ਖ਼ਰੋਜ 25:38
ਬੱਤੀਆਂ ਬੁਝਾਉਣ ਵਾਲੇ ਟ੍ਰਿਮਰ ਅਤੇ ਟ੍ਰੇਆਂ ਲਈ ਸ਼ੁੱਧ ਸੋਨਾ ਵਰਤੋਂ।
And the tongs | וּמַלְקָחֶ֥יהָ | ûmalqāḥêhā | oo-mahl-ka-HAY-ha |
snuffdishes the and thereof, | וּמַחְתֹּתֶ֖יהָ | ûmaḥtōtêhā | oo-mahk-toh-TAY-ha |
thereof, shall be of pure | זָהָ֥ב | zāhāb | za-HAHV |
gold. | טָהֽוֹר׃ | ṭāhôr | ta-HORE |
Cross Reference
ਖ਼ਰੋਜ 37:23
ਉਸ ਨੇ ਇਸ ਸ਼ਮਾਦਾਨ ਲਈ ਸੱਤ ਦੀਵੇ ਬਣਾਏ। ਫ਼ੇਰ ਉਸ ਨੇ ਬੱਤੀ ਸੀਖਣ ਵਾਲੇ ਟ੍ਰਿਮਰ ਅਤੇ ਟ੍ਰੇਆਂ ਵੀ ਸ਼ੁੱਧ ਸੋਨੇ ਦੀਆਂ ਬਣਾਈਆਂ।
ਗਿਣਤੀ 4:9
“ਫ਼ੇਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਸ਼ਮਾਦਾਨ ਅਤੇ ਉਸ ਦੇ ਦੀਵਿਆਂ ਨੂੰ ਨੀਲੇ ਕੱਪੜੇ ਨਾਲ ਢੱਕ ਦੇਣ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਦੀਵਿਆ ਨੂੰ ਬਲਦਾ ਰੱਖਦੀਆ ਹਨ ਅਤੇ ਦੀਵਿਆ ਵਿੱਚ ਵਰਤੇ ਜਾਣ ਵਾਲੇ ਤੇਲ ਦੇ ਬਰਤਨਾਂ ਨੂੰ ਢੱਕ ਦੇਣ।
੨ ਸਲਾਤੀਨ 12:13
ਲੋਕਾਂ ਨੇ ਯਹੋਵਾਹ ਦੇ ਮੰਦਰ ਲਈ ਧੰਨ ਦੀ ਭੇਟਾ ਕੀਤੀ ਲੇਕਿਨ ਜਾਜਕ ਉਸ ਵਿੱਚੋਂ ਯਹੋਵਾਹ ਦੇ ਮੰਦਰ ਲਈ ਚਾਂਦੀ ਦੇ ਪਿਆਲੇ ਜਾਂ ਗੁਲਤਰਾਸ਼, ਬਾਟੇ ਜਾਂ ਤੁਰ੍ਹੀਆਂ ਜਾਂ ਸੋਨੇ-ਚਾਂਦੀ ਦੇ ਬਰਤਨ ਨਾ ਬਣਾ ਸੱਕਦੇ। ਉਹ ਪੈਸਾ ਸਿਰਫ਼ ਮਜਦੂਰਾਂ ਦੀ ਮਜਦੂਰੀ ਲਈ ਵਰਤਦੇ ਜੋ ਮੰਦਰ ਦੀ ਮੁਰੰਮਤ ਕਰਦੇ।
੨ ਸਲਾਤੀਨ 25:14
ਤਸਲੇ, ਕੜਛੇ, ਗੁਲਤਰਾਸ਼, ਕਟੋਰੀਆਂ ਅਤੇ ਪਿੱਤਲ ਦੇ ਉਹ ਸਾਰੇ ਭਾਂਡੇ, ਜਿਨ੍ਹਾਂ ਨਾਲ ਸੇਵਾ ਕੀਤੀ ਜਾਂਦੀ ਸੀ ਉਹ ਲੈ ਗਏ।
੨ ਤਵਾਰੀਖ਼ 4:21
ਸੁਲੇਮਾਨ ਨੇ ਫ਼ੁੱਲ, ਦੀਵੇ ਅਤੇ ਚਿਮਟੇ ਆਦਿ ਬਨਵਾਉਣ ਲਈ ਸ਼ੁੱਧ ਸੋਨਾ ਵਰਤਿਆ।
ਯਸਈਆਹ 6:6
ਜਗਵੇਦੀ ਉੱਤੇ ਅਗਨੀ ਸੀ। ਸਰਾਫ਼ੀਮ ਫ਼ਰਿਸ਼ਤਿਆਂ ਵਿੱਚੋਂ ਇੱਕ ਨੇ ਅੱਗ ਵਿੱਚੋਂ ਮਘਦੇ ਕੋਲੇ ਨੂੰ ਕੱਢਣ ਲਈ ਚਿਮਟੇ ਦੀ ਵਰਤੋਂ ਕੀਤੀ। ਫ਼ੇਰ ਆਪਣੇ ਚਿਮਟਿਆਂ ਵਿੱਚ ਮਘਦੇ ਕੋਲੇ ਨੂੰ ਫ਼ੜੀ, ਉਹ ਮੇਰੇ ਵੱਲ ਉਡਿਆ।
ਯਰਮਿਆਹ 52:18
ਬਾਬਲ ਦੀ ਫ਼ੌਜ ਮੰਦਰ ਵਿੱਚੋਂ ਇਹ ਚੀਜ਼ਾਂ ਵੀ ਲੈ ਗਈ: ਬਾਟੇ, ਕੜਛੇ, ਗੁਲਤਰਾਸ਼, ਕੌਲੀਆਂ ਅਤੇ ਕਾਂਸੀ ਦੇ ਉਹ ਸਾਰੇ ਭਾਂਡੇ ਜਿਨ੍ਹਾਂ ਨਾਲ ਮੰਦਰ ਵਿੱਚ ਸੇਵਾ ਕੀਤੀ ਜਾਂਦੀ ਸੀ।