ਪੈਦਾਇਸ਼ 49:33
ਜਦੋਂ ਯਾਕੂਬ ਆਪਣੇ ਪੁੱਤਰਾਂ ਨਾਲ ਗੱਲਾਂ ਕਰ ਹਟਿਆ, ਉਹ ਲੇਟ ਗਿਆ, ਆਪਣੇ ਪੈਰ ਬਿਸਤਰ ਉੱਤੇ ਟਿਕਾ ਦਿੱਤੇ ਅਤੇ ਮਰ ਗਿਆ।
And when Jacob | וַיְכַ֤ל | waykal | vai-HAHL |
had made an end | יַֽעֲקֹב֙ | yaʿăqōb | ya-uh-KOVE |
commanding of | לְצַוֹּ֣ת | lĕṣawwōt | leh-tsa-WOTE |
אֶת | ʾet | et | |
his sons, | בָּנָ֔יו | bānāyw | ba-NAV |
he gathered up | וַיֶּֽאֱסֹ֥ף | wayyeʾĕsōp | va-yeh-ay-SOFE |
feet his | רַגְלָ֖יו | raglāyw | rahɡ-LAV |
into | אֶל | ʾel | el |
the bed, | הַמִּטָּ֑ה | hammiṭṭâ | ha-mee-TA |
ghost, the up yielded and | וַיִּגְוַ֖ע | wayyigwaʿ | va-yeeɡ-VA |
and was gathered | וַיֵּאָ֥סֶף | wayyēʾāsep | va-yay-AH-sef |
unto | אֶל | ʾel | el |
his people. | עַמָּֽיו׃ | ʿammāyw | ah-MAIV |
Cross Reference
ਪੈਦਾਇਸ਼ 49:29
ਫ਼ੇਰ ਇਸਰਾਏਲ ਨੇ ਉਨ੍ਹਾਂ ਨੂੰ ਇੱਕ ਆਦੇਸ਼ ਦਿੱਤਾ। ਉਸ ਨੇ ਆਖਿਆ, “ਜਦੋਂ ਮੈਂ ਮਰ ਜਾਵਾਂ ਮੈਂ ਆਪਣੇ ਲੋਕਾਂ ਨਾਲ ਹੋਣਾ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਮੈਨੂੰ ਆਪਣੇ ਪੁਰਖਿਆਂ ਨਾਲ ਹਿੱਤੀ ਅਫ਼ਰੋਨ ਦੇ ਖੇਤ ਦੀ ਗੁਫ਼ਾ ਵਿੱਚ ਦਫ਼ਨਾਇਆ ਜਾਵੇ।
ਪੈਦਾਇਸ਼ 25:8
ਫ਼ੇਰ ਅਬਰਾਹਾਮ ਕਮਜ਼ੋਰ ਹੋ ਗਿਆ ਅਤੇ ਮਰ ਗਿਆ। ਉਸ ਨੇ ਲੰਬੀ ਅਤੇ ਸੰਤੁਸ਼ਟ ਜ਼ਿੰਦਗੀ ਭੋਗੀ ਸੀ। ਉਸਦਾ ਦੇਹਾਂਤ ਹੋ ਗਿਆ ਅਤੇ ਉਸ ਨੂੰ ਆਪਣੇ ਲੋਕਾਂ ਕੋਲ ਲਿਆਂਦਾ ਗਿਆ।
ਇਬਰਾਨੀਆਂ 12:23
ਤੁਸੀਂ ਪਰਮੇਸ਼ੁਰ ਦੇ ਪਹਿਲਾਂ ਜਨਮੇ ਪੁੱਤਰਾਂ ਦੀ ਸਭਾ ਵਿੱਚ ਆਏ ਹੋ। ਉਨ੍ਹਾਂ ਦੇ ਨਾਮ ਸਵਰਗ ਵਿੱਚ ਲਿਖੇ ਹੋਏ ਹਨ। ਤੁਸੀਂ ਪਰਮੇਸ਼ੁਰ ਵੱਲ ਆਏ ਹੋ ਜਿਹੜਾ ਸਮੂਹ ਲੋਕਾਂ ਦਾ ਨਿਆਂ ਪਾਲਕ ਹੈ। ਅਤੇ ਤੁਸੀਂ ਉਨ੍ਹਾਂ ਚੰਗੇ ਲੋਕਾਂ ਦੇ ਆਤਮਿਆਂ ਕੋਲ ਆਏ ਹੋ ਜਿਨ੍ਹਾਂ ਨੂੰ ਸੰਪੂਰਣ ਬਣਾ ਦਿੱਤਾ ਗਿਆ ਹੈ।
ਇਬਰਾਨੀਆਂ 11:22
ਅਤੇ ਜਦੋਂ ਯੂਸੁਫ਼ ਮਰਨ ਕੰਢੇ ਸੀ ਉਸ ਨੇ ਇਜ਼ਰਾਏਲੀਆਂ ਦੇ ਮਿਸਰ ਛੱਡਣ ਬਾਰੇ ਗੱਲ ਕੀਤੀ। ਅਤੇ ਯੂਸੁਫ਼ ਨੇ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਉਸ ਦੇ ਬਚੇ ਹੋਏ ਸਰੀਰ ਨਾਲ ਕੀ ਕਰਨਾ ਚਾਹੀਦਾ ਹੈ। ਯੂਸੁਫ਼ ਨੇ ਇਹ ਗੱਲਾਂ ਇਸ ਲਈ ਆਖੀਆਂ ਕਿਉਂਕਿ ਉਸ ਨੂੰ ਨਿਹਚਾ ਸੀ।
ਇਬਰਾਨੀਆਂ 11:13
ਉਹ ਸਾਰੇ ਮਹਾਨ ਲੋਕ ਮੌਤ ਤੱਕ ਨਿਹਚਾ ਨਾਲ ਜਿਉਂਦੇ ਰਹੇ। ਉਨ੍ਹਾਂ ਲੋਕਾਂ ਨੇ ਉਹ ਚੀਜ਼ਾਂ ਪਾਈਆਂ ਜਿਨ੍ਹਾਂ ਦਾ ਪਰਮੇਸ਼ੁਰ ਨੇ ਉਨ੍ਹਾਂ ਲਈ ਵਾਇਦਾ ਕੀਤਾ ਸੀ। ਉਨ੍ਹਾਂ ਲੋਕਾਂ ਨੇ ਉਨ੍ਹਾਂ ਚੀਜ਼ਾਂ ਨੂੰ ਦੂਰ ਭਵਿੱਖ ਵਿੱਚ ਦੇਖਿਆ ਅਤੇ ਉਹ ਖੁਸ਼ ਸਨ। ਉਨ੍ਹਾਂ ਲੋਕਾਂ ਨੇ ਕਬੂਲਿਆ ਕਿ ਉਹ ਧਰਤੀ ਉੱਤੇ ਅਜਨਬੀ ਅਤੇ ਯਾਤਰੀ ਸਨ।
ਰਸੂਲਾਂ ਦੇ ਕਰਤੱਬ 7:15
ਤਦ ਯਾਕੂਬ ਮਿਸਰ ਨੂੰ ਗਿਆ। ਯਾਕੂਬ ਅਤੇ ਸਾਡੇ ਦਾਦੇ-ਪੜਦਾਦੇ ਫ਼ਿਰ ਮਰਨ ਤੱਕ ਉੱਥੇ ਹੀ ਰਹੇ।
ਲੋਕਾ 2:29
“ਪ੍ਰਭੂ! ਹੁਣ ਤੂੰ ਮੈਨੂੰ ਆਪਣੇ ਵਚਨ ਅਨੁਸਾਰ ਆਪਣੇ ਦਾਸ ਨੂੰ ਸ਼ਾਂਤੀ ਨਾਲ ਮਰ ਜਾਣ ਦੇ।
ਯਸਈਆਹ 57:1
ਇਸਰਾਏਲ ਪਰਮੇਸ਼ੁਰ ਦਾ ਅਨੁਯਾਈ ਨਹੀਂ ਸਾਰੇ ਹੀ ਨੇਕ ਬੰਦੇ ਚੱਲੇ ਗਏ ਨੇ ਤੇ ਕਿਸੇ ਦਾ ਵੀ ਧਿਆਨ ਨਹੀਂ ਗਿਆ। ਸਭ ਚੰਗੇ ਬੰਦੇ ਲੈ ਲੇ ਗਏ ਹਨ ਪਰ ਕੋਈ ਵੀ ਇਸ ਦਾ ਕਾਰਣ ਨਹੀਂ ਜਾਣਦਾ। ਉਹ ਉਸ ਕਸ਼ਟ ਤੋਂ ਦੂਰ ਕਰ ਦਿੱਤੇ ਗਏ ਸਨ ਜਿਹੜਾ ਆ ਰਿਹਾ ਹੈ।
ਵਾਈਜ਼ 12:7
ਅਤੇ ਉਹ ਧਰਤੀ ਧੂੜ ਵਿੱਚ ਵਾਪਸ ਚੱਲਿਆ ਜਾਵੇ, ਜਿਸ ਵਿੱਚੋਂ ਉਹ ਆਇਆ, ਅਤੇ ਉਸ ਦੇ ਸਾਹ ਪਰਮੇਸ਼ੁਰ ਕੋਲ ਪਰਤ ਜਾਣ, ਜਿਸਨੇ ਇਸ ਨੂੰ ਦਿੱਤਾ।
ਅੱਯੂਬ 30:23
ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਮੇਰੀ ਮੌਤ ਵੱਲ ਭੇਜੋਂਗੇ, ਹਰ ਜਿਉਂਦਾ ਬੰਦਾ ਜ਼ਰੂਰ ਮਰਦਾ ਹੈ।
ਅੱਯੂਬ 14:10
ਪਰ ਜਦੋਂ ਆਦਮੀ ਮਰ ਜਾਂਦਾ, ਉਹ ਖਤਮ ਹੋ ਜਾਂਦਾ ਹੈ! ਜਦੋਂ ਆਦਮੀ ਮਰ ਜਾਂਦਾ, ਉਹ ਤੁਰ ਜਾਂਦਾ ਹੈ।
ਅੱਯੂਬ 5:26
ਤੂੰ ਉਸ ਕਣਕ ਵਰਗਾ ਹੋਵੇਂਗਾ ਜਿਹੜੀ ਵਾਢੀਆਂ ਦੇ ਵੇਲੇ ਤੀਕ ਉਗਦੀ ਹੈ। ਤੂੰ ਇੱਕ ਪ੍ਰਪੱਕ ਬਜ਼ੁਰਗੀ ਉਮਰ ਤੀਕ ਜੀਵੇਂਗਾ।
ਯਸ਼ਵਾ 24:27
ਫ਼ੇਰ ਯਹੋਸ਼ੁਆ ਨੇ ਸਾਰੇ ਲੋਕਾਂ ਨੂੰ ਆਖਿਆ, “ਇਹ ਪੱਥਰ ਤੁਹਾਨੂੰ ਉਨ੍ਹਾਂ ਗੱਲਾਂ ਨੂੰ ਚੇਤੇ ਕਰਨ ਵਿੱਚ ਸਹਾਇਤਾ ਦੇਵੇਗਾ ਜਿਹੜੀਆਂ ਅਸੀਂ ਅੱਜ ਆਖੀਆਂ। ਜਦੋਂ ਅੱਜ ਯਹੋਵਾਹ ਸਾਡੇ ਨਾਲ ਗੱਲ ਕਰ ਰਿਹਾ ਸੀ ਇਹ ਪੱਥਰ ਇੱਥੇ ਹੀ ਸੀ। ਇਸ ਲਈ ਇਹ ਪੱਥਰ ਅਜਿਹੀ ਸ਼ੈਅ ਹੋਵੇਗਾ ਜਿਹੜੀ ਤੁਹਾਨੂੰ ਇਹ ਯਾਦ ਕਰਨ ਵਿੱਚ ਸਹਾਈ ਹੋਵੇਗੀ ਕਿ ਅੱਜ ਕੀ ਵਾਪਰਿਆ। ਇਹ ਪੱਥਰ ਤੁਹਾਡੇ ਖਿਲਾਫ਼ ਇੱਕ ਪ੍ਰਮਾਣ ਹੋਵੇਗਾ। ਇਹ ਤੁਹਾਨੂੰ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਵਿਰੁੱਧ ਹੋਣ ਤੋਂ ਰੋਕੇਗਾ।”
ਪੈਦਾਇਸ਼ 49:24
ਪਰ ਉਹ ਆਪਣੀ ਤਾਕਤਵਰ ਕਮਾਨ ਨਾਲ ਅਤੇ ਹੁਨਰ ਭਰੇ ਹਥਿਆਰਾਂ ਨਾਲ ਜੰਗ ਜਿੱਤ ਗਿਆ। ਉਹ ਸ਼ਕਤੀਸ਼ਾਲੀ ਯਾਕੂਬ ਪਾਸੋਂ, ਅਯਾਲੀ ਪਾਸੋਂ, ਇਸਰਾਏਲ ਦੀ ਚੱਟਾਨ ਪਾਸੋਂ,
ਪੈਦਾਇਸ਼ 49:1
ਯਾਕੂਬ ਆਪਣੇ ਪੁੱਤਰਾਂ ਨੂੰ ਅਸੀਸ ਦਿੰਦਾ ਹੈ ਫ਼ੇਰ ਯਾਕੂਬ ਨੇ ਆਪਣੇ ਸਾਰੇ ਪੁੱਤਰਾਂ ਨੂੰ ਕੋਲ ਸੱਦਿਆ। ਉਸ ਨੇ ਆਖਿਆ, “ਮੇਰੇ ਸਾਰੇ ਪੁੱਤਰੋ, ਮੇਰੇ ਕੋਲ ਇੱਥੇ ਆਓ। ਮੈਂ ਤੁਹਾਨੂੰ ਦੱਸਦਾ ਹਾਂ ਕਿ ਭਵਿੱਖ ਵਿੱਚ ਕੀ ਵਾਪਰੇਗਾ।
ਪੈਦਾਇਸ਼ 35:29
ਫ਼ੇਰ ਇਸਹਾਕ ਕਮਜ਼ੋਰ ਹੋ ਗਿਆ ਅਤੇ ਉਸਦੀ ਮੌਤ ਹੋ ਗਈ। ਇਸਹਾਕ ਨੇ ਲੰਮੀ ਭਰਪੂਰ ਜ਼ਿੰਦਗੀ ਜੀਵੀ ਸੀ। ਉਸ ਦੇ ਪੁੱਤਰਾਂ ਏਸਾਓ ਅਤੇ ਯਾਕੂਬ ਨੇ ਉਸ ਨੂੰ ਉਸ ਦੇ ਪਿਤਾ ਵਾਲੀ ਥਾਵੇਂ ਹੀ ਦਫ਼ਨਾ ਦਿੱਤਾ।
ਪੈਦਾਇਸ਼ 25:17
ਇਸਮਾਏਲ 137 ਵਰ੍ਹੇ ਜੀਵਿਆ। ਫ਼ੇਰ ਉਸਦਾ ਦੇਹਾਂਤ ਹੋ ਗਿਆ ਅਤੇ ਆਪਣੇ ਪੁਰਖਿਆਂ ਨਾਲ ਜਾ ਰਲਿਆ।
ਪੈਦਾਇਸ਼ 15:5
ਫ਼ੇਰ ਪਰਮੇਸ਼ੁਰ ਅਬਰਾਮ ਨੂੰ ਬਾਹਰ ਲੈ ਗਿਆ। ਪਰਮੇਸ਼ੁਰ ਨੇ ਆਖਿਆ, “ਅਕਾਸ਼ ਵੱਲ ਦੇਖ। ਬਹੁਤ ਸਾਰੇ ਤਾਰਿਆਂ ਵੱਲ ਦੇਖ। ਇਹ ਇੰਨੇ ਹਨ ਕਿ ਤੂੰ ਇਨ੍ਹਾਂ ਨੂੰ ਗਿਣ ਨਹੀਂ ਸੱਕਦਾ। ਭਵਿੱਖ ਵਿੱਚ ਤੇਰਾ ਪਰਿਵਾਰ ਵੀ ਇਸੇ ਤਰ੍ਹਾਂ ਹੋਵੇਗਾ।”