ਸੀ! ਤੂੰ ਉਸ ਤੋਂ ਬਿਹਤਰ ਹੋਣ ਦਾ ਵਿਖਾਵਾ ਕੀਤਾ ਸੀ।

24 By your servants have you defied the Lord, and have said, With the multitude of my chariots am I come up to the height of the mountains, to the innermost parts of Lebanon; and I will cut down the tall cedars of it, and the choice fir trees of it; and I will enter into its farthest height, the forest of its fruitful field;ਤੂੰ ਆਪਣੇ ਅਧਿਕਾਰੀਆਂ ਨੂੰ ਮੇਰੇ ਪ੍ਰਭੂ, ਯਹੋਵਾਹ ਦਾ ਅਪਮਾਨ ਕਰਨ ਲਈ ਭੇਜਿਆ। ਤੂੰ ਆਖਿਆ ਸੀ, “ਮੈਂ ਬਹੁਤ ਤਾਕਤਵਰ ਹਾਂ! ਮੇਰੇ ਕੋਲ ਬਹੁਤ ਸਾਰੇ ਰੱਥ ਨੇ। ਮੈਂ ਲਬਾਨੋਨ ਨੂੰ ਆਪਣੀ ਸ਼ਕਤੀ ਨਾਲ ਹਰਾਇਆ ਸੀ ਮੈਂ ਲਬਾਨੋਨ ਦੇ ਸਭ ਤੋਂ ਉੱਚੇ ਪਰਬਤ ਉੱਤੇ ਚੜ੍ਹ ਗਿਆ ਸਾਂ। ਮੈਂ ਲਬਾਨੋਨ ਦੇ ਸਾਰੇ ਵੱਡੇ ਰੁੱਖ ਛਾਂਗ ਸੁੱਟੇ ਸਨ।। ਮੈਂ ਸਭ ਤੋਂ ਉੱਚੇ ਪਰਬਤ ਉੱਤੇ ਅਤੇ ਸਭ ਤੋਂ ਸੰਘਣੇ ਉਸ ਜੰਗਲ ਅੰਦਰ ਪਹੁੰਚਿਆ ਹਾਂ।

25 I have dug and drunk water, and with the sole of my feet will I dry up all the rivers of Egypt.ਮੈਂ ਖੂਹ ਪੁੱਟੇ ਤੇ ਨਵੀਆਂ ਥਾਵਾਂ ਦਾ ਪਾਣੀ ਪੀਤਾ। ਮੈਂ ਮਿਸਰ ਦੀਆਂ ਨਦੀਆਂ ਸੁਕਾ ਦਿੱਤੀਆਂ ਸਨ ਤੇ ਉਸ ਦੇਸ਼ ਨੂੰ ਲਿਤਾੜ ਦਿੱਤਾ ਸੀ।”

26 Have you not heard how I have done it long ago, and formed it of ancient times? now have I brought it to pass, that it should be your to lay waste fortified cities into ruinous heaps.‘ਇਹੀ ਸੀ ਜੋ ਤੂੰ ਆਖਿਆ ਸੀ ਪਰ ਕੀ ਤੂੰ ਨਹੀਂ ਸੁਣਿਆ ਜੋ ਮੈਂ ਆਖਿਆ ਸੀ? ਮੈਂ ਇਹ ਯੋਜਨਾ ਬਹੁਤ ਪਹਿਲਾਂ ਬਣਾਈ ਸੀ, ਪੁਰਾਤਨ ਸਮਿਆਂ ਤੋਂ ਹੀ ਮੇਰੀ ਇਹ ਯੋਜਨਾ ਸੀ। ਤੇ ਹੁਣ ਮੈਂ ਇਸ ਨੂੰ ਵਾਪਰਨ ਦਾ ਹੁਕਮ ਦਿੱਤਾ ਹੈ। ਮੈਂ ਤੈਨੂੰ ਮਜ਼ਬੂਤ ਸ਼ਹਿਰਾਂ ਨੂੰ ਤਹਿਸ ਨਹਿਸ ਕਰਨ ਦਿੱਤਾ ਅਤੇ ਉਨ੍ਹਾਂ ਨੂੰ ਮਲਬੇ ਦੇ ਢੇਰਾਂ ਵਿੱਚ ਤਬਦੀਲ ਕਰਨ ਦਿੱਤਾ।

27 Therefore their inhabitants were of small power, they were dismayed and confounded; they were as the grass of the field, and as the green herb, as the grass on the housetops, and as a field [of grain] before it is grown up.ਸ਼ਹਿਰ ਦੇ ਲੋਕਾਂ ਕੋਲ ਕੋਈ ਸ਼ਕਤੀ ਨਹੀਂ ਸੀ। ਉਹ ਲੋਕ ਡਰੇ ਹੋਏ ਅਤੇ ਘਬਰਾੇ ਹੋਏ ਸਨ। ਉਹ ਕੱਟੇ ਜਾਣ ਵਾਲੇ ਸਨ ਖੇਤਾਂ ਦੇ ਘਾਹ ਵਾਂਗ। ਉਹ ਘਰਾਂ ਦੀਆਂ ਛੱਤਾਂ ਉੱਤੇ ਉੱਗੇ ਘਾਹ ਵਾਂਗ ਸਨ। ਵੱਧਣ ਫ਼ੁੱਲਣ ਤੋਂ ਪਹਿਲਾਂ ਹੀ ਮਰ ਜਾਂਦਾ ਹੈ ਜਿਹੜਾ।

28 But I know your sitting down, and your going out, and your coming in, and your raging against me.ਮੈਨੂੰ ਤੇਰੀਆਂ ਸਾਰੀਆਂ ਲੜਾਈਆਂ ਦਾ ਪਤਾ ਹੈ। ਮੈਂ ਜਾਣਦਾ ਤੂੰ ਕਦੋਂ ਅਰਾਮ ਕਰਦਾ ਸੈਂ। ਮੈਂ ਜਾਣਦਾ ਜਦੋਂ ਤੂੰ ਜੰਗ ਕਰਨ ਜਾਂਦਾ ਸੀ। ਮੈਂ ਜਾਣਦਾ ਜਦੋਂ ਤੂੰ ਯੁੱਧ ਤੋਂ ਮਗਰੋਂ, ਘਰ ਪਰਤਦਾ ਸੀ। ਮੈਂ ਇਹ ਵੀ ਜਾਣਦਾ ਤੂੰ ਕਦੋਂ ਮੇਰੇ ਕੋਲੋਂ ਉਪਰਾਮ ਹੁੰਦਾ ਸੈਂ।

29 Because of your raging against me, and because your arrogance is come up into my ears, therefore will I put my hook in your nose, and my bridle in your lips, and I will turn you back by the way by which you came.ਹਾਂ, ਤੂੰ ਉਪਰਾਮ ਮੇਰੇ ਕੋਲੋਂ ਸੈਂ। ਮੈਂ ਤੇਰੀਆਂ ਬੇ-ਅਦਬ ਗੁਮਾਨੀ ਗੱਲਾਂ ਸੁਣੀਆਂ ਹਨ। ਇਸ ਲਈ ਮੈਂ ਤੇਰੇ ਨੱਕ ਵਿੱਚ ਨੱਬ ਪਾਵਾਂਗਾ। ਅਤੇ ਮੈਂ ਤੇਰੇ ਮੂੰਹ ਅੰਦਰ ਲਗਾਮ ਪਾਵਾਂਗਾ। ਤੇ ਫ਼ੇਰ ਮੈਂ ਤੈਨੂੰ ਭੁਆਟਣੀਆਂ ਦੇਵਾਂਗਾ ਤੇ ਤੈਨੂੰ ਓਸ ਰਾਹ ਵਾਪਸ ਭੇਜ ਦੇਵਾਂਗਾ।’”

30 This shall be the sign to you: you shall eat this year that which grows of itself, and in the second year that which springs of the same; and in the third year sow you, and reap, and plant vineyards, and eat the fruit of it.ਯਹੋਵਾਹ ਦਾ ਹਿਜ਼ਕੀਯਾਹ ਲਈ ਸੰਦੇਸ਼ ਫ਼ੇਰ ਯਹੋਵਾਹ ਨੇ ਹਿਜ਼ਕੀਯਾਹ ਨੂੰ ਆਖਿਆ, “ਮੈਂ ਤੈਨੂੰ ਸੰਕੇਤ ਦੇਵਾਂਗਾ ਇਹ ਦਰਸਾਉਣ ਲਈ ਕਿ ਇਹ ਸ਼ਬਦ ਸਹੀ ਨੇ। ਤੂੰ ਬੀਜ ਬੀਜਣ ਦੇ ਯੋਗ ਨਹੀਂ ਸੈਂ। ਇਸ ਲਈ ਤੂੰ ਉਹੀ ਅਨਾਜ ਖਾਵੇਂਗਾ ਜਿਹੜਾ ਪਿੱਛਲੀ ਫ਼ਸਲ ਤੋਂ ਖੁਦਰੌ ਢੰਗ ਨਾਲ ਉਗਿਆ ਸੀ। ਪਰ ਤਿੰਨਾਂ ਸਾਲਾਂ ਅੰਦਰ ਤੂੰ ਉਹ ਅਨਾਜ ਖਾਵੇਗਾ ਜਿਹੜਾ ਤੂੰ ਬੀਜਿਆ ਸੀ। ਤੂੰ ਉਨ੍ਹਾਂ ਫ਼ਸਲਾਂ ਨੂੰ ਵਢ੍ਢੇਁਗਾ ਅਤੇ ਤੇਰੇ ਕੋਲ ਖਾਣ ਲਈ ਕਾਫ਼ੀ ਅਨਾਜ ਹੋਵੇਗਾ। ਤੂੰ ਅੰਗੂਰੀ ਵੇਲਾਂ ਬੀਜੇਁਗਾ ਅਤੇ ਉਨ੍ਹਾਂ ਦਾ ਫ਼ਲ ਖਾਵੇਂਗਾ।

31 The remnant that is escaped of the house of Judah shall again take root downward, and bear fruit upward.“ਯਹੂਦਾਹ ਦੇ ਪਰਿਵਾਰ ਦਾ ਅਵਸ਼ੇਸ਼ ਫ਼ਿਰ ਤੋਂ ਵੱਧਣਾ ਸ਼ੁਰੂ ਕਰੇਗਾ। ਇਹ ਲੋਕ ਉਨ੍ਹਾਂ ਪੌਦਿਆਂ ਵਰਗੇ ਹੋਣਗੇ। ਜਿਹੜੇ ਆਪਣੀਆਂ ਜਢ਼ਾਂ ਧਰਤੀ ਵਿੱਚ ਡੂੰਘੀਆਂ ਲਾ ਦਿੰਦੇ ਹਨ ਅਤੇ ਧਰਤੀ ਦੇ ਉੱਪਰ ਫ਼ਲ ਪੈਦਾ ਕਰਦੇ ਹਨ।

32 For out of Jerusalem shall go forth a remnant, and out of Mount Zion those who shall escape. The zeal of Yahweh of Hosts will perform this.ਕੁਝ ਲੋਕ ਜੋ ਜਿਉਂਦੇ ਬਚ ਜਾਣਗੇ ਯਰੂਸ਼ਲਮ ਤੋਂ ਬਾਹਰ ਜਾਣਗੇ। ਅਤੇ ਕੁਝ ਬਚੇ ਹੋਏ ਸਿਯੋਕ ਪਰਬਤ ਤੋਂ ਬਾਹਰ ਆਉਣਗੇ।” ਯਹੋਵਾਹ ਸਰਬ-ਸ਼ਕਤੀਮਾਨ ਦਾ ਮਜ਼ਬੂਤ ਪਿਆਰ ਇੰਝ ਕਰੇਗਾ।

33 Therefore thus says Yahweh concerning the king of Assyria, He shall not come to this city, nor shoot an arrow there, neither shall he come before it with shield, nor cast up a mound against it.ਇਸ ਲਈ ਯਹੋਵਾਹ ਅੱਸ਼ੂਰ ਦੇ ਰਾਜੇ ਬਾਰੇ ਇਹ ਆਖਦਾ ਹੈ: “ਉਹ ਇਸ ਸ਼ਹਿਰ ਵਿੱਚ ਨਹੀਂ ਆਵੇਗਾ। ਉਹ ਇਸ ਸ਼ਹਿਰ ਉੱਤੇ ਤੀਰ ਨਹੀਂ ਚਲਾਵੇਗਾ। ਉਹ ਇਸ ਸ਼ਹਿਰ ਅੰਦਰ ਢਾਲਾਂ ਨਹੀਂ ਲਿਆਵੇਗਾ। ਉਹ ਇਸ ਸ਼ਹਿਰ ਦੀਆਂ ਦੀਵਾਰਾਂ ਉੱਤੇ ਹਮਲਾ ਕਰਨ ਲਈ, ਮਿੱਟੀ ਦੀ ਢੇਰੀ ਨਹੀਂ ਉਸਾਰੇਗਾ।

34 By the way that he came, by the same shall he return, and he shall not come to this city, says Yahweh.ਉਹ ਵਾਪਸ ਓਸੇ ਰਾਹ ਮੁੜ ਜਾਵੇਗਾ ਜਿਧਰੋ ਉਹ ਆਇਆ ਸੀ। ਉਹ ਇਸ ਸ਼ਹਿਰ ਅੰਦਰ ਨਹੀਂ ਆਵੇਗਾ। ਯਹੋਵਾਹ ਇਹੀ ਆਖਦਾ ਹੈ!

35 For I will defend this city to save it, for my own sake, and for my servant David's sake.ਮੈਂ ਇਸ ਸ਼ਹਿਰ ਨੂੰ ਬਚਾਵਾਂਗਾ ਤੇ ਇਸ ਦੀ ਰਾਖੀ ਕਰਾਂਗਾ। ਇਹ ਗੱਲ ਮੈਂ ਆਪਣੇ ਲਈ ਅਤੇ ਆਪਣੇ ਸੇਵਕ ਦਾਊਦ ਲਈ ਕਰਾਂਗਾ।”

36 The angel of Yahweh went forth, and struck in the camp of the Assyrians one hundred and eighty-five thousand; and when men arose early in the morning, behold, these were all dead bodies.The Assyrian Army Is Destroyed ਉਸ ਰਾਤ ਯਹੋਵਾਹ ਦਾ ਦੂਤ ਬਾਹਰ ਗਿਆ ਅਤੇ ਉਸ ਨੇ ਅੱਸ਼ੂਰ ਦੇ ਡੇਰੇ ਦੇ 1,85,000 ਬੰਦੇ ਮਾਰ ਦਿੱਤੇ। ਸਵੇਰੇ ਜਦੋਂ ਲੋਕ ਉੱਠੇ ਤਾਂ ਉਨ੍ਹਾਂ ਨੇ ਆਪਣੇ ਹਰ ਪਾਸੇ ਲਾਸ਼ਾਂ ਡਿਠ੍ਠੀਆਂ।

37 So Sennacherib king of Assyria departed, and went and returned, and lived at Nineveh.ਇਸ ਲਈ ਅੱਸ਼ੂਰ ਦਾ ਰਾਜਾ ਸਨਹੇਰੀਬ, ਨੀਨਵਾਹ ਵਾਪਸ ਚੱਲਾ ਗਿਆ ਅਤੇ ਉੱਥੇ ਹੀ ਰਿਹਾ।

38 It happened, as he was worshipping in the house of Nisroch his god, that Adrammelech and Sharezer his sons struck him with the sword; and they escaped into the land of Ararat. Esar Haddon his son reigned in his place.ਇੱਕ ਦਿਨ, ਸਨਹੇਰੀਬ ਆਪਣੇ ਦੇਵਤੇ, ਨਿਸਰੋਕ ਦੇ ਮੰਦਰ ਵਿੱਚ ਸੀ ਅਤੇ ਉਸਦੀ ਉਪਾਸਨਾ ਕਰ ਰਿਹਾ ਸੀ ਉਸ ਵੇਲੇ ਉਸ ਦੇ ਦੋ ਪੁੱਤਰਾਂ, ਅੰਦਰਮਲਕ ਅਤੇ ਸਰਸਰ ਨੇ ਉਸ ਨੂੰ ਤਲਵਾਰ ਨਾਲ ਕਤਲ ਕਰ ਦਿੱਤਾ। ਫ਼ੇਰ ਉਹ ਪੁੱਤਰ ਅਰਾਰਾਤ ਨੂੰ ਭੱਜ ਗਏ। ਇਸ ਲਈ ਸਨਹੇਰੀਬ ਦਾ ਪੁੱਤਰ ਏਸਰ-ਹੱਦੋਨ ਅੱਸ਼ੂਰ ਦਾ ਨਵਾਂ ਰਾਜਾ ਬਣ ਗਿਆ।

Punjabi Bible