2 Thessalonians 1:6
ਪਰਮੇਸ਼ੁਰ ਉਹੀ ਕਰੇਗਾ ਜੋ ਸਹੀ ਹੈ ਉਹ ਉਨ੍ਹਾਂ ਲੋਕਾਂ ਨੂੰ ਤਕਲੀਫ਼ਾਂ ਦੇਵੇਗਾ ਜਿਹੜੇ ਤੁਹਾਨੂੰ ਤਕਲੀਫ਼ਾਂ ਦਿੰਦੇ ਹਨ।
2 Thessalonians 1:6 in Other Translations
King James Version (KJV)
Seeing it is a righteous thing with God to recompense tribulation to them that trouble you;
American Standard Version (ASV)
if so be that it is righteous thing with God to recompense affliction to them that afflict you,
Bible in Basic English (BBE)
For it is an act of righteousness on God's part to give trouble as their reward to those who are troubling you,
Darby English Bible (DBY)
if at least [it is a] righteous thing with God to render tribulation to those that trouble you,
World English Bible (WEB)
Since it is a righteous thing with God to repay affliction to those who afflict you,
Young's Literal Translation (YLT)
since `it is' a righteous thing with God to give back to those troubling you -- trouble,
| Seeing | εἴπερ | eiper | EE-pare |
| it is a righteous thing | δίκαιον | dikaion | THEE-kay-one |
| with | παρὰ | para | pa-RA |
| God | θεῷ | theō | thay-OH |
| recompense to | ἀνταποδοῦναι | antapodounai | an-ta-poh-THOO-nay |
| tribulation | τοῖς | tois | toos |
| θλίβουσιν | thlibousin | THLEE-voo-seen | |
| to them that trouble | ὑμᾶς | hymas | yoo-MAHS |
| you; | θλῖψιν | thlipsin | THLEE-pseen |
Cross Reference
ਪਰਕਾਸ਼ ਦੀ ਪੋਥੀ 6:10
ਇਹ ਰੂਹਾਂ ਉੱਚੀ ਅਵਾਜ਼ ਵਿੱਚ ਚੀਕੀਆਂ, “ਪਵਿੱਤਰ ਅਤੇ ਸੱਚੇ ਪ੍ਰਭੂ, ਤੇਰੇ ਲਈ ਧਰਤੀ ਦੇ ਲੋਕਾਂ ਦਾ ਨਿਆਂ ਕਰਨਾ ਹੋਵੇ ਤਾਂ ਕਿੰਨਾ ਚਿਰ ਲੱਗੇਗਾ ਤੇਰੇ ਲਈ ਉਨ੍ਹਾਂ ਲੋਕਾਂ ਨੂੰ ਸਾਨੂੰ ਮਾਰਨ ਲਈ ਸਜ਼ਾ ਦੇਣ ਲਈ ਹੋਰ ਕਿੰਨਾ ਸਮਾਂ ਲੱਗੇਗਾ?”
ਅਸਤਸਨਾ 32:41
ਮੈਂ ਆਪਣੀ ਤਲਵਾਰ ਤੇਜ਼ ਕਰਾਂਗਾ ਅਤੇ ਮੈਂ ਇਸ ਨੂੰ ਬਦਲਾ ਲੈਣ ਲਈ ਆਪਣੇ ਦੁਸ਼ਮਣਾ ਖਿਲਾਫ਼ ਵਰਤਾਂਗਾ। ਮੈਂ ਉਨ੍ਹਾਂ ਨੂੰ ਸਜ਼ਾ ਦੇਵਾਂਗਾ, ਜਿਸ ਦੇ ਉਹ ਅਧਿਕਾਰੀ ਹਨ।
ਪਰਕਾਸ਼ ਦੀ ਪੋਥੀ 19:2
ਨਿਆਂ ਉਸ ਦੇ ਹਨ ਸੱਚੇ ਤੇ ਸਹੀ। ਸਾਡੇ ਪਰਮੇਸ਼ੁਰ ਨੇ ਉਸ ਮਹਾਨ ਵੇਸ਼ਵਾ ਨੂੰ ਸਜ਼ਾ ਦਿੱਤੀ ਜਿਸਨੇ ਆਪਣੇ ਜਿਨਸੀ ਪਾਪਾਂ ਨਾਲ ਧਰਤੀ ਨੂੰ ਪਲੀਤ ਕਰ ਦਿੱਤਾ। ਪਰਮੇਸ਼ੁਰ ਨੇ ਵੇਸ਼ਵਾ ਨੂੰ ਦੰਡ ਦੇਕੇ ਆਪਣੇ ਸੇਵਕਾਂ ਦੀ ਮੌਤ ਦਾ ਬਦਲਾ ਲੈ ਲਿਆ।”
ਪਰਕਾਸ਼ ਦੀ ਪੋਥੀ 18:24
ਬੇਬੀਲੋਨ ਨਬੀਆਂ ਨੂੰ ਅਤੇ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਨੂੰ ਅਤੇ ਉਨ੍ਹਾਂ ਸਾਰਿਆਂ ਨੂੰ ਮਾਰਨ ਦਾ ਦੋਸ਼ੀ ਹੈ ਜਿਹੜੇ ਧਰਤੀ ਤੇ ਮਾਰੇ ਗਏ ਹਨ।”
ਪਰਕਾਸ਼ ਦੀ ਪੋਥੀ 18:20
ਹੇ ਸਵਰਗ ਖੁਸ਼ ਹੋ ਇਸ ਕਾਰਣ। ਖੁਸ਼ ਹੋਏ ਪਰਮੇਸ਼ੁਰ ਦੇ ਪਵਿੱਤਰ ਲੋਕੋ, ਰਸੂਲੋ ਅਤੇ ਨਬੀਓ। ਪਰਮੇਸ਼ੁਰ ਨੇ ਸਜ਼ਾ ਦਿੱਤੀ ਹੈ ਉਸ ਨੂੰ ਉਨ੍ਹਾਂ ਗੱਲਾਂ ਦੀ ਜਿਹੜੀਆਂ ਕੀਤੀਆਂ ਉਸ ਨੇ ਤੁਹਾਡੇ ਨਾਲ।’”
ਪਰਕਾਸ਼ ਦੀ ਪੋਥੀ 16:5
ਫ਼ੇਰ ਮੈਂ ਪਾਣੀਆਂ ਦੇ ਦੂਤ ਨੂੰ ਆਖਦਿਆਂ ਸੁਣਿਆ: “ਤੂੰ ਹੀ ਹੈਂ ਜੋ ਮੌਜੂਦ ਹੈ, ਅਤੇ ਮੌਜੂਦ ਸੀ। ਤੂੰ ਹੀ ਪਵਿੱਤਰ ਹੈਂ। ਤੂੰ ਇੰਨਾ ਨਿਆਂ ਵਿੱਚ ਉਚਿਤ ਹੈਂ ਜਿਹੜੇ ਤੂੰ ਬਣਾਏ ਹਨ।
ਪਰਕਾਸ਼ ਦੀ ਪੋਥੀ 15:4
ਹੇ ਪ੍ਰਭੂ ਸਾਰੇ ਲੋਕ ਤੈਥੋਂ ਡਰਨਗੇ। ਸਾਰੇ ਲੋਕ ਤੇਰੇ ਨਾਮ ਦੀ ਉਸਤਤਿ ਕਰਨਗੇ। ਸਿਰਫ਼ ਤੂੰ ਹੀ ਪਵਿੱਤਰ ਹੈਂ। ਸਾਰੀਆਂ ਕੌਮਾਂ ਆਉਣਗੀਆਂ ਅਤੇ ਉਪਾਸਨਾ ਕਰਨਗੀਆਂ, ਕਿਉਂਕਿ ਇਹ ਸਪੱਸ਼ਟ ਹੈ ਕਿ ਤੂੰ ਹੀ ਉਹ ਗੱਲਾਂ ਕਰਦਾ ਹੈਂ, ਜਿਹੜੀਆਂ ਸਹੀ ਹਨ।”
ਪਰਕਾਸ਼ ਦੀ ਪੋਥੀ 11:18
ਦੁਨੀਆਂ ਦੇ ਲੋਕ ਗੁੱਸੇ ਵਿੱਚ ਸਨ; ਪਰ ਹੁਣ ਸਮਾਂ ਹੈ ਤੇਰੇ ਗੁੱਸੇ ਦਾ। ਹੁਣ ਸਮਾਂ ਹੈ ਮਰੇ ਹੋਏ ਲੋਕਾਂ ਬਾਰੇ ਨਿਆਂ ਕਰਨ ਦਾ। ਇਹ ਸਮਾਂ ਨਬੀਆਂ ਤੇਰੇ ਸੇਵਕਾਂ ਨੂੰ ਫ਼ਲ ਪ੍ਰਦਾਨ ਕਰਨ ਦਾ ਹੈ। ਤੇਰੇ ਪਵਿੱਤਰ ਲੋਕਾਂ ਨੂੰ, ਵੱਡੇ ਅਤੇ ਛੋਟਿਆਂ ਨੂੰ ਫ਼ਲ ਦੇਣ ਦਾ ਸਮਾਂ ਹੈ ਜੋ ਤੈਨੂੰ ਸਤਿਕਾਰਦੇ ਹਨ। ਇਹੀ ਉਨ੍ਹਾਂ ਲੋਕਾਂ ਨੂੰ ਤਬਾਹ ਕਰਨ ਦਾ ਸਮਾਂ ਹੈ ਜਿਹੜੇ ਧਰਤੀ ਨੂੰ ਤਬਾਹ ਕਰਦੇ ਹਨ।”
ਕੁਲੁੱਸੀਆਂ 3:25
ਯਾਦ ਰੱਖੋ ਕਿ ਜਿਹੜਾ ਵਿਅਕਤੀ ਗਲਤ ਕੰਮ ਕਰਦਾ ਹੈ ਉਸ ਨੂੰ ਉਸਦੀ ਗਲਤੀ ਦੀ ਸਜ਼ਾ ਮਿਲੇਗੀ। ਅਤੇ ਪ੍ਰਭੂ ਹਰ ਵਿਅਕਤੀ ਨਾਲ ਇੱਕੋ ਜਿਹਾ ਸਲੂਕ ਕਰਦਾ ਹੈ।
ਜ਼ਿਕਰ ਯਾਹ 2:8
ਕਿਉਂ ਕਿ ਤੁਹਾਨੂੰ ਦੁੱਖ ਦੇਣਾ ਪਰਮੇਸ਼ੁਰ ਦੀ ਅੱਖ ਦੀ ਕਾਕੀ ’ਚ ਚੁਭਣ ਵਾਂਗ ਹੈ।
ਯਸਈਆਹ 49:26
ਉਨ੍ਹਾਂ ਲੋਕਾਂ ਤੁਹਾਨੂੰ ਦੁੱਖ ਦਿੱਤਾ ਸੀ। ਪਰ ਮੈਂ ਉਨ੍ਹਾਂ ਲੋਕਾਂ ਨੂੰ ਆਪਣੇ ਹੀ ਜਿਸਮ ਖਾਣ ਤੇ ਮਜ਼ਬੂਰ ਕਰ ਦਿਆਂਗਾ। ਉਨ੍ਹਾਂ ਦਾ ਆਪਣਾ ਹੀ ਖੂਨ ਮੈਅ ਹੋਵੇਗਾ, ਜਿਹੜੀ ਉਨ੍ਹਾਂ ਨੂੰ ਬਦਮਸਤ ਕਰਦੀ ਹੈ। ਫ਼ੇਰ ਹਰ ਬੰਦਾ ਜਾਣ ਜਾਵੇਗਾ ਕਿ ਯਹੋਵਾਹ ਨੇ ਤੁਹਾਨੂੰ ਬਚਾਇਆ। ਸਾਰੇ ਹੀ ਬੰਦੇ ਜਾਣ ਲੈਣਗੇ ਕਿ ਤੁਹਾਨੂੰ ਯਾਕੂਬ ਦੇ ਸ਼ਕਤੀਸ਼ਾਲੀ ਪੁਰੱਖ ਨੇ ਬਚਾਇਆ।”
ਜ਼ਬੂਰ 94:20
ਹੇ ਪਰਮੇਸ਼ੁਰ, ਤੁਸੀਂ ਭ੍ਰਿਸ਼ਟ ਨਿਆਕਾਰਾਂ ਦੀ ਸਹਾਇਤਾ ਨਹੀਂ ਕਰਦੇ। ਉਹ ਮੰਦੇ ਨਿਆਂਕਾਰ ਲੋਕਾਂ ਦਾ ਜੀਣਾ ਦੁਭਰ ਕਰਨ ਲਈ ਕਾਨੂੰਨ ਦਾ ਇਸਤੇਮਾਲ ਕਰਦੇ ਹਨ।
ਜ਼ਬੂਰ 79:10
ਸਾਨੂੰ ਹੋਰਾਂ ਕੌਮਾਂ ਨੂੰ ਨਾ ਕਹਿਣ ਦਿਉ, “ਤੁਹਾਡਾ ਪਰਮੇਸ਼ੁਰ ਕਿੱਥੇ ਹੈ? ਕੀ ਉਹ ਤੁਹਾਡੀ ਸਹਾਇਤਾ ਨਹੀਂ ਕਰ ਸੱਕਦਾ?” ਹੇ ਪਰਮੇਸ਼ੁਰ, ਉਨ੍ਹਾਂ ਲੋਕਾਂ ਨੂੰ ਦੰਡ ਦਿਉ ਤਾਂ ਜੋ ਅਸੀਂ ਵੇਖ ਸੱਕੀਏ। ਉਨ੍ਹਾਂ ਨੂੰ ਆਪਣੇ ਸੇਵਕਾਂ ਨੂੰ ਮਾਰਨ ਦਾ ਦੰਡ ਦਿਉ।
ਜ਼ਬੂਰ 74:22
ਹੇ ਪਰਮੇਸ਼ੁਰ ਉੱਠੋ ਅਤੇ ਜੰਗ ਕਰੋ। ਯਾਦ ਕਰੋ ਉਨ੍ਹਾਂ ਮੂਰੱਖਾਂ ਨੇ ਤੁਹਾਨੂੰ ਵੰਗਾਰਿਆ ਸੀ।
ਖ਼ਰੋਜ 23:22
ਤੁਹਾਨੂੰ ਉਸਦੀ ਹਰ ਗੱਲ ਮੰਨਣੀ ਚਾਹੀਦੀ ਹੈ। ਤੁਹਾਨੂੰ ਹਰ ਉਹ ਗੱਲ ਕਰਨੀ ਚਾਹੀਦੀ ਹੈ ਜੋ ਮੈਂ ਤੁਹਾਨੂੰ ਆਖਦਾ ਹਾਂ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਮੈਂ ਤੁਹਾਡੇ ਅੰਗ ਸੰਗ ਹੋਵਾਂਗਾ। ਮੈਂ ਤੁਹਾਡੇ ਸਾਰੇ ਦੁਸ਼ਮਣਾਂ ਦੇ ਵਿਰੁੱਧ ਹੋਵਾਂਗਾ। ਅਤੇ ਮੈਂ ਹਰ ਉਸ ਬੰਦੇ ਦਾ ਦੁਸ਼ਮਣ ਹੇਵਾਂਗਾ ਜਿਹੜਾ ਤੁਹਾਡੇ ਵਿਰੁੱਧ ਹੋਵੇਗਾ।”