ਖ਼ਰੋਜ 10:16
ਫ਼ਿਰਊਨ ਨੇ ਛੇਤੀ ਨਾਲ ਮੂਸਾ ਅਤੇ ਹਾਰੂਨ ਨੂੰ ਬੁਲਾਇਆ। ਫ਼ਿਰਊਨ ਨੇ ਆਖਿਆ, “ਮੈਂ ਯਹੋਵਾਹ ਤੁਹਾਡੇ ਪਰਮੇਸ਼ੁਰ ਅਤੇ ਤੁਹਾਡੇ ਖਿਲਾਫ਼ ਪਾਪ ਕੀਤਾ ਹੈ।
Then Pharaoh | וַיְמַהֵ֣ר | waymahēr | vai-ma-HARE |
called | פַּרְעֹ֔ה | parʿō | pahr-OH |
for Moses | לִקְרֹ֖א | liqrōʾ | leek-ROH |
Aaron and | לְמֹשֶׁ֣ה | lĕmōše | leh-moh-SHEH |
in haste; | וּֽלְאַהֲרֹ֑ן | ûlĕʾahărōn | oo-leh-ah-huh-RONE |
said, he and | וַיֹּ֗אמֶר | wayyōʾmer | va-YOH-mer |
I have sinned | חָטָ֛אתִי | ḥāṭāʾtî | ha-TA-tee |
Lord the against | לַֽיהוָ֥ה | layhwâ | lai-VA |
your God, | אֱלֹֽהֵיכֶ֖ם | ʾĕlōhêkem | ay-loh-hay-HEM |
and against you. | וְלָכֶֽם׃ | wĕlākem | veh-la-HEM |
Cross Reference
ਖ਼ਰੋਜ 9:27
ਫ਼ਿਰਊਨ ਨੇ ਮੂਸਾ ਤੇ ਹਾਰੂਨ ਨੂੰ ਸੱਦਿਆ। ਫ਼ਿਰਊਨ ਨੇ ਉਨ੍ਹਾਂ ਨੂੰ ਆਖਿਆ, “ਇਸ ਵਾਰੀ ਮੈਂ ਪਾਪ ਕੀਤਾ ਹੈ। ਯਹੋਵਾਹ ਠੀਕ ਹੈ, ਅਤੇ ਮੈਂ ਤੇ ਮੇਰੇ ਲੋਕ ਗਲਤ ਹਨ।
ਮੱਤੀ 27:4
ਯਹੂਦਾ ਨੇ ਉਨ੍ਹਾਂ ਨੂੰ ਆਖਿਆ, “ਮੈਂ ਪਾਪ ਕੀਤਾ ਹੈ ਜੋ ਇੱਕ ਨਿਰਦੋਸ਼ ਜਾਨ ਨੂੰ ਮਾਰਨ ਲਈ ਫ਼ੜਵਾ ਦਿੱਤਾ।” ਯਹੂਦੀ ਆਗੂਆਂ ਨੇ ਜਵਾਬ ਦਿੱਤਾ, “ਸਾਨੂੰ ਇਸਦੀ ਕੋਈ ਪਰਵਾਹ ਨਹੀਂ ਇਹ ਤੇਰੀ ਸਮੱਸਿਆ ਹੈ, ਤੂੰ ਜਾਣ।”
ਅਮਸਾਲ 28:13
ਜਿਹੜਾ ਬੰਦਾ ਆਪਣੇ ਪਾਪਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰੇ, ਉੱਨਤੀ ਨਹੀਂ ਕਰਦਾ, ਪਰ ਜਿਹੜਾ ਆਪਣੇ ਪਾਪਾਂ ਨੂੰ ਕਬੂਲਦਾ ਅਤੇ ਤਿਆਗਦਾ ਹੈ ਮਿਹਰ ਪ੍ਰਾਪਤ ਕਰਦਾ ਹੈ।
ਅੱਯੂਬ 34:31
“ਇਵੇਂ ਹੀ ਵਾਪਰੇਗਾ ਜਿੰਨਾ ਚਿਰ ਉਹ ਪਰਮੇਸ਼ੁਰ ਨੂੰ ਨਹੀਂ ਆਖਦਾ, ‘ਮੈਂ ਦੋਸ਼ੀ ਹਾਂ, ਮੈਂ ਹੋਰ ਪਾਪ ਨਹੀਂ ਕਰਾਂਗਾ।
੨ ਸਮੋਈਲ 19:20
ਤੁਸੀਂ ਜਾਣਦੇ ਹੋ ਕਿ ਮੈਂ ਪਾਪ ਕੀਤਾ ਹੈ ਇਸੇ ਲਈ ਵੇਖੋ! ਅੱਜ ਦੇ ਦਿਨ ਮੈਂ ਆਪਣੇ ਮਹਾਰਾਜ ਪਾਤਸ਼ਾਹ ਨੂੰ ਮਿਲਣ ਲਈ ਯੂਸੁਫ਼ ਦੇ ਸਾਰੇ ਘਰਾਣੇ ਤੋਂ ਪਹਿਲਾਂ ਨਿਕਲਿਆ ਹਾਂ।”
੧ ਸਮੋਈਲ 26:21
ਤਦ ਸ਼ਾਊਲ ਨੇ ਕਿਹਾ, “ਮੈਥੋਂ ਪਾਪ ਹੋ ਗਿਆ, ਦਾਊਦ ਮੇਰੇ ਪੁੱਤਰ ਤੂੰ ਮੇਰੇ ਕੋਲ ਵਾਪਸ ਆ ਜਾ। ਅੱਜ ਤੂੰ ਮੈਨੂੰ ਇਹ ਦਰਸਾਇਆ ਹੈ ਕਿ ਮੇਰੀ ਜਿੰਦ ਤੇਰੀ ਨਿਗਾਹ ਵਿੱਚ ਦੁਰਲੱਭ ਹੈ। ਮੈਂ ਹੁਣ ਹੋਰ ਤੈਨੂੰ ਦੁੱਖ ਨਾ ਦੇਵਾਂਗਾ। ਮੈਂ ਬਹੁਤ ਵੱਡੀ ਮੂਰੱਖਤਾਈ ਅਤੇ ਭੁੱਲ ਕੀਤੀ ਹੈ।”
੧ ਸਮੋਈਲ 15:30
ਸ਼ਾਊਲ ਨੇ ਜਵਾਬ ’ਚ ਕਿਹਾ, “ਠੀਕ ਹੈ! ਮੈਂ ਪਾਪ ਕੀਤੇ! ਪਰ ਕਿਰਪਾ ਕਰਕੇ ਤੂੰ ਮੇਰੇ ਕੋਲ ਪਰਤ ਆ ਅਤੇ ਮੇਰੇ ਲੋਕਾਂ ਦੇ ਬਜ਼ੁਰਗਾਂ ਅਤੇ ਇਸਰਾਏਲ ਦੇ ਅੱਗੇ ਮੇਰਾ ਆਦਰ ਕਰ। ਮੇਰੇ ਨਾਲ ਮੁੜ ਚੱਲ ਤਾਂ ਜੋ ਮੈਂ ਯਹੋਵਾਹ ਤੇਰੇ ਪਰਮੇਸ਼ੁਰ ਦੀ ਉਪਾਸਨਾ ਕਰਾਂ।”
੧ ਸਮੋਈਲ 15:24
ਤਦ ਸ਼ਾਊਲ ਨੇ ਸਮੂਏਲ ਨੂੰ ਕਿਹਾ, “ਮੈਂ ਪਾਪੀ ਹਾਂ ਕਿਉਂ ਜੋ ਮੈਂ ਯਹੋਵਾਹ ਦੀ ਆਗਿਆ ਨੂੰ ਅਤੇ ਤੇਰੀਆਂ ਗੱਲਾਂ ਨੂੰ ਮੋੜ ਦਿੱਤਾ। ਮੈਂ ਲੋਕਾਂ ਕੋਲੋਂ ਡਰਕੇ ਉਹ ਕੁਝ ਕੀਤਾ ਜੋ ਉਨ੍ਹਾਂ ਨੇ ਕਿਹਾ।
ਗਿਣਤੀ 22:34
ਤਾਂ ਬਿਲਆਮ ਨੇ ਯਹੋਵਾਹ ਦੇ ਦੂਤ ਨੂੰ ਆਖਿਆ, “ਮੈਂ ਪਾਪ ਕੀਤਾ ਹੈ। ਮੈਂ ਨਹੀਂ ਦੇਖ ਸੱਕਿਆ ਕਿ ਤੁਸੀਂ ਰਸਤੇ ਵਿੱਚ ਖਲੋਤੇ ਹੋਏ ਸੀ। ਜੇ ਮੈਂ ਕੋਈ ਗਲਤੀ ਕਰ ਰਿਹਾ ਹਾਂ ਤਾਂ ਮੈਂ ਘਰ ਵਾਪਸ ਚੱਲਾ ਜਾਂਦਾ ਹਾਂ।”
ਗਿਣਤੀ 21:7
ਲੋਕ ਮੂਸਾ ਕੋਲ ਆਏ ਅਤੇ ਆਖਿਆ, “ਅਸੀਂ ਜਾਣਦੇ ਹਾਂ ਕਿ ਜਦੋਂ ਅਸੀਂ ਯਹੋਵਾਹ ਦੇ ਅਤੇ ਤੇਰੇ ਵਿਰੁੱਧ ਬੋਲਿਆ ਤਾਂ ਅਸੀਂ ਪਾਪ ਕੀਤਾ। ਯਹੋਵਾਹ ਅੱਗੇ ਪ੍ਰਾਰਥਨਾ ਕਰ। ਉਸ ਨੂੰ ਆਖ ਕਿ ਇਨ੍ਹਾਂ ਸੱਪਾਂ ਨੂੰ ਦੂਰ ਹਟਾ ਲਵੇ।” ਇਸ ਲਈ ਮੂਸਾ ਨੇ ਲੋਕਾਂ ਲਈ ਪ੍ਰਾਰਥਨਾ ਕੀਤੀ।