ਪੈਦਾਇਸ਼ 21:6
ਅਤੇ ਸਾਰਾਹ ਨੇ ਆਖਿਆ, “ਪਰਮੇਸ਼ੁਰ ਨੇ ਮੈਨੂੰ ਖੁਸ਼ੀ ਦਿੱਤੀ ਹੈ। ਹਰ ਬੰਦਾ ਜਿਹੜਾ ਇਹ ਗੱਲ ਸੁਣੇਗਾ ਉਹ ਪ੍ਰਸੰਨ ਹੋਵੇਗਾ।
And Sarah | וַתֹּ֣אמֶר | wattōʾmer | va-TOH-mer |
said, | שָׂרָ֔ה | śārâ | sa-RA |
God | צְחֹ֕ק | ṣĕḥōq | tseh-HOKE |
made hath | עָ֥שָׂה | ʿāśâ | AH-sa |
me to laugh, | לִ֖י | lî | lee |
all that so | אֱלֹהִ֑ים | ʾĕlōhîm | ay-loh-HEEM |
that hear | כָּל | kāl | kahl |
will laugh | הַשֹּׁמֵ֖עַ | haššōmēaʿ | ha-shoh-MAY-ah |
with me. | יִֽצְחַק | yiṣĕḥaq | YEE-tseh-hahk |
לִֽי׃ | lî | lee |
Cross Reference
ਯਸਈਆਹ 54:1
ਪਰਮੇਸ਼ੁਰ ਆਪਣੇ ਬੰਦਿਆਂ ਨੂੰ ਘਰ ਲਿਆਉਂਦਾ ਹੈ “ਹੇ ਬਾਂਝ ਔਰਤ, ਖੁਸ਼ ਹੋ! ਤੂੰ ਬੱਚੇ ਨਹੀਂ ਜਣੇ। ਪਰ ਤੈਨੂੰ ਬਹੁਤ ਖੁਸ਼ ਹੋਣਾ ਚਾਹੀਦਾ ਹੈ!” ਯਹੋਵਾਹ ਆਖਦਾ ਹੈ, “ਉਸ ਔਰਤ ਦੇ ਹੋਰ ਵੀ ਵੱਧੇਰੇ ਬੱਚੇ ਹੋਣਗੇ ਜਿਹੜੀ ਇੱਕਲੀ ਹੈ, ਉਸ ਔਰਤ ਦੇ ਮੁਕਾਬਲੇ, ਜਿਹੜੀ ਪਤੀ ਦੇ ਨਾਲ ਰਹਿੰਦੀ ਹੈ।”
ਜ਼ਬੂਰ 126:2
ਅਸੀਂ ਹੱਸ ਰਹੇ ਹੋਵਾਂਗੇ ਅਤੇ ਖੁਸ਼ੀ ਦੇ ਗੀਤ ਗਾ ਰਹੇ ਹੋਵਾਂਗੇ। ਹੋਰਾਂ ਕੌਮਾਂ ਦੇ ਲੋਕ ਆਖਣਗੇ, “ਪਰਮੇਸ਼ੁਰ ਨੇ ਇਸਰਾਏਲ ਦੇ ਲੋਕਾਂ ਲਈ ਚਮਤਕਾਰ ਕੀਤਾ।”
ਪੈਦਾਇਸ਼ 18:12
ਇਸ ਲਈ ਸਾਰਾਹ ਨੇ ਜੋ ਸੁਣਿਆ ਸੀ ਉਸਤੇ ਵਿਸ਼ਵਾਸ ਨਹੀਂ ਕੀਤਾ। ਉਹ ਦਿਲ ਵਿੱਚ ਹੱਸੀ ਅਤੇ ਆਖਿਆ, “ਮੈਂ ਬੁੱਢੀ ਹਾਂ ਤੇ ਮੇਰਾ ਪਤੀ ਬੁੱਢਾ ਹੈ। ਮੈਂ ਇੰਨੀ ਬੁੱਢੀ ਹਾਂ ਕਿ ਬੱਚਾ ਨਹੀਂ ਜਣ ਸੱਕਦੀ।”
ਪੈਦਾਇਸ਼ 17:17
ਅਬਰਾਹਾਮ ਨੇ ਧਰਤੀ ਤੇ ਝੁਕ ਕੇ ਸਿਜਦਾ ਕੀਤਾ ਇਹ ਦਰਸਾਉਣ ਲਈ ਕਿ ਉਹ ਪਰਮੇਸ਼ੁਰ ਦਾ ਆਦਰ ਕਰਦਾ ਸੀ। ਪਰ ਉਹ ਹੱਸ ਪਿਆ ਅਤੇ ਮਨ ਵਿੱਚ ਸੋਚਿਆ, “ਮੈਂ 100 ਵਰ੍ਹਿਆਂ ਦਾ ਹੋ ਗਿਆ ਹਾਂ। ਮੈਂ ਪੁੱਤਰ ਪੈਦਾ ਨਹੀਂ ਕਰ ਸੱਕਦਾ। ਅਤੇ ਸਾਰਾਹ 90 ਵਰ੍ਹਿਆਂ ਦੀ ਹੈ। ਉਹ ਬੱਚਾ ਪੈਦਾ ਨਹੀਂ ਕਰ ਸੱਕਦੀ।”
ਇਬਰਾਨੀਆਂ 11:11
ਅਬਰਾਹਾਮ ਬੱਚਾ ਪ੍ਰਾਪਤ ਕਰਨ ਲਈ ਬਹੁਤ ਬਿਰਧ ਹੋ ਚੁੱਕਿਆ ਸੀ। ਸਾਰਾਹ ਵੀ ਬੱਚੇ ਦੇ ਕਾਬਿਲ ਨਹੀਂ ਸੀ। ਪਰ ਅਬਰਾਹਾਮ ਨੂੰ ਪਰਮੇਸ਼ੁਰ ਵਿੱਚ ਨਿਹਚਾ ਸੀ। ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਨੂੰ ਔਲਾਦ ਪੈਦਾ ਕਰਨ ਦੇ ਯੋਗ ਬਣਾਇਆ। ਇਹ ਇਸ ਲਈ ਹੋਇਆ ਕਿਉਂਕਿ ਅਬਰਾਹਾਮ ਨੂੰ ਭਰੋਸਾ ਸੀ ਕਿ ਪਰਮੇਸ਼ੁਰ ਉਹ ਕਰ ਸੱਕਦਾ ਹੈ ਜਿਸਦਾ ਉਸ ਨੇ ਵਾਇਦਾ ਕੀਤਾ ਸੀ।
ਗਲਾਤੀਆਂ 4:27
ਪੋਥੀਆਂ ਵਿੱਚ ਇਉਂ ਲਿਖਿਆ ਹੈ; “ਖੁਸ਼ ਹੋ, ਬਾਂਝ ਔਰਤ। ਤੂੰ ਕਿਸੇ ਬੱਚੇ ਨੂੰ ਨਹੀਂ ਜਨਮਿਆ। ਤੂੰ ਜਿਸਨੇ ਕਦੇ ਵੀ ਸੂਤਕੀ ਪੀੜਾ ਅਨੁਭਵ ਨਹੀਂ ਕੀਤੀ, ਅਨੰਦ ਨਾਲ ਚੀਕ ਅਤੇ ਰੌਲਾ ਪਾ! ਜਿਹੜੀ ਔਰਤ ਤਿਆਗੀ ਹੋਈ ਹੈ ਉਸ ਨੂੰ ਉਸ ਔਰਤ ਨਾਲੋਂ ਵੱਧ ਬੱਚੇ ਹੋਣਗੇ ਜਿਸ ਕੋਲ ਉਸਦਾ ਪਤੀ ਹੈ।”
ਰੋਮੀਆਂ 12:15
ਜਦੋਂ ਦੂਜੇ ਲੋਕ ਖੁਸ਼ ਹੋਣ, ਉਨ੍ਹਾਂ ਦੀ ਖੁਸ਼ੀ ਵਿੱਚ ਸ਼ਾਮਿਲ ਹੋਵੇ ਜੇਕਰ ਉਹ ਉਦਾਸ ਹੋਣ, ਉਨ੍ਹਾਂ ਦੀ ਉਦਾਸੀ ਸਾਂਝੀ ਕਰੋ।
ਯੂਹੰਨਾ 16:21
“ਜਦੋਂ ਇੱਕ ਔਰਤ ਇੱਕ ਬੱਚੇ ਨੂੰ ਜਨਮ ਦਿੰਦੀ ਹੈ, ਉਹ ਦਰਦ ਮਹਿਸੂਸ ਕਰਦੀ ਹੈ ਕਿਉਂਕਿ ਉਸਦਾ ਬੱਚੇ ਨੂੰ ਜਨਮ ਦੇਣ ਦਾ ਸਮਾਂ ਆ ਚੁੱਕਾ ਹੈ। ਪਰ ਇੱਕ ਬੱਚੇ ਨੂੰ ਜਨਮ ਦੇਣ ਤੋਂ ਬਾਦ ਉਹ ਇਸ ਖੁਸ਼ੀ ਕਾਰਣ, ਕਿ ਇਸ ਦੁਨੀਆਂ ਵਿੱਚ ਇੱਕ ਨਵਾਂ ਬਾਲਕ ਜਨਮਿਆ ਹੈ, ਉਹ ਸਾਰੀਆਂ ਪੀੜਾਂ ਭੁੱਲ ਜਾਂਦੀ ਹੈ।
ਲੋਕਾ 1:58
ਜਦੋਂ ਉਸ ਦੇ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੇ ਸੁਣਿਆ ਕਿ ਪ੍ਰਭੂ ਨੇ ਉਸ ਉੱਪਰ ਆਪਣੀ ਮਹਾਨ ਦਯਾ ਵਿਖਾਈ ਹੈ ਤਾਂ ਉਹ ਉਸ ਦੇ ਨਾਲ ਜਸ਼ਨ ਮਨਾਉਣ ਲਈ ਆਏ।
ਲੋਕਾ 1:46
ਮਰਿਯਮ ਪਰਮੇਸ਼ੁਰ ਦੀ ਉਸਤਤਿ ਕਰਦੀ ਹੈ ਤਾਂ ਮਰਿਯਮ ਨੇ ਕਿਹਾ,
ਲੋਕਾ 1:14
ਤੈਨੂੰ ਬੜੀ ਖੁਸ਼ੀ ਅਤੇ ਅਨੰਦ ਮਿਲੇਗਾ ਅਤੇ ਬਹੁਤ ਸਾਰੇ ਹੋਰ ਲੋਕ ਵੀ ਯੂਹੰਨਾ ਦੀ ਜੰਮਣ ਤੇ ਖੁਸ਼ ਹੋਣਗੇ।
ਯਸਈਆਹ 49:21
ਫ਼ੇਰ ਤੁਸੀਂ ਇਹ ਆਪਣੇ-ਆਪ ਨੂੰ ਆਖੋਂਗੇ, ‘ਕਿਸਨੇ ਮੈਨੂੰ ਇਹ ਸਾਰੇ ਬੱਚੇ ਦਿੱਤੇ? ਇਹ ਬਹੁਤ ਚੰਗੀ ਗੱਲ ਹੈ! ਮੈਂ ਉਦਾਸ ਤੇ ਇੱਕਲਾ ਸਾਂ। ਮੈਂ ਹਾਰਿਆ ਹੋਇਆ ਅਤੇ ਆਪਣੇ ਲੋਕਾਂ ਤੋਂ ਦੂਰ ਸਾਂ। ਇਸ ਲਈ ਕਿਸਨੇ ਮੈਨੂੰ ਇਹ ਬੱਚੇ ਦਿੱਤੇ ਹਨ? ਦੇਖੋ, ਮੈਂ ਇੱਕਲਾ ਰਹਿ ਗਿਆ ਸਾਂ। ਇਹ ਸਾਰੇ ਬੱਚੇ ਕਿੱਥੋਂ ਆ ਗਏ ਨੇ?’”
ਯਸਈਆਹ 49:15
ਪਰ ਮੈਂ ਆਖਦਾ ਹਾਂ, “ਕੀ ਕੋਈ ਮਾਂ ਆਪਣੇ ਬੱਚੇ ਨੂੰ ਭੁੱਲ ਸੱਕਦੀ ਹੈ? ਨਹੀਂ! ਭਾਵੇਂ ਉਹ ਭੁੱਲ ਜਾਵੇ ਮੈਂ ਤੂਹਾਨੂੰ ਨਹੀਂ ਭੁੱਲਾਂਗਾ।
ਜ਼ਬੂਰ 113:9
ਭਾਵੇਂ ਕਿਸੇ ਔਰਤ ਦੇ ਔਲਾਦ ਨਾ ਹੋਵੇ। ਪਰ ਪਰਮੇਸ਼ੁਰ ਉਸ ਨੂੰ ਬੱਚੇ ਦੇ ਦੇਵੇਗਾ। ਅਤੇ ਉਸ ਨੂੰ ਖੁਸ਼ੀ ਪ੍ਰਦਾਨ ਕਰੇਗਾ। ਯਹੋਵਾਹ ਦੀ ਉਸਤਤਿ ਕਰੋ।
੧ ਸਮੋਈਲ 1:26
ਹੰਨਾਹ ਨੇ ਏਲੀ ਨੂੰ ਕਿਹਾ, “ਖਿਮਾ ਕਰਨਾ ਸੁਆਮੀ। ਮੈਂ ਉਹੀ ਔਰਤ ਹਾਂ ਜੋ ਤੇਰੇ ਸਾਹਮਣੇ ਉਸ ਦਿਨ ਯਹੋਵਾਹ ਅੱਗੇ ਪ੍ਰਾਰਥਨਾ ਕਰ ਰਹੀ ਸੀ। ਮੈਂ ਕਸਮ ਖਾਦੀ ਹਾਂ ਕਿ ਮੈਂ ਸੱਚ ਆਖ ਰਹੀ ਹਾਂ।