Jeremiah 50:26 ਦੂਰ-ਦੂਰ ਤੋਂ ਬਾਬਲ ਦੇ ਖਿਲਾਫ਼ ਆਓ। ਮਾਲ-ਖਾਨੇ ਤੋੜ ਦਿਓ, ਜਿੱਥੇ ਉਸ ਨੇ ਅਨਾਜ ਰੱਖੇ ਨੇ। ਬਾਬਲ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿਓ। ਕਿਸੇ ਨੂੰ ਵੀ ਜਿਉਂਦਿਆਂ ਨਾ ਛੱਡੋ। ਅਨਾਜ ਦੀਆਂ ਵੱਡੀਆਂ ਬੋਰੀਆਂ ਦੇ ਵੱਡੇ ਢੇਰਾਂ ਵਾਂਗਰ ਲਾਸ਼ਾਂ ਦੀ ਢੇਰੀ ਲਾ ਦਿਓ।
Jeremiah 50:26 in Other Translations
King James Version (KJV) Come against her from the utmost border, open her storehouses: cast her up as heaps, and destroy her utterly: let nothing of her be left.
American Standard Version (ASV) Come against her from the utmost border; open her store-houses; cast her up as heaps, and destroy her utterly; let nothing of her be left.
Bible in Basic English (BBE) Come up against her one and all, let her store-houses be broken open: make her into a mass of stones, give her to the curse, till there is nothing of her to be seen.
Darby English Bible (DBY) Come ye against her from every quarter, open her storehouses; pile her up like sheaves, and destroy her utterly: let nothing of her be left.
World English Bible (WEB) Come against her from the utmost border; open her store-houses; cast her up as heaps, and destroy her utterly; let nothing of her be left.
Young's Literal Translation (YLT) Come ye in to her from the extremity, Open ye her storehouses, Raise her up as heaps, and devote her, Let her have no remnant.
Read Full Chapter :
Jeremiah 50
Cross Reference
ਯਸਈਆਹ 14:23
ਯਹੋਵਾਹ ਨੇ ਆਖਿਆ, “ਮੈਂ ਬਾਬਲ ਨੂੰ ਬਦਲ ਦਿਆਂਗਾ। ਉਹ ਥਾਂ ਜਾਨਵਰਾਂ ਲਈ ਹੋਵੇਗੀ ਲੋਕਾਂ ਲਈ ਨਹੀਂ। ਉਹ ਥਾਂ ਇੱਕ ਦਲਦਲ ਹੋਵੇਗੀ। ਮੈਂ ‘ਬਰਬਾਦੀ ਦੇ ਝਾੜੂ’ ਨੂੰ ਵਰਤਾਂਗਾ ਤੇ ਬਾਬਲ ਉੱਤੇ ਝਾੜੂ ਫ਼ੇਰ ਦਿਆਂਗਾ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਹ ਗੱਲਾਂ ਆਖੀਆਂ।
ਯਸਈਆਹ 45:3
ਮੈਂ ਤੈਨੂੰ ਦੌਲਤ ਦਿਆਂਗਾ, ਜਿਹੜੀ ਹਨੇਰੇ ਵਿੱਚ ਬਚਾ ਕੇ ਰੱਖੀ ਗਈ ਹੈ। ਮੈਂ ਤੈਨੂੰ ਉਹ ਲੁਕਵੀਆਂ ਦੌਲਤਾਂ ਦਿਆਂਗਾ। ਮੈਂ ਇਹ ਇਸ ਲਈ ਕਰਾਂਗਾ ਤਾਂ ਜੋ ਤੂੰ ਜਾਣ ਜਾਵੇਂ ਕਿ ਮੈਂ ਹੀ ਯਹੋਵਾਹ ਹਾਂ। ਮੈਂ ਇਸਰਾਏਲ ਦਾ ਪਰਮੇਸ਼ੁਰ ਹਾਂ, ਅਤੇ ਮੈਂ ਤੈਨੂੰ ਤੇਰਾ ਨਾਮ ਲੈ ਕੇ ਬੁਲਾ ਰਿਹਾ ਹਾਂ!
ਯਰਮਿਆਹ 50:10
ਦੁਸ਼ਮਣ ਕਸਦੀ ਦੇ ਲੋਕਾਂ ਕੋਲੋਂ ਸਾਰੀ ਦੌਲਤ ਖੋਹ ਲਵੇਗਾ। ਉਹ ਫ਼ੌਜੀ ਜੋ ਵੀ ਚਾਹੁਣਗੇ, ਖੋਹ ਲੈਣਗੇ।” ਯਹੋਵਾਹ ਨੇ ਇਹ ਗੱਲਾਂ ਆਖੀਆਂ।
ਯਸਈਆਹ 63:3
ਉਹ ਜਵਾਬ ਦਿੰਦਾ ਹੈ, “ਮੈਂ ਇੱਕਲਾ ਹੀ ਵਾਈਨਪ੍ਰੈਸ ਅੰਦਰ ਤੁਰਿਆ ਹਾਂ। ਕਿਸੇ ਨੇ ਮੇਰੀ ਸਹਾਇਤਾ ਨਹੀਂ ਕੀਤੀ। ਮੈਂ ਨਰਾਜ਼ ਸਾਂ ਅਤੇ ਅੰਗੂਰਾਂ ਉੱਤੇ ਤੁਰਦਾ ਰਿਹਾ। ਦੁਸ਼ਮਣਾਂ ਦਾ ਲਹੂ ਮੇਰੇ ਕੱਪੜਿਆਂ ਉੱਤੇ ਡੁਲ੍ਹਿਆ। ਇਸ ਲਈ ਮੇਰੇ ਕੱਪੜੇ ਗੰਦੇ ਹਨ।
ਯਰਮਿਆਹ 50:13
ਯਹੋਵਾਹ ਆਪਣਾ ਕਹਿਰ ਦਿਖਾਵੇਗਾ, ਇਸ ਲਈ ਓੱਥੇ ਕੋਈ ਬੰਦਾ ਨਹੀਂ ਰਹੇਗਾ। ਬਾਬਲ ਪੂਰੀ ਤਰ੍ਹਾਂ ਸੱਖਣਾ ਹੋਵੇਗਾ। ਹਰ ਕੋਈ ਜਿਹੜਾ ਬਾਬਲ ਕੋਲੋਂ ਦੀ ਲੰਘੇਗਾ, ਉਹ ਭੈਭੀਤ ਹੋਵੇਗਾ। ਉਹ ਆਪਣੇ ਸਿਰ ਹਿਲਾਉਣਗੇ ਜਦੋਂ ਉਹ ਦੇਖਣਗੇ ਕਿ ਇਹ ਕਿੰਨੀ ਬੁਰੀ ਤਰ੍ਹਾਂ ਤਬਾਹ ਹੋਇਆ ਹੈ।
ਯਰਮਿਆਹ 50:15
ਬਾਬਲ ਦੇ ਆਲੇ-ਦੁਆਲੇ ਸਿਪਾਹੀ ਜਿੱਤ ਦਾ ਸ਼ੋਰ ਮਚਾਉਂਦੇ ਨੇ! ਬਾਬਲ ਨੇ ਆਤਮ-ਸਮਰਪਣ ਕਰ ਦਿੱਤਾ ਹੈ! ਉਸ ਦੀਆਂ ਕੰਧਾਂ ਅਤੇ ਮੁਨਾਰੇ ਢਹਿ ਗਏ ਹਨ! ਯਹੋਵਾਹ ਉਨ੍ਹਾਂ ਲੋਕਾਂ ਨੂੰ ਸਜ਼ਾ ਦੇ ਰਿਹਾ ਹੈ ਜਿਸਦੇ ਉਹ ਅਧਿਕਾਰੀ ਹਨ। ਕੌਮੋ, ਤੁਹਾਨੂੰ ਬਾਬਲ ਨੂੰ ਸਜ਼ਾ ਦੇਣੀ ਚਾਹੀਦੀ ਹੈ, ਜਿਸਦਾ ਉਹ ਅਧਿਕਾਰੀ ਹੈ। ਉਸ ਦੇ ਨਾਲ ਓਹੀ ਸਲੂਕ ਕਰੋ ਜੋ ਉਸ ਨੇ ਹੋਰਨਾਂ ਕੌਮਾਂ ਨਾਲ ਕੀਤਾ ਹੈ।
ਯਰਮਿਆਹ 50:23
ਬਾਬਲ ਨੂੰ ‘ਸਾਰੀ ਦੁਨੀਆਂ ਦਾ ਹਬੌੜਾ’ ਸੱਦਿਆ ਜਾਂਦਾ ਸੀ। ਪਰ ‘ਹਬੌੜਾ’ ਹੁਣ ਚੂਰ-ਚੂਰ ਹੋ ਗਿਆ ਹੈ। ਬਾਬਲ ਸਭ ਕੌਮਾਂ ਤੋਂ ਵੱਧ ਬਰਬਾਦ ਹੈ।
ਯਰਮਿਆਹ 50:41
“ਦੇਖੋ! ਉੱਤਰ ਵੱਲੋਂ ਲੋਕੀਂ ਇੱਥੇ ਆ ਰਹੇ ਨੇ। ਉਹ ਇੱਕ ਮਜ਼ਬੂਤ ਕੌਮ ਵੱਲੋਂ ਆ ਰਹੇ ਨੇ। ਸਾਰੀ ਦੁਨੀਆਂ ਦੇ ਬਹੁਤ ਸਾਰੇ ਰਾਜੇ, ਇਕੱਠੇ ਹੀ ਆ ਰਹੇ ਨੇ।
ਯਰਮਿਆਹ 51:25
ਯਹੋਵਾਹ ਆਖਦਾ ਹੈ, “ਬਾਬਲ ਤੂੰ ਇੱਕ ਤਬਾਹ ਕਰਨ ਵਾਲਾ ਪਰਬਤ ਹੈਂ, ਅਤੇ ਬਾਬਲ, ਮੈਂ ਤੇਰੇ ਵਿਰੁੱਧ ਹਾਂ ਤੂੰ ਸਾਰੇ ਦੇਸ਼ ਨੂੰ ਤਬਾਹ ਕਰ ਦਿੱਤਾ ਸੀ, ਅਤੇ ਮੈਂ ਤੇਰੇ ਵਿਰੁੱਧ ਹਾਂ। ਮੈਂ ਆਪਣਾ ਹੱਥ ਤੇਰੇ ਵਿਰੁੱਧ ਰੱਖ ਦੇਵਾਂਗਾ ਮੈਂ ਤੈਨੂੰ ਸਿਖਰਾਂ ਤੋਂ ਧੱਕ ਦੇਵਾਂਗਾ ਮੈਂ ਤੈਨੂੰ ਇੱਕ ਸੜਿਆ ਹੋਇਆ ਪਰਬਤ ਬਣਾ ਦੇਵਾਂਗਾ।
ਯਸਈਆਹ 5:26
ਪਰਮੇਸ਼ੁਰ ਇਜ਼ਰਾੇਲ ਨੂੰ ਸਜ਼ਾ ਦੇਣ ਲਈ ਫ਼ੌਜਾਂ ਘੱਲੇਗਾ ਦੇਖੋ! ਪਰਮੇਸ਼ੁਰ ਦੂਰ ਦੁਰਾਡੇ ਦੇਸ਼ ਦੀਆਂ ਕੌਮਾਂ ਨੂੰ ਸੰਕੇਤ ਦੇ ਰਿਹਾ ਹੈ। ਪਰਮੇਸ਼ੁਰ ਝੰਡਾ ਲਹਿਰਾ ਰਿਹਾ ਹੈ, ਅਤੇ ਉਹ ਉਨ੍ਹਾਂ ਲੋਕਾਂ ਨੂੰ ਸੀਟੀ ਮਾਰ ਕੇ ਬੁਲਾ ਰਿਹਾ ਹੈ। ਦੂਰ ਦੇਸੋਂ ਦੁਸ਼ਮਣ ਆ ਰਿਹਾ ਹੈ। ਦੁਸ਼ਮਣ ਛੇਤੀ ਹੀ ਦੇਸ਼ ਵਿੱਚ ਦਾਖਲ ਹੋ ਜਾਵੇਗਾ। ਉਹ ਬਹੁਤ ਤੇਜ਼ੀ ਨਾਲ ਆ ਰਿਹਾ ਹੈ।
ਯਰਮਿਆਹ 51:64
ਫ਼ਿਰ ਆਖੀਂ, ‘ਇਸੇ ਤਰ੍ਹਾਂ ਹੀ ਬਾਬਲ ਵੀ ਡੁੱਬ ਜਾਵੇਗਾ। ਬਾਬਲ ਫ਼ੇਰ ਕਦੇ ਨਹੀਂ ਉਭ੍ਭਰੇਗਾ। ਬਾਬਲ ਉਨ੍ਹਾਂ ਭਿਆਨਕ ਗੱਲਾਂ ਕਾਰਣ ਡੁੱਬੇਗਾ ਜਿਹੜੀਆਂ ਮੇਰੇ ਕਾਰਣ ਉੱਥੇ ਵਾਪਰਨਗੀਆਂ।’” ਯਿਰਮਿਯਾਹ ਦੇ ਸ਼ਬਦ ਇੱਥੇ ਖਤਮ ਹੁੰਦੇ ਹਨ।
ਮੀਕਾਹ 7:10
ਮੇਰੇ ਦੁਸ਼ਮਣ ਨੇ ਮੈਨੂੰ ਆਖਿਆ, “ਕਿੱਥੋ ਹੈ ਯਹੋਵਾਹ ਤੇਰਾ ਪਰਮੇਸ਼ੁਰ?” ਪਰ ਮੇਰੀ ਵੈਰਨ ਆਪਣੀ ਅੱਖੀਂ ਇਹ ਵੇਖੇਗੀ ਅਤੇ ਸ਼ਰਮਸਾਰ ਹੋਵੇਗੀ ਉਸ ਵਕਤ, ਮੈਂ ਵੇਖਾਂਗਾ ਕਿ ਉਸ ਨਾਲ ਕੀ ਵਾਪਰਦਾ। ਲੋਕੀਂ ਗਲੀਆਂ ਵਿੱਚ ਮਿੱਧਦੇ ਚਿਕੱੜ ਵਾਂਗ ਉਸ ਨੂੰ ਮਧੋਲ ਕੇ ਲੰਘਣਗੇ।
ਪਰਕਾਸ਼ ਦੀ ਪੋਥੀ 14:19
ਦੂਤ ਨੇ ਆਪਣੀ ਦਾਤਰੀ ਧਰਤੀ ਵੱਲ ਵਗਾਈ। ਦੂਤ ਨੇ ਧਰਤੀ ਦੇ ਅੰਗੂਰਾਂ ਦੇ ਬਾਗ ਵਿੱਚੋਂ ਅੰਗੂਰਾਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਗੁੱਸੇ ਦੀ ਵੱਡੀ ਘੁਲਾੜੀ ਵਿੱਚ ਪਾ ਦਿੱਤਾ।
ਪਰਕਾਸ਼ ਦੀ ਪੋਥੀ 18:21
ਫ਼ਿਰ ਇੱਕ ਸ਼ਕਤੀਸ਼ਾਲੀ ਦੂਤ ਨੇ ਇੱਕ ਵੱਡਾ ਪੱਥਰ ਚੁੱਕਿਆ। ਇਹ ਪੱਥਰ ਚੱਕੀ ਦੇ ਪੁੜ੍ਹ ਜਿੰਨਾ ਵੱਡਾ ਸੀ। ਦੂਤ ਨੇ ਪੱਥਰ ਸਮੁੰਦਰ ਵਿੱਚ ਸੁੱਟਿਆ, ਅਤੇ ਆਖਿਆ। “ਇਸੇ ਤਰ੍ਹਾਂ ਹੀ, ਬੇਬੀਲੋਨ ਦੀ ਮਹਾਂਨਗਰੀ ਨੂੰ ਥੱਲੇ ਸੁੱਟ ਦਿੱਤਾ ਜਾਵੇਗਾ। ਅਤੇ ਇਸ ਨੂੰ ਹੋਰ ਵੱਧੇਰੇ ਨਹੀਂ ਵੇਖਿਆ ਜਾਵੇਗਾ।
ਪਰਕਾਸ਼ ਦੀ ਪੋਥੀ 19:15
ਘੋੜ ਸਵਾਰ ਦੇ ਮੁੱਖ ਵਿੱਚੋਂ ਇੱਕ ਤਿਖੀ ਤਲਵਾਰ ਬਾਹਰ ਆਉਂਦੀ ਹੈ। ਉਹ ਇਸ ਤਲਵਾਰ ਦੀ ਵਰਤੋਂ ਕੌਮਾਂ ਨੂੰ ਹਰਾਉਣ ਲਈ ਕਰੇਗਾ। ਉਹ ਉਨ੍ਹਾਂ ਉੱਤੇ ਲੋਹੇ ਦੀ ਸਲਾਖ ਨਾਲ ਸ਼ਾਸਨ ਕਰੇਗਾ। ਉਹ ਸਰਬ ਸ਼ਕਤੀ ਮਾਨ ਪਰਮੇਸ਼ੁਰ ਦੇ ਭਿਆਨਕ ਗੁੱਸੇ ਦੀ ਘੁਲਾੜੀ ਵਿੱਚ ਅੰਗੂਰਾਂ ਨੂੰ ਨਿਚੋੜੇਗਾ।
ਯਰਮਿਆਹ 51:44
ਮੈਂ ਬਾਬਲ ਦੇ ਝੂਠੇ ਦੇਵਤੇ ਬਆਲ ਨੂੰ ਸਜ਼ਾ ਦੇਵਾਂਗਾ। ਮੈਂ ਉਸ ਨੂੰ ਉਨ੍ਹਾਂ ਲੋਕਾਂ ਨੂੰ ਉਗਲ ਦੇਣ ਦਾ ਹੁਕਮ ਦੇਵਾਂਗਾ, ਜਿਨ੍ਹਾਂ ਨੂੰ ਉਸ ਨੇ ਨਿਗਲਿਆ ਸੀ। ਬਾਬਲ ਦੀ ਕੰਧ ਢਹਿ ਢੇਰੀ ਹੋ ਜਾਵੇਗੀ। ਅਤੇ ਕੌਮਾਂ ਬਾਬਲ ਨੂੰ ਆਉਣੋ ਰੁਕ ਜਾਣਗੀਆਂ।
ਯਸਈਆਹ 10:6
ਮੈਂ ਅੱਸ਼ੂਰ ਨੂੰ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਲਈ ਭੇਜਾਂਗਾ ਜਿਹੜੇ ਮੰਦੇ ਕੰਮ ਕਰਦੇ ਹਨ। ਮੈਂ ਉਨ੍ਹਾਂ ਲੋਕਾਂ ਨਾਲ ਨਾਰਾਜ਼ ਹਾਂ, ਮੈਂ ਅੱਸ਼ੂਰ ਨੂੰ ਆਦੇਸ਼ ਦੇਵਾਂਗਾ ਕਿ ਉਨ੍ਹਾਂ ਦੇ ਖਿਲਾਫ਼ ਲੜਨ। ਅੱਸ਼ੂਰ ਉਨ੍ਹਾਂ ਨੂੰ ਹਰਾ ਦੇਵੇਗਾ ਅਤੇ ਅੱਸ਼ੂਰ ਉਨ੍ਹਾਂ ਪਾਸੋਂ ਉਨ੍ਹਾਂ ਦੀ ਦੌਲਤ ਖੋਹ ਲਵੇਗਾ। ਇਸਰਾਏਲ ਖਾਕ ਵਾਂਗ ਹੋ ਜਾਵੇਗਾ ਅਤੇ ਅੱਸ਼ੂਰ ਉਸ ਨੂੰ ਪੈਰਾਂ ਹੇਠਾਂ ਲਿਤਾੜੇਗਾ।
ਯਸਈਆਹ 25:10
ਯਹੋਵਾਹ ਦੀ ਸ਼ਕਤੀ ਇਸ ਪਰਬਤ ਉੱਤੇ ਹੈ। ਅਤੇ ਮੋਆਬ ਨੂੰ ਹਰਾ ਦਿੱਤਾ ਜਾਵੇਗਾ। ਯਹੋਵਾਹ ਦੁਸ਼ਮਣ ਨੂੰ ਲਿਤਾੜ ਦੇਵੇਗਾ। ਇਹ ਕੂੜੇ ਕਰਕਟ ਦੇ ਤੀਲਿਆਂ ਦੇ ਢੇਰ ਉੱਤੇ ਤੁਰਨ ਵਾਂਗ ਹੋਵੇਗਾ।