Luke 22:35
ਬਿਪਤਾ ਲਈ ਤਿਆਰ ਰਹੋ ਤਦ ਯਿਸੂ ਨੇ ਰਸੂਲਾਂ ਨੂੰ ਆਖਿਆ, “ਮੈਂ ਤੁਹਾਨੂੰ ਲੋਕਾਂ ਨੂੰ ਪ੍ਰਚਾਰ ਦੇਣ ਲਈ ਭੇਜਿਆ। ਮੈਂ ਤੁਹਾਨੂੰ ਬਿਨਾ ਪੈਸੇ, ਥੈਲੇ ਅਤੇ ਜੁਤਿਆਂ ਦੇ ਭੇਜ ਦਿੱਤਾ। ਪਰ ਕੀ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਆਈ?” ਰਸੂਲਾਂ ਨੇ ਆਖਿਆ, “ਨਹੀਂ।”
And | Καὶ | kai | kay |
he said | εἶπεν | eipen | EE-pane |
unto them, | αὐτοῖς | autois | af-TOOS |
When | Ὅτε | hote | OH-tay |
I sent | ἀπέστειλα | apesteila | ah-PAY-stee-la |
you | ὑμᾶς | hymas | yoo-MAHS |
without | ἄτερ | ater | AH-tare |
purse, | βαλαντίου | balantiou | va-lahn-TEE-oo |
and | καὶ | kai | kay |
scrip, | πήρας | pēras | PAY-rahs |
and | καὶ | kai | kay |
shoes, | ὑποδημάτων | hypodēmatōn | yoo-poh-thay-MA-tone |
lacked ye | μή | mē | may |
any | τινος | tinos | tee-nose |
thing? | ὑστερήσατε | hysterēsate | yoo-stay-RAY-sa-tay |
And | οἱ | hoi | oo |
they | δὲ | de | thay |
said, | εἶπον, | eipon | EE-pone |
Nothing. | οὐδενός | oudenos | oo-thay-NOSE |
Cross Reference
Luke 10:4
ਆਪਣੇ ਨਾਲ ਕੋਈ ਪੈਸਾ, ਥੈਲਾ, ਜਾਂ ਜੁੱਤੇ ਵਗੈਰਾ ਨਾ ਲੈਣਾ ਅਤੇ ਨਾ ਹੀ ਰਾਹ ਜਾਂਦੇ ਲੋਕਾਂ ਨਾਲ ਗੱਲੀ ਲੱਗਣਾ।
Luke 9:3
ਅਤੇ ਉਸ ਨੇ ਰਸੂਲਾਂ ਨੂੰ ਆਖਿਆ, “ਜਦੋਂ ਤੁਸੀਂ ਸਫ਼ਰ ਕਰੋ ਤਾਂ ਰਾਹ ਲਈ ਕੁਝ ਨਾ ਲਵੋ, ਨਾ ਕੋਈ ਸੋਟੀ, ਨਾ ਝੋਲਾ ਨਾ ਰੋਟੀ ਅਤੇ ਨਾ ਹੀ ਪੈਸੇ। ਸਿਰਫ਼ ਜੋ ਕੱਪੜੇ ਤੁਸੀਂ ਪਾਏ ਹੋਏ ਹਨ ਉਹੀ ਸਫ਼ਰ ਵਿੱਚ ਲੈ ਕੇ ਜਾਵੋ।
Matthew 10:9
ਆਪਣੇ ਕਮਰ ਕਸਿਆਂ ਵਿੱਚ ਸੋਨਾ, ਚਾਂਦੀ ਨਾ ਤਾਂਬਾ ਕੁਝ ਵੀ ਨਾ ਲਿਓ।
Luke 12:29
“ਇਸ ਬਾਰੇ ਨਾ ਸੋਚਦੇ ਰਹੋ ਕਿ ਤੁਸੀਂ ਕੀ ਖਾਵੋਂਗੇ ਅਤੇ ਕੀ ਪੀਵੋਂਗੇ? ਚਿੰਤਾ ਨਾ ਕਰੋ।
Mark 6:8
ਅਤੇ ਆਪਣੇ ਚੇਲਿਆਂ ਨੂੰ ਇਹ ਆਖਿਆ, “ਆਪਣੇ ਸਫ਼ਰ ਵਿੱਚ ਸਿਵਾਇ ਇੱਕ ਲਾਠੀ ਦੇ ਹੋਰ ਕੁਝ ਨਾ ਲੈ ਕੇ ਜਾਣਾ। ਨਾ ਕੋਈ ਰੋਟੀ, ਨਾ ਥੈਲਾ ਨਾ ਹੀ ਆਪਣੀਆਂ ਜੇਬਾਂ ਵਿੱਚ ਕੋਈ ਪੈਸਾ ਲੈ ਕੇ ਜਾਣਾ।
Matthew 6:31
“ਸੋ ਤੁਸੀਂ ਚਿੰਤਾ ਕਰਕੇ ਇਹ ਨਾ ਕਹੋ ਕਿ, ‘ਕੀ ਖਾਵਾਂਗੇ’ ਜਾਂ ‘ਕੀ ਪੀਵਾਂਗੇ’ ਜਾਂ ‘ਕੀ ਪਹਿਨਾਂਗੇ?’
Psalm 37:3
ਜੇ ਤੁਸੀਂ ਯਹੋਵਾਹ ਵਿੱਚ ਯਕੀਨ ਰੱਖਦੇ ਹੋ ਅਤੇ ਚੰਗੇ ਕਾਰੇ ਕਰਦੇ ਹੋ, ਤੁਸੀਂ ਧਰਤੀ ਉੱਤੇ ਜੀਵੋਂਗੇ ਅਤੇ ਉਨ੍ਹਾਂ ਵਿਭਿੰਨ ਚੀਜ਼ਾਂ ਨਾਲ ਆਨੰਦਿਤ ਹੋ ਜਾਵੋਂਗੇ ਜੋ ਉਹ ਦਿੰਦਾ ਹੈ।
Psalm 34:9
ਯਹੋਵਾਹ ਦੇ ਪਵਿੱਤਰ ਲੋਕਾਂ ਨੂੰ ਉਸਦੀ ਉਪਾਸਨਾ ਕਰਨੀ ਚਾਹੀਦੀ ਹੈ। ਪਰਮੇਸ਼ੁਰ ਦੇ ਚੇਲਿਆਂ ਲਈ ਹੋਰ ਸੁਰੱਖਿਆ ਦਾ ਸਥਾਨ ਨਹੀਂ।
Psalm 23:1
ਦਾਊਦ ਦਾ ਇੱਕ ਗੀਤ। ਯਹੋਵਾਹ ਮੇਰਾ ਆਜੜੀ ਹੈ, ਮੈਨੂੰ ਕਦੇ ਵੀ ਕਿਸੇ ਚੀਜ਼ ਦੀ ਕੋਈ ਤੋਂਟ ਨਹੀਂ ਆਵੇਗੀ।
Deuteronomy 8:16
ਮਾਰੂਥਲ ਵਿੱਚ, ਯਹੋਵਾਹ ਨੇ ਤੁਹਾਨੂੰ ਮੰਨ ਦਾ ਭੋਜਨ ਦਿੱਤਾ-ਐਸੀ ਚੀਜ਼ ਜਿਹੜੀ ਤੁਹਾਡੇ ਪੁਰਖਿਆਂ ਨੇ ਵੀ ਕਦੇ ਨਹੀਂ ਸੀ ਦੇਖੀ। ਯਹੋਵਾਹ ਨੇ ਤੁਹਾਡਾ ਇਮਤਿਹਾਨ ਲਿਆ। ਕਿਉਂਕਿ ਯਹੋਵਾਹ ਨੇ ਤੁਹਾਨੂੰ ਇਸ ਲਈ ਨਿਮਾਣਾ ਬਣਾਇਆ ਤਾਂ ਜੋ ਅੰਤ ਵਿੱਚ ਤੁਹਾਨੂੰ ਸੁੱਖ ਮਿਲੇ।
Deuteronomy 8:2
ਅਤੇ ਤੁਹਾਨੂੰ ਉਸ ਸਾਰੇ ਸਫ਼ਰ ਨੂੰ ਚੇਤੇ ਰੱਖਣਾ ਚਾਹੀਦਾ ਹੈ ਜਿਸਦੀ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਇਨ੍ਹਾਂ 40 ਵਰ੍ਹਿਆਂ ਵਿੱਚ ਮਾਰੂਥਲ ਅੰਦਰ ਤੁਹਾਡੇ ਲਈ ਅਗਵਾਈ ਕੀਤੀ। ਯਹੋਵਾਹ ਤੁਹਾਡਾ ਇਮਤਿਹਾਨ ਲੈ ਰਿਹਾ ਸੀ। ਉਹ ਤੁਹਾਨੂੰ ਨਿਮਾਣਾ ਬਨਾਉਣਾ ਚਾਹੁੰਦਾ ਸੀ। ਉਹ ਤੁਹਾਡੇ ਦਿਲਾਂ ਦੀਆਂ ਗੱਲਾਂ ਜਾਨਣਾ ਚਾਹੁੰਦਾ ਸੀ। ਉਹ ਜਾਨਣਾ ਚਾਹੁੰਦਾ ਸੀ ਕਿ ਕੀ ਤੁਸੀਂ ਉਸ ਦੇ ਆਦੇਸ਼ਾਂ ਦਾ ਪਾਲਣਾ ਕਰੋਂਗੇ।
Genesis 48:15
ਅਤੇ ਇਸਰਾਏਲ ਨੇ ਯੂਸੁਫ਼ ਨੂੰ ਅਸੀਸ ਦਿੱਤੀ ਅਤੇ ਆਖਿਆ, “ਮੇਰੇ ਪੁਰਖਿਆਂ, ਅਬਰਾਹਾਮ ਅਤੇ ਇਸਹਾਕ ਨੇ, ਸਾਡੇ ਪਰਮੇਸ਼ੁਰ ਦੀ ਉਪਾਸਨਾ ਕੀਤੀ ਸੀ। ਅਤੇ ਉਸ ਪਰਮੇਸ਼ੁਰ ਨੇ ਸਾਰੀ ਉਮਰ ਮੇਰੀ ਅਗਵਾਈ ਕੀਤੀ ਹੈ।