Index
Full Screen ?
 

੨ ਸਲਾਤੀਨ 16:7

੨ ਸਲਾਤੀਨ 16:7 ਪੰਜਾਬੀ ਬਾਈਬਲ ੨ ਸਲਾਤੀਨ ੨ ਸਲਾਤੀਨ 16

੨ ਸਲਾਤੀਨ 16:7
ਤਦ ਆਹਾਜ਼ ਨੇ ਅੱਸ਼ੂਰ ਦੇ ਪਾਤਸ਼ਾਹ ਤਿਗਲਥ ਪਿਲਸਰ ਕੋਲ ਸੰਦੇਸ਼ਵਾਹਕ ਭੇਜੇ ਤੇ ਇਹ ਸੰਦੇਸ਼ ਭੇਜਿਆ, “ਮੈਂ ਤੇਰਾ ਸੇਵਕ ਹਾਂ। ਮੈਂ ਤੇਰਿਆਂ ਪੁੱਤਰਾਂ ਬਰਾਬਰ ਹਾਂ ਸੋ ਆਕੇ ਮੈਨੂੰ ਅਰਾਮ ਅਤੇ ਇਸਰਾਏਲ ਦੇ ਪਾਤਸ਼ਾਹ ਤੋਂ ਬਚਾਅ ਕੇ ਮੇਰੀ ਰੱਖਿਆ ਕਰ। ਕਿਉਂ ਜੋ ਉਹ ਮੇਰੇ ਨਾਲ ਲੜਨ ਆਏ ਹਨ।”

So
Ahaz
וַיִּשְׁלַ֨חwayyišlaḥva-yeesh-LAHK
sent
אָחָ֜זʾāḥāzah-HAHZ
messengers
מַלְאָכִ֗יםmalʾākîmmahl-ah-HEEM
to
אֶלʾelel
Tiglath-pileser
תִּ֠גְלַתtiglatTEEɡ-laht
king
פְּלֶ֤סֶרpĕleserpeh-LEH-ser
of
Assyria,
מֶֽלֶךְmelekMEH-lek
saying,
אַשּׁוּר֙ʾaššûrah-SHOOR
I
לֵאמֹ֔רlēʾmōrlay-MORE
servant
thy
am
עַבְדְּךָ֥ʿabdĕkāav-deh-HA
and
thy
son:
וּבִנְךָ֖ûbinkāoo-veen-HA
up,
come
אָ֑נִיʾānîAH-nee
and
save
עֲלֵ֨הʿălēuh-LAY
hand
the
of
out
me
וְהֽוֹשִׁעֵ֜נִיwĕhôšiʿēnîveh-hoh-shee-A-nee
of
the
king
מִכַּ֣ףmikkapmee-KAHF
of
Syria,
מֶֽלֶךְmelekMEH-lek
hand
the
of
out
and
אֲרָ֗םʾărāmuh-RAHM
of
the
king
וּמִכַּף֙ûmikkapoo-mee-KAHF
Israel,
of
מֶ֣לֶךְmelekMEH-lek
which
rise
up
יִשְׂרָאֵ֔לyiśrāʾēlyees-ra-ALE
against
הַקּוֹמִ֖יםhaqqômîmha-koh-MEEM
me.
עָלָֽי׃ʿālāyah-LAI

Cross Reference

੨ ਸਲਾਤੀਨ 15:29
ਇਸਰਾਏਲ ਦੇ ਪਾਤਸ਼ਾਹ ਪਕਹ ਦੇ ਸਮੇਂ ਵਿੱਚ ਅੱਸ਼ੂਰ ਦੇ ਪਾਤਸ਼ਾਹ ਤਿਗਲਥ ਪਿਲਸਰ ਨੇ ਆਕੇ ਈਯੋਨ ਅਤੇ ਆਬੇਲ-ਬੈਤ-ਮਆਕਾਹ ਅਤੇ ਯਾਨੋਆਹ, ਕਦਸ਼, ਹਾਸੋਰ, ਗਿਲਆਦ, ਗਾਲੀਲ ਅਤੇ ਨਫ਼ਤਾਲੀ ਦੇ ਸਾਰੇ ਖੇਤਰਾਂ ਨੂੰ ਲੈ ਲਿਆ। ਪਾਤਸ਼ਾਹ ਤਿਗਲਥ ਪਿਲਸਰ ਇਨ੍ਹਾਂ ਸਾਰੇ ਆਦਮੀਆਂ ਨੂੰ ਕੈਦੀ ਬਣਾਕੇ ਅੱਸ਼ੂਰ ਨੂੰ ਲੈ ਗਿਆ।

ਹੋ ਸੀਅ 14:3
ਅੱਸ਼ੂਰ ਸਾਨੂੰ ਨਹੀਂ ਬਚਾਵੇਗਾ ਅਸੀਂ ਜੰਗੀ ਘੋੜਿਆਂ ਉੱਤੇ ਨਹੀਂ ਚੜ੍ਹਾਂਗੇ ਅਤੇ ਅਸੀਂ ਮੁੜ ਆਪਣੇ ਰੱਥ ਨਾਲ ਸਿਰਜਿਆਂ ਨੂੰ ‘ਆਪਣੇ ਪਰਮੇਸ਼ੁਰ’ ਨਹੀਂ ਕਹਾਂਗੇ। ਕਿਉਂ ਕਿ ਯਤੀਮਾਂ ਤੇ ਰਹਿਮ ਸਿਰਫ਼ ਤੂੰ ਹੀ ਕਰਦਾ ਹੈਂ।”

ਨੂਹ 4:17
ਸਹਾਇਤਾ ਲਈ ਤੱਕਦਿਆਂ ਅਸੀਂ ਆਪਣੀਆਂ ਅੱਖਾਂ ਖਰਾਬ ਕਰ ਲਈਆਂ ਨੇ, ਪਰ ਕੋਈ ਸਹਾਇਤਾ ਨਹੀਂ ਮਿਲਦੀ। ਅਸੀਂ ਕਿਸੇ ਕੌਮ ਵੱਲ ਸਹਾਇਤਾ ਲਈ ਦੇਖਦੇ ਰਹੇ। ਅਸੀਂ ਆਪਣੇ ਮੁਨਾਰੇ ਤੋਂ ਨਿਗਾਹ ਰੱਖੀ, ਪਰ ਕੋਈ ਵੀ ਕੌਮ ਸਾਡੇ ਲਈ ਨਹੀਂ ਬੌਹੜੀ।

ਯਰਮਿਆਹ 17:5
ਲੋਕਾਂ ਤੇ ਭਰੋਸਾ, ਅਤੇ ਪਰਮੇਸ਼ੁਰ ਤੇ ਭਰੋਸਾ ਯਹੋਵਾਹ ਇਹ ਗੱਲਾਂ ਆਖਦਾ ਹੈ, “ਉਨ੍ਹਾਂ ਲੋਕਾਂ ਨਾਲ ਬੁਰੀਆਂ ਗੱਲਾਂ ਵਾਪਰਨਗੀਆਂ ਜਿਹੜੇ ਸਿਰਫ਼ ਹੋਰਨਾਂ ਲੋਕਾਂ ਉੱਤੇ ਭਰੋਸਾ ਕਰਦੇ ਨੇ, ਉਨ੍ਹਾਂ ਲੋਕਾਂ ਨਾਲ ਬੁਰੀਆਂ ਗੱਲਾਂ ਵਾਪਰਨਗੀਆਂ ਜਿਹੜੇ ਸ਼ਕਤੀ ਲਈ, ਹੋਰਨਾਂ ਲੋਕਾਂ ਉੱਤੇ ਨਿਰਭਰ ਕਰਦੇ ਨੇ। ਕਿਉਂ? ਕਿਉਂ ਕਿ ਉਨ੍ਹਾਂ ਲੋਕਾਂ ਨੇ ਯਹੋਵਾਹ ਉੱਤੇ ਭਰੋਸਾ ਕਰਨਾ ਛੱਡ ਦਿੱਤਾ ਹੈ।

ਜ਼ਬੂਰ 146:3
ਆਪਣੇ ਆਗੂਆਂ ਉੱਤੇ ਮਦਦ ਲਈ ਨਿਰਭਰ ਨਾ ਕਰੋ, ਲੋਕਾਂ ਉੱਤੇ ਵਿਸ਼ਵਾਸ ਨਾ ਕਰੋ। ਕਿਉਂਕਿ ਲੋਕ ਤੁਹਾਨੂੰ ਨਹੀਂ ਬਚਾ ਸੱਕਦੇ।

੨ ਤਵਾਰੀਖ਼ 28:20
ਅੱਸ਼ੂਰ ਦਾ ਪਾਤਸ਼ਾਹ ਤਿਗਲਥ-ਪਿਲਨਾਸਰ ਉਸ ਕੋਲ ਆਇਆ ਪਰ ਉਸ ਨੇ ਆਹਾਜ਼ ਦੀ ਮਦਦ ਕਰਨ ਦੀ ਥਾਵੇਂ ਸਗੋਂ ਉਸ ਨੂੰ ਤੰਗ ਕੀਤਾ।

੨ ਤਵਾਰੀਖ਼ 28:16
ਉਸੇ ਵਕਤ ਅਦੋਮੀਆਂ ਨੇ ਫ਼ਿਰ ਤੋਂ ਹਮਲਾ ਕਰਕੇ ਯਹੂਦਾਹ ਦੇ ਲੋਕਾਂ ਨੂੰ ਹਰਾ ਦਿੱਤਾ ਅਤੇ ਉਨ੍ਹਾਂ ਨੂੰ ਕੈਦੀ ਬਣਾ ਕੇ ਲੈ ਗਏ। ਉਸ ਵਕਤ ਆਹਾਜ਼ ਪਾਤਸ਼ਾਹ ਨੇ ਅੱਸ਼ੂਰ ਦੇ ਪਾਤਸ਼ਾਹ ਕੋਲੋਂ ਮਦਦ ਮੰਗੀ।

੧ ਤਵਾਰੀਖ਼ 5:26
ਇਸਰਾਏਲ ਦੇ ਪਰਮੇਸ਼ੁਰ ਨੇ ਅੱਸ਼ੂਰ ਦੇ ਰਾਜੇ ਪੂਲ ਨੂੰ ਉਕਸਾਰਿਆ ਉਹ ਤਿਲਗਥ ਪਿਲਨਸਰ ਵੀ ਕਹਾਉਂਦਾ ਸੀ ਅਤੇ ਉਸ ਦੇ ਅੰਦਰ ਜੰਗ ਨੂੰ ਜਾਣ ਦੀ ਇੱਛਾ ਪੈਦਾ ਕੀਤੀ, ਇਸ ਲਈ ਉਹ ਰਊਬੇਨ ਅਤੇ ਗਾਦ ਪਰਿਵਾਰ-ਸਮੂਹ ਅਤੇ ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਨਾਲ ਲੜਿਆ, ਅਤੇ ਉਨ੍ਹਾਂ ਨੂੰ ਸ਼ਹਿਰ ਤੋਂ ਬਾਹਰ ਹਲਹ, ਹਾਬੋਰ, ਹਾਰਾ, ਅਤੇ ਗੋਜ਼ਾਨ ਦਰਿਆ ਦੇ ਨੇੜੇ ਲੈ ਗਿਆ। ਇਸਰਾਏਲ ਦੇ ਉਹ ਪਰਿਵਾਰ-ਸਮੂਹ ਅੱਜ ਦੇ ਦਿਨ ਤੀਕ ਵੀ ਓੱਥੇ ਰਹਿੰਦੇ ਹਨ।

੧ ਸਲਾਤੀਨ 20:32
ਤਾਂ ਉਨ੍ਹਾਂ ਨੇ ਆਪਣੇ ਲੋਕਾਂ ਦੇ ਸਿਰਾਂ ਉੱਪਰ ਰਸੀਆਂ ਲਪੇਟ ਲਈਆਂ ਅਤੇ ਤੱਪੜ ਪਾ ਲਏ ਅਤੇ ਇਸਰਾਏਲ ਦੇ ਪਾਤਸ਼ਾਹ ਕੋਲ ਆਏ ਅਤੇ ਕਿਹਾ, “ਤੇਰਾ ਸੇਵਕ, ਬਨ-ਹਦਦ ਅਰਜ ਕਰਦਾ ਹੈ ਕਿ ਕਿਰਪਾ ਕਰਕੇ ਸਾਡੀ ਜਾਨ ਬਖਸ਼।” ਅਹਾਬ ਨੇ ਆਖਿਆ, “ਕੀ ਉਹ ਅਜੇ ਜਿਉਂਦਾ ਹੈ? ਉਹ ਤਾਂ ਮੇਰਾ ਭਾਈ ਹੈ!”

੧ ਸਲਾਤੀਨ 20:4
ਇਸਰਾਏਲ ਦੇ ਪਾਤਸ਼ਾਹ ਨੇ ਆਖਿਆ, “ਹੇ ਮੇਰੇ ਪਾਤਸ਼ਾਹ! ਮੇਰੇ ਸੁਆਮੀ। ਮੈਂ ਮੰਨਦਾ ਹਾਂ ਕਿ ਜੋ ਕੁਝ ਹੁਣ ਮੇਰਾ ਹੈ ਉਹ ਤੁਹਾਡਾ ਹੀ ਹੈ।”

Chords Index for Keyboard Guitar