Isaiah 63 - YLT (Punjabi)
1 `Who `is' this coming from Edom? With dyed garments from Bozrah? This that is honourable in his clothing, Travelling in the abundance of his power?' -- `I, speaking in righteousness, mighty to save.'ਯਹੋਵਾਹ ਆਪਣੇ ਲੋਕਾਂ ਬਾਰੇ ਨਿਆਂ ਕਰਦਾ ਹੈ ਅਦੋਮ ਤੋਂ ਇਹ ਕੌਣ ਆ ਰਿਹਾ ਹੈ? ਉਹ ਬਸਾਰਾਹ ਤੋਂ ਆਉਂਦਾ ਹੈ। ਅਤੇ ਉਸ ਦੇ ਬਸਤਰ ਸੂਹੇ ਰੰਗ ਵਿੱਚ ਰਂਗੇ ਹੋਏ ਨੇ। ਉਹ ਆਪਣੀ ਪੋਸ਼ਾਕ ਵਿੱਚ ਸ਼ਾਨਦਾਰ ਦਿਸਦਾ ਹੈ। ਉਹ ਆਪਣੀ ਮਹਾਨ ਸ਼ਕਤੀ ਨਾਲ ਸਿਰ ਝੁਕਾ ਕੇ ਤੁਰ ਰਿਹਾ ਹੈ। ਉਹ ਆਖਦਾ ਹੈ, “ਮੇਰੇ ਕੋਲ ਤੁਹਾਨੂੰ ਬਚਾਉਣ ਦੀ ਸ਼ਕਤੀ ਹੈ, ਅਤੇ ਮੈਂ ਸੱਚ ਬੋਲਦਾ ਹਾਂ।”
2 `Wherefore `is' thy clothing red? And thy garments as treading in a wine fat?'“ਤੁਹਾਡੇ ਬਸਤਰ ਲਾਲ ਸੂਹੇ ਕਿਉਂ ਨੇ? ਉਹ ਬਸਤਰ ਉਸ ਬੰਦੇ ਵਰਗੇ ਨੇ ਜਿਹੜਾ ਅੰਗੂਰਾਂ ਨੂੰ ਮੈਅ ਬਨਾਉਣ ਲਈ ਕੁਚਲਦਾ ਹੈ।”
3 -- `A wine-press I have trodden by myself, And of the peoples there is no one with me, And I tread them in mine anger, And I trample them in my fury, Sprinkled is their strength on my garments, And all my clothing I have polluted.ਉਹ ਜਵਾਬ ਦਿੰਦਾ ਹੈ, “ਮੈਂ ਇੱਕਲਾ ਹੀ ਵਾਈਨਪ੍ਰੈਸ ਅੰਦਰ ਤੁਰਿਆ ਹਾਂ। ਕਿਸੇ ਨੇ ਮੇਰੀ ਸਹਾਇਤਾ ਨਹੀਂ ਕੀਤੀ। ਮੈਂ ਨਰਾਜ਼ ਸਾਂ ਅਤੇ ਅੰਗੂਰਾਂ ਉੱਤੇ ਤੁਰਦਾ ਰਿਹਾ। ਦੁਸ਼ਮਣਾਂ ਦਾ ਲਹੂ ਮੇਰੇ ਕੱਪੜਿਆਂ ਉੱਤੇ ਡੁਲ੍ਹਿਆ। ਇਸ ਲਈ ਮੇਰੇ ਕੱਪੜੇ ਗੰਦੇ ਹਨ।
4 For the day of vengeance `is' in my heart, And the year of my redeemed hath come.ਮੈਂ ਲੋਕਾਂ ਨੂੰ ਸਜ਼ਾ ਦੇਣ ਲਈ ਇੱਕ ਸਮਾਂ ਚੁਣਿਆ। ਹੁਣ ਮੇਰਾ, ਆਪਣੇ ਬੰਦਿਆਂ ਨੂੰ ਬਚਾਉਣ ਅਤੇ ਉਨ੍ਹਾਂ ਦੀ ਰਾਖੀ ਕਰਨ ਦਾ ਸਮਾਂ ਆ ਰਿਹਾ ਹੈ।
5 And I look attentively, and there is none helping, And I am astonished that there is none supporting, And give salvation to me doth mine own arm. And my wrath -- it hath supported me.ਮੈਂ ਚਾਰ-ਚੁਫ਼ੇਰੇ ਦੇਖਿਆ, ਪਰ ਮੈਨੂੰ ਮੇਰੀ ਸਹਾਇਤਾ ਕਰਨ ਵਾਲਾ ਕੋਈ ਵੀ ਵਿਅਕਤੀ ਨਹੀਂ ਦਿਸਿਆ। ਮੈਂ ਹੈਰਾਨ ਸਾਂ ਕਿ ਕਿਸੇ ਨੇ ਵੀ ਮੇਰਾ ਪੱਖ ਨਹੀਂ ਲਿਆ ਸੀ। ਇਸ ਲਈ ਮੈਂ ਆਪਣੇ ਬੰਦਿਆਂ ਨੂੰ ਬਚਾਉਣ ਲਈ ਆਪਣੀ ਸ਼ਕਤੀ ਵਰਤੀ। ਮੇਰੇ ਆਪਣੇ ਰੋਹ ਨੇ ਮੈਨੂੰ ਆਸਰਾ ਦਿੱਤਾ।
6 And I tread down peoples in mine anger, And I make them drunk in my fury, And I bring down to earth their strength.ਜਦੋਂ ਮੈਂ ਗੁੱਸੇ ਸਾਂ, ਮੈਂ ਲੋਕਾਂ ਨੂੰ ਕੁਚਲਦਾ ਰਿਹਾ ਮੈਂ ਉਨ੍ਹਾਂ ਨੂੰ ਆਪਣੀ ਤੈਸ਼ ਵਿੱਚ ਸਜ਼ਾ ਦਿੱਤੀ ਮੈਂ ਉਨ੍ਹਾਂ ਦਾ ਲਹੂ ਧਰਤੀ ਉੱਤੇ ਡੋਲ੍ਹਿਆ।”
7 The kind acts of Jehovah I make mention of, The praises of Jehovah, According to all that Jehovah hath done for us, And the abundance of the goodness to the house of Israel, That He hath done for them, According to His mercies, And according to the abundance of His kind acts.ਯਹੋਵਾਹ ਆਪਣੇ ਲੋਕਾਂ ਉੱਤੇ ਮਿਹਰਬਾਨ ਰਿਹਾ ਹੈ ਮੈਂ ਚੇਤੇ ਰੱਖਾਂਗਾ ਕਿ ਯਹੋਵਾਹ ਮਿਹਰਬਾਨ ਹੈ। ਅਤੇ ਮੈਂ ਯਹੋਵਾਹ ਦੀ ਉਸਤਤ ਕਰਨੀ ਚੇਤੇ ਰੱਖਾਂਗਾ। ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਬਹੁਤ ਚੰਗੀਆਂ ਚੀਜ਼ਾਂ ਦਿੱਤੀਆਂ! ਯਹੋਵਾਹ ਸਾਡੇ ਉੱਪਰ ਬਹੁਤ ਮਿਹਰਬਾਨ ਰਿਹਾ ਹੈ। ਯਹੋਵਾਹ ਨੇ ਸਾਡੇ ਲਈ ਦਇਆ ਦਰਸਾਈ।
8 And He saith, Only My people they `are', Sons -- they lie not, and He is to them for a saviour.ਯਹੋਵਾਹ ਨੇ ਆਖਿਆ, “ਇਹ ਮੇਰੇ ਲੋਕ ਹਨ। ਇਹ ਮੇਰੇ ਅਸਲੀ ਬੱਚੇ ਹਨ।” ਇਸ ਲਈ ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਬਚਾ ਲਿਆ।
9 In all their distress `He is' no adversary, And the messenger of His presence saved them, In His love and in His pity He redeemed them, And He doth lift them up, And beareth them all the days of old.ਲੋਕਾਂ ਲਈ ਬਹੁਤ ਮੁਸੀਬਤ ਸਨ, ਪਰ ਯਹੋਵਾਹ ਉਨ੍ਹਾਂ ਦੇ ਖਿਲਾਫ਼ ਨਹੀਂ ਸੀ। ਯਹੋਵਾਹ ਨੇ ਲੋਕਾਂ ਨਾਲ ਪਿਆਰ ਕੀਤਾ ਅਤੇ ਉਨ੍ਹਾਂ ਲਈ ਦੁੱਖ ਮਹਿਸੂਸ ਕੀਤਾ। ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਬਚਾਇਆ। ਯਹੋਵਾਹ ਨੇ ਉਨ੍ਹਾਂ ਨੂੰ ਬਚਾਉਣ ਲਈ ਆਪਣਾ ਖਾਸ ਦੂਤ ਭੇਜਿਆ। ਉਸ ਨੇ ਉਨ੍ਹਾਂ ਨੂੰ ਉੱਪਰ ਚੁੱਕ ਲਿਆ ਅਤੇ ਲੈ ਗਿਆ। ਅਤੇ ਉਹ ਉਨ੍ਹਾਂ ਦੀ ਸਦਾ ਲਈ ਦੇਖ-ਭਾਲ ਕਰੇਗਾ।
10 And they have rebelled and grieved His Holy Spirit, And He turneth to them for an enemy, He Himself hath fought against them.ਪਰ ਲੋਕ ਯਹੋਵਾਹ ਦੇ ਖਿਲਾਫ਼ ਹੋ ਗਏ ਸਨ। ਉਨ੍ਹਾਂ ਨੇ ਉਸ ਦੇ ਪਵਿੱਤਰ ਆਤਮੇ ਨੂੰ ਬਹੁਤ ਉਦਾਸ ਕਰ ਦਿੱਤਾ। ਇਸ ਲਈ ਯਹੋਵਾਹ ਉਨ੍ਹਾਂ ਦਾ ਦੁਸ਼ਮਣ ਹੋ ਗਿਆ। ਯਹੋਵਾਹ ਉਨ੍ਹਾਂ ਲੋਕਾਂ ਦੇ ਖਿਲਾਫ਼ ਲੜਿਆ।
11 And He remembereth the days of old, Moses -- his people. Where `is' He who is bringing them up from the sea, The shepherd of his flock? Where `is' He who is putting in its midst His Holy Spirit?ਪਰ ਯਹੋਵਾਹ ਨੂੰ ਹੁਣ ਤੱਕ ਚੇਤੇ ਹੈ ਕਿ ਬਹੁਤ ਪਹਿਲਾਂ ਕੀ ਵਾਪਰਿਆ ਸੀ। ਉਸ ਨੂੰ ਮੂਸਾ ਅਤੇ ਉਸ ਦੇ ਲੋਕਾਂ ਦੀ ਯਾਦ ਹੈ। ਯਹੋਵਾਹ ਹੀ ਸੀ ਜਿਸ ਨੇ ਉਨ੍ਹਾਂ ਲੋਕਾਂ ਨੂੰ ਸਮੁੰਦਰੋ ਪਾਰ ਲੰਘਾਇਆ ਸੀ। ਉਸ ਨੇ ਆਪਣੇ ਇੱਜੜ ਦੀ ਅਗਵਾਈ ਕਰਨ ਲਈ, ਆਪਣੇ ਅਜੜੀਆਂ ਦਾ ਇਸਤੇਮਾਲ ਕੀਤਾ ਸੀ। ਪਰ ਹੁਣ ਯਹੋਵਾਹ ਕਿੱਥੋ ਹੈ, ਉਹ ਜਿਸਨੇ ਉਨ੍ਹਾਂ ਦਰਮਿਆਨ ਆਪਣਾ ਆਤਮਾ ਪਾਇਆ।
12 Leading by the right hand of Moses, the arm of His glory, Cleaving waters from before them, To make to Himself a name age-during.ਯਹੋਵਾਹ ਨੇ ਮੂਸਾ ਦਾ ਸੱਜਾ ਹੱਥ ਫ਼ੜਕੇ ਅਗਵਾਈ ਕੀਤੀ। ਯਹੋਵਾਹ ਨੇ ਮੂਸਾ ਦੀ ਅਗਵਾਈ ਲਈ ਆਪਣੀ ਅਦਭੁਤ ਸ਼ਕਤੀ ਦਾ ਇਸਤੇਮਾਲ ਕੀਤਾ। ਯਹੋਵਾਹ ਨੇ ਪਾਣੀ ਨੂੰ ਵੰਡ ਦਿੱਤਾ ਤਾਂ ਜੋ ਲੋਕ ਸਮੁੰਦਰ ਵਿੱਚੋਂ ਲੰਘ ਸੱਕਣ। ਯਹੋਵਾਹ ਨੇ ਇਹ ਮਹਾਨ ਗੱਲਾਂ ਕਰਕੇ ਆਪਣਾ ਨਾਮ ਮਸ਼ਹੂਰ ਕਰ ਦਿੱਤਾ।
13 Leading them through the depths, As a horse in a plain they stumble not.ਯਹੋਵਾਹ ਨੇ ਡੂੰਘੇ ਸਮੁੰਦਰਾਂ ਵਿੱਚੋਂ ਲੋਕਾਂ ਦੀ ਅਗਵਾਈ ਕੀਤੀ। ਲੋਕੀ ਬਿਨਾ ਡੋਲੇ ਤੁਰਦੇ ਗਏ ਜਿਵੇਂ ਘੋੜਾ ਮਾਰੂਬਲ ਵਿੱਚ ਤੁਰਦਾ ਹੈ।
14 As a beast into a valley goeth down, The Spirit of Jehovah causeth him to rest, So hast Thou led Thy people, To make to Thyself a glorious name.ਖੇਤਾਂ ਵਿੱਚੋਂ ਲੰਘਦਿਆਂ ਹੋਇਆਂ ਕੋਈ ਪਸ਼ੂ ਨਹੀਂ ਡਿੱਗਦਾ। ਇਸੇ ਤਰ੍ਹਾਂ ਹੀ, ਲੋਕ ਸਮੁੰਦਰ ਵਿੱਚੋਂ ਲੰਘਣ ਸਮੇਂ ਨਹੀਂ ਡਿੱਗੇ। ਯਹੋਵਾਹ ਦੇ ਆਤਮੇ ਨੇ, ਲੋਕਾਂ ਦੀ ਅਰਾਮ ਕਰਨ ਵਾਲੀ ਥਾਂ ਵੱਲ ਅਗਵਾਈ ਕੀਤੀ। ਲੋਕ ਸਾਰਾ ਸਮਾਂ ਸੁਰੱਖਿਅਤ ਰਹੇ। ਯਹੋਵਾਹ ਜੀ, ਇਹੀ ਢੰਗ ਸੀ ਜਿਸ ਨਾਲ ਤੁਸੀਂ ਆਪਣੇ ਲੋਕਾਂ ਦੀ ਅਗਵਾਈ ਕੀਤੀ। ਤੁਸੀਂ ਲੋਕਾਂ ਦੀ ਅਗਵਾਈ ਕੀਤੀ ਅਤੇ ਤੁਸੀਂ ਆਪਣੇ-ਆਪ ਨੂੰ ਅਦਭੁਤ ਬਣਾ ਲਿਆ।
15 Look attentively from the heavens, And see from Thy holy and beauteous habitation, Where `is' Thy zeal and Thy might? The multitude of Thy bowels and Thy mercies Towards me have refrained themselves.ਪਰਮੇਸ਼ੁਰ ਅੱਗੇ ਪ੍ਰਾਰਥਨਾ ਆਪਣੇ ਲੋਕਾਂ ਦੀ ਸਹਾਇਤਾ ਲਈ ਯਹੋਵਾਹ ਜੀ, ਆਪਣੇ ਉੱਚੇ ਅਕਾਸ਼ਾਂ ਤੋਂ ਹੇਠਾਂ ਵੱਲ ਦੇਖੋ। ਦੇਖੋ ਕਿ ਹੁਣ ਕਿਹੜੀਆਂ ਗੱਲਾਂ ਵਾਪਰ ਰਹੀਆਂ ਨੇ! ਅਕਾਸ਼ ਵਿੱਚਲੇ ਆਪਣੇ ਮਹਾਨ ਅਤੇ ਪਵਿੱਤਰ ਘਰ ਵਿੱਚੋਂ, ਸਾਡੇ ਵੱਲ ਦੇਖੋ। ਸਾਡੇ ਲਈ ਤੁਹਾਡਾ ਗੂਹੜਾ ਪਿਆਰ ਕਿੱਥੋ ਹੈ? ਤੁਹਾਡੇ ਤਾਕਤਵਰ ਕੰਮ ਕਿੱਥੋ ਨੇ ਜਿਹੜੇ ਤੁਹਾਡੇ ਧੁਰ ਅੰਦਰੋਂ ਆਉਂਦੇ ਨੇ? ਮੇਰੇ ਲਈ ਤੁਹਾਡੀ ਦਇਆ ਕਿੱਥੋ ਹੈ? ਤੁਸੀਂ ਆਪਣੇ ਮਿਹਰ ਭਰੇ ਪਿਆਰ ਨੂੰ ਮੇਰੇ ਕੋਲੋਂ ਕਿੱਥੋ ਛੁਪਾ ਰਹੇ ਹੋ?
16 For Thou `art' our Father, For Abraham hath not known us, And Israel doth not acknowledge us, Thou, O Jehovah, `art' our Father, Our redeemer from the age, `is' Thy name.ਦੇਖੋ, ਤੁਸੀਂ ਸਾਡੇ ਪਿਤਾ ਹੋ! ਅਬਰਾਹਾਮ ਸਾਨੂੰ ਨਹੀਂ ਜਾਣਦਾ। ਇਸਰਾਏਲ (ਯਾਕੂਬ) ਸਾਨੂੰ ਨਹੀਂ ਪਛਾਣਦਾ। ਯਹੋਵਾਹ ਜੀ, ਤੁਸੀਂ ਸਾਡੇ ਪਿਤਾ ਹੋ, ਤੁਸੀਂ ਹੀ ਹੋ ਜਿਸਨੇ ਸਾਨੂੰ ਸਦਾ ਬਚਾਇਆ ਹੈ।
17 Why causest Thou us to wander, O Jehovah, from Thy ways? Thou hardenest our heart from Thy fear, Turn back for Thy servants' sake, The tribes of Thine inheritance.ਯਹੋਵਾਹ ਜੀ, ਤੁਸੀਂ ਸਾਨੂੰ ਆਪਣੇ ਤੋਂ ਦੂਰ ਕਿਉਂ ਧੱਕ ਰਹੇ ਹੋਂ? ਸਾਡੇ ਲਈ ਤੁਹਾਡੇ ਪੈਰੋਕਾਰ ਬਣਨ ਨੂੰ ਮੁਸ਼ਕਿਲ ਕਿਉਂ ਬਣਾ ਰਹੇ ਹੋ? ਯਹੋਵਾਹ ਜੀ, ਸਾਡੇ ਵੱਲ ਪਰਤ ਆਓ! ਅਸੀਂ ਤੁਹਾਡੇ ਸੇਵਕ ਹਾਂ। ਸਾਡੇ ਵੱਲ ਆ ਜਾਓ ਅਤੇ ਸਾਡੇ ਸਹਾਇਤਾ ਕਰੋ! ਤੁਹਾਡੇ ਪਰਿਵਾਰ ਹੀ ਸਾਡੇ ਨੇ।
18 For a little while did Thy holy people possess, Our adversaries have trodden down Thy sanctuary.ਤੁਹਾਡੇ ਲੋਕਾਂ ਨੇ ਤੁਹਾਡੀ ਪਵਿੱਤਰ ਜ਼ਮੀਨ ਉੱਤੇ ਸਿਰਫ ਬੋੜੇ ਹੀ ਸਮੇਂ ਲਈ ਕਬਜ਼ਾ ਕੀਤਾ ਅਤੇ ਹੁਣ ਸਾਡੇ ਦੁਸ਼ਮਣਾ ਨੇ ਤੁਹਾਡੇ ਮੰਦਰ ਨੂੰ ਮਿਧਿਆ ਹੈ।
19 We have been from of old, Thou hast not ruled over them, Not called is Thy name upon them!ਕੁਝ ਲੋਕਾਂ ਉੱਤੇ ਤੇਰਾ ਸ਼ਾਸਨ ਨਹੀਂ ਸੀ। ਉਹ ਤੁਹਾਡਾ ਨਾਮ ਕਬੂਲ ਨਹੀਂ ਕਰਦੇ। ਅਤੇ ਅਸੀਂ ਵੀ ਉਨ੍ਹਾਂ ਲੋਕਾਂ ਵਰਗੇ ਸਾਂ।
Punjabi Bible