Skip to content
TAMIL CHRISTIAN SONGS .IN
TAMIL CHRISTIAN SONGS .IN
  • Lyrics
  • Chords
  • Bible
  • /
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z

Index
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
Daniel 5 KJV ASV BBE DBY WBT WEB YLT

Daniel 5 in Punjabi WBT Compare Webster's Bible

Daniel 5

1 ਕੰਧ ਉੱਤੇ ਲਿਖੀ ਲਿਖਾਵਟ ਰਾਜੇ ਬੇਲਸ਼ੱਸਰ ਨੇ ਆਪਣੇ ਇੱਕ ਹਜ਼ਾਰ ਅਧਿਕਾਰੀਆਂ ਨੂੰ ਬਹੁਤ ਵੱਡੀ ਦਾਵਤ ਦਿੱਤੀ। ਰਾਜਾ ਉਨ੍ਹਾਂ ਨਾਲ ਮੈਅ ਪੀ ਰਿਹਾ ਸੀ।

2 ਜਦੋਂ ਰਾਜਾ ਆਪਣੀ ਮੈਅ ਪੀ ਰਿਹਾ ਸੀ, ਉਸ ਨੇ ਆਪਣੇ ਸੇਵਾਦਾਰਾਂ ਨੂੰ ਸੋਨੇ ਅਤੇ ਚਾਂਦੀ ਦੇ ਪਿਆਲੇ ਲਿਆਉਣ ਦਾ ਹੁਕਮ ਦਿੱਤਾ। ਇਹ ਓਹੀ ਪਿਆਲੇ ਸਨ ਜਿਹੜੇ ਉਸ ਦੇ ਪਿਤਾ ਨਬੂਕਦਨੱਸਰ ਨੇ ਯਰੂਸ਼ਲਮ ਦੇ ਮੰਦਰ ਵਿੱਚੋਂ ਲਿਆਂਦੇ ਸਨ, ਤਾਂ ਜੋ ਰਾਜੇ, ਉਸ ਦੇ ਅਧਿਕਾਰੀ, ਉਸ ਦੀਆਂ ਪਤਨੀਆਂ ਅਤੇ ਉਸ ਦੇ ਸੇਵਕ ਉਨ੍ਹਾਂ ਪਿਆਲਿਆਂ ਵਿੱਚ ਮੈਅ ਪੀ ਸੱਕਣ।

3 ਇਸ ਲਈ ਉਨ੍ਹਾਂ ਨੇ ਉਹ ਸੋਨੇ ਦੇ ਪਿਆਲੇ ਲੈ ਆਂਦੇ ਜਿਹੜੇ ਯਰੂਸ਼ਲਮ ਵਿੱਚਲੇ ਪਰਮੇਸ਼ੁਰ ਦੇ ਮੰਦਰ ਵਿੱਚੋਂ ਚੁੱਕੇ ਗਏ ਸਨ। ਅਤੇ ਰਾਜੇ, ਉਸ ਦੇ ਅਧਿਕਾਰੀਆਂ, ਉਸਦੀਆਂ ਪਤਨੀਆਂ ਅਤੇ ਉਸਦੀਆਂ ਦਾਸੀਆਂ ਨੇ ਉਨ੍ਹਾਂ ਵਿੱਚ ਮੈਅ ਪੀਤੀ।

4 ਮੈਅ ਪੀਣ ਵੇਲੇ ਉਹ ਆਪਣੇ ਦੇਵਤਿਆਂ ਦੇ ਬੁੱਤਾਂ ਦੀ ਉਸਤਤ ਕਰ ਰਹੇ ਸਨ। ਉਨ੍ਹਾਂ ਨੇ ਉਨ੍ਹਾਂ ਦੇਵਤਿਆਂ ਦੀ ਉਸਤਤ ਕੀਤੀ-ਅਤੇ ਉਹ ਦੇਵਤੇ ਸਿਰਫ਼ ਸੋਨੇ, ਚਾਂਦੀ, ਪਿੱਤਲ, ਲੋਹੇ, ਲੱਕੜੀ ਅਤੇ ਪੱਥਰ ਦੇ ਬਣੇ ਬੁੱਤ ਸਨ।

5 ਫ਼ੇਰ ਅਚਾਨਕ, ਇੱਕ ਮਨੁੱਖੀ ਹੱਥ ਪ੍ਰਗਟ ਹੋਇਆ ਅਤੇ ਕੰਧ ਉੱਤੇ ਲਿਖਣ ਲੱਗਾ। ਉਂਗਲੀਆਂ ਨੇ ਕੰਧ ਦੇ ਪਲਸਤਰ ਉੱਤੇ ਸ਼ਬਦ ਉਕਰੇ। ਹੱਥ ਨੇ ਉੱਥੇ ਰਾਜੇ ਦੇ ਮਹਿਲ ਅੰਦਰ ਸ਼ਮਾਦਾਨ ਦੇ ਨੇੜੇ ਕੰਧ ਉੱਤੇ ਲਿਖਿਆ। ਰਾਜਾ ਹੱਥ ਨੂੰ ਲਿਖਦੇ ਹੋਏ ਦੇਖ ਰਿਹਾ ਸੀ।

6 ਰਾਜਾ ਬੇਲਸ਼ੱਸਰ ਬਹੁਤ ਭੈਭੀਤ ਸੀ। ਉਸਦਾ ਚਿਹਰਾ ਡਰ ਨਾਲ ਬਗ੍ਗਾ ਹੋ ਗਿਆ ਅਤੇ ਉਸਦੀਆਂ ਲੱਤਾਂ ਕੰਬਣ ਲੱਗੀਆਂ। ਉਸਦੀਆਂ ਲੱਤਾਂ ਇੰਨੀਆਂ ਕਮਜ਼ੋਰ ਹੋ ਗਈਆਂ ਕਿ ਉਹ ਖੜ੍ਹਾ ਨਹੀਂ ਸੀ ਰਹਿ ਸੱਕਦਾ।

7 ਰਾਜੇ ਨੇ ਜਾਦੂਗਰਾਂ ਨੂੰ ਅਤੇ ਕਸਦੀਆਂ ਨੂੰ ਬੁਲਾਵਾ ਭੇਜਿਆ। ਉਸ ਨੇ ਸਿਆਣਿਆ ਨੂੰ ਆਖਿਆ, “ਜੋ ਕੋਈ ਇਸ ਲਿਖਤ ਨੂੰ ਪੜ੍ਹ ਸੱਕੇਗਾ ਅਤੇ ਮੈਨੂੰ ਇਸਦਾ ਅਰਬ ਸਮਝਾ ਸੱਕੇਗਾ ਮੈਂ ਉਸ ਨੂੰ ਇਨਾਮ ਦਿਆਂਗਾ। ਮੈਂ ਉਸ ਬੰਦੇ ਨੂੰ ਕਿਰਮਚੀ ਵਸਤਰ ਦੇਵਾਂਗਾ। ਮੈਂ ਉਸ ਦੇ ਗਲੇ ਵਿੱਚ ਸੋਨੇ ਦਾ ਹਾਰ ਪਾਵਾਂਗਾ। ਅਤੇ ਆਪਣੇ ਰਾਜ ਵਿੱਚ ਤੀਸਰਾ ਸਭ ਤੋਂ ਉੱਚਾ ਹਾਕਮ ਬਣਾ ਦਿਆਂਗਾ।”

8 ਇਸ ਲਈ ਰਾਜੇ ਦੇ ਸਮੂਹ ਸਿਆਣੇ ਆਦਮੀ ਆ ਗਏ। ਪਰ ਉਹ ਲਿਖਾਵਟ ਨਾ ਪੜ੍ਹ ਸੱਕੇ ਜਾਂ ਰਾਜੇ ਨੂੰ ਅਰਬ ਦਾ ਵਿਵਰਣ ਨਾ ਕਰ ਸੱਕੇ। ਉਹ ਇਸ ਦਾ ਅਰਬ ਨਹੀਂ ਸਮਝ ਸੱਕੇ।

9 ਰਾਜੇ ਦੇ ਅਧਿਕਾਰੀ ਹੈਰਾਨ ਸਨ। ਅਤੇ ਰਾਜਾ ਹੋਰ ਵੀ ਵੱਧੇਰੇ ਭੈਭੀਤ ਅਤੇ ਫ਼ਿਕਰਮੰਦ ਹੋ ਗਿਆ। ਉਸ ਦਾ ਡਰ ਨਾਲ ਮੂੰਹ ਫਿਕੱਾ ਹੋ ਗਿਆ।

10 ਫ਼ੇਰ ਰਾਜੇ ਦੀ ਮਾਤਾ ਓੱਥੇ ਆਈ ਜਿੱਥੇ ਦਾਵਤ ਚੱਲ ਰਹੀ ਸੀ। ਉਸ ਨੇ ਰਾਜੇ ਅਤੇ ਉਸ ਦੇ ਅਧਿਕਾਰੀਆਂ ਦੀਆਂ ਆਵਾਜ਼ਾਂ ਸੁਣ ਲਈਆਂ ਸਨ। ਉਸ ਨੇ ਆਖਿਆ, “ਰਾਜਨ, ਤੁਸੀਂ ਸਦਾ ਸਲਾਮਤ ਰਹੋ! ਭੈਭੀਤ ਨਾ ਹੋਵੋ! ਆਪਣੇ ਚਿਹਰੇ ਨੂੰ ਡਰ ਨਾਲ ਇੰਨਾ ਬਗ੍ਗਾ ਨਾ ਹੋਣ ਦਿਓ!

11 ਤੇਰੇੇ ਰਾਜ ਅੰਦਰ ਇੱਕ ਬੰਦਾ ਹੈ ਜਿਸਦੇ ਅੰਦਰ ਪਵਿੱਤਰ ਦੇਵਤਿਆਂ ਦਾ ਆਤਮਾ ਵਸਦਾ ਹੈ। ਤੇਰੇ ਪਿਤਾ ਦੇ ਰਾਜ ਵੇਲੇ ਇਸ ਬੰਦੇ ਨੇ ਦਰਸਾ ਦਿੱਤਾ ਸੀ ਕਿ ਉਹ ਗੁਝ੍ਝੇ ਭੇਤ ਸਮਝ ਸੱਕਦਾ ਹੈ। ਉਸ ਨੇ ਦਰਸਾ ਦਿੱਤਾ ਸੀ ਕਿ ਉਹ ਬਹੁਤ ਚਤੁਰ ਅਤੇ ਸਿਆਣਾ ਹੈ। ਉਸ ਨੇ ਦਰਸਾ ਦਿੱਤਾ ਸੀ ਕਿ ਇਨ੍ਹਾਂ ਗੱਲਾਂ ਵਿੱਚ ਉਹ ਦੇਵਤਿਆਂ ਦੇ ਸਮਾਨ ਹੈ। ਤੇਰੇ ਪਿਤਾ, ਰਾਜੇ ਨਬੂਕਦਨੱਸਰ ਨੇ ਇਸ ਬੰਦੇ ਨੂੰ ਆਪਣੇ ਸਾਰੇ ਸਿਅਣਿਆਂ ਦਾ ਮੁਖੀ ਬਣਾ ਦਿੱਤਾ ਸੀ। ਉਹ ਸਾਰੇ ਜਾਦੂਗਰਾਂ ਅਤੇ ਕਸਦੀਆਂ ਉੱਤੇ ਹਕੂਮਤ ਕਰਦਾ ਸੀ।

12 ਜਿਸ ਬੰਦੇ ਬਾਰੇ ਮੈਂ ਗੱਲ ਕਰ ਰਹੀ ਹਾਂ ਉਸਦਾ ਨਾਮ ਦਾਨੀਏਲ ਹੈ। ਰਾਜੇ ਨੇ ਉਸ ਨੂੰ ਬੇਲਟਸ਼ੱਸਰ ਦਾ ਨਾਮ ਦਿੱਤਾ ਸੀ। ਬੇਲਟਸ਼ੱਸਰ (ਦਾਨੀਏਲ) ਬਹੁਤ ਚਤੁਰ ਹੈ ਅਤੇ ਬਹੁਤ ਗੱਲਾਂ ਜਾਣਦਾ ਹੈ। ਉਹ ਸੁਪਨਿਆਂ ਦੀ ਵਿਆਖਿਆ ਕਰ ਸੱਕਦਾ ਸੀ ਭੇਤਾਂ ਨੂੰ ਸਮਝਾ ਸੱਕਦਾ ਸੀ। ਅਤੇ ਬਹੁਤ ਔਖੇ ਮਸਲੇ ਨੂੰ ਹੱਲ ਕਰ ਸੱਕਦਾ ਸੀ ਉਸ ਨੂੰ ਬੁਲਾਓ। ਉਹ ਤੁਹਾਨੂੰ ਦੱਸੇਗਾ ਕਿ ਕੰਧ ਉਤ੍ਤਲੀ ਲਿਖਤ ਦਾ ਕੀ ਅਰਬ ਹੈ।”

13 ਇਸ ਲਈ ਉਨ੍ਹਾਂ ਨੇ ਦਾਨੀਏਲ ਨੂੰ ਰਾਜੇ ਪਾਸ ਲਿਆਂਦਾ। ਰਾਜੇ ਨੇ ਦਾਨੀਏਲ ਨੂੰ ਆਖਿਆ, “ਕੀ ਤੇਰਾ ਨਾਮ ਦਾਨੀਏਲ ਹੈ, ਉਨ੍ਹਾਂ ਜਲਾਵਤਨੀਆਂ ਵਿੱਚੋਂ ਇੱਕ, ਜਿਨ੍ਹਾਂ ਨੂੰ ਮੇਰਾ ਪਿਤਾ, ਰਾਜਾ, ਯਹੂਦਾਹ ਤੋਂ ਇੱਥੇ ਲੈ ਕੇ ਆਇਆ ਸੀ?

14 ਮੈਂ ਸੁਣਿਆ ਹੈ ਕਿ ਤੇਰੇ ਅੰਦਰ ਦੇਵਤਿਆਂ ਦਾ ਆਤਮਾ ਹੈ। ਅਤੇ ਮੈਂ ਇਹ ਵੀ ਸੁਣਿਆ ਹੈ ਕਿ ਤੂੰ ਭੇਤ ਸਮਝ ਸੱਕਦਾ ਹੈਂ, ਅਤੇ ਤੂੰ ਬਹੁਤ ਚਤੁਰ ਅਤੇ ਸਿਆਣਾ ਹੈਂ।

15 ਸਿਆਣੇ ਬੰਦਿਆਂ ਨੂੰ ਅਤੇ ਜਾਦੂਗਰਾਂ ਨੂੰ ਮੇਰੇ ਪਾਸੇ ਇੱਥੇ ਕੰਧ ਉੱਤੇ ਲਿਖੀ ਹੋਈ ਇਸ ਇਬਾਰਤ ਨੂੰ ਪੜ੍ਹਨ ਲਈ ਲਿਆਂਦਾ ਗਿਆ ਸੀ, ਮੈਂ ਚਾਹੁੰਦਾ ਸੀ ਕਿ ਉਹ ਲੋਕ ਮੈਨੂੰ ਇਸ ਲਿਖਤ ਦਾ ਅਰਬ ਸਮਝਾਉਣ। ਪਰ ਉਹ ਕੰਧ ਉੱਤੇ ਲਿਖੀ ਹੋਈ ਇਸ ਲਿਖਤ ਨੂੰ ਨਹੀਂ ਸਮਝਾ ਸੱਕੇ।

16 ਮੈਂ ਤੇਰੇ ਬਾਰੇ ਸੁਣਿਆ ਹੈ। ਮੈਂ ਸੁਣਿਆ ਹੈ ਕਿ ਤੂੰ ਗੱਲਾਂ ਦੇ ਅਰਬ ਸਮਝਾ ਸੱਕਦਾ ਹੈਂ ਅਤੇ ਤੂੰ ਬਹੁਤ ਔਖੇ ਮਸਲੇ ਹੱਲ ਕਰ ਸੱਕਦਾ ਹੈਂ। ਜੇ ਤੂੰ ਕੰਧ ਉੱਤੇ ਲਿਖੀ ਹੋਈ ਇਸ ਲਿਖਤ ਨੂੰ ਪੜ੍ਹ ਸੱਕੇਁ, ਅਤੇ ਮੈਨੂੰ ਇਸਦਾ ਅਰਬ ਸਮਝਾ ਸੱਕੇਁ, ਤਾਂ ਮੈਂ ਤੇਰੇ ਲਈ ਇਹ ਕੁਝ ਕਰਾਂਗਾ: ਮੈਂ ਤੈਨੂੰ ਕਿਰਮਚੀ ਵਸਤਰ ਦਿਆਂਗਾ ਅਤੇ ਤੇਰੇ ਗਲ ਵਿੱਚ ਸੋਨੇ ਦਾ ਹਾਰ ਪਾਵਾਂਗਾ। ਫ਼ੇਰ ਤੂੰ ਰਾਜ ਦਾ ਤੀਸਰਾ ਸਭ ਤੋਂ ਉੱਚਾ ਹਾਕਮ ਬਣ ਜਾਵੇਂਗਾ।”

17 ਫ਼ੇਰ ਦਾਨੀਏਲ ਨੇ ਰਾਜੇ ਨੂੰ ਜਵਾਬ ਦਿੱਤਾ।ਦਾਨੀਏਲ ਨੇ ਆਖਿਆ, “ਰਾਜਾ ਬੇਲਟਸ਼ੱਸਰ, ਤੁਸੀਂ ਆਪਣੀਆਂ ਸੁਗਾਤਾਂ ਆਪਣੇ ਪਾਸ ਹੀ ਰੱਖ ਸੱਕਦੇ ਹੋ। ਜਾਂ ਤੁਸੀਂ ਉਹ ਇਨਾਮ ਕਿਸੇ ਹੋਰ ਨੂੰ ਦੇ ਸੱਕਦੇ ਹੋ, ਪਰ ਮੈਂ ਤਾਂ ਵੀ ਤੁਹਾਡੇ ਵਾਸਤੇ ਕੰਧ ਉੱਤੇ ਲਿਖੀ ਇਬਾਰਤ ਨੂੰ ਪੜ੍ਹਾਂਗਾ। ਅਤੇ ਮੈਂ ਤੁਹਾਨੂੰ ਸਮਝਾਵਾਂਗਾ ਕਿ ਇਸਦਾ ਕੀ ਅਰਬ ਹੈ।

18 “ਰਾਜਨ, ਅੱਤ ਮਹਾਨ ਪਰਮੇਸ਼ੁਰ ਨੇ ਤੇਰੇ ਪਿਤਾ ਜੀ ਨਬੂਕਦਨੱਸਰ ਨੂੰ ਬਹੁਤ ਮਹਾਨ ਅਤੇ ਸ਼ਕਤੀਸ਼ਾਲੀ ਰਾਜਾ ਬਣਾਇਆ। ਪਰਮੇਸ਼ੁਰ ਨੇ ਉਸ ਨੂੰ ਬਹੁਤ ਮਹੱਤਵਪੂਰਣ ਬਣਾਇਆ।

19 ਬਹੁਤ ਸਾਰੀਆਂ ਕੌਮਾਂ ਦੇ ਲੋਕ ਅਤੇ ਬਹੁਤ ਸਾਰੀਆਂ ਭਾਸ਼ਾਵਾਂ ਬੋਲਣ ਵਾਲੇ ਲੋਕ ਨਬੂਕਦਨੱਸਰ ਤੋਂ ਬਹੁਤ ਭੈਭੀਤ ਸਨ। ਕਿਉਂ ਕਿ ਅੱਤ ਮਹਾਨ ਪਰਮੇਸ਼ੁਰ ਨੇ ਉਸ ਨੂੰ ਬਹੁਤ ਮਹੱਤਵਪੂਰਣ ਰਾਜਾ ਬਣਾਇਆ। ਜੇ ਨਬੂਕਦਨੱਸਰ ਚਾਹੁੰਦਾ ਕਿ ਕੋਈ ਬੰਦਾ ਮਰ ਜਾਵੇ, ਤਾਂ ਉਹ ਉਸ ਬੰਦੇ ਨੂੰ ਮਾਰ ਦਿੰਦਾ। ਅਤੇ ਜੇ ਉਹ ਚਾਹੁੰਦਾ ਕਿ ਕੋਈ ਬੰਦਾ ਜਿਉਂਦਾ ਰਹੇ ਤਾਂ ਉਸ ਬੰਦੇ ਨੂੰ ਜੀਣ ਦੀ ਇਜਾਜ਼ਤ ਸੀ। ਜੇ ਉਹ ਲੋਕਾਂ ਨੂੰ ਮਹੱਤਵਪੂਰਣ ਬਨਾਉਣਾ ਚਾਹੁੰਦਾ ਤਾਂ ਉਹ ਉਨ੍ਹਾਂ ਲੋਕਾਂ ਨੂੰ ਮਹੱਤਵਪੂਰਣ ਬਣਾ ਦਿੰਦਾ ਅਤੇ ਜੇ ਉਹ ਲੋਕਾਂ ਨੂੰ ਮਹੱਤਵਪੂਰਣ ਨਾ ਬਨਾਉਣਾ ਚਾਹੁੰਦਾ, ਤਾਂ ਉਹ ਉਨ੍ਹਾਂ ਨੂੰ ਨਾ-ਮਹ੍ਹਤਵਪੂਰਣ ਬਣਾ ਦਿੰਦਾ।

20 “ਪਰ ਨਬੂਕਦਨੱਸਰ ਗੁਮਾਨੀ ਅਤੇ ਜ਼ਿੱਦੀ ਬਣ ਗਿਆ। ਇਸ ਲਈ ਉਸਦੀ ਸ਼ਕਤੀ ਉਸ ਕੋਲੋਂ ਖੋਹ ਲਈ ਗਈ। ਉਸ ਨੂੰ ਉਸ ਦੇ ਸ਼ਾਹੀ ਤਖਤ ਤੋਂ ਉੱਠਾ ਦਿੱਤਾ ਗਿਆ ਅਤੇ ਉਸਦਾ ਪਰਤਾਪ ਖਤਮ ਕਰ ਦਿੱਤਾ ਗਇਆ।

21 ਫ਼ੇਰ ਨਬੂਕਦਨੱਸਰ ਨੂੰ ਆਪਣੇ ਲੋਕਾਂ ਕੋਲੋਂ ਦੂਰ ਜਾਣ ਲਈ ਮਜ਼ਬੂਰ ਕੀਤਾ ਗਿਆ। ਉਸਦਾ ਮਨ ਇੱਕ ਜਾਨਵਰ ਦੇ ਮਨ ਵਰਗਾ ਬਣ ਗਿਆ। ਉਹ ਜੰਗਲੀ ਖੋਤਿਆਂ ਦੇ ਵਿੱਚਕਾਰ ਰਿਹਾ ਅਤੇ ਗਾਂ ਵਾਂਗ ਘਾਹ ਖਾਂਦਾ ਸੀ ਉਹ ਤ੍ਰੇਲ ਵਿੱਚ ਭਿੱਜ ਗਿਆ। ਇਹ ਗੱਲਾਂ ਉਸ ਨਾਲ ਉਦੋਂ ਤੱਕ ਵਾਪਰੀਆਂ ਜਦੋਂ ਤੱਕ ਕਿ ਉਸ ਨੇ ਸਬਕ ਨਹੀਂ ਸਿੱਖ ਲਿਆ। ਫ਼ੇਰ ਉਸ ਨੇ ਜਾਣ ਲਿਆ ਕਿ ਅੱਤ ਮਹਾਨ ਪਰਮੇਸ਼ੁਰ ਬੰਦਿਆਂ ਦੀਆਂ ਬਾਦਸ਼ਾਹੀਆਂ ਉੱਤੇ ਹਕੂਮਤ ਕਰਦਾ ਹੈ। ਅਤੇ ਅੱਤ ਮਹਾਨ ਪਰਮੇਸ਼ੁਰ ਜਿਸ ਨੂੰ ਚਾਹੇ ਬਾਦਸ਼ਾਹੀ ਦੇ ਦਿੰਦਾ ਹੈ।

22 “ਪਰ ਬੇਲਸ਼ੱਸਰ, ਤੂੰ ਇਹ ਗੱਲਾਂ ਪਹਿਲਾਂ ਹੀ ਜਾਣਦਾ ਸੀ! ਤੂੰ ਨਬੂਕਦਨੱਸਰ ਦਾ ਪੁੱਤਰ ਹੈਂ। ਪਰ ਫ਼ੇਰ ਵੀ ਤੂੰ ਆਪਣੇ-ਆਪ ਨੂੰ ਨਿਮਾਣਾ ਨਹੀਂ ਬਣਾਇਆ।

23 ਇਸਦੀ ਬਜਾਇ ਤੂੰ ਅਕਾਸ਼ ਦੇ ਯਹੋਵਾਹ ਦੇ ਵਿਰੁੱਧ ਹੋ ਗਿਆ। ਤੂੰ ਯਹੋਵਾਹ ਦੇ ਮੰਦਰ ਵਿੱਚੋਂ ਲਿਆਂਦੇ ਹੋਏ ਪਿਆਲਿਆਂ ਨੂੰ ਲਿਆਉਣ ਦਾ ਹੁਕਮ ਦਿੱਤਾ। ਫ਼ੇਰ ਤੂੰ ਅਤੇ ਤੇਰੇ ਅਹਿਲਕਾਰਾਂ, ਤੇਰੀਆਂ ਰਾਣੀਆਂ ਅਤੇ ਤੇਰੀਆਂ ਦਾਸੀਆਂ ਨੇ ਉਨ੍ਹਾਂ ਪਿਆਲਿਆਂ ਵਿੱਚ ਮੈਅ ਪੀਤੀ। ਤੂੰ ਚਾਂਦੀ ਅਤੇ ਸੋਨੇ, ਪਿੱਤਲ, ਲੋਹੇ, ਲਕੜੀ ਅਤੇ ਪੱਥਰ ਦੇ ਦੇਵਤਿਆਂ ਦੀ ਉਸਤਤ ਕੀਤੀ। ਉਹ ਅਸਲ ਵਿੱਚ ਦੇਵਤੇ ਨਹੀਂ ਹਨ, ਉਹ ਦੇਖ ਨਹੀਂ ਸੱਕਦੇ, ਤੇ ਸੁਣ ਨਹੀਂ ਸੱਕਦੇ ਅਤੇ ਨਾ ਕਿਸੇ ਗੱਲ ਨੂੰ ਸਮਝ ਸੱਕਦੇ ਹਨ। ਪਰ ਤੂੰ ਉਸ ਪਰਮੇਸ਼ੁਰ ਦਾ ਆਦਰ ਨਹੀਂ ਕੀਤਾ ਜਿਸਦਾ ਤੇਰੀ ਜ਼ਿੰਦਗੀ ਅਤੇ ਤੇਰੀ ਹਰ ਗੱਲ ਉੱਤੇ ਜ਼ੋਰ ਹੈ।

24 ਇਸ ਲਈ, ਇਸ ਕਾਰਣ, ਪਰਮੇਸ਼ੁਰ ਨੇ ਉਹ ਹੱਥ ਭੇਜਿਆ ਜਿਸਨੇ ਕੰਧ ਉੱਤੇ ਲਿਖਿਆ।

25 ਕਂਧ ਉੱਤੇ ਲਿਖੇ ਹੋਏ ਸ਼ਬਦ ਇਹ ਹਨ:

26 ਮਨੇ, ਮਨੇ, ਤਕੇਲ, ਊਫ਼ਰਸੀਨ। “ਇਨ੍ਹਾਂ ਸ਼ਬਦਾਂ ਦਾ ਅਰਬ ਇਹ ਹੈ: ਮਨੇ: ਪਰਮੇਸ਼ੁਰ ਨੇ ਗਿਣ ਲੇ ਨੇ ਦਿਨ ਜਦੋਂ ਖਤਮ ਹੋਵੇਗਾ ਰਾਜ ਤੇਰਾ।

27 ਤਕੇਲ: ਤੋਂਲ ਲਿਆ ਗਿਆ ਹੈ ਤੈਨੂੰ ਧਰਮ ਕੰਡੇ ਉੱਤੇ, ਅਤੇ ਤੇਰੇ ਵਿੱਚ ਕਮੀਆਂ ਪਾਈਆਂ ਗਈਆਂ।

28 ਉਪਾਰਸਿਨ: ਖੋਹਿਆ ਜਾ ਰਿਹਾ ਹੈ ਰਾਜ ਤੇਰਾ ਤੇਰੇ ਪਾਸੋਂ ਵੰਡ ਦਿੱਤਾ ਜਾਵੇਗਾ ਇਹ ਮਾਦੀਆਂ ਅਤੇ ਫਾਰਸੀਆਂ ਦਰਮਿਆਨ।”

29 ਫ਼ੇਰ ਬੇਲਸ਼ੱਸਰ ਨੇ ਹੁਕਮ ਦਿੱਤਾ ਕਿ ਦਾਨੀਏਲ ਨੂੰ ਕਿਰਮਚੀ ਦੇ ਵਸਤਰ ਪਹਿਨਾੇ ਜਾਣ। ਇਹ ਸੋਨੇ ਦਾ ਹਾਰ ਉਸ ਦੇ ਗਲੇ ਵਿੱਚ ਪਾਇਆ ਗਿਅ, ਅਤੇ ਉਸ ਨੂੰ ਰਾਜ ਦਾ ਤੀਸਰਾ ਸਰਵੁਚ੍ਚ ਹਾਕਮ ਐਲਾਨਿਆ ਗਿਆ।

30 ਓਸੇ ਹੀ ਰਾਤ, ਚਾਲਡੀਨ ਲੋਕਾਂ ਦਾ ਰਾਜਾ, ਬੇਲਸ਼ੱਸਰ ਮਰ ਗਿਆ।

31 ਮੀਡ ਦਾ ਇੱਕ ਦਾਰਾ ਮਾਦੀ ਨਾਮ ਦਾ ਬੰਦਾ ਨਵਾਂ ਰਾਜਾ ਬਣ ਗਿਆ। ਦਾਰਾ ਮਾਦੀ ਤਕਰੀਬਨ 62 ਵਰ੍ਹਿਆਂ ਦਾ ਸੀ।

  • Tamil
  • Hindi
  • Malayalam
  • Telugu
  • Kannada
  • Gujarati
  • Punjabi
  • Bengali
  • Oriya
  • Nepali

By continuing to browse the site, you are agreeing to our use of cookies.

Close