ਦਾਨੀ ਐਲ 10
1 ਤਿਗ੍ਰਿਸ ਦਰਿਆ ਕੰਢੇ ਦਾਨੀਏਲ ਦਾ ਦਰਸ਼ਨ ਖੋਰਸ ਫ਼ਾਰਸ ਦਾ ਰਾਜਾ ਸੀ। ਖੋਰਸ ਦੇ ਰਾਜ ਦੇ ਤੀਸਰੇ ਵਰ੍ਹੇ ਦੌਰਾਨ, ਦਾਨੀਏਲ ਨੂੰ ਇਨ੍ਹਾਂ ਗੱਲਾਂ ਦਾ ਗਿਆਨ ਹੋਇਆ। (ਦਾਨੀਏਲ ਦਾ ਦੂਸਰਾ ਨਾਮ ਬੇਲਸ਼ੱਸ਼ਰ ਹੈ।) ਇਹ ਗੱਲਾਂ ਸਹੀ ਹਨ ਪਰ ਸਮਝਣੀਆਂ ਬਹੁਤ ਕਠਿਨ ਹਨ। ਪਰ ਦਾਨੀਏਲ ਨੇ ਇਨ੍ਹਾਂ ਗੱਲਾਂ ਨੂੰ ਸਮਝਿਆ। ਇਨਾਂ ਬਾਰੇ ਉਸ ਨੂੰ ਇੱਕ ਦਰਸ਼ਨ ਵਿੱਚ ਸਮਝਾਇਆ ਗਿਆ।
2 ਦਾਨੀਏਲ ਆਖਦਾ ਹੈ, “ਉਸ ਸਮੇਂ ਦੌਰਾਨ, ਮੈਂ, ਦਾਨੀਏਲ ਨੇ ਤਿੰਨਾਂ ਹਫ਼ਤਿਆਂ ਤੱਕ ਵਿਰਲਾਪ ਕੀਤਾ।
3 ਉਨ੍ਹਾਂ ਤਿੰਨ ਹਫ਼ਤਿਆਂ ਦੌਰਾਨ ਮੈਂ ਕੋਈ ਵੀ ਚੰਗਾ ਭੋਜਨ ਨਹੀਂ ਕੀਤਾ। ਮੈਂ ਕੋਈ ਮਾਸ ਨਹੀਂ ਖਾਧਾ। ਮੈਂ ਕੋਈ ਮੈਅ ਨਹੀਂ ਪੀਤੀ। ਮੈਂ ਆਪਣੇ ਸਿਰ ਤੇ ਕੋਈ ਤੇਲ ਨਹੀਂ ਲਾਇਆ। ਮੈਂ ਇਨ੍ਹਾਂ ਵਿੱਚੋਂ ਕੋਈ ਵੀ ਗੱਲ, ਤਿੰਨਾ ਹਫ਼ਤਿਆਂ ਤੱਕ, ਨਹੀਂ ਕੀਤੀ।
4 “ਸਾਲ ਦੇ ਪਹਿਲੇ ਮਹੀਨੇ ਦੇ 24 ਵੇਂ ਦਿਨ, ਮੈਂ ਮਹਾਨ ਤਿਗ੍ਰਿਸ ਨਦੀ ਦੇ ਕੰਢੇ ਖਲੋਤਾ ਹੋਇਆ ਸਾਂ।
5 ਜਦੋਂ ਮੈਂ ਓੱਥੇ ਖਲੋਤਾ ਹੋਇਆ ਸਾਂ, ਮੈਂ ਉੱਪਰ ਵੱਲ ਵੇਖਿਆ। ਅਤੇ ਮੈਂ ਇੱਕ ਆਦਮੀ ਨੂੰ ਆਪਣੇ ਸਾਹਮਣੇ ਖਲੋਤਿਆ ਦੇਖਿਆ। ਉਸ ਨੇ ਸੂਤੀ ਕੱਪੜੇ ਪਾਏ ਹੋਏ ਸਨ। ਉਸ ਦੇ ਲੱਕ ਦੁਆਲੇ ਸ਼ੁੱਧ ਸੋਨੇ ਦੀ ਪੇਟੀ ਬੰਨ੍ਹ ਹੋਈ ਸੀ।
6 ਉਸਦਾ ਸ਼ਰੀਰ ਕੂਲੇ ਚਮਕਦਾਰ ਪੱਥਰ ਵਰਗਾ ਸੀ। ਉਸਦਾ ਚਿਹਰਾ ਬਿਜਲੀ ਵਾਂਗ ਲਿਸ਼ਕਦਾ ਸੀ! ਉਸਦੀਆਂ ਅੱਖਾਂ ਅੱਗ ਦੀਆਂ ਲਾਟਾਂ ਵਰਗੀਆਂ ਸਨ। ਉਸ ਦੇ ਹੱਥ ਪੈਰ ਲਿਸ਼ਕਦੇ ਪਿੱਤਲ ਵਰਗੇ ਸਨ! ਉਸਦੀ ਆਵਾਜ਼ ਲੋਕਾਂ ਦੀ ਭੀੜ ਵਰਗੀ ਉੱਚੀ ਸੀ!
7 “ਮੈਂ, ਦਾਨੀਏਲ, ਹੀ ਇੱਕਲਾ ਬੰਦਾ ਸਾਂ ਜਿਸਨੇ ਇਹ ਦਰਸ਼ਨ ਦੇਖਿਆ। ਮੇਰੇ ਨਾਲ ਦੇ ਬੰਦਿਆਂ ਨੇ ਦਰਸ਼ਨ ਨਹੀਂ ਦੇਖਿਆ ਪਰ ਤਾਂ ਵੀ ਉਹ ਭੈਭੀਤ ਸਨ। ਉਹ ਇਤਨੇ ਭੈਭੀਤ ਸਨ ਕਿ ਉਹ ਦੌੜਕੇ ਛੁਪ ਗਏ।
8 ਇਸ ਲਈ ਮੈਂ ਇੱਕਲਾ ਰਹਿ ਗਿਆ। ਮੈਂ ਇਸ ਦਰਸ਼ਨ ਨੂੰ ਦੇਖ ਰਿਹਾ ਸਾਂ-ਅਤੇ ਇਸਨੇ ਮੈਨੂੰ ਭੈਭੀਤ ਕਰ ਦਿੱਤਾ। ਮੇਰੀ ਤਾਕਤ ਖਤਮ ਹੋ ਗਈ। ਮੇਰਾ ਚਿਹਰਾ ਮੁਰਦਾ ਬੰਦੇ ਦੇ ਚਿਹਰੇ ਵਾਂਗ ਬਗ੍ਗਾ ਹੋ ਗਿਆ, ਅਤੇ ਮੈਂ ਬੇਸਹਾਰਾ ਸਾਂ।
9 ਫ਼ੇਰ ਮੈਂ ਦਰਸ਼ਨ ਵਿੱਚਲੇ ਆਦਮੀ ਨੂੰ ਬੋਲਦਿਆਂ ਸੁਣਿਆ। ਜਦੋਂ ਮੈਂ ਉਸਦੀ ਆਵਾਜ਼ ਸੁਣ ਰਿਹਾ ਸਾਂ, ਮੈਂ ਡੂੰਘੀ ਨੀਂਦੇ ਸੌਂ ਗਿਆ। ਮੇਰਾ ਚਿਹਰਾ ਧਰਤੀ ਉੱਤੇ ਜਾ ਪਿਆ।
10 “ਫ਼ੇਰ ਇੱਕ ਹੱਥ ਨੇ ਮੈਨੂੰ ਛੁਹਿਆ ਜਦੋਂ ਇਹ ਵਾਪਰਿਆ, ਮੈਂ ਆਪਣੇ ਹੱਥਾਂ ਪੈਰਾਂ ਭਾਰ ਉੱਠ ਖਲੋਤਾ। ਮੈਂ ਇੰਨਾਂ ਭੈਭੀਤ ਸਾਂ ਕਿ ਮੈਂ ਕੰਬ ਰਿਹਾ ਸਾਂ।
11 ਦਰਸ਼ਨ ਵਿੱਚਲੇ ਆਦਮੀ ਨੇ ਮੈਨੂੰ ਆਖਿਆ, ‘ਦਾਨੀਏਲ, ਪਰਮੇਸ਼ੁਰ ਤੈਨੂੰ ਬਹੁਤ ਪਿਆਰ ਕਰਦਾ ਹੈ। ਜਿਹੜੇ ਸ਼ਬਦ ਮੈਂ ਤੈਨੂੰ ਆਖ ਰਿਹਾ ਹਾਂ ਉਨ੍ਹਾਂ ਬਾਰੇ ਬਹੁਤ ਧਿਆਨ ਨਾਲ ਸੋਚ। ਉੱਠ ਖਲੋ, ਮੈਨੂੰ ਤੇਰੇ ਕੋਲ ਭੇਜਿਆ ਗਿਆ ਹੈ।’ ਅਤੇ ਜਦੋਂ ਉਸ ਨੇ ਇਹ ਆਖਿਆ, ਮੈਂ ਉੱਠ ਕੇ ਖੜ੍ਹਾ ਹੋ ਗਿਆ। ਮੈਂ ਹਾਲੇ ਵੀ ਕੰਬ ਰਿਹਾ ਸਾਂ ਕਿਉਂ ਕਿ ਮੈਂ ਭੈਭੀਤ ਸਾਂ।
12 ਫ਼ੇਰ ਦਰਸ਼ਨ ਵਿੱਚਲੇ ਆਦਮੀ ਨੇ ਦੋਬਾਰਾ ਗੱਲ ਸ਼ੁਰੂ ਕੀਤੀ। ਉਸ ਨੇ ਆਖਿਆ, ‘ਦਾਨੀਏਲ, ਭੈਭੀਤ ਨਾ ਹੋ। ਉਸ ਪਹਿਲੇ ਦਿਨ ਤੋਂ ਹੀ ਜਦੋਂ ਤੂੰ ਸਿਆਣਪ ਹਾਸਿਲ ਕਰਨ ਦਾ ਅਤੇ ਪਰਮੇਸ਼ੁਰ ਅੱਗੇ ਨਿਰਮਾਣ ਹੋਣ ਦਾ ਨਿਆਂ ਕੀਤਾ ਸੀ। ਉਹ ਤੇਰੀਆਂ ਪ੍ਰਾਰਬਨਾਂ ਸੁਣਦਾ ਰਿਹਾ ਹੈ। ਮੈਂ ਤੇਰੇ ਕੋਲ ਇਸ ਲਈ ਆਇਆ ਹਾਂ ਕਿਉਂ ਕਿ ਤੂੰ ਪ੍ਰਾਰਥਨਾ ਕਰਦਾ ਰਿਹਾ ਹੈਂ।
13 ਪਰ ਫ਼ਾਰਸ ਦਾ ਸ਼ਹਿਜ਼ਾਦਾ ਮੇਰੇ ਨਾਲ ਲੜਦਾ ਰਿਹਾ ਹੈ ਅਤੇ 21 ਦਿਨਾਂ ਤੋਂ ਮੈਨੂੰ ਪਰੇਸ਼ਾਨ ਕਰ ਰਿਹਾ ਹੈ। ਫ਼ੇਰ ਸਭ ਤੋਂ ਮਹੱਤਵਪੂਰਣ ਸ਼ਹਿਜਾਦਿਆਂ ਵਿੱਚੋਂ ਇੱਕ, ਮੀਕਾਏਲ, ਮੇਰੀ ਸਹਾਇਤਾ ਕਰਨ ਲਈ ਆਇਆ ਇਸ ਲਈ ਮੈਂ ਉਸ ਨੂੰ ਓੱਥੇ ਫਾਰਸ ਦੇ ਰਾਜੇ ਕੋਲ ਛੱਡ ਦਿੱਤਾ।
14 ਦਾਨੀਏਲ, ਹੁਣ ਮੈਂ ਤੇਰੇ ਕੋਲ ਆਇਆ ਹਾਂ ਤੈਨੂੰ ਇਹ ਸਮਝਾਉਣ ਲਈ ਕਿ ਭਵਿੱਖ ਵਿੱਚ ਤੇਰੇ ਲੋਕਾਂ ਨਾਲ ਕੀ ਵਾਪਰੇਗਾ। ਇਹ ਦਰਸ਼ਨ ਭਵਿੱਖ ਦੇ ਸਮੇਂ ਬਾਰੇ ਹੈ।’
15 “ਜਦੋਂ ਉਹ ਆਦਮੀ ਮੇਰੇ ਨਾਲ ਗੱਲਾਂ ਕਰ ਰਿਹਾ ਸੀ, ਮੈਂ ਬਹੁਤ ਝੁਕ ਕੇ ਸਿਜਦਾ ਕੀਤਾ। ਮੈਂ ਬੋਲ ਨਹੀਂ ਸਾਂ ਸੱਕਦਾ।
16 ਫ਼ੇਰ ਉਸ ਨੇ, ਜਿਹੜਾ ਆਦਮੀ ਵਰਗਾ ਦਿਖਾਈ ਦਿੰਦਾ ਸੀ, ਮੇਰੇ ਹੋਠਾਂ ਨੂੰ ਛੁਹਿਆ। ਮੈਂ ਆਪਣਾ ਮੂੰਹ ਖੋਲ੍ਹਿਆ ਅਤੇ ਬੋਲਣਾ ਸ਼ੁਰੂ ਕੀਤਾ। ਮੈਂ ਆਪਣੇ ਸਾਹਮਣੇ ਖਲੋਤੇ ਹੋਏ ਨੂੰ ਆਖਿਆ, ‘ਸ਼੍ਰੀਮਾਨ, ਜੋ ਮੈਂ ਦਰਸ਼ਨ ਵਿੱਚ ਵੇਖਿਆ ਉਸ ਕਾਰਣ ਮੇਰਾ ਢਿੱਡ ਰਿੜਕ ਰਿਹਾ ਹੈ। ਮੈਂ ਬੇਸਹਾਰਾ ਅਨੁਭਵ ਕਰਦਾ ਹਾਂ।
17 ਸ਼੍ਰੀਮਾਨ, ਮੈਂ ਤੁਹਾਡਾ ਸੇਵਕ ਦਾਨੀਏਲ ਹਾਂ। ਮੈਂ ਤੁਹਾਡੇ ਨਾਲ ਕਿਵੇਂ ਗੱਲ ਕਰ ਸੱਕਦਾ ਹਾਂ? ਮੇਰੀ ਤਾਕਤ ਖਤਮ ਹੋ ਗਈ ਹੈ ਅਤੇ ਮੈਨੂੰ ਸਾਹ ਲੈਣਾ ਵੀ ਔਖਾ ਮਹਿਸੂਸ ਹੋ ਰਿਹਾ ਹੈ।’
18 “ਉਹ ਜਿਹੜਾ ਆਦਮੀ ਵਰਗਾ ਦਿਖਾਈ ਦਿੰਦਾ ਸੀ। ਉਸ ਨੇ ਮੈਨੂੰ ਫ਼ੇਰ ਛੁਹਿਆ। ਜਦੋਂ ਉਸ ਨੇ ਮੈਨੂੰ ਛੁਹਿਆ ਤਾਂ ਮੈਂ ਬਿਹਤਰ ਅਨੁਭਵ ਕੀਤਾ।
19 ਫ਼ੇਰ ਉਸ ਨੇ ਆਖਿਆ, ‘ਦਾਨੀਏਲ, ਭੈਭੀਤ ਨਾ ਹੋ। ਪਰਮੇਸ਼ੂਰ ਤੈਨੂੰ ਬਹੁਤ ਪਿਆਰ ਕਰਦਾ ਹੈ। ਤੈਨੂੰ ਸ਼ਾਂਤੀ ਮਿਲੇ। ਹੁਣ ਤਕੜਾ ਹੋ, ਮਜ਼ਬੂਤ ਬਣ।’ “ਜਦੋਂ ਉਸ ਨੇ ਮੇਰੇ ਨਾਲ ਗੱਲ ਕੀਤੀ, ਮੈਂ ਤਕੜਾ ਹੋ ਗਿਆ। ਫ਼ੇਰ ਮੈਂ ਆਖਿਆ, ‘ਸ਼੍ਰੀਮਾਨ, ਤੁਸੀਂ ਮੈਨੂੰ ਤਾਕਤ ਬਖਸ਼ੀ ਹੈ। ਹੁਣ ਤੁਸੀਂ ਗੱਲ ਕਰ ਸੱਕਦੇ ਹੋ।’
20 “ਇਸ ਲਈ ਫ਼ੇਰ ਉਸ ਨੇ ਆਖਿਆ, ‘ਦਾਨੀਏਲ, ਕੀ ਤੂੰ ਜਾਣਦਾ ਹੈਂ ਕਿ ਮੈਂ ਤੇਰੇ ਕੋਲ ਕਿਉਂ ਆਇਆ ਹਾਂ। ਛੇਤੀ ਹੀ ਮੈਨੂੰ ਫ਼ਾਰਸ ਦੇ ਸ਼ਹਿਜ਼ਾਦੇ (ਦੂਤ) ਨਾਲ ਲੜਨ ਲਈ ਵਾਪਸ ਜਾਣਾ ਪਵੇਗਾ। ਜਦੋਂ ਮੈਂ ਜਾਵਾਂਗਾ ਯੂਨਾਨ ਦਾ ਸ਼ਹਿਜ਼ਾਦਾ (ਦੂਤ) ਆ ਜਾਵੇਗਾ।
21 ਪਰ ਦਾਨੀਏਲ, ਇਸਤੋਂ ਪਹਿਲਾਂ ਕਿ ਮੈਂ ਜਾਵਾਂ ਮੈਂ ਤੈਨੂੰ ਇਹ ਗੱਲ ਜ਼ਰੂਰ ਦੱਸਾਂਗਾ ਕਿ ਸੱਚ ਦੀ ਕਿਤਾਬ ਅੰਦਰ ਕੀ ਲਿਖਿਆ ਹੋਇਆ ਹੈ। ਮੇਰੇ ਨਾਲ ਉਨ੍ਹਾਂ ਬਦੀ ਦੇ ਦੂਤਾਂ ਦੇ ਖਿਲਾਫ਼ ਮੀਕਾਏਲ ਤੋਂ ਬਿਨਾਂ ਹੋਰ ਕੋਈ ਨਹੀਂ ਖਲੋਁਦਾ। ਮੀਕਾਏਲ ਤੁਹਾਡੇ ਲੋਕਾਂ ਉੱਤੇ ਹਕੂਮਤ ਕਰਨ ਵਾਲਾ ਸ਼ਹਿਜ਼ਾਦਾ (ਦੂਤ) ਹੈ।
1 In the third year of Cyrus king of Persia a thing was revealed unto Daniel, whose name was called Belteshazzar; and the thing was true, but the time appointed was long: and he understood the thing, and had understanding of the vision.
2 In those days I Daniel was mourning three full weeks.
3 I ate no pleasant bread, neither came flesh nor wine in my mouth, neither did I anoint myself at all, till three whole weeks were fulfilled.
4 And in the four and twentieth day of the first month, as I was by the side of the great river, which is Hiddekel;
5 Then I lifted up mine eyes, and looked, and behold a certain man clothed in linen, whose loins were girded with fine gold of Uphaz:
6 His body also was like the beryl, and his face as the appearance of lightning, and his eyes as lamps of fire, and his arms and his feet like in colour to polished brass, and the voice of his words like the voice of a multitude.
7 And I Daniel alone saw the vision: for the men that were with me saw not the vision; but a great quaking fell upon them, so that they fled to hide themselves.
8 Therefore I was left alone, and saw this great vision, and there remained no strength in me: for my comeliness was turned in me into corruption, and I retained no strength.
9 Yet heard I the voice of his words: and when I heard the voice of his words, then was I in a deep sleep on my face, and my face toward the ground.
10 And, behold, an hand touched me, which set me upon my knees and upon the palms of my hands.
11 And he said unto me, O Daniel, a man greatly beloved, understand the words that I speak unto thee, and stand upright: for unto thee am I now sent. And when he had spoken this word unto me, I stood trembling.
12 Then said he unto me, Fear not, Daniel: for from the first day that thou didst set thine heart to understand, and to chasten thyself before thy God, thy words were heard, and I am come for thy words.
13 But the prince of the kingdom of Persia withstood me one and twenty days: but, lo, Michael, one of the chief princes, came to help me; and I remained there with the kings of Persia.
14 Now I am come to make thee understand what shall befall thy people in the latter days: for yet the vision is for many days.
15 And when he had spoken such words unto me, I set my face toward the ground, and I became dumb.
16 And, behold, one like the similitude of the sons of men touched my lips: then I opened my mouth, and spake, and said unto him that stood before me, O my lord, by the vision my sorrows are turned upon me, and I have retained no strength.
17 For how can the servant of this my lord talk with this my lord? for as for me, straightway there remained no strength in me, neither is there breath left in me.
18 Then there came again and touched me one like the appearance of a man, and he strengthened me,
19 And said, O man greatly beloved, fear not: peace be unto thee, be strong, yea, be strong. And when he had spoken unto me, I was strengthened, and said, Let my lord speak; for thou hast strengthened me.
20 Then said he, Knowest thou wherefore I come unto thee? and now will I return to fight with the prince of Persia: and when I am gone forth, lo, the prince of Grecia shall come.
21 But I will shew thee that which is noted in the scripture of truth: and there is none that holdeth with me in these things, but Michael your prince.