੨ ਸਲਾਤੀਨ 21:8
ਮੈਂ ਇਸਰਾਏਲ ਦੇ ਲੋਕਾਂ ਨੂੰ ਉਸ ਜ਼ਮੀਨ ਤੋਂ ਬਾਹਰ ਨਹੀਂ ਭਟਕਣ ਦੇਵਾਂਗਾ ਜੋ ਮੈਂ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ, ਜੇਕਰ ਉਹ ਮੇਰੇ ਦਿੱਤੇ ਹੋਏ ਹੁਕਮਾਂ ਅਤੇ ਆਗਿਆਵਾਂ ਦੇ ਮੁਤਾਬਕ ਜਿਸ ਦਾ ਹੁਕਮ ਮੇਰੇ ਸੇਵਕ ਮੂਸਾ ਨੇ ਉਨ੍ਹਾਂ ਨੂੰ ਦਿੱਤਾ ਸੀ ਪੂਰਾ ਕਰਕੇ ਉਸਦਾ ਪਾਲਨ ਕਰਨ।”
Neither | וְלֹ֣א | wĕlōʾ | veh-LOH |
will I make the feet | אֹסִ֗יף | ʾōsîp | oh-SEEF |
Israel of | לְהָנִיד֙ | lĕhānîd | leh-ha-NEED |
move | רֶ֣גֶל | regel | REH-ɡel |
any more | יִשְׂרָאֵ֔ל | yiśrāʾēl | yees-ra-ALE |
of out | מִן | min | meen |
the land | הָ֣אֲדָמָ֔ה | hāʾădāmâ | HA-uh-da-MA |
which | אֲשֶׁ֥ר | ʾăšer | uh-SHER |
gave I | נָתַ֖תִּי | nātattî | na-TA-tee |
their fathers; | לַֽאֲבוֹתָ֑ם | laʾăbôtām | la-uh-voh-TAHM |
only | רַ֣ק׀ | raq | rahk |
if | אִם | ʾim | eem |
observe will they | יִשְׁמְר֣וּ | yišmĕrû | yeesh-meh-ROO |
to do | לַֽעֲשׂ֗וֹת | laʿăśôt | la-uh-SOTE |
according to all | כְּכֹל֙ | kĕkōl | keh-HOLE |
that | אֲשֶׁ֣ר | ʾăšer | uh-SHER |
I have commanded | צִוִּיתִ֔ים | ṣiwwîtîm | tsee-wee-TEEM |
all to according and them, | וּלְכָל | ûlĕkāl | oo-leh-HAHL |
the law | הַ֨תּוֹרָ֔ה | hattôrâ | HA-toh-RA |
that | אֲשֶׁר | ʾăšer | uh-SHER |
servant my | צִוָּ֥ה | ṣiwwâ | tsee-WA |
Moses | אֹתָ֖ם | ʾōtām | oh-TAHM |
commanded | עַבְדִּ֥י | ʿabdî | av-DEE |
them. | מֹשֶֽׁה׃ | mōše | moh-SHEH |
Cross Reference
੨ ਸਮੋਈਲ 7:10
ਅਤੇ ਮੈਂ ਆਪਣੇ ਲੋਕਾਂ, ਇਸਰਾਏਲੀਆਂ ਵਾਸਤੇ ਇੱਕ ਥਾਂ ਠਹਿਰਾ ਦੇਵਾਂਗਾ ਅਤੇ ਉੱਥੇ ਉਨ੍ਹਾਂ ਨੂੰ ਲਗਾਵਾਂਗਾ ਜਿੱਥੇ ਉਹ ਆਪਣੇ ਠੀਕ ਥਾਂ ਉੱਤੇ ਵਸਣ। ਪਹਿਲਾਂ ਮੈਂ ਆਪਣੇ ਲੋਕਾਂ ਇਸਰਾਏਲੀਆਂ ਨੂੰ ਚਲਾਉਣ ਲਈ ਨਿਆਂਕਾਰ ਭੇਜੇ ਪਰ ਦੁਸ਼ਟ ਲੋਕਾਂ ਨੇ ਉਨ੍ਹਾਂ ਨੂੰ ਬੜੇ ਦੁੱਖ ਦਿੱਤੇ। ਹੁਣ ਮੈਂ ਫ਼ਿਰ ਤੋਂ ਇੰਝ ਨਾ ਹੋਣ ਦੇਵਾਂਗਾ। ਹੁਣ ਮੈਂ ਤੈਨੂੰ ਤੇਰੇ ਸਾਰੇ ਦੁਸ਼ਮਣਾਂ ਵੱਲੋਂ ਸੁੱਖ-ਸ਼ਾਂਤੀ ਦਿੱਤੀ ਹੈ। ਮੈਂ ਬਚਨ ਦਿੰਦਾ ਹਾਂ ਕਿ ਮੈਂ ਤੇਰੇ ਘਰਾਣੇ ਨੂੰ ਪਾਤਸ਼ਾਹੀ ਘਰਾਣਾ ਤੇਰੇ ਲਈ ਘਰ ਬਣਾਵਾਂਗਾ।
ਹਿਜ਼ ਕੀ ਐਲ 33:25
“ਤੈਨੂੰ ਉਨ੍ਹਾਂ ਨੂੰ ਜ਼ਰੂਰ ਦੱਸ ਦੇਣਾ ਚਾਹੀਦਾ ਹੈ ਕਿ ਪ੍ਰਭੂ ਅਤੇ ਯਹੋਵਾਹ ਇਹ ਗੱਲਾਂ ਆਖਦਾ ਹੈ, ‘ਤੁਸੀਂ ਖੂਨ ਨਾਲ ਭਰਿਆ ਹੋਇਆ ਮਾਸ ਖਾਂਦੇ ਹੋ। ਤੁਸੀਂ ਸਹਾਇਤਾ ਲਈ ਆਪਣੇ ਬੁੱਤਾਂ ਵੱਲ ਦੇਖਦੇ ਹੋ। ਤੁਸੀਂ ਲੋਕਾਂ ਨੂੰ ਕਤਲ ਕਰਦੇ ਹੋ। ਇਸ ਲਈ ਮੈਂ ਤੁਹਾਨੂੰ ਇਹ ਧਰਤੀ ਕਿਉਂ ਦੇਵਾਂ?
ਹਿਜ਼ ਕੀ ਐਲ 22:2
“ਆਦਮੀ ਦੇ ਪੁੱਤਰ, ਕੀ ਤੂੰ ਕਾਤਲਾਂ ਦੇ ਸ਼ਹਿਰ ਬਾਰੇ ਨਿਆਂ ਕਰੇਂਗਾ? ਕੀ ਤੂੰ ਉਸ ਨੂੰ ਉਨ੍ਹਾਂ ਸਾਰੀਆਂ ਭਿਆਨਕ ਗੱਲਾਂ ਬਾਰੇ ਦੱਸੇਁਗਾ ਜਿਹੜੀਆਂ ਉਸ ਨੇ ਕੀਤੀਆਂ ਸਨ?
ਯਰਮਿਆਹ 17:20
ਉਨ੍ਹਾਂ ਲੋਕਾਂ ਨੂੰ ਆਖ, “ਯਹੋਵਾਹ ਦੇ ਸੰਦੇਸ਼ ਨੂੰ ਸੁਣੋ। ਸੁਣੋ, ਸੁਣੋ ਯਹੂਦਾਹ ਦੇ ਰਾਜਿਓ। ਸੁਣੋ, ਸੁਣੋ ਯਹੂਦਾਹ ਦੇ ਤੁਸੀਂ ਸਾਰੇ ਲੋਕੋ। ਤੁਸੀਂ ਸਾਰੇ ਲੋਕੋ, ਜਿਹੜੇ ਇਨ੍ਹਾਂ ਦਰਵਾਜ਼ਿਆਂ ਬਾਣੀਂ ਯਰੂਸ਼ਲਮ ਵਿੱਚ ਆਉਂਦੇ ਹੋ, ਸੁਣੋ ਮੇਰੀ ਗੱਲ!
ਯਰਮਿਆਹ 7:23
ਮੈਂ ਉਨ੍ਹਾਂ ਨੂੰ ਸਿਰਫ਼ ਇਹੀ ਆਦੇਸ਼ ਦਿੱਤਾ ਸੀ: ‘ਮੇਰਾ ਹੁਕਮ ਮੰਨੋ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ, ਅਤੇ ਤੁਸੀਂ ਮੇਰੇ ਬੰਦੇ ਹੋਵੋਗੇ। ਉਹ ਸਭ ਕੁਝ ਕਰੋ ਜਿਸਦਾ ਮੈਂ ਆਦੇਸ਼ ਦਿੰਦਾ ਹਾਂ ਅਤੇ ਤੁਹਾਡੇ ਨਾਲ ਚੰਗੀਆਂ ਗੱਲਾਂ ਵਾਪਰਨਗੀਆਂ।’
ਯਰਮਿਆਹ 7:3
ਯਹੋਵਾਹ ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ ਹੈ। ਇਹੀ ਹੈ ਜਿਹੜਾ ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ: ਆਪਣੇ ਜੀਵਨ ਨੂੰ ਬਦਲੋ ਅਤੇ ਨੇਕੀ ਕਰੋ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਮੈਂ ਤੁਹਾਨੂੰ ਇਸ ਤਾਂ ਉੱਤੇ ਰਹਿਣ ਦੇਵਾਂਗਾ।
ਯਸਈਆਹ 1:19
“ਜੇ ਤੁਸੀਂ ਉਨ੍ਹਾਂ ਗੱਲਾਂ ਨੂੰ ਸੁਣੋਗੇ ਜਿਹੜੀਆਂ ਮੈਂ ਤੁਹਾਨੂੰ ਆਖਦਾ ਹਾਂ ਤਾਂ ਤੁਹਾਨੂੰ ਇਸ ਧਰਤੀ ਦੀਆਂ ਚੰਗੀਆਂ ਚੀਜ਼ਾਂ ਪ੍ਰਾਪਤ ਹੋਣਗੀਆਂ।
ਜ਼ਬੂਰ 81:11
“ਪਰ ਮੇਰੇ ਲੋਕਾਂ ਨੇ ਮੇਰੀ ਗੱਲ ਨਹੀਂ ਸੁਣੀ, ਇਸਰਾਏਲ ਨੇ ਮੇਰਾ ਹੁਕਮ ਨਹੀਂ ਮੰਨਿਆ।
ਜ਼ਬੂਰ 37:3
ਜੇ ਤੁਸੀਂ ਯਹੋਵਾਹ ਵਿੱਚ ਯਕੀਨ ਰੱਖਦੇ ਹੋ ਅਤੇ ਚੰਗੇ ਕਾਰੇ ਕਰਦੇ ਹੋ, ਤੁਸੀਂ ਧਰਤੀ ਉੱਤੇ ਜੀਵੋਂਗੇ ਅਤੇ ਉਨ੍ਹਾਂ ਵਿਭਿੰਨ ਚੀਜ਼ਾਂ ਨਾਲ ਆਨੰਦਿਤ ਹੋ ਜਾਵੋਂਗੇ ਜੋ ਉਹ ਦਿੰਦਾ ਹੈ।
੨ ਤਵਾਰੀਖ਼ 33:8
ਅਤੇ ਮੈਂ ਇਸਰਾਏਲ ਦੇ ਪੈਰ ਉਸ ਜ਼ਮੀਨ ਉੱਤੋਂ ਜਿਸ ਦੇ ਵਿੱਚ ਮੈਂ ਉਨ੍ਹਾਂ ਦੇ ਪੁਰਖਿਆਂ ਨੂੰ ਭੇਜਿਆ ਹੈ, ਫ਼ਿਰ ਕਦੇ ਨਹੀਂ ਹਟਾਵਾਂਗਾ ਪਰ ਜੇ ਉਹ ਉਨ੍ਹਾਂ ਸਾਰੀਆਂ ਗੱਲਾਂ ਦੇ ਪੂਰਾ ਕਰਨ ਦੀ, ਜਿਨ੍ਹਾਂ ਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ, ਉਸਦੀ ਪਾਲਨਾ ਕਰਨ। ਯਾਣੀ ਕਿ ਜਿਹੜੀਆਂ ਬਿਵਸਥਾ, ਬਿਧੀਆਂ ਅਤੇ ਨਿਆਵਾਂ ਦਾ ਮੂਸਾ ਨੇ ਲੋਕਾਂ ਨੂੰ ਮੰਨਣ ਦਾ ਹੁਕਮ ਦਿੱਤਾ ਸੀ।
੧ ਤਵਾਰੀਖ਼ 17:9
ਇਸ ਲਈ ਮੈਂ ਇਹ ਜਗ੍ਹਾ ਆਪਣੇ ਲੋਕਾਂ, ਇਸਰਾਏਲੀਆਂ ਲਈ ਦੇ ਰਿਹਾ ਹਾਂ, ਤਾਂ ਜੋ ਉਹ ਇੱਥੇ ਰੁੱਖ ਉਗਾਉਣ ਅਤੇ ਉਨ੍ਹਾਂ ਰੁੱਖਾਂ ਹੇਠਾਂ ਸ਼ਾਂਤੀ ਨਾਲ ਬੈਠ ਸੱਕਣ। ਉਨ੍ਹਾਂ ਨੂੰ ਹੋਰ ਤੰਗ ਨਹੀਂ ਕੀਤਾ ਜਾਵੇਗਾ। ਬਦ ਲੋਕ ਉਨ੍ਹਾਂ ਨੂੰ ਕਸ਼ਟ ਨਹੀਂ ਦੇਣਗੇ ਜਿਵੇਂ ਉਨ੍ਹਾਂ ਨੇ ਪਹਿਲਾਂ ਕੀਤਾ ਸੀ।
੨ ਸਲਾਤੀਨ 18:11
ਸੋ ਅੱਸ਼ੂਰ ਦਾ ਪਾਤਸ਼ਾਹ ਇਸਰਾਏਲੀਆਂ ਨੂੰ ਕੈਦੀ ਬਣਾਕੇ ਅੱਸ਼ੂਰ ਵੱਲ ਲੈ ਗਿਆ। ਉਸ ਨੇ ਉਨ੍ਹਾਂ ਨੂੰ ਹਲਹ ਵਿੱਚ, ਹਾਬੋਰ, ਗੋਜ਼ਾਨ ਦੀ ਇੱਕ ਨਦੀ ਦੇ ਕੰਢੇ ਉੱਤੇ ਅਤੇ ਮਾਦੀਆਂ ਦੇ ਸ਼ਹਿਰਾਂ ਵਿੱਚ ਵਸਾ ਦਿੱਤਾ।
ਯਸ਼ਵਾ 23:11
ਇਸ ਲਈ ਤੁਹਾਨੂੰ ਚਾਹੀਦਾ ਹੈ ਕਿ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਪਿਆਰ ਕਰਦੇ ਰਹੋ।
ਅਸਤਸਨਾ 28:1
ਕਾਨੂੰਨ ਦਾ ਪਾਲਣ ਕਰਨ ਲਈ ਅਸੀਸਾਂ “ਹੁਣ, ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੀ ਆਗਿਆ ਮੰਨਣ ਦਾ ਧਿਆਨ ਰੱਖੋਗੇ ਅਤੇ ਉਸ ਦੇ ਉਨ੍ਹਾਂ ਆਦੇਸ਼ਾ ਦੀ ਪਾਲਣਾ ਕਰੋਂਗੇ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਤਾਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਨਾਲੋਂ ਸਿਰਮੌਰ ਬਣਾਵੇਗਾ।
ਅਸਤਸਨਾ 5:28
ਯਹੋਵਾਹ ਮੂਸਾ ਨਾਲ ਗੱਲ ਕਰਦਾ ਹੈ “ਯਹੋਵਾਹ ਨੇ ਤੁਹਾਡੇ ਸ਼ਬਦ ਸੁਣੇ ਜਦੋਂ ਤੁਸੀਂ ਮੇਰੇ ਨਾਲ ਬੋਲੇ ਸੀ। ਫ਼ੇਰ ਯਹੋਵਾਹ ਨੇ ਮੈਨੂੰ ਆਖਿਆ, ‘ਮੈਂ ਸੁਣ ਲਿਆ ਹੈ ਕਿ ਲੋਕਾਂ ਨੇ ਕੀ ਆਖਿਆ ਹੈ ਅਤੇ ਜੋ ਕੁਝ ਉਨ੍ਹਾਂ ਆਖਿਆ ਚੰਗਾ ਹੈ।
ਅਹਬਾਰ 26:3
“ਜੇ ਤੁਸੀਂ ਮੇਰੇ ਕਾਨੂੰਨਾਂ ਨੂੰ ਚੇਤੇ ਕਰਕੇ ਅਤੇ ਉਨ੍ਹਾਂ ਦੀ ਪਾਲਣਾ ਕਰਕੇ, ਮੇਰੀਆਂ ਹਿਦਾਇਤਾਂ ਅਨੁਸਾਰ ਰਹੋਂਗੇ,