ਹਿਜ਼ ਕੀ ਐਲ 14:17
ਪਰਮੇਸ਼ੁਰ ਨੇ ਆਖਿਆ, “ਜਾਂ ਸ਼ਾਇਦ ਮੈਂ ਉਸ ਦੇਸ ਨਾਲ ਲੜਨ ਲਈ ਕੋਈ ਦੁਸ਼ਮਣ ਫ਼ੌਜ ਭੇਜਾਂ। ਉਹ ਫ਼ੌਜੀ ਉਸ ਦੇਸ ਨੂੰ ਤਬਾਹ ਕਰ ਦੇਣਗੇ-ਮੈਂ ਉਸ ਦੇਸ ਵਿੱਚ ਸਾਰੇ ਬੰਦਿਆਂ ਅਤੇ ਜਾਨਵਰਾਂ ਨੂੰ ਦੂਰ ਕਰ ਦਿਆਂਗਾ।
Or | א֛וֹ | ʾô | oh |
if I bring | חֶ֥רֶב | ḥereb | HEH-rev |
a sword | אָבִ֖יא | ʾābîʾ | ah-VEE |
upon | עַל | ʿal | al |
that | הָאָ֣רֶץ | hāʾāreṣ | ha-AH-rets |
land, | הַהִ֑יא | hahîʾ | ha-HEE |
and say, | וְאָמַרְתִּ֗י | wĕʾāmartî | veh-ah-mahr-TEE |
Sword, | חֶ֚רֶב | ḥereb | HEH-rev |
through go | תַּעֲבֹ֣ר | taʿăbōr | ta-uh-VORE |
the land; | בָּאָ֔רֶץ | bāʾāreṣ | ba-AH-rets |
off cut I that so | וְהִכְרַתִּ֥י | wĕhikrattî | veh-heek-ra-TEE |
man | מִמֶּ֖נָּה | mimmennâ | mee-MEH-na |
and beast | אָדָ֥ם | ʾādām | ah-DAHM |
from | וּבְהֵמָֽה׃ | ûbĕhēmâ | oo-veh-hay-MA |
Cross Reference
ਹਿਜ਼ ਕੀ ਐਲ 21:3
ਇਸਰਾਏਲ ਦੀ ਧਰਤੀ ਨੂੰ ਆਖ, ‘ਯਹੋਵਾਹ ਨੇ ਇਹ ਗੱਲਾਂ ਆਖੀਆਂ: ਮੈਂ ਤੇਰੇ ਵਿਰੁੱਧ ਹਾਂ! ਮੈਂ ਆਪਣੀ ਤਲਵਾਰ ਮਿਆਨ ਵਿੱਚੋਂ ਕੱਢ ਲਵਾਂਗਾ! ਮੈਂ ਤੇਰੇ ਵਿੱਚਲੇਁ ਸਾਰੇ ਲੋਕਾਂ ਨੂੰ ਹਟਾ ਦਿਆਂਗਾ-ਚੰਗੇ ਬੰਦਿਆਂ ਨੂੰ ਵੀ ਅਤੇ ਮੰਦੇ ਬੰਦਿਆਂ ਨੂੰ ਵੀ!
ਅਹਬਾਰ 26:25
ਤੁਸੀਂ ਮੇਰਾ ਇਕਰਾਰਨਾਮਾ ਤੋੜਿਆ ਹੋਵੇਗਾ, ਇਸ ਲਈ ਮੈਂ ਤੁਹਾਨੂੰ ਸਜ਼ਾ ਦਿਆਂਗਾ। ਮੈਂ ਤੁਹਾਡੇ ਖਿਲਾਫ਼ ਫ਼ੌਜਾਂ ਲਿਆਵਾਂਗਾ। ਤੁਸੀਂ ਸੁਰੱਖਿਆ ਲਈ ਆਪਣੇ ਸ਼ਹਿਰਾਂ ਅੰਦਰ ਵੜ ਜਾਵੋਂਗੇ। ਪਰ ਮੈਂ ਤੁਹਾਡੇ ਅੰਦਰ ਬਿਮਾਰੀਆਂ ਫ਼ੈਲਾਵਾਂਗਾ। ਅਤੇ ਤੁਹਾਡੇ ਦੁਸ਼ਮਣ ਤੁਹਾਨੂੰ ਹਰਾ ਦੇਣਗੇ।
ਸਫ਼ਨਿਆਹ 1:3
ਮੈਂ ਸਭ ਮਨੁੱਖ ਅਤੇ ਪਸ਼ੂ ਨਸ਼ਟ ਕਰ ਦੇਵਾਂਗਾ। ਮੈਂ ਅਕਾਸ਼ ’ਚ ਪੰਛੀ, ਸਮੁੰਦਰ ’ਚ ਮੱਛੀਆਂ ਸਭ ਨਾਸ ਕਰ ਸੁੱਟਾਂਗਾ। ਮੈਂ ਸਾਰੇ ਦੁਸ਼ਟਾਂ ਅਤੇ ਜਿਹੜੀਆਂ ਵਸਤਾਂ ਉਨ੍ਹਾਂ ਨੂੰ ਦੁਸ਼ਟ ਬਣਾਉਂਦੀਆਂ ਹਨ, ਸਭਨਾਂ ਨੂੰ ਨਾਸ ਕਰ ਦੇਵਾਂਗਾ। ਮੈਂ ਧਰਤੀ ਤੋਂ ਸਭ ਮਨੁੱਖ ਹਟਾ ਦੇਵਾਂਗਾ।” ਯਹੋਵਾਹ ਨੇ ਅਜਿਹੇ ਬਚਨ ਕੀਤੇ।
ਹਿਜ਼ ਕੀ ਐਲ 25:13
ਇਸ ਲਈ ਯਹੋਵਾਹ ਮੇਰਾ ਪ੍ਰਭੂ ਆਖਦਾ ਹੈ: “ਮੈਂ ਅਦੋਮ ਨੂੰ ਸਜ਼ਾ ਦੇਵਾਂਗਾ। ਮੈਂ ਅਦੋਮ ਦੇ ਲੋਕਾਂ ਅਤੇ ਜਾਨਵਰਾਂ ਨੂੰ ਤਬਾਹ ਕਰ ਦਿਆਂਗਾ। ਮੈਂ ਅਦੋਮ ਦੇ ਸਾਰੇ ਦੇਸ ਨੂੰ ਤਬਾਹ ਕਰ ਦਿਆਂਗਾ, ਤੀਮਾਨ ਤੋਂ ਲੈ ਕੇ ਦਦਾਨ ਤੀਕਰ। ਅਦੋਮੀ ਲੋਕ ਜੰਗ ਵਿੱਚ ਮਾਰੇ ਜਾਣਗੇ।
ਹਿਜ਼ ਕੀ ਐਲ 5:12
ਤੇਰੇ ਲੋਕਾਂ ਵਿੱਚੋਂ ਤੀਜਾ ਹਿੱਸਾ ਲੋਕ ਸ਼ਹਿਰ ਅੰਦਰ ਬੀਮਾਰੀ ਅਤੇ ਭੁੱਖ ਨਾਲ ਮਰ ਜਾਣਗੇ। ਤੇਰੇ ਲੋਕਾਂ ਵਿੱਚੋਂ ਤੀਜਾ ਹਿੱਸਾ ਲੋਕ ਸ਼ਹਿਰ ਦੇ ਬਾਹਰ ਜੰਗ ਵਿੱਚ ਮਰ ਜਾਣਗੇ ਅਤੇ ਫ਼ੇਰ ਮੈਂ ਆਪਣੀ ਤਲਵਾਰ ਸੂਤ ਲਵਾਂਗਾ ਅਤੇ ਤੇਰੇ ਲੋਕਾਂ ਦੇ ਤੀਜੇ ਹਿੱਸੇ ਨੂੰ ਦੂਰ ਦੁਰਾਡੇ ਦੇਸਾਂ ਵਿੱਚ ਭਜਾ ਦਿਆਂਗਾ।
ਹਿਜ਼ ਕੀ ਐਲ 14:13
“ਆਦਮੀ ਦੇ ਪੁੱਤਰ, ਮੈਂ ਉਸ ਕਿਸੇ ਵੀ ਕੌਮ ਨੂੰ ਸਜ਼ਾ ਦਿਆਂਗਾ ਜਿਹੜੀ ਮੈਨੂੰ ਛੱਡ ਦੇਵੇਗੀ ਅਤੇ ਮੇਰੇ ਖਿਲਾਫ਼ ਪਾਪ ਕਰੇਗੀ ਮੈਂ ਉਨ੍ਹਾਂ ਦੇ ਭੋਜਨ ਦੀ ਪੂਰਤੀ ਰੋਕ ਦਿਆਂਗਾ। ਸ਼ਾਇਦ ਮੈਂ ਭੁੱਖਮਰੀ ਪੈਦਾ ਕਰ ਦਿਆਂ ਅਤੇ ਉਸ ਦੇਸ ਵਿੱਚੋਂ ਬੰਦਿਆਂ ਅਤੇ ਜਾਨਵਰਾਂ ਨੂੰ ਹਟਾ ਦਿਆਂ।
ਯਰਮਿਆਹ 47:6
“ਯਹੋਵਾਹ ਦੀਏ ਤਲਵਾਰੇ, ਤੂੰ ਰੁਕੀ ਨਹੀਂ ਹਁੈ। ਤੂੰ ਕਿੰਨਾ ਕੁ ਚਿਰ ਲੜਦੀ ਰਹੇਂਗੀ? ਆਪਣੇ ਮਿਆਨ ਅੰਦਰ ਚਲੀ ਜਾਵੇਗੀ! ਰੁਕ ਜਾ! ਖਾਮੋਸ਼ ਹੋ ਜਾ!
ਹੋ ਸੀਅ 4:3
ਇਸੇ ਕਾਰਣ ਇਹ ਦੇਸ਼ ਮੁਰਦੇ ਲਈ ਰੋ ਰਹੇ ਆਦਮੀ ਵਰਗਾ ਹੈ ਅਤੇ ਇਸ ਦੇ ਸਾਰੇ ਵਾਸੀ ਕਮਜ਼ੋਰ ਹਨ। ਖੇਤਾਂ ਦੇ ਜਾਨਵਰ, ਅਕਾਸ਼ ਵਿੱਚਲੇ ਪੰਛੀ ਅਤੇ ਸਮੁੰਦਰ ਵਿੱਚਲੀਆਂ ਮੱਛੀਆਂ ਵੀ ਮਰ ਰਹੀਆਂ ਹਨ।
ਹਿਜ਼ ਕੀ ਐਲ 38:21
ਮੇਰਾ ਪ੍ਰਭੂ ਯਹੋਵਾਹ ਆਖਦਾ ਹੈ, “ਅਤੇ ਇਸਰਾਏਲ ਦੇ ਪਰਬਤਾਂ ਉੱਤੇ ਮੈਂ ਗੋਗ ਦੇ ਖਿਲਾਫ਼ ਹਰ ਤਰ੍ਹਾਂ ਦੇ ਆਤੰਕ ਨੂੰ ਸੱਦਾ ਦਿਆਂਗਾ। ਉਸ ਦੇ ਸਿਪਾਹੀ ਇਨ੍ਨੇ ਭੈਭੀਤ ਹੋਣਗੇ ਕਿ ਉਹ ਇੱਕ ਦੂਸਰੇ ਉੱਤੇ ਹਮਲਾ ਕਰ ਦੇਣਗੇ ਅਤੇ ਇੱਕ ਦੂਸਰੇ ਨੂੰ ਆਪਣੀਆਂ ਤਲਾਵਾਰਾਂ ਨਾਲ ਮਾਰ ਦੇਣਗੇ।
ਹਿਜ਼ ਕੀ ਐਲ 29:8
ਇਸ ਲਈ ਮੇਰਾ ਪ੍ਰਭੂ ਯਹੋਵਾਹ ਆਖਦਾ ਹੈ ਇਹ ਗੱਲਾਂ: “ਮੈਂ ਤੇਰੇ ਵਿਰੁੱਧ ਇੱਕ ਤਲਵਾਰ ਲਿਆਂਗਾ। ਤਬਾਹ ਕਰ ਦਿਆਂਗਾ ਮੈਂ ਤੇਰੇ ਸਾਰੇ ਲੋਕਾਂ ਅਤੇ ਜਾਨਵਰਾਂ ਨੂੰ।
ਹਿਜ਼ ਕੀ ਐਲ 21:9
“ਆਦਮੀ ਦੇ ਪੁੱਤਰ, ਲੋਕਾਂ ਨਾਲ ਮੇਰੀ ਗੱਲ ਕਰ ਇਹ ਗੱਲਾਂ ਆਖ, ‘ਯਹੋਵਾਹ ਮੇਰਾ ਪ੍ਰਭੁ ਇਹ ਗੱਲਾਂ ਆਖਦਾ ਹੈ: “‘ਦੇਖੋ, ਇੱਕ ਤਲਵਾਰ ਇੱਕ ਤਿੱਖੀ ਤਲਵਾਰ। ਅਤੇ ਚਮਕਾਈ ਗਈ ਹੈ ਤਲਵਾਰ।
ਹਿਜ਼ ਕੀ ਐਲ 5:17
ਮੈਂ ਤੈਨੂੰ ਦੱਸਿਆ ਸੀ ਕਿ ਤੇਰੇ ਵਿਰੁੱਧ ਭੁੱਖ ਅਤੇ ਜੰਗਲੀ ਜਾਨਵਰ ਭੇਜਾਂਗਾ ਜਿਹੜੇ ਤੇਰਿਆਂ ਬੱਚਿਆਂ ਨੂੰ ਮਾਰ ਦੇਣਗੇ। ਮੈਂ ਤੈਨੂੰ ਦੱਸਿਆ ਸੀ ਕਿ ਇੱਥੇ ਸ਼ਹਿਰ ਵਿੱਚ ਹਰ ਥਾਂ ਬੀਮਾਰੀ ਅਤੇ ਮੌਤ ਹੋਵੇਗੀ। ਮੈਂ ਤੈਨੂੰ ਦੱਸਿਆ ਸੀ ਕਿ ਮੈਂ ਤੇਰੇ ਵਿਰੁੱਧ ਲੜਨ ਲਈ ਉਨ੍ਹਾਂ ਦੁਸ਼ਮਣ ਸਿਪਾਹੀਆਂ ਨੂੰ ਲਿਆਵਾਂਗਾ। ਮੈਂ, ਯਹੋਵਾਹ ਨੇ, ਤੈਨੂੰ ਇਹ ਸਾਰੀਆਂ ਗੱਲਾਂ ਦੱਸੀਆਂ ਸਨ ਜੋ ਵਾਪਰਨਗੀਆਂ-ਅਤੇ ਉਹ ਜ਼ਰੂਰ ਵਾਪਰਨਗੀਆਂ।”
ਯਰਮਿਆਹ 33:12
ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, “ਇਹ ਥਾਂ ਹੁਣ ਖਾਲੀ ਹੈ। ਇੱਥੇ ਬੰਦੇ ਅਤੇ ਪਸ਼ੂ ਨਹੀਂ ਰਹਿੰਦੇ ਹਨ। ਪਰ ਇੱਥੇ ਯਹੂਦਾਹ ਦੇ ਸਾਰੇ ਕਸਬਿਆਂ ਵਿੱਚ ਲੋਕ ਹੋਣਗੇ। ਇੱਥੇ ਆਜੜੀ ਹੋਣਗੇ, ਅਤੇ ਇੱਥੇ ਉਹ ਚਰਾਂਦਾ ਹੋਣਗੀਆਂ ਜਿੱਥੇ ਉਹ ਆਪਣੇ ਇੱਜੜਾਂ ਨੂੰ ਆਰਾਮ ਕਰਾਉਣਗੇ।
ਯਰਮਿਆਹ 25:9
ਇਸ ਲਈ ਛੇਤੀ ਹੀ ਮੈਂ ਉੱਤਰ ਦੇ ਸਾਰੇ ਪਰਿਵਾਰ-ਸਮੂਹਾਂ ਨੂੰ ਸੱਦਾਂਗਾ” ਇਹ ਸੰਦੇਸ਼ ਯਹੋਵਾਹ ਵੱਲੋਂ ਹੈ-“ਛੇਤੀ ਹੀ ਮੈਂ ਬਾਬਲ ਦੇ ਰਾਜੇ ਨਬੂਕਦਨੱਸਰ ਨੂੰ ਸੱਦਾਂਗਾ। ਉਹ ਮੇਰਾ ਸੇਵਕ ਹੈ। ਮੈਂ ਉਨ੍ਹਾਂ ਲੋਕਾਂ ਨੂੰ ਯਹੂਦਾਹ ਦੀ ਧਰਤੀ ਅਤੇ ਯਹੂਦਾਹ ਦੇ ਲੋਕਾਂ ਦੇ ਖਿਲਾਫ਼ ਸੱਦ ਲਿਆਵਾਂਗਾ। ਮੈਂ ਉਨ੍ਹਾਂ ਨੂੰ ਤੁਹਾਡੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦੇ ਵਿਰੁੱਧ ਵੀ ਸੱਦ ਬੁਲਾਵਾਂਗਾ। ਮੈਂ ਉਨ੍ਹਾਂ ਸਾਰੇ ਦੇਸ਼ਾਂ ਨੂੰ ਤਬਾਹ ਕਰ ਦਿਆਂਗਾ। ਮੈਂ ਉਨ੍ਹਾਂ ਧਰਤੀਆਂ ਨੂੰ ਹਮੇਸ਼ਾ ਲਈ ਸਖਣੇ ਮਾਰੂਬਲ ਵਾਂਗ ਬਣਾ ਦਿਆਂਗਾ। ਲੋਕ ਉਨ੍ਹਾਂ ਦੇਸ਼ਾਂ ਨੂੰ ਦੇਖਣਗੇ, ਅਤੇ ਇਹ ਦੇਖਕੇ ਸੀਟੀਆਂ ਮਾਰਨਗੇ ਕਿ ਉਹ ਕਿੰਨੀ ਬੁਰੀ ਤਰ੍ਹਾਂ ਤਬਾਹ ਹੋ ਗਏ ਸਨ।