ਰਸੂਲਾਂ ਦੇ ਕਰਤੱਬ 23:24
ਪੌਲੁਸ ਦੀ ਸਵਾਰੀ ਲਈ ਵੀ ਕੁਝ ਘੋੜਿਆਂ ਦਾ ਇੰਤਜ਼ਾਮ ਕਰੋ। ਉਸ ਨੂੰ ਪੂਰੀ ਸੁਰੱਖਿਆ ਨਾਲ ਫ਼ੇਲਿਕਸ ਹਾਕਮ ਦੇ ਕੋਲ ਪਹੁੰਚਾਣਾ ਹੈ।”
And | κτήνη | ktēnē | k-TAY-nay |
provide | τε | te | tay |
them beasts, | παραστῆσαι | parastēsai | pa-ra-STAY-say |
that | ἵνα | hina | EE-na |
set may they on, | ἐπιβιβάσαντες | epibibasantes | ay-pee-vee-VA-sahn-tase |
τὸν | ton | tone | |
Paul | Παῦλον | paulon | PA-lone |
and bring safe | διασώσωσιν | diasōsōsin | thee-ah-SOH-soh-seen |
him unto | πρὸς | pros | prose |
Felix | Φήλικα | phēlika | FAY-lee-ka |
the | τὸν | ton | tone |
governor. | ἡγεμόνα | hēgemona | ay-gay-MOH-na |
Cross Reference
ਰਸੂਲਾਂ ਦੇ ਕਰਤੱਬ 25:14
ਉਹ ਉੱਥੇ ਕਾਫ਼ੀ ਦਿਨ ਰੁਕੇ। ਫ਼ੇਸਤੁਸ ਨੇ ਪੌਲੁਸ ਦੇ ਮਾਮਲੇ ਬਾਰੇ ਰਾਜੇ ਨਾਲ ਚਰਚਾ ਕੀਤੀ ਅਤੇ ਆਖਿਆ, “ਇਥੇ ਇੱਕ ਆਦਮੀ ਹੈ ਜਿਸ ਨੂੰ ਫ਼ੇਲਿਕੁਸ ਨੇ ਕੈਦ ਵਿੱਚ ਰੱਖ ਛੱਡਿਆ ਹੈ।
ਰਸੂਲਾਂ ਦੇ ਕਰਤੱਬ 24:10
ਫ਼ੇਲਿਕੁਸ ਅੱਗੇ ਪੌਲੁਸ ਆਪਣੇ ਆਪ ਨੂੰ ਬਚਾਉਂਦਾ ਫ਼ੇਰ ਹਾਕਮ ਨੇ ਪੌਲੁਸ ਨੂੰ ਬੋਲਣ ਲਈ ਇਸ਼ਾਰਾ ਕੀਤਾ। ਪੌਲੁਸ ਨੇ ਆਖਿਆ, “ਰਾਜਪਾਲ ਫ਼ੇਲਿਕੁਸ, ਮੈਨੂੰ ਪਤਾ ਹੈ ਕਿ ਤੂੰ ਬਹੁਤ ਸਾਲਾਂ ਤੋਂ ਇਸ ਦੇਸ਼ ਦੇ ਮੁਨਸਫ਼ ਹੈਂ, ਇਸ ਲਈ ਮੈਂ ਤੇਰੇ ਅੱਗੇ ਆਪਣੀ ਸਫ਼ਾਈ ਪੇਸ਼ ਕਰਨ ਲਈ ਖੁਸ਼ ਹਾਂ।
ਰਸੂਲਾਂ ਦੇ ਕਰਤੱਬ 23:26
ਕਲੌਦਿਯੁਸ ਲੁਸਿਯਸ ਦੇ ਹਾਕਮ ਫ਼ੇਲਿਕਸ ਬਹਾਦੁਰ ਨੂੰ ਪ੍ਰਣਾਮ।
ਰਸੂਲਾਂ ਦੇ ਕਰਤੱਬ 23:33
ਘੁੜਸਵਾਰ ਸਿਪਾਹੀ ਕੈਸਰਿਯਾ ਨੂੰ ਗਏ ਅਤੇ ਉਹ ਚਿਠੀ ਰਾਜਪਾਲ ਫ਼ੇਲਿਕਸ ਨੂੰ ਦਿੱਤੀ। ਉਸਤੋਂ ਬਾਅਦ ਉਨ੍ਹਾਂ ਨੇ ਪੌਲੁਸ ਨੂੰ ਉਸ ਦੇ ਹਵਾਲੇ ਕਰ ਦਿੱਤਾ।
ਰਸੂਲਾਂ ਦੇ ਕਰਤੱਬ 24:22
ਫ਼ੇਲਿਕੁਸ ਜੋ ਕਿ ਖੁਦ ਇਸ ਯਿਸੂ ਦੇ ਰਾਹ ਦੀਆਂ ਬਹੁਤ ਸਾਰੀਆਂ ਗੱਲਾਂ ਨੂੰ ਜਾਣਦਾ ਸੀ ਉਸ ਨੇ ਕਾਰਵਾਈ ਰੋਕ ਦਿੱਤੀ ਤੇ ਕਿਹਾ, “ਮੈਂ ਇਸ ਮਾਮਲੇ ਦਾ ਫ਼ੈਸਲਾ ਉਦੋਂ ਕਰਾਂਗਾ ਜਦੋਂ ਸਰਦਾਰ ਲਿਸਿਯਾਸ ਇੱਥੇ ਆਵੇਗਾ।”
ਲੋਕਾ 10:34
ਉਹ ਉਸ ਦੇ ਨੇੜੇ ਆਇਆ ਅਤੇ ਜੈਤੂਨ ਦੇ ਤੇਲ ਅਤੇ ਮੈਅ ਨਾਲ ਉਸ ਦੇ ਜਖਮਾਂ ਤੇ ਪੱਟੀ ਕੀਤੀ। ਉਸ ਸਾਮਰੀ ਕੋਲ ਇੱਕ ਗਧਾ ਸੀ ਉਸ ਨੇ ਜਖਮੀ ਮਨੁੱਖ ਨੂੰ ਉਸ ਉੱਪਰ ਬਿਠਾਇਆ ਅਤੇ ਉਸ ਨੂੰ ਇੱਕ ਸਰ੍ਹਾਂ ਵਿੱਚ ਲੈ ਗਿਆ ਅਤੇ ਉੱਥੇ ਜਾਕੇ ਉਸਦੀ ਟਹਿਲ ਕੀਤੀ।
ਲੋਕਾ 3:1
ਯੂਹੰਨਾ ਦੇ ਪ੍ਰਚਾਰ ਤਿਬਿਰਿਯੁਸ ਕੈਸਰ ਦੇ ਪੰਦਰ੍ਹਵੇਂ ਵਰ੍ਹੇ ਵਿੱਚ, ਇਹ ਆਦਮੀ ਕੈਸਰ ਦੇ ਅਧੀਨ ਸਨ: ਪੁੰਤਿਯੁਸ ਪਿਲਾਤੁਸ ਯਹੂਦਿਯਾ ਦਾ ਹਾਕਮ, ਹੇਰੋਦੇਸ ਯਹੂਦਿਯਾ ਦਾ ਹਾਕਮ, ਹੇਰੋਦੇਸ ਦਾ ਭਰਾ ਫ਼ਿਲਿਪੁੱਸ ਇਤੂਰਿਯਾ ਅਤੇ ਤ੍ਰੱਖੋਨੀਤਿਸ, ਲੁਸਨਿਯੁਸ ਅਬਿਲੇਨੇ ਦਾ ਹਾਕਮ।
ਮੱਤੀ 27:2
ਉਨ੍ਹਾਂ ਨੇ ਉਸ ਨੂੰ ਜੰਜ਼ੀਰਾਂ ਪਾ ਦਿੱਤੀਆਂ ਅਤੇ ਪਿਲਾਤੁਸ ਦੇ ਹਵਾਲੇ ਕਰਨ ਲਈ ਲੈ ਗਏ।
ਆ ਸਤਰ 8:12
ਜਿਹੜਾ ਦਿਨ ਯਹੂਦੀਆਂ ਦੇ ਇਹ ਸਭ ਕਰਨ ਲਈ ਮੁਕਰ੍ਰਰ ਕੀਤਾ ਗਿਆ ਸੀ ਉਹ ਅਦਾਰ ਦੇ ਬਾਰ੍ਹਵੇਂ ਮਹੀਨੇ ਦਾ ਤੇਰ੍ਹਵਾਂ ਦਿਨ ਸੀ। ਯਹੂਦੀਆਂ ਨੂੰ ਪਾਤਸ਼ਾਹ ਅਹਸ਼ਵੇਰੋਸ਼ ਦੇ ਸਾਰੇ ਸੂਬਿਆਂ ਵਿੱਚ ਇਉਂ ਕਰਨ ਦਾ ਇਖਤਿਆਰ ਸੀ।