Luke 17:37
ਚੇਲਿਆਂ ਨੇ ਯਿਸੂ ਨੂੰ ਪੁੱਛਿਆ, “ਪ੍ਰਭੂ ਜੀ ਅਜਿਹਾ ਕਿੱਥੇ ਹੋਵੇਗਾ?” ਯਿਸੂ ਨੇ ਆਖਿਆ, “ਜਿੱਥੇ ਕਿਤੇ ਵੀ ਮੁਰਦਾ ਸਰੀਰ ਹੈ, ਉੱਥੇ ਗਿਰਝ ਇਕੱਠੇ ਹੋਕੇ ਆਉਣਗੇ।”
And | καὶ | kai | kay |
they answered | ἀποκριθέντες | apokrithentes | ah-poh-kree-THANE-tase |
and said | λέγουσιν | legousin | LAY-goo-seen |
him, unto | αὐτῷ | autō | af-TOH |
Where, | Ποῦ | pou | poo |
Lord? | κύριε | kyrie | KYOO-ree-ay |
And | ὁ | ho | oh |
he | δὲ | de | thay |
said | εἶπεν | eipen | EE-pane |
them, unto | αὐτοῖς | autois | af-TOOS |
Wheresoever | Ὅπου | hopou | OH-poo |
the | τὸ | to | toh |
body | σῶμα | sōma | SOH-ma |
is, thither | ἐκεῖ | ekei | ake-EE |
gathered be the will | συναχθήσονται | synachthēsontai | syoon-ak-THAY-sone-tay |
eagles | οἱ | hoi | oo |
together. | ἀετοὶ | aetoi | ah-ay-TOO |
Cross Reference
Matthew 24:28
ਜਦੋਂ ਤੁਸੀਂ ਗਿਰਝਾਂ ਨੂੰ ਇਕੱਠਿਆਂ ਹੁੰਦਿਆਂ ਦੇਖਦੇ ਹੋ ਤਾਂ ਤੁਸੀਂ ਜਾਣ ਜਾਂਦੇ ਹੋ ਇੱਥੇ ਕੋਈ ਮੁਰਦਾ ਹੈ। ਉਸੇ ਤਰ੍ਹਾਂ ਮੇਰਾ ਆਉਣਾ ਵੀ ਸਭ ਲਈ ਸਾਫ਼ ਹੋਵੇਗਾ।
Job 39:29
ਬਾਜ਼ ਆਪਣੇ ਭੋਜਨ ਲਈ ਆਪਣੇ ਉੱਚੇ ਕਿਲ੍ਹੇ ਉੱਪਰੋਂ ਤੱਕਦਾ ਹੈ। ਬਾਜ਼ ਦੂਰ ਤੋਂ ਆਪਣੇ ਭੋਜਨ ਨੂੰ ਦੇਖ ਸੱਕਦਾ ਹੈ।
Daniel 9:26
ਬਾਹਟ ਹਫ਼ਤਿਆਂ ਬਾਦ ਚੁਣਿਆ ਹੋਇਆ ਸ਼ਹਿਜ਼ਾਦਾ ਮਾਰਿਆ ਜਾਵੇਗਾ। ਉਸ ਕੋਲ ਕੁਝ ਨਹੀਂ ਹੋਵੇਗਾ। ਫ਼ੇਰ ਭਵਿੱਖ ਦੇ ਆਗੂ ਦੇ ਬੰਦੇ ਸ਼ਹਿਰ ਨੂੰ ਅਤੇ ਪਵਿੱਤਰ ਸਥਾਨ ਨੂੰ ਤਬਾਹ ਕਰ ਦੇਣਗੇ। ਇਹ ਅੰਤ ਇੱਕ ਹੜ੍ਹ ਵਾਂਗ ਆਵੇਗਾ। ਜੰਗ ਅਖੀਰ ਤੱਕ ਜਾਰੀ ਰਹੇਗੀ। ਪਰਮੇਸ਼ੁਰ ਨੇ ਆਦੇਸ਼ ਦਿੱਤਾ ਹੈ ਕਿ ਉਸ ਸਥਾਨ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇ।
Amos 9:1
ਜਗਵੇਦੀ ਕੋਲ ਖੜ੍ਹੇ ਯਹੋਵਾਹ ਦੇ ਦਰਸ਼ਨ ਮੈਂ ਆਪਣੇ ਪ੍ਰਭੂ ਨੂੰ ਜਗਵੇਦੀ ਕੋਲ ਖੜਿਆਂ ਵੇਖਿਆ। ਉਸ ਨੇ ਕਿਹਾ, “ਥੰਮਾਂ ਦੀਆਂ ਟੀਸੀਆਂ ਤੇ ਸੱਟ ਮਾਰੋ ਤਾਂ ਜੋ ਸਾਰੀ ਇਮਾਰਤ ਦਹਲੀਜ਼ ਤਾਈਂ ਹਿੱਲ ਜਾਵੇ। ਥੰਮਾਂ ਨੂੰ ਲੋਕਾਂ ਦੇ ਸਿਰਾਂ ਉੱਪਰ ਡੇਗ ਦਿਓ। ਜੇਕਰ ਕੋਈ ਮਨੁੱਖ ਜਿਉਂਦਾ ਬਚ ਜਾਵੇ ਤਾਂ ਉਸ ਨੂੰ ਮੈਂ ਤਲਵਾਰ ਨਾਲ ਮਾਰ ਦਿਆਂਗਾ। ਭਾਵੇਂ ਕੋਈ ਮਨੁੱਖ ਬਚਣ ਦੀ ਕੋਸ਼ਿਸ਼ ਕਰੇ, ਉਹ ਬਚ ਨਹੀਂ ਪਾਵੇਗਾ।
Zechariah 13:8
ਉਸ ਦੇਸ ਦੇ ਦੋ ਤਿਹਾਈ ਲੋਕ ਵੱਢੇ ਜਾਣਗੇ ਪਰ ਇੱਕ ਤਿਹਾਈ ਉਨ੍ਹਾਂ ਦੇ ਦੇਸ ਚੋ ਬਚ ਜਾਣਗੇ।
Zechariah 14:2
ਮੈਂ ਸਾਰੇ ਰਾਜਾਂ ਨੂੰ ਕੌਮਾਂ ਨੂੰ ਯਰੂਸ਼ਲਮ ਦੇ ਵਿਰੁੱਧ ਲੜਨ ਲਈ ਇਕੱਠਿਆਂ ਕਰਾਂਗਾ। ਉਹ ਸ਼ਹਿਰ ਤੇ ਕਬਜ਼ਾ ਕਰਕੇ ਉਸ ਦੇ ਸਾਰੇ ਘਰ ਤਬਾਹ ਕਰ ਦੇਣਗੇ। ਔਰਤਾਂ ਨਾਲ ਜ਼ਬਰ ਜਨਾਹ ਹੋਵੇਗਾ ਅਤੇ ਅੱਧੀ ਕੌਮ ਬੰਦੀ ਬਣਾ ਲਿੱਤੀ ਜਾਵੇਗੀ। ਪਰ ਬਾਕੀ ਦੇ ਲੋਕ ਸ਼ਹਿਰ ਵਿੱਚੋਂ ਬਾਹਰ ਨਾ ਲਿਜਾਏ ਜਾਣਗੇ।
Revelation 19:17
ਫ਼ੇਰ ਮੈਂ ਇੱਕ ਦੂਤ ਨੂੰ ਸੂਰਜ ਵਿੱਚ ਖਲੋਤਿਆ ਦੇਖਿਆ। ਦੂਤ ਨੇ ਅਕਾਸ਼ ਵਿੱਚ ਉੱਚੇ ਉੱਡ ਰਹੇ ਪੰਛੀਆਂ ਨੂੰ ਚੀਕਕੇ ਆਖਿਆ, “ਤੁਸੀਂ ਸਾਰੇ ਇਕੱਠੇ ਹੋਕੇ ਪਰਮੇਸ਼ੁਰ ਦੀ ਮਹਾਨ ਦਾਅਵਤ ਤੇ ਆਓ।
1 Thessalonians 2:16
ਹਾਂ! ਉਹ ਸਾਨੂੰ ਗੈਰ-ਯਹੂਦੀਆਂ ਨੂੰ ਉਪਦੇਸ਼ ਦੇਣ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਹਨ। ਅਸੀਂ ਗੈਰ-ਯਹੂਦੀਆਂ ਨੂੰ ਇਸ ਲਈ ਪ੍ਰਚਾਰ ਕਰਦੇ ਹਾਂ ਤਾਂ ਜੋ ਉਨ੍ਹਾਂ ਨੂੰ ਬਚਾਇਆ ਜਾ ਸੱਕੇ। ਪਰ ਉਹ ਯਹੂਦੀ ਆਪਣੇ ਹੁਣ ਤੱਕ ਕੀਤੇ ਪਾਪਾਂ ਵਿੱਚ ਹੋਰ ਪਾਪ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਪਰਮੇਸ਼ੁਰ ਦਾ ਪੂਰਾ ਕਰੋਧ ਉਨ੍ਹਾਂ ਉੱਪਰ ਹੈ।