Proverbs 9:3
ਉਸ ਨੇ ਆਪਣੇ ਨੌਕਰਾਂ ਨੂੰ ਬਾਹਰ ਭੇਜ ਦਿੱਤਾ ਅਤੇ ਸ਼ਹਿਰ ਦੀ ਪਹਾੜੀ ਤੋਂ ਪੁਕਾਰਦੀ ਹੈ:
Proverbs 9:3 in Other Translations
King James Version (KJV)
She hath sent forth her maidens: she crieth upon the highest places of the city,
American Standard Version (ASV)
She hath sent forth her maidens; She crieth upon the highest places of the city:
Bible in Basic English (BBE)
She has sent out her women-servants; her voice goes out to the highest places of the town, saying,
Darby English Bible (DBY)
she hath sent forth her maidens: she crieth upon the summits of the high places of the city,
World English Bible (WEB)
She has sent out her maidens. She cries from the highest places of the city:
Young's Literal Translation (YLT)
She hath sent forth her damsels, She crieth on the tops of the high places of the city:
| She hath sent forth | שָֽׁלְחָ֣ה | šālĕḥâ | sha-leh-HA |
| her maidens: | נַעֲרֹתֶ֣יהָ | naʿărōtêhā | na-uh-roh-TAY-ha |
| she crieth | תִקְרָ֑א | tiqrāʾ | teek-RA |
| upon | עַל | ʿal | al |
| גַּ֝פֵּ֗י | gappê | ɡA-PAY | |
| the highest places | מְרֹ֣מֵי | mĕrōmê | meh-ROH-may |
| of the city, | קָֽרֶת׃ | qāret | KA-ret |
Cross Reference
ਅਮਸਾਲ 9:14
ਉਹ ਆਪਣੇ ਘਰ ਦੇ ਦਰਵਾਜ਼ੇ ਉੱਤੇ ਬੈਠੀ ਹੁੰਦੀ ਹੈ। ਉਹ ਸ਼ਹਿਰ ਦੀ ਪਹਾੜੀ ਉੱਤੇ ਕੁਰਸੀ ਤੇ ਬੈਠੀ ਹੁੰਦੀ ਹੈ।
ਅਮਸਾਲ 8:1
ਸਿਆਣਪ, ਇੱਕ ਨੇਕ ਔਰਤ ਕੀ ਸਿਆਣਪ ਆਵਾਜ਼ ਨਹੀਂ ਮਾਰਦੀ? ਕੀ ਸਮਝਦਾਰੀ ਆਪਣੀ ਆਵਾਜ਼ ਨਹੀਂ ਉੱਠਾਉਂਦੀ?
੨ ਕੁਰਿੰਥੀਆਂ 5:20
ਲਈ ਅਸੀਂ ਮਸੀਹ ਬਾਰੇ ਗੱਲ ਕਰਨ ਲਈ ਭੇਜੇ ਗਏ ਹਾਂ। ਇਹ ਇਸ ਤਰ੍ਹਾਂ ਹੈ ਜਿਵੇ ਪਰਮੇਸ਼ੁਰ ਸਾਡੇ ਰਾਹੀਂ ਲੋਕਾਂ ਨੂੰ ਸੱਦ ਰਿਹਾ ਹੈ। ਇਸ ਲਈ ਮਸੀਹ ਦੇ ਪੱਖੋਂ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ; ਪਰਮੇਸ਼ੁਰ ਨਾਲ ਸ਼ਾਂਤੀ ਬਣਾਓ।
ਰੋਮੀਆਂ 10:15
ਅਤੇ ਜੇ ਲੋਕ ਭੇਜੇ ਨਾ ਜਾਣ ਤਾਂ ਉਹ ਪਰਚਾਰ ਕਿਵੇਂ ਕਰਨ? ਜਿਵੇਂ ਕਿ ਇਹ ਲਿਖਿਆ ਹੈ: “ਉਨ੍ਹਾਂ ਲੋਕਾਂ ਦੇ ਚਰਨ, ਜਿਹੜੇ ਖੁਸ਼ਖਬਰੀ ਦੱਸਣ ਲਈ ਬਾਹਰ ਜਾਂਦੇ ਹਨ, ਸੁੰਦਰ ਹਨ।”
ਯੂਹੰਨਾ 18:20
ਯਿਸੂ ਨੇ ਆਖਿਆ, “ਮੈਂ ਹਮੇਸ਼ਾ ਲੋਕਾਂ ਨੂੰ ਖੁਲ੍ਹੇਆਮ ਬੋਲਿਆ ਹਾਂ। ਮੈਂ ਹਮੇਸ਼ਾ ਪ੍ਰਾਰਥਨਾ ਸਥਾਨ ਅਤੇ ਮੰਦਰ ਵਿੱਚ ਹੀ ਉਪਦੇਸ਼ ਦਿੱਤੇ ਹਨ, ਜਿੱਥੇ ਸਾਰੇ ਯਹੂਦੀ ਇੱਕਤਰ ਹੁੰਦੇ ਹਨ। ਮੈਂ ਕਦੇ ਕਿਸੇ ਨੂੰ ਗੁਪਤ ਤੌਰ ਤੇ ਸਿੱਖਿਆ ਨਹੀਂ ਦਿੱਤੀ।
ਯੂਹੰਨਾ 7:37
ਯਿਸੂ ਦੇ ਪਵਿੱਤਰ ਆਤਮਾ ਬਾਰੇ ਉਪਦੇਸ਼ ਤਿਉਹਾਰ ਦਾ ਅੰਤਿਮ ਦਿਨ ਆਇਆ ਇਹ ਤਿਉਹਾਰ ਦਾ ਸਭ ਤੋਂ ਖਾਸ ਦਿਨ ਸੀ। ਉਸ ਦਿਨ ਯਿਸੂ ਨੇ ਉੱਚੀ ਅਵਾਜ਼ ਵਿੱਚ ਖਲੋ ਕੇ ਆਖਿਆ, “ਜੇਕਰ ਕੋਈ ਪਿਆਸਾ ਹੈ ਤਾਂ ਉਸ ਨੂੰ ਮੇਰੇ ਕੋਲ ਆਕੇ ਪੀਣ ਦਿਉ।
ਲੋਕਾ 14:21
“ਇਉਂ ਨੌਕਰ ਇਹ ਸਭ ਸੁਣਦਾ ਮਾਲਕ ਕੋਲ ਵਾਪਸ ਪਰਤਿਆ ਤੇ ਸਾਰਾ ਹਾਲ ਜਾ ਸੁਣਾਇਆ। ਤਾਂ ਮਾਲਕ ਬੜਾ ਗੁੱਸੇ ਵਿੱਚ ਆ ਗਿਆ ਅਤੇ ਕਹਿਣ ਲੱਗਾ, ‘ਜਲਦੀ ਕਰੋ! ਸ਼ਹਿਰ ਦੀਆਂ ਗਲੀਆਂ ਵਿੱਚ, ਅਤੇ ਰਾਹਾਂ ਤੇ ਜਾਓ ਅਤੇ ਗਰੀਬਾਂ, ਟੁੰਡਿਆਂ, ਲੰਗਿਆਂ ਅਤੇ ਅੰਨ੍ਹਿਆਂ ਨੂੰ ਇੱਥੇ ਦਾਵਤ ਵਾਲੇ ਕਮਰੇ ਅੰਦਰ ਲੈ ਆਓ।’
ਲੋਕਾ 14:17
ਜਦੋਂ ਖਾਣ ਦਾ ਵੇਲਾ ਹੋਇਆ ਉਸ ਆਦਮੀ ਨੇ ਆਪਣੇ ਨੌਕਰ ਨੂੰ ਮਹਿਮਾਨਾਂ ਨੂੰ ਬੁਲਾਉਣ ਲਈ ਅਤੇ ਇਹ ਆਖਣ ਲਈ ਭੇਜਿਆ, ‘ਆ ਜਾਵੋ! ਖਾਣਾ ਤਿਆਰ ਹੈ।’
ਲੋਕਾ 11:49
ਇਸੇ ਲਈ ਪਰਮੇਸ਼ੁਰ ਦੇ ਗਿਆਨ ਨੇ ਆਖਿਆ, ‘ਮੈਂ ਉਨ੍ਹਾਂ ਨਬੀਆਂ ਅਤੇ ਰਸੂਲਾਂ ਨੂੰ ਭੇਜਾਂਗਾ। ਉਹ ਉਨ੍ਹਾਂ ਵਿੱਚੋਂ ਕੁਝ ਇੱਕ ਨੂੰ ਮਾਰ ਦੇਣਗੇ ਅਤੇ ਦੂਜਿਆਂ ਨੂੰ ਦੰਡ ਦੇਣਗੇ।’
ਮੱਤੀ 22:9
ਸੋ ਤੁਸੀਂ ਚੁਰਾਹਿਆਂ ਤੇ ਜਾਵੋ ਅਤੇ ਜਿਨ੍ਹਾਂ ਲੋਕਾਂ ਨੂੰ ਵੀ ਤੁਸੀਂ ਮਿਲੋ ਉਨ੍ਹਾਂ ਨੂੰ ਵਿਆਹ ਦੀ ਦਾਵਤ ਤੇ ਆਉਣ ਦਾ ਨਿਉਂਤਾ ਦਿਉ।’
ਮੱਤੀ 22:3
ਰਾਜੇ ਨੇ ਆਪਣੇ ਨੋਕਰਾਂ ਨੂੰ ਉਨ੍ਹਾਂ ਲੋਕਾਂ ਨੂੰ ਲਿਆਉਣ ਲਈ ਭੇਜਿਆ ਜਿਨ੍ਹਾਂ ਨੂੰ ਉਸ ਨੇ ਵਿਆਹ ਦੀ ਦਾਵਤ ਤੇ ਸੱਦਾ ਦਿੱਤਾ ਸੀ। ਜਦੋਂ ਦਾਵਤ ਦੀ ਤਿਆਰੀ ਹੋ ਗਈ ਤਾਂ ਉਸ ਨੇ ਜਿਨ੍ਹਾਂ ਨੂੰ ਸੱਦਾ ਦਿੱਤਾ ਸੀ ਉਨ੍ਹਾਂ ਨੂੰ ਨੋਕਰਾਂ ਹੱਥ ਆਉਣ ਲਈ ਸੁਨੇਹਾ ਭੇਜਿਆ, ਪਰ ਲੋਕਾਂ ਨੇ ਰਾਜੇ ਦੀ ਦਾਵਤ ਤੇ ਆਉਣ ਤੋਂ ਇਨਕਾਰ ਕਰ ਦਿੱਤਾ।
ਅਮਸਾਲ 1:20
ਨੇਕ ਔਰਤ — ਸਿਆਣਪ ਸਿਆਣਪ ਰਾਹਾਂ ਤੇ ਰੋ ਰਹੀ ਹੈ, ਉਹ ਬਜ਼ਾਰਾਂ ਵਿੱਚ ਦੁਹਾਈ ਦੇ ਰਹੀ ਹੈ।
ਜ਼ਬੂਰ 68:11
ਪਰਮੇਸ਼ੁਰ ਨੇ ਆਦੇਸ਼ ਕੀਤਾ ਅਤੇ ਬਹੁਤ ਸਾਰੇ ਲੋਕ ਸ਼ੁਭ ਸਮਾਚਾਰ ਦੇਣ ਲਈ ਚੱਲੇ ਗਏ।