Micah 6:2 in Punjabi

Punjabi Punjabi Bible Micah Micah 6 Micah 6:2

Micah 6:2
ਯਹੋਵਾਹ ਨੂੰ ਆਪਣੇ ਲੋਕਾਂ ਦੇ ਵਿਰੁੱਧ ਸ਼ਿਕਾਇਤ ਹੈ। ਪਰਬਤੋਂ! ਯਹੋਵਾਹ ਦੀ ਸਿਕਾਇਤ ਨੂੰ ਸੁਣੋ। ਧਰਤੀ ਦੀ ਨੀਹੋਂ, ਯਹੋਵਾਹ ਦੀ ਸ਼ਿਕਾਈਤ ਨੂੰ ਸੁਣੋ। ਉਹ ਸਾਬਿਤ ਕਰ ਦੇਵੇਗਾ ਕਿ ਇਸਰਾਏਲ ਗ਼ਲਤ ਹੈ।

Micah 6:1Micah 6Micah 6:3

Micah 6:2 in Other Translations

King James Version (KJV)
Hear ye, O mountains, the LORD's controversy, and ye strong foundations of the earth: for the LORD hath a controversy with his people, and he will plead with Israel.

American Standard Version (ASV)
Hear, O ye mountains, Jehovah's controversy, and ye enduring foundations of the earth; for Jehovah hath a controversy with his people, and he will contend with Israel.

Bible in Basic English (BBE)
Give ear, O you mountains, to the Lord's cause, and take note, you bases of the earth: for the Lord has a cause against his people, and he will take it up with Israel.

Darby English Bible (DBY)
Hear, ye mountains, Jehovah's controversy, and ye, unchanging foundations of the earth; for Jehovah hath a controversy with his people, and he will plead with Israel.

World English Bible (WEB)
Hear, you mountains, Yahweh's controversy, And you enduring foundations of the earth; For Yahweh has a controversy with his people, And he will contend with Israel.

Young's Literal Translation (YLT)
Hear, O mountains, the strife of Jehovah, Ye strong ones -- foundations of earth! For a strife `is' to Jehovah, with His people, And with Israel He doth reason.

Hear
שִׁמְע֤וּšimʿûsheem-OO
ye,
O
mountains,
הָרִים֙hārîmha-REEM

אֶתʾetet
the
Lord's
רִ֣יבrîbreev
controversy,
יְהוָ֔הyĕhwâyeh-VA
and
ye
strong
וְהָאֵתָנִ֖יםwĕhāʾētānîmveh-ha-ay-ta-NEEM
foundations
מ֣וֹסְדֵיmôsĕdêMOH-seh-day
of
the
earth:
אָ֑רֶץʾāreṣAH-rets
for
כִּ֣יkee
the
Lord
רִ֤יבrîbreev
hath
a
controversy
לַֽיהוָה֙layhwāhlai-VA
with
עִםʿimeem
people,
his
עַמּ֔וֹʿammôAH-moh
and
he
will
plead
וְעִםwĕʿimveh-EEM
with
יִשְׂרָאֵ֖לyiśrāʾēlyees-ra-ALE
Israel.
יִתְוַכָּֽח׃yitwakkāḥyeet-va-KAHK

Cross Reference

Hosea 12:2
“ਯਹੋਵਾਹ ਦੀ ਦਲੀਲ ਇਸਰਾਏਲ ਦੇ ਖਿਲਾਫ਼ ਹੈ। ਯਾਕੂਬ ਆਪਣੀਆਂ ਕਰਨੀਆਂ ਕਾਰਣ ਸਜ਼ਾ ਪਾਵੇਗਾ। ਉਸ ਨੂੰ ਉਸ ਦੀਆਂ ਦੁਸ਼ਟ ਕਰਨੀਆਂ ਅਨੁਸਾਰ ਮੁੱਲ ਜ਼ਰੂਰ ਦਿੱਤਾ ਜਾਣਾ ਚਾਹੀਦਾ।

Hosea 4:1
ਯਹੋਵਾਹ ਇਸਰਾਏਲ ਦੇ ਖਿਲਾਫ਼ ਨਾਰਾਜ਼ ਹੈ ਹੇ ਇਸਰਾਏਲ ਦੇ ਲੋਕੋ! ਯਹੋਵਾਹ ਦਾ ਸੰਦੇਸ਼ ਸੁਣੋ! ਯਹੋਵਾਹ ਉਨ੍ਹਾਂ ਦੇ ਵਿਰੁੱਧ ਜਿਹੜੇ ਇਸ ਦੇਸ ਵਿੱਚ ਰਹਿੰਦੇ ਹਨ ਆਪਣੀ ਦਲੀਲ ਦੱਸੇਗਾ। “ਇਸ ਦੇਸ ਦੇ ਲੋਕ ਅਸਲੋਁ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਨਾ ਹੀ ਉਸ ਪ੍ਰਤੀ ਸੱਚੇ ਅਤੇ ਵਫ਼ਾਦਾਰ ਹਨ।

Isaiah 1:18
ਯਹੋਵਾਹ ਆਖਦਾ ਹੈ, “ਆਓ, ਅਸੀਂ ਇਨ੍ਹਾਂ ਗੱਲਾਂ ਉੱਤੇ ਵਿੱਚਾਰ ਕਰੀਏ। ਤੁਹਾਡੇ ਪਾਪ ਸੂਹੇ ਕੱਪੜੇ ਵਾਂਗ ਲਾਲ ਹਨ, ਪਰ ਉਹ ਧੋਤੇ ਜਾ ਸੱਕਦੇ ਹਨ। ਤੁਸੀਂ ਬਰਫ਼ ਵਾਂਗ ਸਫ਼ੇਦ ਹੋਵੋਗੇ। ਤੁਹਾਡੇ ਪਾਪ ਚਮਕੀਲੇ ਲਾਲ ਹਨ ਪਰ ਤੁਸੀਂ ਉਨ ਵਰਗੇ ਚਿੱਟੇ ਬਣ ਸੱਕਦੇ ਹੋ।

Psalm 104:5
ਹੇ ਪਰਮੇਸ਼ੁਰ, ਤੁਸਾਂ ਧਰਤੀ ਨੂੰ ਇਸ ਦੀਆਂ ਬੁਨਿਆਦਾਂ ਉੱਤੇ ਉਸਾਰਿਆ। ਤਾਂ ਜੋ ਇਹ ਕਦੇ ਵੀ ਤਬਾਹ ਨਾ ਹੋਵੇ।

2 Samuel 22:16
ਯਹੋਵਾਹ ਦੇ ਘੁਰਕਣੇ ਕਾਰਣ ਉਸ ਦੀਆਂ ਨਾਸਾਂ ਦੇ ਸਾਹ ਦੇ ਝੋਕੇ ਕਾਰਣ ਸਮੁੰਦਰ ਦੀਆਂ ਨਿਚਲੀਆਂ ਦਿਸ ਪਈਆਂ ਅਤੇ ਜਗਤ ਦੀਆਂ ਨੀਹਾਂ ਖੁਲ੍ਹ ਗਈਆਂ।

Ezekiel 20:35
ਮੈਂ ਤੁਹਾਨੂੰ ਇੱਕ ਮਾਰੂਬਲ ਵਿੱਚ ਲੈ ਜਾਵਾਂਗਾ ਜਿਵੇਂ ਮੈਂ ਪਹਿਲਾਂ ਕੀਤਾ ਸੀ। ਪਰ ਇਹ ਥਾਂ ਅਜਿਹੀ ਹੋਵੇਗੀ ਜਿੱਥੇ ਹੋਰ ਕੌਮਾਂ ਰਹਿੰਦੀਆਂ ਹੋਣਗੀਆਂ। ਅਸੀਂ ਆਮ੍ਹੋ ਸਾਹਮਣੇ ਖੜ੍ਹੇ ਹੋਵਾਂਗੇ ਅਤੇ ਮੈਂ ਤੁਹਾਡੇ ਬਾਰੇ ਨਿਆਂ ਕਰਾਂਗ।

Jeremiah 31:37
ਯਹੋਵਾਹ ਆਖਦਾ ਹੈ: “ਮੈਂ ਕਦੇ ਵੀ ਇਸਰਾਏਲ ਦੇ ਉੱਤਰਾਧਿਕਾਰੀਆਂ ਨੂੰ ਨਹੀਂ ਤਿਆਗਾਂਗਾ। ਉਹ ਉਦੋਂ ਹੀ ਵਾਪਰੇਗਾ, ਜੇ ਲੋਕ ਉੱਪਰ ਅਕਾਸ਼ ਨੂੰ ਮਾਪ ਲੈਣ ਅਤੇ ਹੇਠਾਂ ਧਰਤੀ ਦੇ ਸਾਰੇ ਭੇਤ ਜਾਣ ਲੈਣ। ਸਿਰਫ਼ ਉਦੋਂ ਹੀ ਮੈਂ ਇਸਰਾਏਲ ਦੇ ਉੱਤਰਾਧਿਕਾਰੀਆਂ ਨੂੰ ਤਿਆਗਾਂਗਾ। ਸਿਰਫ਼ ਉਦੋਂ ਹੀ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਕੀਤੇ ਮੰਦੇ ਕੰਮਾਂ ਖਾਤਰ ਤਿਆਗਾਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।

Jeremiah 25:31
ਧਰਤੀ ਦੇ ਸਾਰੇ ਲੋਕਾਂ ਤੀਕ ਸ਼ੋਰ ਫ਼ੈਲਦਾ ਹੈ। ਇਹ ਸ਼ੋਰ ਕਿਸ ਬਾਰੇ ਹੈ? ਯਹੋਵਾਹ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਸਜ਼ਾ ਦੇ ਰਿਹਾ ਹੈ। ਯਹੋਵਾਹ ਸਾਰੇ ਲੋਕਾਂ ਦੇ ਦੇਸ਼ਾਂ ਵਿਰੁੱਧ ਮੁਕੱਦਮਾਂ ਦਾਖਿਲ ਕਰ ਰਿਹਾ ਹੈ। ਉਸ ਨੇ ਲੋਕਾਂ ਦਾ ਨਿਆਂ ਕੀਤਾ ਹੈ। ਅਤੇ ਉਹ ਦੋਸ਼ੀ ਲੋਕਾਂ ਨੂੰ ਤਲਵਾਰ ਨਾਲ ਮਾਰ ਰਿਹਾ ਹੈ।’” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।

Jeremiah 2:29
“ਤੁਸੀਂ ਮੇਰੇ ਲਈ ਬਹਿਸ ਕਿਉਂ ਕਰਦੇ ਹੋ? ਤੁਸੀਂ ਸਾਰੇ ਹੀ ਮੇਰੇ ਖਿਲਾਫ਼ ਹੋ ਗਏ ਹੋ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।

Jeremiah 2:9
ਯਹੋਵਾਹ ਆਖਦਾ ਹੈ, “ਇਸ ਲਈ ਹੁਣ ਮੈਂ ਤੁਹਾਨੂੰ ਫ਼ੇਰ ਦੋਸ਼ ਦੇਵਾਂਗਾ, ਅਤੇ ਮੈਂ ਤੁਹਾਡੇ ਪੋਤਿਆਂ ਨੂੰ ਵੀ ਦੋਸ਼ ਦਿਆਂਗਾ।

Isaiah 43:26
ਪਰ ਤੈਨੂੰ ਚਾਹੀਦਾ ਹੈ ਕਿ ਮੈਨੂੰ ਯਾਦ ਕਰੇਁ । ਮੈਂ ਇਕੱਠੇ ਹੋਣਾ ਚਾਹੀਦਾ ਹੈ ਅਤੇ ਇਹ ਨਿਆਂ ਕਰਨਾ ਚਾਹੀਦਾ ਹੈ ਕਿ ਕਿਹੜੀ ਗੱਲ ਸਹੀ ਹੈ। ਤੁਹਾਨੂੰ ਉਹ ਗੱਲਾਂ ਦੱਸ ਦੇਣੀਆਂ ਚਾਹੀਦੀਆਂ ਹਨ ਜੋ ਤੁਸੀਂ ਕੀਤੀਆਂ ਹਨ। ਅਤੇ ਇਹ ਦਰਸਾਉਣਾ ਚਾਹੀਦਾ ਹੈ ਕਿ ਤੁਸੀਂ ਸਹੀ ਹੋ।

Isaiah 5:3
ਇਸ ਲਈ ਪਰਮੇਸ਼ੁਰ ਨੇ ਆਖਿਆ: “ਯਰੂਸ਼ਲਮ ਵਿੱਚ ਰਹਿਣ ਵਾਲੇ ਲੋਕੋ ਤੁਸੀਂ, ਅਤੇ ਯਹੂਦਾਹ ਦੇ ਵਸਨੀਕ ਬੰਦੇ, ਮੇਰੇ ਬਾਰੇ ਅਤੇ ਮੇਰੇ ਅੰਗੂਰਾਂ ਦੇ ਬਾਗ਼ ਬਾਰੇ ਸੋਚੋ।

Proverbs 8:29
ਹਾਜ਼ਰ ਸਾਂ ਮੈਂ, ਜਦੋਂ ਯਹੋਵਾਹ ਨੇ ਹੱਦਾਂ ਬੰਨ੍ਹੀਆਂ ਸਨ ਸਮੁੰਦਰਾਂ ਦੇ ਪਾਣੀ ਦੀਆਂ ਤਾਕਿ ਉੱਠ ਨਾ ਸੱਕੇ ਪਾਣੀ ਉਚੇਰਾ ਓਸਤੋਂ ਉਤੇ ਜਿਸਦੀ ਇਜਾਜ਼ਤ ਦਿੱਤੀ ਹੈ ਯਹੋਵਾਹ ਨੇ। ਹਾਜ਼ਰ ਸਾਂ ਮੈਂ ਉਦੋਂ, ਜਦੋਂ ਰੱਖੀਆਂ ਸਨ ਯਹੋਵਾਹ ਨੇ ਨੀਹਾਂ ਧਰਤੀ ਦੀਆਂ।

2 Samuel 22:8
ਤਦ ਧਰਤੀ ਕੰਬੀ ਤੇ ਥਰਥਰਾਈ ਅਕਾਸ਼ ਦੀਆਂ ਨੀਹਾਂ ਹਿੱਲੀਆਂ। ਕਿਉਂ ਕਿ ਯਹੋਵਾਹ ਨੂੰ ਕਰੋਧ ਚੜ੍ਹਿਆ।

Deuteronomy 32:22
ਮੇਰਾ ਕਹਿਰ ਅੱਗ ਵਾਂਗ ਬਲ ਉੱਠੇਗਾ ਜਿਹੜੀ ਡੂੰਘੀ ਤੋਂ ਡੂੰਘੀ ਕਬਰ ਤੀਕ, ਧਰਤੀ ਨੂੰ ਅਤੇ ਇਸਦੀ ਸਾਰੀ ਪੈਦਾਵਾਰ ਨੂੰ ਸਾੜਦੀ ਹੋਈ ਪਰਬਤਾ ਦੇ ਹੇਠਾਂ ਤੀਕ ਬਲਦੀ ਹੈ!