Psalm 106:19
ਉਨ੍ਹਾਂ ਲੋਕਾਂ ਨੇ ਹੋਰੇਬ ਪਰਬਤ ਉੱਤੇ ਇੱਕ ਸੋਨੇ ਦਾ ਵੱਛਾ ਬਣਾਇਆ। ਉਨ੍ਹਾਂ ਨੇ ਇੱਕ ਬੁੱਤ ਦੀ ਉਪਾਸਨਾ ਕੀਤੀ।
Psalm 106:19 in Other Translations
King James Version (KJV)
They made a calf in Horeb, and worshipped the molten image.
American Standard Version (ASV)
They made a calf in Horeb, And worshipped a molten image.
Bible in Basic English (BBE)
They made a young ox in Horeb, and gave worship to an image of gold.
Darby English Bible (DBY)
They made a calf in Horeb, and did homage to a molten image;
World English Bible (WEB)
They made a calf in Horeb, And worshiped a molten image.
Young's Literal Translation (YLT)
They make a calf in Horeb, And bow themselves to a molten image,
| They made | יַעֲשׂוּ | yaʿăśû | ya-uh-SOO |
| a calf | עֵ֥גֶל | ʿēgel | A-ɡel |
| Horeb, in | בְּחֹרֵ֑ב | bĕḥōrēb | beh-hoh-RAVE |
| and worshipped | וַ֝יִּשְׁתַּחֲו֗וּ | wayyištaḥăwû | VA-yeesh-ta-huh-VOO |
| the molten image. | לְמַסֵּכָֽה׃ | lĕmassēkâ | leh-ma-say-HA |
Cross Reference
ਖ਼ਰੋਜ 32:4
ਹਾਰੂਨ ਨੇ ਲੋਕਾਂ ਪਾਸੋਂ ਸੋਨਾ ਲੈ ਲਿਆ। ਫ਼ੇਰ ਉਸ ਨੇ ਇਸ ਨੂੰ ਵਰਤਕੇ ਇੱਕ ਵੱਛੇ ਦੀ ਮੂਰਤੀ ਬਣਾਈ। ਹਾਰੂਨ ਨੇ ਛੈਣੀ ਲੈ ਕੇ ਇਸ ਮੂਰਤੀ ਨੂੰ ਘੜਿਆ, ਅਤੇ ਫ਼ੇਰ ਉਸ ਨੇ ਇਸ ਉੱਤੇ ਸੋਨਾ ਚੜ੍ਹਾਇਆ। ਤਾਂ ਲੋਕਾਂ ਨੇ ਆਖਿਆ, “ਇਸਰਾਏਲ ਦੇ ਲੋਕੋ, ਇਹ ਹਨ ਤੁਹਾਡੇ ਦੇਵਤੇ। ਇਹੀ ਉਹ ਦੇਵਤੇ ਹਨ ਜਿਹੜੇ ਤੁਹਾਨੂੰ ਮਿਸਰ ਦੀ ਧਰਤੀ ਤੋਂ ਬਾਹਰ ਲੈ ਕੇ ਆਏ।”
ਖ਼ਰੋਜ 32:35
ਇਸ ਤਰ੍ਹਾਂ ਯਹੋਵਾਹ ਨੇ ਲੋਕਾਂ ਵੱਲ ਇੱਕ ਭਿਆਨਕ ਬਿਮਾਰੀ ਭੇਜੀ। ਉਸ ਨੇ ਅਜਿਹਾ ਇਸ ਵਾਸਤੇ ਕੀਤਾ ਕਿਉਂਕਿ ਉਨ੍ਹਾਂ ਨੇ ਹਾਰੂਨ ਨੂੰ ਸੋਨੇ ਦਾ ਵਛਾ ਬਨਾਉਣ ਲਈ ਆਖਿਆ ਸੀ।
ਅਸਤਸਨਾ 9:8
ਤੁਸੀਂ ਯਹੋਵਾਹ ਨੂੰ ਹੇਰੋਬ ਪਰਬਤ (ਸੀਨਈ) ਉੱਤੇ ਨਾਰਾਜ਼ ਕੀਤਾ। ਯਹੋਵਾਹ ਇੰਨਾ ਜ਼ਿਆਦਾ ਨਾਰਾਜ਼ ਸੀ ਕਿ ਤੁਹਾਨੂੰ ਤਬਾਹ ਕਰ ਸੱਕਦਾ ਸੀ।
ਅਸਤਸਨਾ 9:12
ਫ਼ੇਰ ਯਹੋਵਾਹ ਨੇ ਮੈਨੂੰ ਆਖਿਆ, ‘ਉੱਠ ਖੜ੍ਹਾ ਹੋ ਅਤੇ ਛੇਤੀ ਨਾਲ ਇੱਥੋਂ ਹੇਠਾਂ ਚੱਲਾ ਜਾ। ਜਿਨ੍ਹਾਂ ਲੋਕਾਂ ਨੂੰ ਤੂੰ ਮਿਸਰ ਤੋਂ ਬਾਹਰ ਲਿਆਇਆ ਸੀ ਉਨ੍ਹਾਂ ਨੇ ਆਪਣੇ-ਆਪ ਨੂੰ ਬਰਬਾਦ ਕਰ ਲਿਆ ਹੈ। ਉਹ ਮੇਰੇ ਹੁਕਮਾ ਨੂੰ ਮੰਨਣ ਤੋਂ ਇੰਨੀ ਛੇਤੀ ਪਲਟ ਗਏ ਹਨ! ਉਨ੍ਹਾਂ ਨੇ ਸੋਨਾ ਪਿਘਲਾਕੇ ਇੱਕ ਮੂਰਤੀ ਬਣਾ ਲਈ ਹੈ।’
ਅਸਤਸਨਾ 9:21
ਮੈਂ ਉਹ ਭਿਆਨਕ ਚੀਜ਼, ਵੱਛੇ ਨੂੰ ਲਿਆ ਜਿਹੜਾ ਤੁਸੀਂ ਬਣਾਇਆ ਸੀ-ਅਤੇ ਇਸ ਨੂੰ ਅੱਗ ਵਿੱਚ ਸਾੜ ਦਿੱਤਾ। ਮੈਂ ਇਸਦੇ ਛੋਟੇ-ਛੋਟੇ ਟੁਕੜੇ ਕਰ ਦਿੱਤੇ ਅਤੇ ਉਨ੍ਹਾਂ ਨੂੰ ਗਰਦ ਵਿੱਚ ਮਿਲਾ ਦਿੱਤਾ। ਫ਼ੇਰ ਮੈਂ ਉਸ ਗਰਦ ਨੂੰ ਹੇਠਾ ਦਰਿਆ ਵਿੱਚ ਸੁੱਟ ਦਿੱਤਾ ਜੋ ਪਰਬਤ ਤੋਂ ਹੇਠਾਂ ਰੁੜ੍ਹ ਗਈ।
ਨਹਮਿਆਹ 9:18
ਜਦੋਂ ਉਨ੍ਹਾਂ ਨੇ ਪਿਘਲੀ ਹੋਈ ਧਾਤ ਤੋਂ ਵੱਛਾ ਬਣਾਇਆ ਅਤੇ ਆਖਿਆ, ‘ਇਹ ਤੁਹਾਡਾ ਪਰਮੇਸ਼ੁਰ ਹੈ ਜਿਸ ਨੇ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ ਅਤੇ ਉਨ੍ਹਾਂ ਨੇ ਵੱਡੀ ਬੇਅਦਬੀ ਕੀਤੀ।’
ਰਸੂਲਾਂ ਦੇ ਕਰਤੱਬ 7:41
ਤਦ ਲੋਕਾਂ ਨੇ ਇੱਕ ਵਛੜੇ ਦੀ ਮੂਰਤ ਬਣਾਈ ਅਤੇ ਉਸ ਮੂਰਤ ਦਾ ਬਲੀਦਾਨ ਚੜ੍ਹਾਇਆ ਅਤੇ ਉਹ ਆਪਣੇ ਹੱਥਾਂ ਨਾਲ ਅਜਿਹੀ ਮੂਰਤ ਬਣਾਕੇ ਬੜੇ ਖੁਸ਼ ਸਨ।
੧ ਕੁਰਿੰਥੀਆਂ 10:7
ਤੁਹਾਨੂੰ ਮੂਰਤੀਆਂ ਦੀ ਉਪਾਸਨਾ ਨਹੀਂ ਕਰਨੀ ਚਾਹੀਦੀ, ਜਿਵੇਂ ਉਨ੍ਹਾਂ ਵਿੱਚੋਂ ਕਈਆਂ ਨੇ ਕੀਤੀ ਹੈ। ਇਹ ਪੋਥੀਆਂ ਵਿੱਚ ਲਿਖਿਆ ਹੋਇਆ ਹੈ, “ਲੋਕ ਖਾਣ-ਪੀਣ ਲਈ ਬੈਠ ਗਏ। ਉਹ ਨੱਚਣ ਲਈ ਉੱਠੇ।”