Isaiah 54 - ASV (Punjabi)

1 Sing, O barren, thou that didst not bear; break forth into singing, and cry aloud, thou that didst not travail with child: for more are the children of the desolate than the children of the married wife, saith Jehovah.ਪਰਮੇਸ਼ੁਰ ਆਪਣੇ ਬੰਦਿਆਂ ਨੂੰ ਘਰ ਲਿਆਉਂਦਾ ਹੈ “ਹੇ ਬਾਂਝ ਔਰਤ, ਖੁਸ਼ ਹੋ! ਤੂੰ ਬੱਚੇ ਨਹੀਂ ਜਣੇ। ਪਰ ਤੈਨੂੰ ਬਹੁਤ ਖੁਸ਼ ਹੋਣਾ ਚਾਹੀਦਾ ਹੈ!” ਯਹੋਵਾਹ ਆਖਦਾ ਹੈ, “ਉਸ ਔਰਤ ਦੇ ਹੋਰ ਵੀ ਵੱਧੇਰੇ ਬੱਚੇ ਹੋਣਗੇ ਜਿਹੜੀ ਇੱਕਲੀ ਹੈ, ਉਸ ਔਰਤ ਦੇ ਮੁਕਾਬਲੇ, ਜਿਹੜੀ ਪਤੀ ਦੇ ਨਾਲ ਰਹਿੰਦੀ ਹੈ।”

2 Enlarge the place of thy tent, and let them stretch forth the curtains of thy habitations; spare not: lengthen thy cords, and strengthen thy stakes.“ਆਪਣਾ ਤੰਬੂ ਵੱਡੇਰਾ ਕਰ ਲੈ। ਆਪਣੇ ਦਰਵਾਜ਼ੇ ਚੌੜੇ ਕਰ ਲੈ। ਆਪਣੇ ਘਰ ਵਿੱਚ ਵਾਧਾ ਕਰਨ ਤੋਂ ਨਾ ਹਟ। ਆਪਣੇ ਤੰਬੂ ਨੂੰ ਵੱਡਾ ਤੇ ਮਜ਼ਬੂਤ ਬਣਾ ਲੈ।

3 For thou shalt spread aboard on the right hand and on the left; and thy seed shall possess the nations, and make the desolate cities to be inhabited.ਕਿਉਂਕਿ ਤੂੰ ਬਹੁਤ ਵੱਧੇਁ ਫ਼ੁਲੇਁਗੀ। ਤੇਰੇ ਬੱਚੇ ਬਹੁਤ ਸਾਰੀਆਂ ਕੌਮਾਂ ਕੋਲੋਂ ਲੋਕਾਂ ਨੂੰ ਹਾਸਿਲ ਕਰਨਗੇ। ਤੇਰੇ ਬੱਚੇ ਫ਼ੇਰ ਉਨ੍ਹਾਂ ਸ਼ਹਿਰਾਂ ਅੰਦਰ ਰਹਿਣਗੇ, ਜਿਹੜੇ ਤਬਾਹ ਹੋ ਗਏ ਸਨ।

4 Fear not; for thou shalt not be ashamed: neither be thou confounded; for thou shalt not be put to shame: for thou shalt forget the shame of thy youth; and the reproach of thy widowhood shalt thou remember no more.ਭੈਭੀਤ ਨਾ ਹੋ! ਤੂੰ ਨਿਰਾਸ਼ ਨਹੀਂ ਹੋਵੇਂਗੀ, ਲੋਕ ਤੇਰੇ ਵਿਰੁੱਧ ਮੰਦੀਆਂ ਗੱਲਾਂ ਨਹੀਂ ਕਰਨਗੇ। ਤੂੰ ਸ਼ਰਮਸਾਰ ਨਹੀਂ ਹੋਵੇਂਗੀ, ਤੂੰ ਸ਼ਰਮ ਮਹਿਸੂਸ ਕੀਤੀ ਸੀ, ਜਦੋਂ ਤੂੰ ਜਵਾਨ ਸੀ। ਪਰ ਹੁਣ ਤੂੰ ਉਸ ਸ਼ਰਮ ਨੂੰ ਭੁੱਲ ਜਾਵੇਂਗੀ। ਤੂੰ ਉਸ ਸ਼ਰਮਿੰਦਗੀ ਨੂੰ ਚੇਤੇ ਨਹੀਂ ਕਰੇਗੀ ਜਿਹੜੀ ਤੂੰ ਉਦੋਂ ਅਨੁਭਵ ਕੀਤੀ ਸੀ ਜਦੋਂ ਤੇਰਾ ਪਤੀ ਖੁਸਿਆ ਸੀ।

5 For thy Maker is thy husband; Jehovah of hosts is his name: and the Holy One of Israel is thy Redeemer; the God of the whole earth shall he be called.ਕਿਉਂ ਕਿ ਤੇਰਾ ਪਤੀ ਓਹੀ ਇੱਕ ਹੈ ਜਿਸਨੇ ਤੈਨੂੰ ਸਾਜਿਆ ਸੀ। ਉਸਦਾ ਨਾਮ ਸਰਬ-ਸ਼ਕਤੀਮਾਨ ਯਹੋਵਾਹ ਹੈ। ਉਹ ਇਸਰਾਏਲ ਦਾ ਰਾਖਾ ਹੈ। ਉਹ ਇਸਰਾਏਲ ਦਾ ਪਵਿੱਤਰ ਪੁਰੱਖ ਹੈ। ਅਤੇ ਉਸ ਨੂੰ ਸਾਰੀ ਧਰਤੀ ਦਾ ਪਰਮੇਸ਼ੁਰ ਸੱਦਿਆ ਜਾਵੇਗਾ!

6 For Jehovah hath called thee as a wife forsaken and grieved in spirit, even a wife of youth, when she is cast off, saith thy God.“ਤੂੰ ਉਸ ਔਰਤ ਵਰਗੀ ਸੈਂ ਜਿਸ ਨੂੰ ਉਸ ਦੇ ਪਤੀ ਨੇ ਛੱਡ ਦਿੱਤਾ ਹੋਵੇ। ਤੂੰ ਆਪਣੇ ਰੂਹ ਵਿੱਚ ਬਹੁਤ ਉਦਾਸ ਸੈਂ, ਪਰ ਯਹੋਵਾਹ ਨੇ ਤੈਨੂੰ ਆਪਣਾ ਬਨਾਉਣ ਲਈ ਸੱਦਿਆ ਸੀ। ਤੂੰ ਉਸ ਔਰਤ ਵਰਗੀ ਸੈਂ, ਜੋ ਜਵਾਨੀ ਵੇਲੇ ਵਿਆਹੀ ਗਈ ਸੀ ਤੇ ਉਸਦਾ ਪਤੀ ਛੱਡ ਗਿਆ ਸੀ। ਪਰ ਪਰਮੇਸ਼ੁਰ ਨੇ ਤੈਨੂੰ ਆਪਣਾ ਬਨਾਉਣ ਲਈ ਸੱਦਿਆ ਸੀ।”

7 For a small moment have I forsaken thee; but with great mercies will I gather thee.ਪਰਮੇਸ਼ੁਰ ਆਖਦਾ ਹੈ, “ਮੈਂ ਤੈਨੂੰ ਛੱਡ ਦਿੱਤਾ ਸੀ, ਪਰ ਸਿਰਫ਼ ਬੋੜੇ ਸਮੇਂ ਲਈ। ਮੈਂ ਫ਼ੇਰ ਤੈਨੂੰ ਆਪਣੇ ਕੋਲ ਬੁਲਾਵਾਂਗਾ। ਅਤੇ ਮੈਂ ਤੇਰੇ ਉੱਤੇ ਬਹੁਤ ਵੱਡੀ ਮਿਹਰ ਕਰਾਂਗਾ।

8 In overflowing wrath I hid my face from thee for a moment; but with everlasting lovingkindness will I have mercy on thee, saith Jehovah thy Redeemer.ਮੈਂ ਬਹੁਤ ਨਾਰਾਜ਼ ਹੋ ਗਿਆ ਸਾਂ ਤੇ ਬੋੜੇ ਸਮੇਂ ਲਈ ਤੇਰੇ ਕੋਲੋਂ ਛੁਪ ਗਿਆ ਸਾਂ। ਪਰ ਮੈਂ ਤੈਨੂੰ ਸਦਾ ਲਈ ਮਿਹਰ ਭਰਿਆ ਸੱਕੂਨ ਦੇਵਾਂਗਾ।” ਤੇਰੇ ਮੁਕਤੀਦਾਤੇ, ਯਹੋਵਾਹ ਨੇ ਇਹ ਆਖਿਆ ਸੀ।

9 For this is `as' the waters of Noah unto me; for as I have sworn that the waters of Noah shall no more go over the earth, so have I sworn that I will not be wroth with thee, nor rebuke thee.ਪਰਮੇਸ਼ੁਰ ਹਮੇਸ਼ਾ ਆਪਣੇ ਬੰਦਿਆਂ ਨੂੰ ਪਿਆਰ ਕਰਦਾ ਹੈ ਪਰਮੇਸ਼ੁਰ ਆਖਦਾ ਹੈ, “ਯਾਦ ਕਰੋ, ਨੂਹ ਦੇ ਸਮੇਂ ਵਿੱਚ ਮੈਂ ਦੁਨੀਆਂ ਨੂੰ ਹੜਾਂ ਦੀ ਸਜ਼ਾ ਦਿੱਤੀ ਸੀ। ਪਰ ਮੈਂ ਨੂਹ ਨਾਲ ਇਕਰਾਰ ਕੀਤਾ ਸੀ ਕਿ ਮੈਂ ਫ਼ੇਰ ਕਦੇ ਵੀ ਹੜਾਂ ਨਾਲ ਦੁਨੀਆਂ ਨੂੰ ਤਬਾਹ ਨਹੀਂ ਕਰਾਂਗਾ। ਓਸੇ ਤਰ੍ਹਾਂ ਹੀ ਮੈਂ ਤੇਰੇ ਨਾਲ ਇਕਰਾਰ ਕਰਦਾ ਹਾਂ ਕਿ ਮੈਂ ਫ਼ੇਰ ਕਦੇ ਵੀ ਨਾਰਾਜ਼ ਨਹੀਂ ਹੋਵਾਂਗਾ, ਤੇ ਤੈਨੂੰ ਬੁਰਾ ਭਲਾ ਨਹੀਂ ਆਖਾਂਗਾ।”

10 For the mountains may depart, and the hills be removed; but my lovingkindness shall not depart from thee, neither shall my covenant of peace be removed, saith Jehovah that hath mercy on thee.ਯਹੋਵਾਹ ਆਖਦਾ ਹਾਂ, “ਭਾਵੇਂ ਪਰਬਤ ਅਲੋਪ ਹੋ ਜਾਣ ਤੇ ਭਾਵੇਂ ਪਹਾੜੀਆਂ ਖਾਕ ਹੋ ਜਾਣ। ਪਰ ਕਦੇ ਵੀ ਮੇਰੀ ਮਿਹਰ ਤੇਰੇ ਕੋਲੋਂ ਦੂਰ ਨਹੀਂ ਹੋਵੇਗੀ। ਮੈਂ ਤੇਰੇ ਨਾਲ ਅਮਨ ਕਾਇਮ ਕਰਾਂਗਾ ਤੇ ਇਹ ਕਦੇ ਖਤਮ ਨਹੀਂ ਹੋਵੇਗਾ।” ਯਹੋਵਾਹ ਤੇਰੇ ਉੱਤੇ ਮਿਹਰ ਕਰਦਾ ਹੈ। ਅਤੇ ਉਹੀ ਸੀ ਜਿਸਨੇ ਇਹ ਗੱਲਾਂ ਆਖੀਆਂ ਸਨ।

11 O thou afflicted, tossed with tempest, and not comforted, behold, I will set thy stones in fair colors, and lay thy foundations with sapphires.“ਤੂੰ, ਹੇ ਗਰੀਬ ਨਗਰੀੇ! ਦੁਸ਼ਮਣਾਂ ਤੇਰੇ ਉੱਤੇ ਤੂਫ਼ਾਨ ਵਾਂਗ ਧਾਵਾ ਕੀਤਾ ਸੀ। ਪਰ ਕਿਸੇ ਨੇ ਵੀ ਤੈਨੂੰ ਸੱਕੂਨ ਨਹੀਂ ਪਹੁੰਚਾਇਆ। ਪਰ ਮੈਂ ਤੈਨੂੰ ਫ਼ੇਰ ਉਸਾਰਾਂਗਾ। ਮੈਂ ਤੇਰੀਆਂ ਕੰਧਾਂ ਦੀ ਬੁਨਿਆਦ ਰੱਖਣ ਲਈ ਖੂਬਸੂਰਤ ਮਸਾਲਾ ਵਰਤਾਂਗਾ। ਮੈਂ ਕੀਮਤੀ ਪੱਥਰ ਦਾ ਇਸਤੇਮਾਲ ਕਰਾਂਗਾ, ਜਦੋਂ ਮੈਂ ਤੇਰੀ ਬੁਨਿਆਦ ਰੱਖਾਂਗਾ।

12 And I will make thy pinnacles of rubies, and thy gates of carbuncles, and all thy border of precious stones.ਕਂਧ ਦੇ ਉਤਲੇ ਪੱਥਰ ਲਾਲ ਹੀਰਿਆਂ ਨਾਲ ਅਤੇ ਤੇਰੇ ਫਾਟਕ ਚਮਕਦਿਆਂ ਜਵਾਹਰਾਤਾਂ ਨਾਲ ਬਣਾਏ ਜਾਣਗੇ। ਮੈਂ ਕੀਮਤੀ ਪੱਥਰ ਨੂੰ ਤੇਰੀਆਂ ਆਲੇ-ਦੁਆਲੇ ਦੀਆਂ ਕੰਧਾਂ ਲਈ ਵਰਤਾਂਗਾ।

13 And all thy children shall be taught of Jehovah; and great shall be the peace of thy children.ਤੇਰੇ ਬੱਚੇ ਪਰਮੇਸ਼ੁਰ ਦੇ ਅਨੁਯਾਈ ਹੋਣਗੇ ਅਤੇ ਉਹ ਉਨ੍ਹਾਂ ਨੂੰ ਸਿੱਖਿਆ ਦ੍ਦੇਵੇਗਾ। ਤੇਰੇ ਬੱਚਿਆਂ ਨੂੰ ਸੱਚਮੁੱਚ ਸ਼ਾਂਤੀ ਮਿਲੇਗੀ।

14 In righteousness shalt thou be established: thou shalt be far from oppression, for thou shalt not fear; and from terror, for it shall not come near thee.ਤੇਰੀ ਉਸਾਰੀ ਨੇਕੀ ਉੱਤੇ ਹੋਵੇਗੀ। ਇਸ ਲਈ ਤੂੰ ਜ਼ੁਲਮ ਅਤੇ ਭੈ ਤੋਂ ਸੁਰੱਖਿਅਤ ਹੋਵੇਂਗੀ। ਤੈਨੂੰ ਕੋਈ ਵੀ ਡਰ ਨਹੀਂ ਹੋਵੇਗਾ। ਤੈਨੂੰ ਦੁੱਖ ਦੇਣ ਲਈ ਕੁਝ ਵੀ ਨਹੀਂ ਵਾਪਰੇਗਾ।

15 Behold, they may gather together, but not by me: whosoever shall gather together against thee shall fall because of thee.ਮੇਰੀਆਂ ਫ਼ੌਜਾਂ ਵਿੱਚੋਂ ਕੋਈ ਵੀ ਤੇਰੇ ਵਿਰੁੱਧ ਨਹੀਂ ਲੜੇਗੀ। ਤੇ ਜੇ ਕੋਈ ਫ਼ੌਜ ਤੇਰੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੀ ਹੈ, ਤਾਂ ਤੂੰ ਉਸ ਫ਼ੌਜ ਨੂੰ ਹਰਾ ਦੇਵੇਂਗੀ।

16 Behold, I have created the smith that bloweth the fire of coals, and bringeth forth a weapon for his work; and I have created the waster to destroy.“ਦੇਖੋ, ਮੈਂ ਲੋਹਾਰ ਨੂੰ ਸਾਜਿਆ ਸੀ। ਉਹ ਅੱਗ ਉੱਤੇ ਧੌਁਖਣੀ ਚਲਾਉਂਦਾ, ਇਸ ਨੂੰ ਹੋਰ ਤੇਜ਼ ਕਰਨ ਲਈ ਅਤੇ ਹਬਿਆਰ ਨੂੰ ਇਸ ਦੇ ਕੰਮ ਲਈ ਉਚਿਤ ਬਣਾਉਂਦਾ ਹੈ। ਇਸੇ ਤਰ੍ਹਾਂ ਹੀ ਮੈਂ ‘ਤਬਾਹੀ’ ਨੂੰ ਸਾਜਿਆ ਸੀ ਜਿਹੜੀ ਚੀਜ਼ਾਂ ਨੂੰ ਤਬਾਹ ਕਰਦੀ ਹੈ।

17 No weapon that is formed against thee shall prosper; and every tongue that shall rise against thee in judgment thou shalt condemn. This is the heritage of the servants of Jehovah, and their righteousness which is of me, saith Jehovah.“ਲੋਕ ਤੇਰੇ ਵਿਰੁੱਧ ਲੜਨ ਲਈ ਹਬਿਆਰ ਬਨਾਉਣਗੇ, ਪਰ ਉਹ ਹਬਿਆਰ ਤੈਨੂੰ ਨਹੀਂ ਹਰਾਉਣਗੇ। ਕੁਝ ਲੋਕ ਤੇਰੇ ਵਿਰੁੱਧ ਬੋਲਣਗੇ। ਪਰ ਹਰ ਉਹ ਬੰਦਾ ਜਿਹੜਾ ਤੇਰੇ ਵਿਰੁੱਧ ਬੋਲੇਗਾ, ਗ਼ਲਤ ਸਿੱਧ ਹੋਵੇਗਾ।” ਯਹੋਵਾਹ ਆਖਦਾ ਹੈ, “ਯਹੋਵਾਹ ਦੇ ਸੇਵਕਾਂ ਨੂੰ ਕੀ ਮਿਲਦਾ ਹੈ? ਉਨ੍ਹਾਂ ਨੂੰ ਉਹ ਦੋਸ਼-ਮੁਕਤੀ ਮਿਲਦੀ ਹੈ ਜਿਹੜੀ ਮੇਰੇ ਪਾਸੋਂ ਆਉਂਦੀ ਹੈ!”

Punjabi Bible