ਖ਼ਰੋਜ 38:9
ਪਵਿੱਤਰ ਤੰਬੂ ਦੇ ਆਲੇ-ਦੁਆਲੇ ਦਾ ਵਿਹੜਾ ਫ਼ੇਰ ਉਸ ਨੇ ਪਰਦਿਆਂ ਦੀ ਕੰਧ ਦੇ ਆਲੇ-ਦੁਆਲੇ ਉਸਾਰ ਕੇ ਵਿਹੜਾ ਬਣਾਇਆ। ਦੱਖਣ ਵਾਲੇ ਪਾਸੇ ਉਸ ਨੇ 100 ਹੱਥ ਲੰਮੇ ਪਰਦਿਆਂ ਦੀ ਕੰਧ ਬਣਾਈ। ਪਰਦੇ ਮਹੀਨ ਲਿਨਨ ਦੇ ਬਣੇ ਸਨ।
And he made | וַיַּ֖עַשׂ | wayyaʿaś | va-YA-as |
אֶת | ʾet | et | |
the court: | הֶֽחָצֵ֑ר | heḥāṣēr | heh-ha-TSARE |
south the on | לִפְאַ֣ת׀ | lipʾat | leef-AT |
side | נֶ֣גֶב | negeb | NEH-ɡev |
southward | תֵּימָ֗נָה | têmānâ | tay-MA-na |
hangings the | קַלְעֵ֤י | qalʿê | kahl-A |
of the court | הֶֽחָצֵר֙ | heḥāṣēr | heh-ha-TSARE |
twined fine of were | שֵׁ֣שׁ | šēš | shaysh |
linen, | מָשְׁזָ֔ר | mošzār | mohsh-ZAHR |
an hundred | מֵאָ֖ה | mēʾâ | may-AH |
cubits: | בָּֽאַמָּֽה׃ | bāʾammâ | BA-ah-MA |
Cross Reference
ਖ਼ਰੋਜ 27:9
ਪਵਿੱਤਰ ਤੰਬੂ ਦੇ ਆਲੇ-ਦੁਆਲੇ ਦਾ ਵਿਹੜਾ “ਪਵਿੱਤਰ ਤੰਬੂ ਲਈ ਇੱਕ ਵਿਹੜਾ ਬਣਾਈ। ਦੱਖਣ ਵਾਲੇ ਪਾਸੇ ਸੌ ਹੱਥ ਲੰਮੇ ਪਰਦਿਆਂ ਦੀ ਕੰਧ ਹੋਣੀ ਚਾਹੀਦੀ ਹੈ। ਇਹ ਪਰਦੇ ਮਹੀਨ ਲਿਨਨ ਦੇ ਬਣੇ ਹੋਣੇ ਚਾਹੀਦੇ ਹਨ।
ਖ਼ਰੋਜ 40:8
ਵਿਹੜੇ ਦੇ ਆਲੇ-ਦੁਆਲੇ ਪਰਦਿਆਂ ਦੀ ਕੰਧ ਉਸਾਰੀ। ਫ਼ੇਰ ਵਿਹੜੇ ਦੇ ਪ੍ਰਵੇਸ਼ ਦੁਆਰ ਉੱਤੇ ਪਰਦਾ ਲਾਵੀਂ।
ਖ਼ਰੋਜ 40:33
ਫ਼ੇਰ ਮੂਸਾ ਨੇ ਪਵਿੱਤਰ ਤੰਬੂ ਦੇ ਵਿਹੜੇ ਦੇ ਆਲੇ-ਦੁਆਲੇ ਪਰਦੇ ਸਥਾਪਿਤ ਕਰ ਦਿੱਤੇ। ਮੂਸਾ ਨੇ ਜਗਵੇਦੀ ਦਾ ਵਿਹੜਾ ਵੀ ਸਥਾਪਿਤ ਕੀਤਾ। ਫ਼ੇਰ ਉਸ ਨੇ ਵਿਹੜੇ ਦੇ ਪ੍ਰਵੇਸ਼ ਦੁਆਰ ਉੱਤੇ ਪਰਦਾ ਟੰਗ ਦਿੱਤਾ। ਇਸ ਤਰ੍ਹਾਂ ਮੂਸਾ ਨੇ ਇਹ ਸਾਰਾ ਕੰਮ ਮੁਕਾ ਲਿਆ ਜਿਹੜਾ ਯਹੋਵਾਹ ਨੇ ਉਸ ਨੂੰ ਕਰਨ ਲਈ ਦਿੱਤਾ ਸੀ।
੧ ਸਲਾਤੀਨ 6:36
ਫ਼ਿਰ ਉਨ੍ਹਾਂ ਨੇ ਅੰਦਰਲਾ ਵਿਹੜਾ ਬਣਾਇਆ। ਉਨ੍ਹਾਂ ਨੇ ਇਸ ਵਿਹੜੇ ਦੇ ਆਸ-ਪਾਸ ਦੀਵਾਰ ਬਣਾਈ। ਹਰ ਦੀਵਾਰ ਤਿੰਨ ਰਦੇ ਘੜੇ ਹੋਏ ਪੱਥਰ ਦੇ ਅਤੇ ਇੱਕ ਰਦਾ ਦਿਆਰ ਦੀ ਲੱਕੜ ਦਾ ਬਣਾਇਆ।
ਜ਼ਬੂਰ 84:2
ਯਹੋਵਾਹ, ਮੈਂ ਤੁਹਾਡੇ ਮੰਦਰ ਵਿੱਚ ਦਾਖਲ ਹੋਣ ਲਈ ਹੋਰ ਵੱਧੇਰੇ ਇੰਤਜ਼ਾਰ ਨਹੀਂ ਕਰ ਸੱਕਦਾ। ਮੈਂ ਇੰਨਾ ਉਤਸਾਹਿਤ ਹਾਂ। ਮੇਰੇ ਸ਼ਰੀਰ ਦਾ ਰੋਮ-ਰੋਮ ਜਿਉਂਦੇ ਪਰਮੇਸ਼ੁਰ ਦਾ ਸੰਗ ਚਾਹੁੰਦਾ ਹੈ।
ਜ਼ਬੂਰ 84:10
ਤੁਹਾਡੇ ਮੰਦਰ ਵਿੱਚਲਾ ਇੱਕ ਵੀ ਦਿਨ ਕਿਸੇ ਹੋਰ ਥਾਂ ਦੇ ਹਜ਼ਾਰਾਂ ਦਿਨਾ ਨਾਲੋਂ ਬਿਹਤਰ ਹੈ। ਮੇਰੇ ਪਰਮੇਸ਼ੁਰ ਦੇ ਘਰ ਦੇ ਦਰਾਂ ਉੱਤੇ ਖੜ੍ਹੇ ਹੋਣਾ ਦੁਸ਼ਟ ਵਿਅਕਤੀ ਦੇ ਘਰੇ ਰਹਿਣ ਨਾਲੋਂ ਬਿਹਤਰ ਹੈ।
ਜ਼ਬੂਰ 89:7
ਪਰਮੇਸ਼ੁਰ ਇੱਕ ਸਾਥ ਪਵਿੱਤਰ ਇਕੱਠ ਕਰੇਗਾ। ਉਹ ਦੂਤ ਉਸ ਦੇ ਚਾਰ-ਚੁਫ਼ੇਰੇ ਹਨ। ਉਹ ਉਸਤੋਂ ਡਰਦੇ ਹਨ ਅਤੇ ਉਸਦਾ ਆਦਰ ਕਰਦੇ ਹਨ। ਅਤੇ ਉਹ ਉਸ ਦੇ ਅੱਗੇ ਸ਼ਰਧਾ ਵਿੱਚ ਖੜਦੇ ਹਨ।
ਜ਼ਬੂਰ 92:13
ਚੰਗੇ ਬੰਦੇ ਯਹੋਵਾਹ ਦੇ ਮੰਦਰ ਦੇ ਵਿਹੜੇ ਵਿੱਚ ਫ਼ੁੱਲਾਂ ਨਾਲ ਭਰੇ ਹੋਏ ਖਜ਼ੂਰ ਦੇ ਰੁੱਖਾਂ ਵਰਗੇ ਹਨ।
ਜ਼ਬੂਰ 100:4
ਉਸ ਦੇ ਸ਼ਹਿਰ ਵਿੱਚ ਧੰਨਵਾਦ ਦੇ ਗੀਤ ਲੈ ਕੇ ਆਵੋ। ਉਸ ਦੇ ਮੰਦਰ ਵੱਲ ਉਸਤਤਿ ਦੇ ਗੀਤ ਲੈ ਕੇ ਆਵੋ। ਉਸਦੀ ਉਸਤਤਿ ਕਰੋ ਅਤੇ ਉਸ ਦੇ ਨਾਮ ਨੂੰ ਅਸੀਸ ਦੇਵੋ।