Daniel 4:16
ਇਹ ਹੁਣ ਫ਼ੇਰ ਬੰਦੇ ਵਾਂਗ ਨਹੀਂ ਸੋਚੇਗਾ। ਇਸ ਕੋਲ ਜਾਨਵਰ ਦਾ ਦਿਲ ਹੋਵੇਗਾ। ਉਸਦੀ ਇਸੇ ਹਾਲਤ ਵਿੱਚ ਸੱਤ ਰੁੱਤਾਂ (ਸਾਲ) ਬੀਤ ਜਾਣਗੀਆਂ।’
Daniel 4:16 in Other Translations
King James Version (KJV)
Let his heart be changed from man's, and let a beast's heart be given unto him; and let seven times pass over him.
American Standard Version (ASV)
let his heart be changed from man's, and let a beast's heart be given unto him; and let seven times pass over him.
Bible in Basic English (BBE)
Let his heart be changed from that of a man, and the heart of a beast be given to him; and let seven times go by him.
Darby English Bible (DBY)
Let his heart be changed from man's, and let a beast's heart be given unto him; and let seven times pass over him.
World English Bible (WEB)
let his heart be changed from man's, and let a animal's heart be given to him; and let seven times pass over him.
Young's Literal Translation (YLT)
his heart from man's is changed, and the heart of a beast is given to him, and seven times pass over him;
| Let his heart | לִבְבֵהּ֙ | libbēh | leev-VAY |
| be changed | מִן | min | meen |
| from | אֲנָושָׁ֣א | ʾănowšāʾ | uh-nove-SHA |
| man's, | יְשַׁנּ֔וֹן | yĕšannôn | yeh-SHA-none |
| and let a beast's | וּלְבַ֥ב | ûlĕbab | oo-leh-VAHV |
| heart | חֵיוָ֖ה | ḥêwâ | have-AH |
| be given | יִתְיְהִ֣ב | yityĕhib | yeet-yeh-HEEV |
| seven let and him; unto | לֵ֑הּ | lēh | lay |
| times | וְשִׁבְעָ֥ה | wĕšibʿâ | veh-sheev-AH |
| pass | עִדָּנִ֖ין | ʿiddānîn | ee-da-NEEN |
| over | יַחְלְפ֥וּן | yaḥlĕpûn | yahk-leh-FOON |
| him. | עֲלֽוֹהִי׃ | ʿălôhî | uh-LOH-hee |
Cross Reference
ਦਾਨੀ ਐਲ 4:23
“ਰਾਜਨ, ਤੂੰ ਇੱਕ ਪਵਿੱਤਰ ਦੂਤ ਨੂੰ ਅਕਾਸ਼ ਤੋਂ ਹੇਠਾਂ ਆਉਂਦਿਆਂ ਦੇਖਿਆ। ਉਸ ਨੇ ਆਖਿਆ, ‘ਰੁੱਖ੍ਖ ਨੂੰ ਕੱਟ ਦਿਓ ਅਤੇ ਤਬਾਹ ਕਰ ਦਿਓ। ਰੁੱਖ ਦੇ ਮੁੱਢ ਦੁਆਲੇ ਲੋਹੇ ਅਤੇ ਕਾਂਸੀ ਦਾ ਪਟਾ ਬੰਨ੍ਹ ਦਿਓ ਅਤੇ ਮੁੱਢ ਨੂੰ ਇਸਦੀਆਂ ਜਢ਼ਾਂ ਸਮੇਂ ਧਰਤੀ ਉੱਤੇ ਲੱਗਿਆ ਰਹਿਣ ਦਿਓ। ਇਸ ਨੂੰ ਘਾਹ ਦੇ ਮੈਦਾਨ ਵਿੱਚ ਲੱਗਿਆ ਰਹਿਣ ਦਿਓ। ਇਹ ਤ੍ਰੇਲ ਨਾਲ ਭਿੱਜ ਜਾਵੇਗਾ। ਇਹ ਇੱਕ ਜੰਗਲੀ ਜਾਨਵਰ ਵਾਂਗ ਰਹੇਗਾ। ਸੱਤ ਰੁੱਤਾਂ (ਸਾਲ) ਗੁਜ਼ਰ ਜਾਣਗੀਆਂ ਜਦੋਂ ਕਿ ਉਹ ਇਸੇ ਤਰ੍ਹਾਂ ਰਹੇਗਾ।’
ਦਾਨੀ ਐਲ 4:25
ਰਾਜੇ ਨਬੂਕਦਨੱਸਰ, ਤੁਹਾਨੂੰ ਆਪਣੇ ਲੋਕਾਂ ਤੋਂ ਦੂਰ ਜਾਣ ਲਈ ਮਜ਼ਬੂਰ ਹੋਣਾ ਪਵੇਗਾ ਤੁਸੀਂ ਜੰਗਲੀ ਜਾਨਵਰਾਂ ਦਰਮਿਆਨ ਰਹੋਁਗੇ। ਤੁਸੀਂ ਪਸ਼ੂਆਂ ਵਾਂਗ ਘਾਹ ਖਾਵੋਂਗੇ। ਅਤੇ ਤੁਸੀਂ ਤ੍ਰੇਲ ਨਾਲ ਭਿੱਜ ਜਾਵੋਂਗੇ। ਸੱਤ ਰੁੱਤਾਂ (ਸਾਲ) ਗੁਜ਼ਰ ਜਾਣਗੀਆਂ, ਅਤੇ ਫ਼ੇਰ ਤੁਸੀਂ ਇਹ ਸਬਕ ਸਿੱਖੋਁਗੇ। ਤੁਹਾਨੂੰ ਗਿਆਨ ਹੋ ਜਾਵੇਗਾ ਕਿ ਅੱਤ ਮਹਾਨ ਪਰਮੇਸ਼ੁਰ ਆਦਮੀਆਂ ਦੇ ਰਾਜ ਉੱਤੇ ਹਕੂਮਤ ਕਰਦਾ ਹੈ। ਅਤੇ ਅੱਤ ਮਹਾਨ ਪਰਮੇਸ਼ੁਰ ਜਿਸ ਨੂੰ ਚਾਹੁੰਦਾ ਹੈ ਓਸੇ ਨੂੰ ਰਾਜ ਬਖਸ਼ਦਾ ਹੈ।
ਪਰਕਾਸ਼ ਦੀ ਪੋਥੀ 12:14
ਪਰ ਉਸ ਔਰਤ ਨੂੰ ਵੱਡੇ ਬਾਜ਼ ਦੇ ਦੋ ਖੰਭ ਦਿੱਤੇ ਗਏ ਸਨ ਤਾਂ ਜੋ ਉਹ ਉੱਡ ਸੱਕੇ ਅਤੇ ਉਜਾੜ ਵਿੱਚ ਜਗ਼੍ਹਾ ਤੇ ਜਾ ਸੱਕੇ ਜੋ ਕਿ ਉਸ ਲਈ ਤਿਆਰ ਕੀਤੀ ਗਈ ਸੀ। ਉਸ ਥਾਂ ਉੱਤੇ ਉਸਦੀ ਸਾਢੇ ਤਿੰਨਾਂ ਸਾਲਾਂ ਤੱਕ ਦੇਖ ਭਾਲ ਹੋਵੇਗੀ। ਉੱਥੇ ਉਹ ਅਜਗਰ ਤੋਂ ਦੂਰ ਹੋਵੇਗੀ।
ਲੋਕਾ 8:27
ਜਦੋਂ ਯਿਸੂ ਬੇੜੀ ਵਿੱਚੋਂ ਉਤਰਿਆ, ਤਾਂ ਉਸ ਸ਼ਹਿਰ ਵਿੱਚੋਂ ਇੱਕ ਮਨੁੱਖ ਯਿਸੂ ਕੋਲ ਆਇਆ ਜਿਸ ਨੂੰ ਭੂਤ ਚਿੰਬੜਿਆ ਹੋਇਆ ਸੀ। ਬੜੇ ਲੰਬੇ ਸਮੇਂ ਤੋਂ ਉਸ ਨੇ ਕੋਈ ਕੱਪੜੇ ਨਹੀਂ ਪਹਿਨੇ ਸਨ ਨਾ ਹੀ ਘਰ ਵਿੱਚ ਰਿਹਾ ਸੀ, ਸਗੋਂ ਉਹ ਕਬਰਸਤਾਨ ਵਿੱਚ ਰਹਿੰਦਾ ਸੀ।
ਮਰਕੁਸ 5:4
ਕਈ ਵਾਰ ਉਸ ਦੇ ਹੱਥ ਅਤੇ ਪੈਰ ਸੰਗਲਾਂ ਨਾਲ ਜਕੜੇ ਗਏ ਸਨ। ਪਰ ਉਹ ਉਨ੍ਹਾਂ ਨੂੰ ਤੋੜ ਸੁੱਟਦਾ। ਕੋਈ ਵੀ ਆਦਮੀ ਇੰਨਾ ਤਾਕਤਵਰ ਨਹੀਂ ਸੀ ਕਿ ਉਸ ਨੂੰ ਕਾਬੂ ਕਰ ਸੱਕਦਾ।
ਦਾਨੀ ਐਲ 12:7
“ਉਸ ਆਦਮੀ ਨੇ ਜਿਸਨੇ ਸੂਤੀ ਬਸਤਰ ਪਹਿਨੇ ਹੋਏ ਸਨ ਅਤੇ ਜਿਹੜਾ ਪਾਣੀ ਉੱਪਰ ਖਲੋਤਾ ਸੀ, ਆਪਣੇ ਸੱਜੇ ਅਤੇ ਖੱਬੇ ਹੱਥ ਅਕਾਸ਼ ਵੱਲ ਉੱਠਾੇ। ਅਤੇ ਮੈਂ ਉਸ ਨੂੰ ਉਸ ਪਰਮੇਸ਼ੁਰ ਦੇ ਨਾਮ ਦੀ ਵਰਤੋਂ ਕਰਕੇ ਇਕਰਾਰ ਕਰਦਿਆਂ ਸੁਣਿਆ ਜਿਹੜਾ ਸਦਾ ਲਈ ਜਿਉਂਦਾ ਹੈ। ਉਸ ਨੇ ਆਖਿਆ, ‘ਇਹ ਤਿੰਨ ਅਤੇ ਡੇਢ ਵਰ੍ਹੇ ਲਈ ਹੋਵੇਗਾ। ਪਵਿੱਤਰ ਲੋਕਾਂ ਦੀ ਤਾਕਤ ਟੁੱਟ ਜਾਵੇਗੀ ਅਤੇ ਫ਼ੇਰ ਆਖਿਰਕਾਰ ਇਹ ਸਭ ਗੱਲਾਂ ਸਹੀ ਸਿੱਧ ਹੋਣਗੀਆਂ?’
ਦਾਨੀ ਐਲ 11:13
ਉੱਤਰੀ ਰਾਜਾ ਇੱਕ ਹੋਰ ਫ਼ੌਜ ਇਕੱਠੀ ਕਰੇਗਾ। ਉਹ ਫ਼ੌਜ ਉਸਦੀ ਪਹਿਲੀ ਫ਼ੌਜ ਨਾਲੋਂ ਵਡੇਰੀ ਹੋਵੇਗੀ। ਕਈ ਸਾਲਾਂ ਬਾਦ ਉਹ ਹਮਲਾ ਕਰੇਗਾ। ਉਹ ਫ਼ੌਜ ਬਹੁਤ ਵੱਡੀ ਹੋਵੇਗੀ ਅਤੇ ਉਸ ਦੇ ਕੋਲ ਬਹੁਤ ਸਾਰੇ ਹਬਿਆਰ ਹੋਣਗੇ। ਉਹ ਫ਼ੌਜ ਜੰਗ ਲਈ ਤਿਆਰ ਹੋਵੇਗੀ।
ਦਾਨੀ ਐਲ 7:25
ਇਹ ਖਾਸ ਪਾਤਸ਼ਾਹ ਅੱਤ ਮਹਾਨ ਪਰਮੇਸ਼ੁਰ ਦੇ ਵਿਰੁੱਧ ਗੱਲਾਂ ਕਰੇਗਾ। ਅਤੇ ਉਹ ਰਾਜਾ ਪਰਮੇਸ਼ੁਰ ਦੇ ਖਾਸ ਬੰਦਿਆਂ ਨੂੰ ਨੁਕਸਾਨ ਪੁਚਾਵੇਗਾ ਅਤੇ ਮਾਰੇਗਾ। ਉਹ ਰਾਜਾ ਉਨ੍ਹਾਂ ਸਮਿਆਂ ਨੂੰ ਅਤੇ ਕਨੂੰਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰੇਗਾ ਜਿਹੜੇ ਪਹਿਲਾਂ ਹੀ ਸਥਾਪਿਤ ਹੋ ਚੁੱਕੇ ਹਨ। ਪਰਮੇਸ਼ੁਰ ਦੇ ਖਾਸ ਬੰਦੇ ਇਸ ਰਾਜੇ ਦੀ ਸ਼ਕਤੀ ਹੇਠਾਂ ਸਾਢੇ ਤਿੰਨ ਸਾਲ ਰਹਿਣਗੇ।”
ਦਾਨੀ ਐਲ 4:31
ਹਾਲੇ ਇਹ ਸ਼ਬਦ ਉਸ ਦੇ ਬੁੱਲ੍ਹਾਂ ਉੱਤੇ ਹੀ ਸਨ ਜਦੋਂ ਅਕਾਸ਼ ਵਿੱਚੋਂ ਆਵਾਜ਼ ਆਈ। ਆਵਾਜ਼ ਨੇ ਆਖਿਆ, “ਰਾਜਾ ਨਬੂਕਦਨੱਸਰ, ਤੇਰੇ ਨਾਲ ਇਹ ਗੱਲਾਂ ਵਾਪਰਨਗੀਆਂ: ਤੇਰੀ ਰਾਜ-ਸ਼ਕਤੀ ਤੇਰੇ ਕੋਲੋਂ ਖੋਹ ਲਈ ਗਈ ਹੈ।
ਯਸਈਆਹ 6:10
ਲੋਕਾਂ ਨੂੰ ਭੰਬਲ ਭੂਸੇ ਵਿੱਚ ਪਾ ਦਿਓ। ਲੋਕਾਂ ਨੂੰ ਇਸ ਯੋਗ ਬਣਾ ਦਿਓ ਕਿ ਉਹ ਦੇਖੀਆਂ ਸੁਣੀਆਂ ਗੱਲਾਂ ਨੂੰ ਸਮਝ ਨਾ ਸੱਕਣ। ਜੇ ਤੁਸੀਂ ਅਜਿਹਾ ਨਹੀਂ ਕਰੋਗੇ, ਤਾਂ ਲੋਕ ਸ਼ਾਇਦ ਕੰਨਾਂ ਨਾਲ ਸੁਣੀਆਂ ਗੱਲਾਂ ਨੂੰ ਸੱਚਮੁੱਚ ਸਮਝ ਜਾਣ। ਲੋਕ ਸ਼ਾਇਦ ਆਪਣੇ ਮਨਾਂ ਵਿੱਚ ਸੱਚਮੁੱਚ ਸਮਝ ਲੈਣ। ਜੇ ਉਨ੍ਹਾਂ ਨੇ ਅਜਿਹਾ ਕੀਤਾ ਤਾਂ ਸ਼ਾਇਦ ਉਹ ਮੇਰੇ ਵੱਲ ਪਰਤ ਆਉਣ ਅਤੇ ਬਖਸ਼ੇ ਜਾਣ।”
ਇਬਰਾਨੀਆਂ 1:11
ਇਹ ਚੀਜ਼ਾਂ ਅਲੋਪ ਹੋ ਜਾਣਗੀਆਂ ਪਰ ਤੂੰ ਰਹੇਗਾ। ਸਾਰੀਆਂ ਚੀਜ਼ਾਂ ਕੱਪੜਿਆਂ ਵਾਂਗ ਪੁਰਾਣੀਆਂ ਹੋ ਜਾਣਗੀਆਂ।