੧ ਸਲਾਤੀਨ 5:17
ਸੁਲੇਮਾਨ ਪਾਤਸ਼ਾਹ ਨੇ ਮੰਦਰ ਦੀ ਨੀਹ ਲਈ ਉਨ੍ਹਾਂ ਨੂੰ ਵੱਡੇ ਅਤੇ ਵੱਧੀਆ ਕਿਸਮ ਦੇ ਪੱਥਰ ਕੱਟਣ ਲਈ ਕਿਹਾ ਸੀ। ਇਹ ਪੱਥਰ ਧਿਆਨ ਨਾਲ ਕੱਟੇ ਗਏ ਸਨ।
And the king | וַיְצַ֣ו | wayṣǎw | vai-TSAHV |
commanded, | הַמֶּ֡לֶךְ | hammelek | ha-MEH-lek |
brought they and | וַיַּסִּעוּ֩ | wayyassiʿû | va-ya-see-OO |
great | אֲבָנִ֨ים | ʾăbānîm | uh-va-NEEM |
stones, | גְּדֹל֜וֹת | gĕdōlôt | ɡeh-doh-LOTE |
costly | אֲבָנִ֧ים | ʾăbānîm | uh-va-NEEM |
stones, | יְקָר֛וֹת | yĕqārôt | yeh-ka-ROTE |
and hewed | לְיַסֵּ֥ד | lĕyassēd | leh-ya-SADE |
stones, | הַבָּ֖יִת | habbāyit | ha-BA-yeet |
foundation the lay to | אַבְנֵ֥י | ʾabnê | av-NAY |
of the house. | גָזִֽית׃ | gāzît | ɡa-ZEET |
Cross Reference
੧ ਸਲਾਤੀਨ 6:7
ਕਾਮਿਆਂ ਨੇ ਕੰਧਾਂ ਬਨਾਉਣ ਲਈ ਵੱਡੇ ਪੱਥਰ ਦਾ ਇਸਤੇਮਾਲ ਕੀਤਾ, ਪੱਥਰ ਓੱਥੇ ਹੀ ਕੱਟੇ ਗਏ ਸਨ, ਜਿੱਥੇ ਉਹ ਮਿਲੇ ਸਨ। ਇਸ ਲਈ ਮੰਦਰ ਵਿੱਚ ਹਥੌੜੇ, ਕੁਹਾੜੀ ਜਾਂ ਕਿਸੇ ਹੋਰ ਲੋਹੇ ਦੇ ਔਜਾਰ ਦੀ ਆਵਾਜ਼ ਨਹੀਂ ਸੀ।
੧ ਤਵਾਰੀਖ਼ 22:2
ਦਾਊਦ ਦੀ ਮੰਦਰ ਲਈ ਤਿਆਰੀ ਦਾਊਦ ਨੇ ਸਾਰੇ ਵਿਦੇਸ਼ੀਆਂ ਨੂੰ ਜੋ ਇਸਰਾਏਲ ਵਿੱਚ ਰਹਿ ਰਹੇ ਸਨ ਇਕੱਠਿਆਂ ਹੋਣ ਦਾ ਹੁਕਮ ਦਿੱਤਾ ਅਤੇ ਦਾਊਦ ਨੇ ਉਨ੍ਹਾਂ ਵਿਦੇਸ਼ੀਆਂ ਵਿੱਚੋਂ ਉਨ੍ਹਾਂ ਦੇ ਦਲ ਵਿੱਚੋਂ ਕੁਝ ਸੰਗ ਤਰਾਸ਼ਾਂ ਨੂੰ ਚੁਣਿਆ, ਜਿਨ੍ਹਾਂ ਦਾ ਕੰਮ ਪਰਮੇਸ਼ੁਰ ਦੇ ਮੰਦਰ ਦੀ ਇਮਾਰਤ ਲਈ ਪੱਥਰ ਘੜਨੇ ਸੀ।
੧ ਸਲਾਤੀਨ 7:9
ਇਹ ਸਾਰੀਆਂ ਇਮਾਰਤਾਂ, ਅੰਦਰੋਂ ਅਤੇ ਬਾਹਰੋ ਸਮਤਲ ਕਰਕੇ, ਸਭ ਤੋਂ ਵੱਧੀਆਂ ਕਿਸਮ ਦੇ ਪੱਥਰ ਤੋਂ ਬਣਾਈਆਂ ਗਈਆਂ ਸਨ। ਇਹ ਪੱਥਰ ਅੰਦਰੋਂ ਅਤੇ ਬਾਹਰੋ ਆਰਾ ਵਰਤ ਕੇ ਸਹੀ ਮਾਪ ਅਨੁਸਾਰ ਚੀਰੇ ਗਏ ਸਨ ਇਹ ਨੀਂਹਾਂ ਤੋਂ ਲੈ ਕੇ ਕੰਧਾਂ ਦੀ ਟੀਸੀ ਤੀਕ ਇਸਤੇਮਾਲ ਕੀਤੇ ਗਏ ਸਨ। ਵਿਹੜੇ ਦੇ ਦੁਆਲੇ ਦੀ ਕੰਧ ਵੀ ਸਭ ਤੋਂ ਵੱਧੀਆ ਕਿਸਮ ਦੇ ਪੱਥਰ ਤੋਂ ਬਣੀ ਹੋਈ ਸੀ।
ਯਸਈਆਹ 28:16
ਉਨ੍ਹਾਂ ਗੱਲਾਂ ਕਾਰਣ, ਮੇਰਾ ਮਾਲਿਕ, ਯਹੋਵਾਹ ਆਖਦਾ ਹੈ, “ਮੈਂ ਸੀਯੋਨ ਦੀ ਧਰਤੀ ਉੱਤੇ ਇੱਕ ਚੱਟਾਨ ਰੱਖ ਦਿਆਂਗਾ ਇੱਕ ਬੁਨਿਆਦ ਵਾਲਾ ਪੱਥਰ। ਇਹ ਬਹੁਤ ਕੀਮਤੀ ਪੱਥਰ ਹੋਵੇਗਾ। ਹਰ ਚੀਜ਼ ਇਸ ਮਹੱਤਵਪੂਰਣ ਪੱਥਰ ਉੱਤੇ ਉਸਾਰੀ ਜਾਵੇਗੀ। ਜਿਹੜਾ ਬੰਦਾ ਵੀ ਉਸ ਪੱਥਰ ਉੱਤੇ ਭਰੋਸਾ ਕਰਦਾ ਹੈ, ਉਹ ਨਿਰਾਸ਼ ਨਹੀਂ ਹੋਵੇਗਾ।
੧ ਕੁਰਿੰਥੀਆਂ 3:11
ਬੁਨਿਆਦ ਪਹਿਲਾਂ ਹੀ ਰੱਖੀ ਜਾ ਚੁੱਕੀ ਹੈ। ਕੋਈ ਵੀ ਵਿਅਕਤੀ ਹੋਰ ਬੁਨਿਆਦ ਨਹੀਂ ਰੱਖ ਸੱਕਦਾ। ਜਿਹੜੀ ਬੁਨਿਆਦ ਰੱਖੀ ਜਾ ਚੁੱਕੀ ਹੈ ਉਹ ਯਿਸੂ ਮਸੀਹ ਹੈ।
੧ ਪਤਰਸ 2:6
ਪੋਥੀ ਆਖਦੀ ਹੈ, “ਦੇਖੋ, ਮੈਂ ਇੱਕ ਅਨਮੋਲ ਖੂੰਜੇ ਦਾ ਪੱਥਰ ਚੁਣਿਆ ਹੈ। ਅਤੇ ਮੈਂ ਉਸ ਪੱਥਰ ਨੂੰ ਸੀਯੋਨ ਵਿੱਚ ਰੱਖ ਦਿੱਤਾ ਹੈ ਜਿਹੜਾ ਵਿਅਕਤੀ ਉਸ ਵਿੱਚ ਭਰੋਸਾ ਰੱਖਦਾ ਹੈ ਕਦੇ ਵੀ ਸ਼ਰਮਸਾਰ ਨਹੀਂ ਹੋਵੇਗਾ।”
ਪਰਕਾਸ਼ ਦੀ ਪੋਥੀ 21:14
ਸ਼ਹਿਰ ਦੀਆਂ ਕੰਧਾਂ ਬਾਰ੍ਹਾਂ ਨੀਹ ਪੱਥਰਾਂ ਉੱਤੇ ਉਸਾਰੀਆਂ ਗਈਆਂ ਸਨ। ਪੱਥਰਾਂ ਉੱਤੇ ਲੇਲੇ ਦੇ ਬਾਰ੍ਹਾਂ ਰਸੂਲਾਂ ਦੇ ਨਾਮ ਲਿਖੇ ਹੋਏ ਸਨ।