Proverbs 24:30
ਮੈਂ ਇੱਕ ਆਲਸੀ ਬੰਦੇ ਦੇ ਖੇਤ ਰਾਹੀਂ, ਬਿਨਾਂ ਸੂਝ ਵਾਲੇ ਬੰਦੇ ਦੇ ਅੰਗੂਰਾਂ ਦੇ ਬਾਗ਼ ਰਾਹੀਂ ਲੰਘਿਆ।
Proverbs 24:30 in Other Translations
King James Version (KJV)
I went by the field of the slothful, and by the vineyard of the man void of understanding;
American Standard Version (ASV)
I went by the field of the sluggard, And by the vineyard of the man void of understanding;
Bible in Basic English (BBE)
I went by the field of the hater of work, and by the vine-garden of the man without sense;
Darby English Bible (DBY)
I went by the field of a sluggard, and by the vineyard of a man void of understanding;
World English Bible (WEB)
I went by the field of the sluggard, By the vineyard of the man void of understanding;
Young's Literal Translation (YLT)
Near the field of a slothful man I passed by, And near the vineyard of a man lacking heart.
| I went | עַל | ʿal | al |
| by | שְׂדֵ֣ה | śĕdē | seh-DAY |
| the field | אִישׁ | ʾîš | eesh |
| slothful, the of | עָצֵ֣ל | ʿāṣēl | ah-TSALE |
| עָבַ֑רְתִּי | ʿābartî | ah-VAHR-tee | |
| by and | וְעַל | wĕʿal | veh-AL |
| the vineyard | כֶּ֝֗רֶם | kerem | KEH-rem |
| of the man | אָדָ֥ם | ʾādām | ah-DAHM |
| void | חֲסַר | ḥăsar | huh-SAHR |
| of understanding; | לֵֽב׃ | lēb | lave |
Cross Reference
ਵਾਈਜ਼ 8:9
ਮੈਂ ਇਹ ਸਾਰੀਆਂ ਗੱਲਾਂ ਦੇਖੀਆਂ ਅਤੇ ਮੈਂ ਉਨ੍ਹਾਂ ਗੱਲਾਂ ਬਾਰੇ ਬਹੁਤ ਸੋਚਿਆ ਜਿਹੜੀਆਂ ਇਸ ਦੁਨੀਆਂ ਵਿੱਚ ਵਾਪਰਦੀਆਂ ਹਨ। ਅਤੇ ਕਿਵੇਂ ਇੱਕ ਵਿਅਕਤੀ ਹੋਰਨਾਂ ਤੇ ਸ਼ਾਸਨ ਕਰਦਾ ਅਤੇ ਉਨ੍ਹਾਂ ਨੂੰ ਕਸ਼ਟ ਦਿੰਦਾ।
ਅੱਯੂਬ 15:17
“ਅੱਯੂਬ ਮੇਰੀ ਗੱਲ ਸੁਣ ਤੇ ਮੈਂ ਤੈਨੂੰ ਇਹ ਸਮਝਾਵਾਂਗਾ। ਮੈਂ ਉਹ ਦੱਸਾਂਗਾ ਜੋ ਮੈਂ ਜਾਣਦਾ ਹਾਂ।
ਅੱਯੂਬ 5:27
“ਅੱਯੂਬ, ਅਸੀਂ ਇਨ੍ਹਾਂ ਗੱਲਾਂ ਦਾ ਅਧਿਐਨ ਕੀਤਾ ਅਤੇ ਅਸੀਂ ਜਾਣਦੇ ਹਾਂ ਕਿ ਇਹ ਸੱਚ ਹਨ। ਇਸ ਲਈ ਸਾਡੀ ਗੱਲ ਸੁਣ ਅਤੇ ਇਸਤੋਂ ਸਿੱਖ।”
ਅੱਯੂਬ 4:8
ਇਹੀ ਹੈ ਜੋ ਮੈਂ ਵੇਖਿਆ: ਉਹ ਜਿਹੜੇ ਬਦੀ ਵਾਹੁਂਦੇ ਹਨ ਅਤੇ ਦੁਸ਼ਟਤਾ ਬੀਜਦੇ ਹਨ, ਇਸ ਨੂੰ ਹੀ ਵਢ੍ਢਣਗੇ।
ਵਾਈਜ਼ 7:15
ਲੋਕ ਪੂਰੀ ਤਰ੍ਹਾਂ ਨੇਕ ਨਹੀਂ ਹੋ ਸੱਕਦੇ ਇਨ੍ਹਾਂ ਦੋਹਾਂ ਗੱਲਾਂ ਨੂੰ ਮੈਂ ਆਪਣੇ ਅਰਬਹੀਣ ਜੀਵਨ ਵਿੱਚ ਵੇਖਿਆ: ਇੱਕ ਸਿਆਣਾ ਵਿਅਕਤੀ ਆਪਣੀ ਧਰਮੀਅਤਾ ਕਾਰਣ ਖਤਮ ਹੋ ਜਾਂਦਾ। ਅਤੇ ਇੱਕ ਦੁਸ਼ਟ ਵਿਅਕਤੀ ਜਿਸਦੀ ਜਿਂਦਗੀ ਉਸਦੀ ਬਦੀ ਕਾਰਣ ਲਂਮੇਰੀ ਹੋ ਜਾਂਦੀ ਹੈ।
ਵਾਈਜ਼ 4:1
ਕੀ ਮਰਨਾ ਬਿਹਤਰ ਹੈ? ਇੱਕ ਵਾਰ ਫੇਰ, ਮੈਂ ਦੇਖਿਆ ਕਿ ਬਹੁਤ ਸਾਰੇ ਲੋਕ ਸਤਾਏ ਹੋਏ ਹਨ। ਮੈਂ ਉਨ੍ਹਾਂ ਦੇ ਹੰਝੂ ਦੇਖੇ ਅਤੇ ਮੈਂ ਦੇਖਿਆ ਕਿ ਇੱਥੇ ਉਨ੍ਹਾਂ ਨੂੰ ਰਾਹਤ ਦੇਣ ਵਾਲਾ ਕੋਈ ਨਹੀਂ ਸੀ। ਮੈਂ ਦੇਖਿਆ ਕਿ ਜ਼ਾਲਮ ਲੋਕਾਂ ਕੋਲ ਸਾਰੀ ਤਾਕਤ ਸੀ ਅਤੇ ਕੋਈ ਵੀ ਉਨ੍ਹਾਂ ਲੋਕਾਂ ਨੂੰ ਸੱਕੂਨ ਦੇਣ ਵਾਲਾ ਨਹੀਂ ਸੀ, ਜੋ ਉਨ੍ਹਾਂ ਦੁਆਰਾ ਸਤਾਏ ਜਾਂਦੇ ਸਨ।
ਅਮਸਾਲ 12:11
ਉਹ ਕਿਸਾਨ ਜਿਹੜਾ ਖੇਤੀ ਕਰਦਾ ਹੈ ਕਦੇ ਭੁੱਖਾ ਨਹੀਂ ਮਰੇਗਾ। ਪਰ ਜਿਹੜਾ ਬੰਦਾ ਫ਼ਜ਼ੂਲ ਵਿੱਚਾਰਾਂ ਦੇ ਪਿੱਛੇ ਭੱਜਦਾ ਹੈ ਉਸ ਨੂੰ ਸੂਝ ਦੀ ਕਮੀ ਹੁੰਦੀ ਹੈ।
ਅਮਸਾਲ 10:13
ਸਿਆਣਪ ਸਮਝਣ ਵਾਲੇ ਲੋਕਾਂ ਦੇ ਬੁਲ੍ਹਾਂ ਤੇ ਪਾਈ ਜਾਂਦੀ ਹੈ। ਪਰ ਜਿਸ ਵਿਅਕਤੀ ਨੂੰ ਸੂਝ ਦੀ ਕਮੀ ਹੈ ਉਸ ਨੂੰ ਮਾਰ ਦੀ ਜਰੂਰਤ ਹੈ।
ਅਮਸਾਲ 6:32
ਜਿਹੜਾ ਬੰਦਾ ਕਿਸੇ ਹੋਰ ਦੀ ਪਤਨੀ ਨਾਲ ਵਿਭਚਾਰ ਕਰਦਾ ਹੈ ਮੂਰਖ ਹੈ ਅਤੇ ਆਪਣੇ-ਆਪ ਨੂੰ ਤਬਾਹ ਕਰ ਲੈਂਦਾ ਹੈ।
ਅਮਸਾਲ 6:6
ਸੁਸਤ ਹੋਣ ਦੇ ਖਤਰੇ ਤੂੰ, ਸੁਸਤ ਬੰਦੇ, ਕੀੜੀ ਵੱਲ ਤੱਕ, ਵੇਖ ਇਹ ਕਿੰਝ ਵਰਤਾਰਾ ਕਰਦੀ ਹੈ, ਅਤੇ ਸਿਆਣੀ ਬਣਦੀ ਹੈ।
ਜ਼ਬੂਰ 107:42
ਨੇਕ ਆਦਮੀ ਇਹ ਗੱਲ ਵੇਖਦੇ ਹਨ ਅਤੇ ਉਹ ਪ੍ਰਸੰਨ ਹਨ। ਪਰ ਮੰਦੇ ਲੋਕੀ ਵੀ ਇਸ ਨੂੰ ਦੇਖਦੇ ਹਨ ਅਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਕੀ ਆਖਣ।
ਜ਼ਬੂਰ 37:25
ਮੈਂ ਜਵਾਨ ਸਾਂ ਅਤੇ ਹੁਣ ਬੁੱਢਾ ਹਾਂ ਅਤੇ ਮੈਂ ਕਦੇ ਵੀ ਪਰਮੇਸ਼ੁਰ ਨੂੰ ਨੇਕ ਬੰਦਿਆਂ ਦਾ ਸਾਥ ਛੱਡਦਿਆਂ ਨਹੀਂ ਦੇਖਿਆ। ਮੈਂ ਕਦੇ ਵੀ ਨੇਕ ਬੰਦਿਆਂ ਦੇ ਬੱਚਿਆਂ ਨੂੰ ਭੁੱਖਿਆਂ ਮਰਦਿਆਂ ਨਹੀਂ ਵੇਖਿਆ।