ਅਜ਼ਰਾ 1:5
ਫ਼ੇਰ ਯਹੂਦਾਹ ਅਤੇ ਬਿਨਯਾਮੀਨ ਦੇ ਪਰਿਵਾਰ ਸਮੂਹਾਂ ਦੇ ਆਗੂ, ਯਹੋਵਾਹ ਦਾ ਮੰਦਰ ਉਸਾਰਨ ਲਈ ਯਰੂਸ਼ਲਮ ਨੂੰ ਜਾਣ ਲਈ ਤਿਆਰ ਹੋ ਗਏ। ਹਰ ਕੋਈ ਜੋ ਪਰਮੇਸ਼ੁਰ ਦੁਆਰਾ ਪ੍ਰੇਰਿਆ ਗਿਆ ਸੀ, ਸਭ ਯਰੂਸ਼ਲਮ ਨੂੰ ਜਾਣ ਲਈ ਤਿਆਰ ਹੋ ਗਏ।
Then rose up | וַיָּק֜וּמוּ | wayyāqûmû | va-ya-KOO-moo |
the chief | רָאשֵׁ֣י | rāʾšê | ra-SHAY |
fathers the of | הָֽאָב֗וֹת | hāʾābôt | ha-ah-VOTE |
of Judah | לִֽיהוּדָה֙ | lîhûdāh | lee-hoo-DA |
Benjamin, and | וּבִנְיָמִ֔ן | ûbinyāmin | oo-veen-ya-MEEN |
and the priests, | וְהַכֹּֽהֲנִ֖ים | wĕhakkōhănîm | veh-ha-koh-huh-NEEM |
Levites, the and | וְהַלְוִיִּ֑ם | wĕhalwiyyim | veh-hahl-vee-YEEM |
with all | לְכֹ֨ל | lĕkōl | leh-HOLE |
them | הֵעִ֤יר | hēʿîr | hay-EER |
whose spirit | הָֽאֱלֹהִים֙ | hāʾĕlōhîm | ha-ay-loh-HEEM |
God | אֶת | ʾet | et |
raised, had | רוּח֔וֹ | rûḥô | roo-HOH |
to go up | לַֽעֲל֣וֹת | laʿălôt | la-uh-LOTE |
build to | לִבְנ֔וֹת | libnôt | leev-NOTE |
אֶת | ʾet | et | |
the house | בֵּ֥ית | bêt | bate |
Lord the of | יְהוָ֖ה | yĕhwâ | yeh-VA |
which | אֲשֶׁ֥ר | ʾăšer | uh-SHER |
is in Jerusalem. | בִּירֽוּשָׁלִָֽם׃ | bîrûšāloim | bee-ROO-sha-loh-EEM |
Cross Reference
ਅਜ਼ਰਾ 1:1
ਕੋਰਸ਼ ਦੀ ਕੈਦੀਆਂ ਨੂੰ ਵਾਪਸ ਘੱਲਣ ’ਚ ਮਦਦ ਪਹਿਲੇ ਵਰ੍ਹੇ ਵਿੱਚ ਜਦੋਂ ਕੋਰਸ਼ ਫਾਰਸ ਦਾ ਪਾਤਸ਼ਾਹ ਬਣਿਆ ਤਾਂ ਯਹੋਵਾਹ ਨੇ ਕੋਰਸ਼ ਨੂੰ ਇੱਕ ਐਲਾਨ ਕਰਨ ਲਈ ਉਤਸਾਹਿਤ ਕੀਤਾ। ਕੋਰਸ਼ ਨੇ ਇਸ ਐਲਾਨ ਨੂੰ ਲਿਖਤ ਰੂਪ ਦਿੱਤਾ ਅਤੇ ਆਪਣੇ ਰਾਜ ਦੀਆਂ ਸਭ ਥਾਵਾਂ ਤੇ ਇਸ ਨੂੰ ਪੜ੍ਹਵਾਇਆ। ਅਜਿਹਾ ਇਸ ਲਈ ਵਾਪਰਿਆ ਤਾਂ ਜੋ ਯਿਰਮਿਯਾਹ ਦੇ ਮੂੰਹੋ ਉਚ੍ਚਰਿਆ ਯਹੋਵਾਹ ਦਾ ਬਚਨ ਸੱਚ ਹੋਵੇ। ਇਹ ਐਲਾਨ ਇਉਂ ਸੀ:
ਫ਼ਿਲਿੱਪੀਆਂ 2:13
ਕਿਉਂਕਿ ਪਰਮੇਸ਼ੁਰ ਹੀ ਹੈ ਜੋ ਤੁਹਾਨੂੰ ਇੱਛਾ ਤੇ ਸ਼ਕਤੀ ਉਸ ਦੇ ਚੰਗੇ ਉਦੇਸ਼ ਅਨੁਸਾਰ ਕੰਮ ਕਰਨ ਲਈ ਦਿੰਦਾ ਹੈ।
੨ ਤਵਾਰੀਖ਼ 36:22
ਫ਼ਾਰਸ ਦੇ ਪਾਤਸ਼ਾਹ ਕੋਰਸ ਦੇ ਪਹਿਲੇ ਸਾਲ ਯਹੋਵਾਹ ਦਾ ਬਚਨ ਜੋ ਯਿਰਮਿਯਾਹ ਦੇ ਮੂੰਹੋਂ ਨਿਕਲਿਆ ਸੀ ਪੂਰਾ ਹੋਵੇ, ਯਹੋਵਾਹ ਨੇ ਫਾਰਸ ਦੇ ਪਾਤਸ਼ਾਹ ਕੋਰਸ ਨੂੰ ਪਰੇਰਿਆ। ਤਾਂ ਉਸ ਨੇ ਆਪਣੇ ਸਾਰੇ ਰਾਜ ਵਿੱਚ ਇਹ ਖਬਰ ਕਰਵਾਈ ਅਤੇ ਇਸ ਵਿਸ਼ੇ ਦਾ ਹੁਕਮ ਵੀ ਲਿਖਿਆ। ਉਸ ਨੇ ਸਾਰੇ ਥਾਂ ਹਲਕਾਰੇ ਭੇਜੇ। ਉਨ੍ਹਾਂ ਇਹ ਸੰਦੇਸ਼ ਪਹੁੰਚਾਇਆ:
ਅਮਸਾਲ 16:1
ਆਦਮੀ ਦਾ ਦਿਮਾਗ਼ ਯੋਜਨਾਵਾਂ ਬਣਾਉਂਦਾ ਹੈ, ਪਰ ਸਹੀ ਗੱਲ ਆਖਣਾ — ਇਹ ਯਹੋਵਾਹ ਵੱਲੋਂ ਇੱਕ ਸੁਗਾਤ ਹੈ।
੨ ਕੁਰਿੰਥੀਆਂ 8:16
ਤੀਤੁਸ ਤੇ ਉਸ ਦੇ ਸੰਗੀ ਮੈਂ ਪਰਮੇਸ਼ੁਰ ਦੀ, ਤੀਤੁਸ ਨੂੰ ਤੁਹਾਡੇ ਲਈ ਉਸੇ ਤਰ੍ਹਾਂ ਦਾ ਪਿਆਰ ਦੇਣ ਲਈ, ਉਸਤਤਿ ਕਰਦਾ ਹਾਂ ਜੋ ਮੈਨੂੰ ਤੁਹਾਡੇ ਲਈ ਹੈ।
ਯਾਕੂਬ 1:16
ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਇਸ ਗੱਲੋਂ ਮੂਰਖ ਨਾ ਬਣੋ।
੩ ਯੂਹੰਨਾ 1:11
ਮੇਰੇ ਪਿਆਰੇ ਮਿੱਤਰ, ਉਨ੍ਹਾਂ ਦੇ ਉਦਾਹਰਣਾਂ ਦਾ ਅਨੁਸਰਣ ਨਾ ਕਰ ਜਿਹੜੇ ਬਦੀ ਕਰਦੇ ਹਨ, ਸਗੋਂ ਉਨ੍ਹਾਂ ਦੇ ਉਦਾਹਰਣਾਂ ਦਾ ਅਨੁਸਰਣ ਕਰ ਜਿਹੜੇ ਨੇਕੀ ਕਰਦੇ ਹਨ। ਜਿਹੜਾ ਵਿਅਕਤੀ ਚੰਗੀਆਂ ਗੱਲਾਂ ਕਰਦਾ ਹੈ ਪਰਮੇਸ਼ੁਰ ਨਾਲ ਸੰਬੰਧਿਤ ਹੈ। ਪਰ ਉਹ ਵਿਅਕਤੀ ਜਿਹੜਾ ਬਦੀ ਕਰਦਾ ਹੈ ਉਸ ਨੇ ਕਦੇ ਵੀ ਪਰਮੇਸ਼ੁਰ ਨੂੰ ਨਹੀਂ ਜਾਣਿਆ।