Mark 16:20
ਤਾਂ ਉਸ ਦੇ ਚੇਲੇ ਚੱਲੇ ਗਏ ਤੇ ਉਨ੍ਹਾਂ ਨੇ ਸਾਰੀ ਦੁਨੀਆਂ ਵਿੱਚ ਜਾਕੇ ਇਸ ਖੁਸ਼ਖਬਰੀ ਦਾ ਪ੍ਰਚਾਰ ਕੀਤਾ। ਅਤੇ ਪ੍ਰਭੂ ਨੇ ਉਨ੍ਹਾਂ ਦੀ ਮਦਦ ਕੀਤੀ। ਪ੍ਰਭੂ ਨੇ ਉਨ੍ਹਾਂ ਨਾਲ ਕੰਮ ਕੀਤਾ ਅਤੇ ਉਨ੍ਹਾਂ ਨੂੰ ਉਸ ਵੱਲੋਂ ਦਿੱਤੀ ਹੋਈ ਕਰਿਸ਼ਮੇ ਕਰਨ ਦੀ ਸ਼ਕਤੀ ਰਾਹੀਂ ਉਨ੍ਹਾਂ ਦੇ ਸੰਦੇਸ਼ ਨੂੰ ਪ੍ਰਮਾਣਿਤ ਕੀਤਾ।
And | ἐκεῖνοι | ekeinoi | ake-EE-noo |
they | δὲ | de | thay |
went forth, | ἐξελθόντες | exelthontes | ayks-ale-THONE-tase |
preached and | ἐκήρυξαν | ekēryxan | ay-KAY-ryoo-ksahn |
every where, | πανταχοῦ | pantachou | pahn-ta-HOO |
the | τοῦ | tou | too |
Lord | κυρίου | kyriou | kyoo-REE-oo |
with working | συνεργοῦντος | synergountos | syoon-are-GOON-tose |
them, and | καὶ | kai | kay |
confirming | τὸν | ton | tone |
the | λόγον | logon | LOH-gone |
word | βεβαιοῦντος | bebaiountos | vay-vay-OON-tose |
with | διὰ | dia | thee-AH |
signs | τῶν | tōn | tone |
ἐπακολουθούντων | epakolouthountōn | ape-ah-koh-loo-THOON-tone | |
following. | σημείων | sēmeiōn | say-MEE-one |
Amen. | Ἀμήν | amēn | ah-MANE |
Cross Reference
Hebrews 2:4
ਪਰਮੇਸ਼ੁਰ ਨੇ ਵੀ ਇਸਦਾ ਸਬੂਤ ਕਰਿਸ਼ਮਿਆਂ, ਮਹਾਨ ਨਿਸ਼ਾਨਾਂ ਅਤੇ ਕਈ ਤਰ੍ਹਾਂ ਦੇ ਅਚੰਭਿਆਂ ਰਾਹੀਂ ਦਿੱਤਾ। ਅਤੇ ਉਸ ਨੇ ਇਸਦਾ ਸਬੂਤ ਲੋਕਾਂ ਨੂੰ ਪਵਿੱਤਰ ਆਤਮਾ ਵੱਲੋਂ ਦਿੱਤੀਆਂ ਦਾਤਾਂ ਰਾਹੀਂ ਵੀ ਦਿੱਤਾ। ਉਸ ਨੇ ਇਹ ਦਾਤਾਂ ਆਪਣੀ ਰਜ਼ਾ ਅਨੁਸਾਰ ਦਿੱਤੀਆਂ।
Acts 14:3
ਇਸ ਦੇ ਬਾਵਜੂਦ, ਪੌਲੁਸ ਅਤੇ ਬਰਨਬਾਸ ਬਹੁਤ ਦਿਨਾ ਲਈ ਇੱਕੋਨਿਯੁਮ ਵਿੱਚ ਰੁਕੇ ਅਤੇ ਨਿਰਭੈ ਹੋਕੇ ਪ੍ਰਭੂ ਬਾਰੇ ਬੋਲੇ। ਉਨ੍ਹਾਂ ਨੇ ਲੋਕਾਂ ਨੂੰ ਪਰਮੇਸ਼ੁਰ ਦੀ ਕਿਰਪਾ ਬਾਰੇ ਪ੍ਰਚਾਰ ਕੀਤਾ। ਪ੍ਰਭੂ ਨੇ ਉਨ੍ਹਾਂ ਦੇ ਸੰਦੇਸ਼ ਨੂੰ ਕਰਾਮਾਤੀ ਨਿਸ਼ਾਨ ਅਤੇ ਅਚੰਭੇ ਕਰਨ ਦੀ ਯੋਗਤਾ ਦੇਕੇ ਸਾਬਤ ਕੀਤਾ।
Acts 5:12
ਪਰਮੇਸ਼ੁਰ ਵੱਲੋਂ ਨਿਸ਼ਾਨੀਆਂ ਰਸੂਲਾਂ ਨੇ ਬਹੁਤ ਸਾਰੀਆਂ ਸ਼ਕਤੀਸ਼ਾਲੀ ਕਰਾਮਾਤਾਂ ਤੇ ਚਮਤਕਾਰ ਕੀਤੇ। ਸਭ ਲੋਕਾਂ ਨੇ ਇਹ ਵੇਖੀਆਂ। ਸਾਰੇ ਰਸੂਲ ਇੱਕੋ ਮਨ ਨਾਲ ਸੁਲੇਮਾਨ ਦੇ ਦਲਾਨ ਵਿੱਚ ਇਕੱਠੇ ਹੋਏ ਸਨ।
1 Corinthians 2:4
ਮੇਰੀਆਂ ਗੱਲਾਂ ਅਤੇ ਮੇਰਾ ਪ੍ਰਚਾਰ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਸੂਝ ਦੇ ਸ਼ਬਦ ਨਹੀਂ ਸਨ। ਪਰ ਮੇਰੀ ਸਿੱਖਿਆ ਦਾ ਪ੍ਰਮਾਣ ਉਹ ਸ਼ਕਤੀ ਹੈ ਜੋ ਪਵਿੱਤਰ ਆਤਮਾ ਤੋਂ ਪ੍ਰਾਪਤ ਕੀਤੀ ਗਈ ਹੈ।
Romans 15:19
ਉਨ੍ਹਾਂ ਨੇ ਕਰਾਮਾਤਾਂ ਦੀ ਸ਼ਕਤੀ, ਅਜੂਬੇ ਅਤੇ ਆਤਮਾ ਦੀ ਸ਼ਕਤੀ ਦੇ ਕਾਰਣ ਪਰਮੇਸ਼ੁਰ ਦੀ ਆਗਿਆ ਦੀ ਪਾਲਣਾ ਕੀਤੀ। ਮੈਂ ਯਰੂਸ਼ਲਮ ਤੋਂ ਲੈ ਕੇ ਇੱਲੁਰਿਕੁਨ ਦੇ ਚਾਰੇ ਪਾਸਿਆਂ ਤੀਕ ਮਸੀਹ ਦੀ ਖੁਸ਼ਖਬਰੀ ਬਾਰੇ ਪਰਚਾਰ ਕੀਤਾ।
Acts 8:4
ਨਿਹਚਾਵਾਨ ਮਨੁੱਖ ਹਰ ਪਾਸੇ ਫ਼ੈਲ ਗਏ, ਅਤੇ ਉਹ ਜਿੱਥੇ ਜਿੱਥੇ ਵੀ ਗਏ, ਉਨ੍ਹਾਂ ਨੇ ਉੱਥੇ ਲੋਕਾਂ ਨੂੰ ਖੁਸ਼ਖਬਰੀ ਦਿੱਤੀ।
2 Corinthians 6:1
ਅਸੀਂ ਪਰਮੇਸ਼ੁਰ ਦੇ ਨਾਲ ਕੰਮ ਕਰਨ ਵਾਲੇ ਕਾਮੇ ਹਾਂ। ਇਸ ਲਈ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ। ਇਹ ਵੇਖਣਾ ਕਿ ਜਿਹੜੀ ਮਿਹਰ ਤੁਸੀਂ ਪਰਮੇਸ਼ੁਰ ਤੋਂ ਪ੍ਰਾਪਤ ਕਰਦੇ ਹੋ ਕਿਤੇ ਵਿਅਰਥ ਨਾ ਹੋ ਜਾਵੇ।
1 Corinthians 3:6
ਮੈਂ ਬੀਜ਼ ਬੀਜਿਆ ਸੀ ਅਤੇ ਅਪੁੱਲੋਸ ਨੇ ਇਸ ਨੂੰ ਪਾਣੀ ਨਾਲ ਸਿੰਜਿਆ। ਪਰ ਇਹ ਤਾਂ ਪਰਮੇਸ਼ੁਰ ਹੀ ਸੀ ਜਿਸਨੇ ਬੀਜ਼ ਨੂੰ ਉਗਾਇਆ।
Acts 14:8
ਪੌਲੁਸ-ਲੁਸਤ੍ਰਾ ਅਤੇ ਦਰਬੇ ਵਿੱਚ ਲੁਸਤ੍ਰਾ ਵਿੱਚ ਇੱਕ ਆਦਮੀ ਸੀ ਜਿਸਦੇ ਪੈਰ ਵਿੱਚ ਕੋਈ ਤਕਲੀਫ਼ ਸੀ। ਉਹ ਜਮਾਂਦਰੂ ਹੀ ਲੰਗੜਾ ਸੀ, ਉਸ ਨੇ ਕਦੇ ਚੱਲ ਕੇ ਨਹੀਂ ਸੀ ਵੇਖਿਆ।
Acts 4:30
ਸਾਨੂੰ ਆਪਣੀ ਸ਼ਕਤੀ ਦਿਖਾ ਕੇ, ਨਿਡਰ ਬਣਾ; ਰੋਗੀਆਂ ਨੂੰ ਚੰਗਾ ਕਰ, ਨਿਸ਼ਾਨੀਆਂ ਵਿਖਾ; ਅਤੇ ਆਪਣੇ ਪਵਿੱਤਰ ਸੇਵਕ ਯਿਸੂ ਦੀ ਸ਼ਕਤੀ ਨਾਲ ਸ਼ਕਤੀਸ਼ਾਲੀ ਕਰਿਸ਼ਮੇ ਵਿਖਾ।”
Acts 2:1
ਪਵਿੱਤਰ ਆਤਮਾ ਦਾ ਆਗਮਨ ਜਦੋਂ ਪੰਤੇਕੁਸਤ ਦਾ ਦਿਨ ਆਇਆ, ਤਾਂ ਉਹ ਸਾਰੇ ਇੱਕ ਜਗ਼੍ਹਾ ਇੱਕਤਰ ਸਨ।