ਹਿਜ਼ ਕੀ ਐਲ 44:23 in Punjabi

ਪੰਜਾਬੀ ਪੰਜਾਬੀ ਬਾਈਬਲ ਹਿਜ਼ ਕੀ ਐਲ ਹਿਜ਼ ਕੀ ਐਲ 44 ਹਿਜ਼ ਕੀ ਐਲ 44:23

Ezekiel 44:23
“ਇਸਤੋਂ ਇਲਾਵਾ, ਜਾਜਕਾਂ ਨੂੰ ਮੇਰੇ ਲੋਕਾਂ ਨੂੰ ਪਵਿੱਤਰ ਚੀਜ਼ਾਂ ਅਤੇ ਅਪਵਿੱਤਰ ਚੀਜ਼ਾਂ ਵਿੱਚਲੇ ਫ਼ਰਕ ਬਾਰੇ ਵੀ ਸਿੱਖਿਆ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਮੇਰੇ ਲੋਕਾਂ ਦੀ ਇਹ ਜਾਨਣ ਵਿੱਚ ਵੀ ਸਹਾਇਤਾ ਕਰਨੀ ਚਾਹੀਦੀ ਹੈ ਕਿ ਪਾਕ ਕੀ ਹੈ ਅਤੇ ਨਾਪਾਕ ਕੀ ਹੈ।

Ezekiel 44:22Ezekiel 44Ezekiel 44:24

Ezekiel 44:23 in Other Translations

King James Version (KJV)
And they shall teach my people the difference between the holy and profane, and cause them to discern between the unclean and the clean.

American Standard Version (ASV)
And they shall teach my people the difference between the holy and the common, and cause them to discern between the unclean and the clean.

Bible in Basic English (BBE)
And they are to make clear to my people the division between what is holy and what is common, and to give them the knowledge of what is clean and what is unclean.

Darby English Bible (DBY)
And they shall teach my people [the difference] between holy and profane, and cause them to discern between unclean and clean.

World English Bible (WEB)
They shall teach my people the difference between the holy and the common, and cause them to discern between the unclean and the clean.

Young's Literal Translation (YLT)
`And My people they direct between holy and common, and between unclean and clean they cause them to discern.

the
difference
people
my
וְאֶתwĕʾetveh-ET
And
teach
עַמִּ֣יʿammîah-MEE
shall
they
between
יוֹר֔וּyôrûyoh-ROO
the
holy
בֵּ֥יןbênbane
profane,
and
קֹ֖דֶשׁqōdešKOH-desh
between
the
unclean
the
and
לְחֹ֑לlĕḥōlleh-HOLE
clean.
וּבֵיןûbênoo-VANE
and
discern
טָמֵ֥אṭāmēʾta-MAY
to
them
cause
לְטָה֖וֹרlĕṭāhôrleh-ta-HORE
יוֹדִעֻֽם׃yôdiʿumyoh-dee-OOM

Cross Reference

ਹਿਜ਼ ਕੀ ਐਲ 22:26
“ਜਾਜਕ ਨੇ ਸੱਚਮੁੱਚ ਮੇਰੀਆਂ ਬਿਵਸਬਾ ਨੂੰ ਨੁਕਸਾਨ ਪੁਚਾਇਆ ਹੈ। ਉਹ ਮੇਰੀਆਂ ਪਵਿੱਤਰ ਚੀਜ਼ਾਂ ਨਾਲ ਠੀਕ ਤਰ੍ਹਾਂ ਵਿਹਾਰ ਨਹੀਂ ਕਰਦੇ-ਉਹ ਇਹ ਨਹੀਂ ਦਰਸਾਂਉਦੇ ਕਿ ਇਹ ਮਹੱਤਵਪੂਰਣ ਹਨ। ਉਹ ਪਵਿੱਤਰ ਚੀਜ਼ਾਂ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਦੇ ਹਨ ਜਿਵੇਂ ਉਹ ਪਵਿੱਤਰ ਨਾ ਹੋਣ। ਉਹ ਪਾਕ ਚੀਜ਼ਾਂ ਨਾਲ ਨਾਪਾਕ ਚੀਜ਼ਾਂ ਵਰਗਾ ਵਿਹਾਰ ਕਰਦੇ ਹਨ। ਉਹ ਲੋਕਾਂ ਨੂੰ ਇਨ੍ਹਾਂ ਗੱਲਾਂ ਬਾਰੇ ਸਿੱਖਿਆ ਨਹੀਂ ਦਿੰਦੇ। ਉਹ ਮੇਰੇ ਆਰਾਮ ਕਰਨ ਦੇ ਖਾਸ ਦਿਨਾਂ ਨੂੰ ਆਦਰ ਦੇਣ ਤੋਂ ਇਨਕਾਰੀ ਹਨ। ਉਹ ਮੇਰੇ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਦੇ ਨੇ ਜਿਵੇਂ ਮੈਂ ਮਹੱਤਵਪੂਰਣ ਨਹੀਂ ਹਾਂ।

ਹੋ ਸੀਅ 4:6
“ਮੇਰੀ ਪਰਜਾ ਗਿਆਨ ਵਿਹੁਣੀ ਹੋਣ ਕਾਰਣ ਨਾਸ ਹੁੰਦੀ ਹੈ। ਤੁਸੀਂ ਸਿੱਖਣੋਂ ਇਨਕਾਰੀ ਹੋਏ ਇਸ ਲਈ ਮੈਂ ਤੁਹਾਨੂੰ ਆਪਣੇ ਲਈ ਜਾਜਕ ਠਹਿਰਾਉਣ ਤੋਂ ਇਨਕਾਰੀ ਹੋਵਾਂਗਾ। ਤੁਸੀਂ ਆਪਣੇ ਯਹੋਵਾਹ ਦੀ ਬਿਵਸਬਾ ਨੂੰ ਭੁੱਲ ਗਏ ਇਸ ਲਈ ਮੈਂ ਤੁਹਾਡੀ ਸੰਤਾਨ ਨੂੰ ਵਿਸਾਰਾਂਗਾ।

ਅਹਬਾਰ 10:10
ਤੁਹਾਨੂੰ ਉਨ੍ਹਾਂ ਈਜ਼ਾਂ ਵਿੱਚ, ਜਿਹੜੀਆਂ ਪਵਿੱਤਰ ਹਨ ਅਤੇ ਉਨ੍ਹਾਂ ਵਿੱਚ ਜਿਹੜੀਆਂ ਸਾਧਾਰਣ ਹਨ, ਅਤੇ ਉਨ੍ਹਾਂ ਵਿੱਚ ਜਿਹੜੀਆਂ ਪਾਕ ਅਤੇ ਨਾਪਾਕ ਚੀਜ਼ਾਂ ਹਨ, ਸਾਫ਼ ਫ਼ਰਕ ਕਰਨਾ ਚਾਹੀਦਾ ਹੈ।

ਤੀਤੁਸ 1:9
ਬਜ਼ੁਰਗ ਨੂੰ ਵਫ਼ਾਦਾਰੀ ਨਾਲ ਸੱਚ ਦਾ ਅਨੁਸਰਣ ਕਰਨਾ ਚਾਹੀਦਾ ਹੈ ਜਿਵੇਂ ਅਸੀਂ ਇਸਦਾ ਉਪਦੇਸ਼ ਦਿੰਦੇ ਹਾਂ। ਬਜ਼ੁਰਗ ਨੂੰ ਸੱਚੇ ਉਪਦੇਸ਼ ਨਾਲ ਲੋਕਾਂ ਦੀ ਸਹਾਇਤਾ ਕਰਨ ਯੋਗ ਹੋਣਾ ਚਾਹੀਦਾ ਹੈ। ਉਸ ਨੂੰ ਲੋਕਾਂ ਨੂੰ ਇਹ ਵਿਖਾਉਣ ਯੋਗ ਹੋਣਾ ਚਾਹੀਦਾ ਹੈ ਕਿ ਕੌਣ ਸੱਚੇ ਉਪਦੇਸ਼ ਦੇ ਵਿਰੁੱਧ ਹਨ ਅਤੇ ਉਹ ਕਿੱਥੇ ਗਲਤ ਹਨ।

੨ ਤਿਮੋਥਿਉਸ 2:24
ਪ੍ਰਭੂ ਦੇ ਸੇਵਕ ਨੂੰ ਬਹਿਸ ਨਹੀਂ ਕਰਨੀ ਚਾਹੀਦੀ। ਉਸ ਨੂੰ ਹਰ ਕਿਸੇ ਨਾਲ ਨਿਮ੍ਰ ਹੋਣਾ ਚਾਹੀਦਾ ਹੈ। ਪ੍ਰਭੂ ਦੇ ਸੇਵਕ ਨੂੰ ਇੱਕ ਚੰਗਾ ਗੁਰੂ ਹੋਣਾ ਚਾਹੀਦਾ ਹੈ। ਉਸ ਨੂੰ ਸਬਰ ਵਾਲਾ ਹੋਣਾ ਚਾਹੀਦਾ ਹੈ।

ਹਜਿ 2:11
ਯਹੋਵਾਹ ਸਰਬ ਸ਼ਕਤੀਮਾਨ ਆਖਦਾ, “ਜਾਜਕਾਂ ਨੂੰ ਪੁੱਛੋ ਕਿ ਬਿਵਸਬਾ ਇਨ੍ਹਾਂ ਗੱਲਾਂ ਬਾਰੇ ਕੀ ਆਖਦੀ ਹੈ:

ਸਫ਼ਨਿਆਹ 3:4
ਉਸ ਦੇ ਨਬੀ ਆਪਣੀਆਂ ਲਾਲਚ ਵਸ਼ ਗੁਪਤ ਵਿਉਂਤਾ ਬਣਾਉਂਦੇ ਰਹਿੰਦੇ ਹਨ। ਉਸ ਦੇ ਜਾਜਕ ਪਾਕ ਵਸਤਾਂ ਨੂੰ ਅਪਵਿੱਤਰ ਵਸਤਾਂ ਵਾਂਗ ਵਰਤਦੇ ਹਨ। ਉਨ੍ਹਾਂ ਨੇ ਪਰਮੇਸ਼ੁਰ ਦੀਆਂ ਸਿੱਖਿਆਵਾਂ ਨਾਲ ਬੜਾ ਭੈੜਾ ਵਿਹਾਰ ਕੀਤਾ ਹੈ।

ਮਲਾਕੀ 2:6
ਸਚਿਆਈ ਦੀ ਸਿੱਖਿਆ ਉਸ ਦੇ ਮੂੰਹ ਤੇ ਸੀ। ਲੇਵੀ ਨੇ ਝੂਠ ਨਾ ਪ੍ਰਚਾਰਿਆ। ਉਹ ਈਮਾਨਦਾਰ ਸੀ ਅਤੇ ਸ਼ਾਂਤੀ ਦਾ ਜਾਜਕ ਸੀ। ਲੇਵੀ ਨੇ ਮੇਰੀ ਸਿੱਖਿਆ ਦਾ ਅਨੁਸਰਣ ਕੀਤਾ, ਮੇਰੇ ਪਿੱਛੇ ਲੱਗਾ ਅਤੇ ਉਸ ਨੇ ਬੜੇ ਸਾਰੇ ਮਨੁੱਖਾਂ ਨੂੰ ਕੁਰਾਹੇ ਪੈਣ ਤੋਂ ਬਚਾਇਆ।

ਮੀਕਾਹ 3:9
ਇਸਰਾਏਲ ਦੇ ਆਗੂਆਂ ਦਾ ਦੋਸ਼ ਯਾਕੂਬ ਦੇ ਆਗੂਓ ਅਤੇ ਇਸਰਾਏਲ ਦੇ ਸ਼ਾਸਕੋ, ਮੇਰੀ ਗੱਲ ਸੁਣੋ! ਤੁਸੀਂ ਸਹੀ ਜੀਵਨ ਢੰਗ ਨੂੰ ਨਫ਼ਰਤ ਕਰਦੇ ਹੋ। ਤੁਸੀਂ ਜਿਉਣ ਦੇ ਸਹੀ ਤਰੀਕੇ ਨੂੰ ਵਿਗਾੜਦੇ ਹੋ।

ਅਸਤਸਨਾ 33:10
ਉਹ ਤੁਹਾਡੇ ਯਾਕੂਬ ਨੂੰ ਬਿਧੀਆਂ ਸਿੱਖਾਉਣਗੇ। ਉਹ ਇਸਰਾਏਲ ਨੂੰ ਤੁਹਾਡੀ ਬਿਧੀ ਸਿੱਖਾਉਣਗੇ। ਉਹ ਤੁਹਾਡੇ ਸਾਹਮਣੇ ਧੂਫ਼ ਧੁਖਾਉਣਗੇ। ਉਹ ਤੁਹਾਡੀ ਜਗਵੇਦੀ ਉੱਤੇ ਹੋਮ ਦੀ ਭੇਟ ਚੜ੍ਹਾਉਣਗੇ।