Daniel 2:48
ਫ਼ੇਰ ਰਾਜੇ ਨੇ ਦਾਨੀਏਲ ਨੂੰ ਆਪਣੇ ਰਾਜ ਵਿੱਚ ਇੱਕ ਬਹੁਤ ਮਹੱਤਵਪੂਰਣ ਕੰਮ ਸੌਂਪਿਆ। ਅਤੇ ਰਾਜੇ ਨੇ ਦਾਨੀਏਲ ਨੂੰ ਬਹੁਤ ਸਾਰੀਆਂ ਮਹਿੰਗੀਆਂ ਸੁਗਾਤਾਂ ਦਿੱਤੀਆਂ। ਨਬੂਕਦਨੱਸਰ ਨੇ ਦਾਨੀਏਲ ਨੂੰ ਬਾਬਲ ਦੇ ਪੂਰੇ ਸੂਬੇ ਦਾ ਹਾਕਮ ਬਣਾ ਦਿੱਤਾ। ਅਤੇ ਉਸ ਨੇ ਦਾਨੀਏਲ ਨੂੰ ਬਾਬਲ ਦੇ ਸਾਰੇ ਸਿਆਣੇ ਬੰਦਿਆਂ ਦਾ ਅਧਿਕਾਰੀ ਬਣਾ ਦਿੱਤਾ।
Daniel 2:48 in Other Translations
King James Version (KJV)
Then the king made Daniel a great man, and gave him many great gifts, and made him ruler over the whole province of Babylon, and chief of the governors over all the wise men of Babylon.
American Standard Version (ASV)
Then the king made Daniel great, and gave him many great gifts, and made him to rule over the whole province of Babylon, and to be chief governor over all the wise men of Babylon.
Bible in Basic English (BBE)
Then the king made Daniel great, and gave him offerings in great number, and made him ruler over all the land of Babylon, and chief over all the wise men of Babylon.
Darby English Bible (DBY)
Then the king made Daniel great, and gave him many great gifts, and made him ruler over the whole province of Babylon, and chief of the governors over all the wise men of Babylon.
World English Bible (WEB)
Then the king made Daniel great, and gave him many great gifts, and made him to rule over the whole province of Babylon, and to be chief governor over all the wise men of Babylon.
Young's Literal Translation (YLT)
Then the king hath made Daniel great, and many great gifts he hath given to him, and hath caused him to rule over all the province of Babylon, and chief of the perfects over all the wise men of Babylon.
| Then | אֱדַ֨יִן | ʾĕdayin | ay-DA-yeen |
| the king | מַלְכָּ֜א | malkāʾ | mahl-KA |
| made man, | לְדָנִיֵּ֣אל | lĕdāniyyēl | leh-da-nee-YALE |
| Daniel | רַבִּ֗י | rabbî | ra-BEE |
| gave and great a | וּמַתְּנָ֨ן | ûmattĕnān | oo-ma-teh-NAHN |
| him many | רַבְרְבָ֤ן | rabrĕbān | rahv-reh-VAHN |
| great | שַׂגִּיאָן֙ | śaggîʾān | sa-ɡee-AN |
| gifts, | יְהַב | yĕhab | yeh-HAHV |
| and made him ruler | לֵ֔הּ | lēh | lay |
| over | וְהַ֨שְׁלְטֵ֔הּ | wĕhašlĕṭēh | veh-HAHSH-leh-TAY |
| the whole | עַ֖ל | ʿal | al |
| province | כָּל | kāl | kahl |
| of Babylon, | מְדִינַ֣ת | mĕdînat | meh-dee-NAHT |
| and chief | בָּבֶ֑ל | bābel | ba-VEL |
| governors the of | וְרַ֨ב | wĕrab | veh-RAHV |
| over | סִגְנִ֔ין | signîn | seeɡ-NEEN |
| all | עַ֖ל | ʿal | al |
| the wise | כָּל | kāl | kahl |
| men of Babylon. | חַכִּימֵ֥י | ḥakkîmê | ha-kee-MAY |
| בָבֶֽל׃ | bābel | va-VEL |
Cross Reference
ਦਾਨੀ ਐਲ 2:6
ਪਰ ਜੇ ਤੁਸੀਂ ਮੇਰਾ ਸੁਪਨਾ ਮੈਨੂੰ ਦੱਸ ਦਿਓਁਗੇ ਅਤੇ ਉਸ ਦੇ ਅਰਬਾ ਦੀ ਵਿਆਖਿਆ ਕਰ ਦਿਉਗੇ ਤਾਂ ਮੈਂ ਤੁਹਾਨੂੰ ਇਨਾਮ ਭੇਟਾਂ ਅਤੇ ਇੱਜ਼ਤ ਬਖਸ਼ਾਂਗਾ। ਇਸ ਲਈ ਮੈਨੂੰ ਮੇਰੇ ਸੁਪਨੇ ਬਾਰੇ ਦੱਸੋ ਅਤੇ ਇਹ ਵੀ ਦੱਸੋ ਕਿ ਉਸਦਾ ਕੀ ਅਰਬ ਹੈ।”
ਦਾਨੀ ਐਲ 5:11
ਤੇਰੇੇ ਰਾਜ ਅੰਦਰ ਇੱਕ ਬੰਦਾ ਹੈ ਜਿਸਦੇ ਅੰਦਰ ਪਵਿੱਤਰ ਦੇਵਤਿਆਂ ਦਾ ਆਤਮਾ ਵਸਦਾ ਹੈ। ਤੇਰੇ ਪਿਤਾ ਦੇ ਰਾਜ ਵੇਲੇ ਇਸ ਬੰਦੇ ਨੇ ਦਰਸਾ ਦਿੱਤਾ ਸੀ ਕਿ ਉਹ ਗੁਝ੍ਝੇ ਭੇਤ ਸਮਝ ਸੱਕਦਾ ਹੈ। ਉਸ ਨੇ ਦਰਸਾ ਦਿੱਤਾ ਸੀ ਕਿ ਉਹ ਬਹੁਤ ਚਤੁਰ ਅਤੇ ਸਿਆਣਾ ਹੈ। ਉਸ ਨੇ ਦਰਸਾ ਦਿੱਤਾ ਸੀ ਕਿ ਇਨ੍ਹਾਂ ਗੱਲਾਂ ਵਿੱਚ ਉਹ ਦੇਵਤਿਆਂ ਦੇ ਸਮਾਨ ਹੈ। ਤੇਰੇ ਪਿਤਾ, ਰਾਜੇ ਨਬੂਕਦਨੱਸਰ ਨੇ ਇਸ ਬੰਦੇ ਨੂੰ ਆਪਣੇ ਸਾਰੇ ਸਿਅਣਿਆਂ ਦਾ ਮੁਖੀ ਬਣਾ ਦਿੱਤਾ ਸੀ। ਉਹ ਸਾਰੇ ਜਾਦੂਗਰਾਂ ਅਤੇ ਕਸਦੀਆਂ ਉੱਤੇ ਹਕੂਮਤ ਕਰਦਾ ਸੀ।
ਦਾਨੀ ਐਲ 4:9
ਮ੍ਮੈਂ ਆਖਿਆ, “ਬੇਲਟਸ਼ੱਸ਼ਰ ਤੂੰ ਜਾਦੂਗਰਾਂ ਵਿੱਚੋਂ ਸਭ ਤੋਂ ਮਹੱਤਵਪੂਰਣ ਬੰਦਾ ਹੈਂ। ਮੈਂ ਜਾਣਦਾ ਹਾਂ ਕਿ ਤੇਰੇ ਅੰਦਰ ਪਵਿੱਤਰ ਦੇਵਤਿਆਂ ਦਾ ਆਤਮਾ ਹੈ। ਮੈਂ ਜਾਣਦਾ ਹਾਂ ਕਿ ਕੋਈ ਵੀ ਅਜਿਹਾ ਭੇਤ ਨਹੀਂ ਹੈ ਜਿਸ ਨੂੰ ਸਮਝਣਾ ਤੇਰੇ ਲਈ ਔਖਾ ਹੋਵੇ। ਮੈਨੂੰ ਜੋ ਸੁਪਨਾ ਆਇਆ ਉਹ ਇਹ ਸੀ। ਇਸਦਾ ਅਰਬ ਮੈਨੂੰ ਦੱਸ।
ਦਾਨੀ ਐਲ 5:29
ਫ਼ੇਰ ਬੇਲਸ਼ੱਸਰ ਨੇ ਹੁਕਮ ਦਿੱਤਾ ਕਿ ਦਾਨੀਏਲ ਨੂੰ ਕਿਰਮਚੀ ਦੇ ਵਸਤਰ ਪਹਿਨਾੇ ਜਾਣ। ਇਹ ਸੋਨੇ ਦਾ ਹਾਰ ਉਸ ਦੇ ਗਲੇ ਵਿੱਚ ਪਾਇਆ ਗਿਅ, ਅਤੇ ਉਸ ਨੂੰ ਰਾਜ ਦਾ ਤੀਸਰਾ ਸਰਵੁਚ੍ਚ ਹਾਕਮ ਐਲਾਨਿਆ ਗਿਆ।
ਦਾਨੀ ਐਲ 5:16
ਮੈਂ ਤੇਰੇ ਬਾਰੇ ਸੁਣਿਆ ਹੈ। ਮੈਂ ਸੁਣਿਆ ਹੈ ਕਿ ਤੂੰ ਗੱਲਾਂ ਦੇ ਅਰਬ ਸਮਝਾ ਸੱਕਦਾ ਹੈਂ ਅਤੇ ਤੂੰ ਬਹੁਤ ਔਖੇ ਮਸਲੇ ਹੱਲ ਕਰ ਸੱਕਦਾ ਹੈਂ। ਜੇ ਤੂੰ ਕੰਧ ਉੱਤੇ ਲਿਖੀ ਹੋਈ ਇਸ ਲਿਖਤ ਨੂੰ ਪੜ੍ਹ ਸੱਕੇਁ, ਅਤੇ ਮੈਨੂੰ ਇਸਦਾ ਅਰਬ ਸਮਝਾ ਸੱਕੇਁ, ਤਾਂ ਮੈਂ ਤੇਰੇ ਲਈ ਇਹ ਕੁਝ ਕਰਾਂਗਾ: ਮੈਂ ਤੈਨੂੰ ਕਿਰਮਚੀ ਵਸਤਰ ਦਿਆਂਗਾ ਅਤੇ ਤੇਰੇ ਗਲ ਵਿੱਚ ਸੋਨੇ ਦਾ ਹਾਰ ਪਾਵਾਂਗਾ। ਫ਼ੇਰ ਤੂੰ ਰਾਜ ਦਾ ਤੀਸਰਾ ਸਭ ਤੋਂ ਉੱਚਾ ਹਾਕਮ ਬਣ ਜਾਵੇਂਗਾ।”
ਪੈਦਾਇਸ਼ 41:39
ਇਸ ਲਈ ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, “ਪਰਮੇਸ਼ੁਰ ਨੇ ਤੈਨੂੰ ਇਹ ਚੀਜ਼ਾਂ ਦਿਖਾਈਆਂ, ਇਸ ਲਈ ਤੂੰ ਹੀ ਸਭ ਤੋਂ ਸਿਆਣਾ ਬੰਦਾ ਹੋਵੇਂਗਾ।
ਦਾਨੀ ਐਲ 6:1
ਦਾਨੀਏਲ ਅਤੇ ਸ਼ੇਰ ਦਾਰਾ ਮਾਦੀ ਨੇ ਸੋਚਿਆ ਕਿ ਆਪਣੇ ਸਾਰੇ ਰਾਜ ਉੱਤੇ ਹਕੂਮਤ ਕਰਨ ਲਈ 120 ਉਪਸ਼ਾਸਕਾਂ ਨੂੰ ਚੁਣਨਾ ਚੰਗਾ ਹੋਵੇਗਾ।
ਦਾਨੀ ਐਲ 3:30
ਫ਼ੇਰ ਰਾਜੇ ਨੇ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਨੂੰ ਬਾਬਲ ਦੇ ਸੂਬੇ ਵਿੱਚ ਤਰਕੀ ਦੇ ਦਿੱਤੀ।
ਦਾਨੀ ਐਲ 3:12
ਰਾਜਨ, ਇੱਥੇ ਕੁਝ ਯਹੂਦੀ ਹਨ ਜਿਨ੍ਹਾਂ ਨੇ ਤੁਹਾਡੇ ਹੁਕਮ ਵੱਲ ਕੋਈ ਧਿਆਨ ਨਹੀਂ ਦਿੱਤਾ। ਤੁਸੀਂ ਉਨ੍ਹਾਂ ਯਹੂਦੀਆਂ ਨੂੰ ਬਾਬਲ ਦੇ ਸੂਫ਼ੇ ਦੇ ਮਹੱਤਵਪੂਰਣ ਅਧਿਕਾਰੀ ਬਣਾ ਦਿੱਤਾ। ਉਨ੍ਹਾਂ ਦੇ ਨਾਮ ਹੈ ਸ਼ਦਰਕ, ਮੇਸ਼ਕ ਅਤੇ ਅਬਦ-ਨਗ,ੋ ਅਤੇ ਉਹ ਤੁਹਾਡੇ ਦੇਵਤਿਆਂ ਦੀ ਉਪਾਸਨਾ ਨਹੀਂ ਕਰਦੇ। ਅਤੇ ਉਨ੍ਹਾਂ ਨੇ ਤੁਹਾਡੇ ਸਥਾਪਿਤ ਕੀਤੇ ਹੋਏ ਬੁੱਤ ਅੱਗੇ ਝੁਕ ਕੇ ਉਸਦੀ ਉਪਾਸਨਾ ਨਹੀਂ ਕੀਤੀ।”
ਦਾਨੀ ਐਲ 3:1
ਸੋਨੇ ਦਾ ਬੁੱਤ ਅਤੇ ਮਘਦੀ ਭਠ੍ਠੀ ਰਾਜੇ ਨਬੂਕਦਨੱਸਰ ਨੇ ਇੱਕ ਸੋਨੇ ਦਾ ਬੁੱਤ ਬਣਵਾਇਆ। ਉਹ ਬੁੱਤ ਸੱਠ ਕਿਊਬਿਟ ਉੱਚਾ ਅਤੇ 6 ਹੱਥ ਚੌੜਾ ਸੀ। ਫ਼ੇਰ ਉਸ ਨੇ ਉਸ ਬੁੱਤ ਨੂੰ ਬਾਬਲ ਸੂਬੇ ਵਿੱਚ, ਦੂਰਾ ਦੀ ਵਾਦੀ ਵਿੱਚ, ਸਥਾਪਿਤ ਕਰ ਦਿੱਤਾ।
ਯਰਮਿਆਹ 5:5
ਇਸ ਲਈ ਮੈਂ ਯਹੂਦਾਹ ਦੇ ਆਗੂਆਂ ਕੋਲ ਜਾਵਾਂਗਾ। ਮੈਂ ਉਨ੍ਹਾਂ ਨਾਲ ਗੱਲ ਕਰਾਂਗਾ। ਅਵੱਸ਼ ਹੀ, ਆਗੂ ਯਹੋਵਾਹ ਦੇ ਮਾਰਗ ਬਾਰੇ ਜਾਣਦੇ ਹਨ। ਮੈਨੂੰ ਪੱਕ ਹੈ ਕਿ ਉਹ ਪਰਮੇਸ਼ੁਰ ਦੇ ਨੇਮ ਬਾਰੇ ਜਾਣਦੇ ਨੇ।” ਪਰ ਸਾਰੇ ਹੀ ਆਗੂ ਯਹੋਵਾਹ ਦੀ ਸੇਵਾ ਤੋਂ ਦੂਰ ਹੋ ਜਾਣ ਲਈ ਇਕੱਠੇ ਹੋ ਗਏ ਸਨ।
ਅੱਯੂਬ 1:3
ਅੱਯੂਬ 7,000 ਭੇਡਾਂ, 3,000 ਊਠਾਂ, 1,000 ਬਲਦਾਂ ਅਤੇ 500 ਗਧਿਆਂ ਦਾ ਮਾਲਕ ਸੀ। ਉਸ ਦੇ ਬਹੁਤ ਸਾਰੇ ਨੌਕਰ ਸਨ ਅਤੇ ਉਹ ਪੂਰਬ ਦਾ ਸਭ ਤੋਂ ਅਮੀਰ ਅਤੇ ਬਹੁਤ ਹੀ ਪ੍ਰਭਾਵਸ਼ਾਲੀ ਆਦਮੀ ਸੀ।
੨ ਸਲਾਤੀਨ 5:1
ਨਅਮਾਨ ਦਾ ਕਸ਼ਟ ਨਅਮਾਨ ਅਰਾਮ ਦੇ ਰਾਜ ਦੀ ਸੈਨਾ ਦਾ ਸੈਨਾਪਤੀ ਸੀ ਅਤੇ ਉਹ ਆਪਣੇ ਰਾਜਾ ਦਾ ਬੜਾ ਮਹੱਤਵਪੂਰਣ ਆਦਮੀ ਸੀ ਉਸਦਾ ਆਦਰ-ਮਾਨ ਉੱਥੇ ਬਹੁਤ ਸੀ ਕਿਉਂ ਕਿ ਉਸ ਦੇ ਰਾਹੀਂ ਯਹੋਵਾਹ ਨੇ ਅਰਾਮ ਨੂੰ ਜਿੱਤ ਦਿੱਤੀ ਸੀ। ਉਹ ਬੜਾ ਵੀਰ-ਯੋਧਾ ਮਨੁੱਖ ਸੀ ਪਰ ਉਹ ਕੋੜ੍ਹ ਦੇ ਰੋਗ ਤੋਂ ਬੜਾ ਦੁੱਖੀ ਸੀ।
੨ ਸਮੋਈਲ 19:32
ਬਰਜ਼ਿੱਲਈ ਬੜਾ ਬੁੱਢਾ, 80 ਵਰ੍ਹਿਆਂ ਦਾ ਬਜ਼ੁਰਗ ਸੀ। ਉਸ ਨੇ ਪਾਤਸ਼ਾਹ ਨੂੰ ਜਦੋਂ ਉਹ ਮਹਨਇਮ ਵਿੱਚ ਪਿਆ ਸੀ ਤਾਂ ਰਸਤ-ਪਾਣੀ ਪਹੁੰਚਾਇਆ ਸੀ ਕਿਉਂ ਕਿ ਉਹ ਬੜਾ ਅਮੀਰ ਆਦਮੀ ਸੀ।
੧ ਸਮੋਈਲ 25:2
ਮਾਓਨ ਵਿੱਚ ਇੱਕ ਬੜਾ ਹੀ ਅਮੀਰ ਆਦਮੀ ਰਹਿੰਦਾ ਸੀ। ਉਸ ਕੋਲ 3,000 ਭੇਡਾਂ ਅਤੇ 1,000 ਬੱਕਰੀਆਂ ਸਨ। ਉਹ ਮਨੁੱਖ ਕਰਮਲ ਵਿੱਚ ਕਿਸੇ ਕਾਰੋਬਾਰ ਦੇ ਸਿਲਸਿਲੇ ਵਿੱਚ ਸੀ।
੧ ਸਮੋਈਲ 17:25
ਉਨ੍ਹਾਂ ਵਿੱਚੋਂ ਇੱਕ ਇਸਰਾਏਲੀ ਮਨੁੱਖ ਨੇ ਕਿਹਾ, “ਤੁਸੀਂ ਇਸ ਮਨੁੱਖ ਵੱਲ ਵੇਖਿਆ ਹੈ ਜੋ ਹੁਣ ਨਿਕਲਿਆ ਹੈ। ਉਸ ਵੱਲ ਵੇਖੋ ਜ਼ਰਾ। ਸੱਚਮੁੱਚ ਇਹ ਤਾਂ ਇਸਰਾਏਲ ਨੂੰ ਸ਼ਰਮਿੰਦਾ ਕਰਨ ਹੀ ਆਇਆ ਹੈ ਅਤੇ ਇਉਂ ਹੋਵੇਗਾ ਕਿ ਜਿਹੜਾ ਉਸ ਨੂੰ ਮਾਰੇਗਾ ਤਾਂ ਸ਼ਾਊਲ ਪਾਤਸ਼ਾਹ ਉਸ ਨੂੰ ਮਾਲ ਨਾਲ ਧਨਵਾਨ ਕਰੇਗਾ। ਅਤੇ ਸ਼ਾਊਲ ਆਪਣੀ ਧੀ ਦਾ ਵਿਆਹ ਉਸ ਆਦਮੀ ਨਾਲ ਕਰੇਗਾ ਜੋ ਇਸ ਗੋਲਿਆਥ ਨੂੰ ਮਾਰ ਸੁੱਟੇਗਾ। ਅਤੇ ਉਸ ਦੇ ਪਿਉ ਦੇ ਟੱਬਰ ਨੂੰ ਇਸਰਾਏਲ ਦੇ ਵਿੱਚ ਆਜ਼ਾਦ ਕਰੇਗਾ।”
ਗਿਣਤੀ 24:11
ਹੁਣ ਇੱਥੋਂ ਚੱਲਾ ਜਾ ਅਤੇ ਘਰ ਪਰਤ ਜਾ। ਮੈਂ ਤੈਨੂੰ ਆਖਿਆ ਸੀ ਕਿ ਮੈਂ ਤੈਨੂੰ ਬਹੁਤ ਚੰਗਾ ਇਨਾਮ ਦਿਆਂਗਾ। ਪਰ ਯਹੋਵਾਹ ਨੇ ਤੇਰੇ ਕੋਲੋਂ ਤੇਰਾ ਇਨਾਮ ਖੋਹ ਲਿਆ ਹੈ।”
ਗਿਣਤੀ 22:16
ਉਹ ਬਿਲਆਮ ਕੋਲ ਗਏ ਅਤੇ ਆਖਿਆ: “ਸਿੱਪੋਰ ਦਾ ਪੁੱਤਰ ਬਾਲਾਕ ਤੁਹਾਨੂੰ ਆਖਦਾ ਹੈ: ਕਿਰਪਾ ਕਰਕੇ ਕਿਸੇ ਵੀ ਕਾਰਣ ਮੇਰੇ ਕੋਲ ਆਉਣ ਤੋਂ ਇਨਕਾਰ ਨਾ ਕਰੋ।