Isaiah 7:7
ਮੇਰਾ ਮਾਲਕ ਯਹੋਵਾਹ ਆਖਦਾ ਹੈ, “ਉਨ੍ਹਾਂ ਦੀ ਯੋਜਨਾ ਸਫ਼ਲ ਨਹੀਂ ਹੋਵੇਗੀ। ਇਹ ਗੱਲ ਨਹੀਂ ਵਾਪਰੇਗੀ।
Isaiah 7:7 in Other Translations
King James Version (KJV)
Thus saith the Lord GOD, It shall not stand, neither shall it come to pass.
American Standard Version (ASV)
thus saith the Lord Jehovah, It shall not stand, neither shall it come to pass.
Bible in Basic English (BBE)
This is the word of the Lord God: This design will not come about or be effected.
Darby English Bible (DBY)
thus saith the Lord Jehovah: It shall not stand, nor come to pass;
World English Bible (WEB)
This is what the Lord Yahweh says: "It shall not stand, neither shall it happen."
Young's Literal Translation (YLT)
Thus said the Lord Jehovah: It doth not stand, nor shall it be!
| Thus | כֹּ֥ה | kō | koh |
| saith | אָמַ֖ר | ʾāmar | ah-MAHR |
| the Lord | אֲדֹנָ֣י | ʾădōnāy | uh-doh-NAI |
| God, | יְהוִ֑ה | yĕhwi | yeh-VEE |
| not shall It | לֹ֥א | lōʾ | loh |
| stand, | תָק֖וּם | tāqûm | ta-KOOM |
| neither | וְלֹ֥א | wĕlōʾ | veh-LOH |
| shall it come to pass. | תִֽהְיֶֽה׃ | tihĕye | TEE-heh-YEH |
Cross Reference
ਯਸਈਆਹ 8:10
ਲੜਾਈ ਲਈ ਆਪਣੀਆਂ ਵਿਉਂਤਾਂ ਬਣਾਓ! ਤੁਹਾਡੀਆਂ ਵਿਉਂਤਾਂ ਨਿਸਫ਼ਲ ਹੋ ਜਾਣਗੀਆਂ। ਆਪਣੀਆਂ ਫ਼ੌਜਾਂ ਨੂੰ ਹੁਕਮ ਦਿਓ! ਤੁਹਾਡੇ ਹੁਕਮ ਫ਼ਿਜ਼ੂਲ ਹੋਣਗੇ। ਕਿਉਂ ਕਿ ਪਰਮੇਸ਼ੁਰ ਸਾਡੇ ਨਾਲ ਹੈ!
ਰਸੂਲਾਂ ਦੇ ਕਰਤੱਬ 4:25
ਸਾਡੇ ਪੂਰਵਜ, ਦਾਊਦ, ਤੇਰੇ ਸੇਵਕ ਸਨ। ਪਵਿੱਤਰ ਆਤਮਾ ਦੀ ਸ਼ਕਤੀ ਨਾਲ ਉਨ੍ਹਾਂ ਨੇ ਇਹ ਸ਼ਬਦ ਲਿਖੇ; ‘ਕੌਮਾਂ ਕਿਸ ਲਈ ਰੌਲਾ ਪਾ ਰਹੀਆਂ ਹਨ? ਦੁਨੀਆਂ ਦੇ ਲੋਕ ਪਰਮੇਸ਼ੁਰ ਦੇ ਵਿਰੁੱਧ ਫ਼ਿਜ਼ੂਲ ਵਿਉਂਤਾਂ ਕਿਉਂ ਕਰ ਰਹੇ ਹਨ?
ਯਸਈਆਹ 46:10
“ਆਦਿ ਵਿੱਚ, ਮੈਂ ਤੁਹਾਨੂੰ ਉਨ੍ਹਾਂ ਗੱਲਾਂ ਬਾਰੇ ਦੱਸਿਆ ਸੀ ਜਿਹੜੀਆਂ ਅਖੀਰ ਵਿੱਚ ਵਾਪਰਨਗੀਆਂ। ਬਹੁਤ ਸਮਾਂ ਪਹਿਲਾਂ, ਮੈਂ ਤੁਹਾਨੂੰ ਉਨ੍ਹਾਂ ਗੱਲਾਂ ਬਾਰੇ ਦੱਸਿਆ ਸੀ ਜਿਹੜੀਆਂ ਹਾਲੇ ਨਹੀਂ ਵਾਪਰੀਆਂ ਸਨ। ਜਦੋਂ ਵੀ ਮੈਂ ਕਿਸੇ ਚੀਜ਼ ਦੀ ਯੋਜਨਾ ਬਣਾਉਂਦਾ ਹਾਂ-ਉਹ ਚੀਜ਼ ਵਾਪਰਦੀ ਹੈ। ਮੈਂ ਉਹੀ ਗੱਲਾਂ ਕਰਦਾ ਹਾਂ ਜਿਹੜੀਆਂ ਮੈਂ ਕਰਨੀਆਂ ਚਾਹੁੰਦਾ ਹਾਂ।
ਦਾਨੀ ਐਲ 4:35
ਮਹੱਤਵਪੂਰਣ ਨਹੀਂ ਹਨ, ਸੱਚਮੁੱਚ ਲੋਕ ਧਰਤ ਦੇ। ਕਰਦਾ ਹੈ ਪਰਮੇਸ਼ੁਰ ਓਹੀ ਜੋ ਉਸਦੀ ਰਜ਼ਾ ਹੈ ਅਕਾਸ਼ ਦੀਆਂ ਸ਼ਕਤੀਆਂ ਅਤੇ ਧਰਤ ਦੇ ਲੋਕਾਂ ਨਾਲ। ਰੋਕ ਸੱਕਦਾ ਨਹੀਂ ਕੋਈ ਉਸ ਦੇ ਸ਼ਕਤੀਸ਼ਾਲੀ ਹੱਥ ਨੂੰ। ਕਿਂਤੂ ਕੋਈ ਨਹੀਂ ਆਖ ਸੱਕਦਾ, “ਤੂੰ ਕੀ ਕਰ ਰਿਹਾ ਹੈਂ?”
ਨੂਹ 3:37
ਕੋਈ ਵੀ ਕੁਝ ਅਜਿਹਾ ਨਹੀਂ ਆਖ ਸੱਕਦਾ ਅਤੇ ਇਹ ਵਾਪਰ ਜਾਵੇ, ਜਦੋਂ ਤੀਕ ਕਿ ਯਹੋਵਾਹ ਇਸ ਨੂੰ ਵਾਪਰਨ ਦਾ ਹੁਕਮ ਨਹੀਂ ਦਿੰਦਾ।
ਯਸਈਆਹ 37:29
ਹਾਂ, ਤੂੰ ਉਪਰਾਮ ਮੇਰੇ ਕੋਲੋਂ ਸੈਂ। ਮੈਂ ਤੇਰੀਆਂ ਬੇ-ਅਦਬ ਗੁਮਾਨੀ ਗੱਲਾਂ ਸੁਣੀਆਂ ਹਨ। ਇਸ ਲਈ ਮੈਂ ਤੇਰੇ ਨੱਕ ਵਿੱਚ ਨੱਬ ਪਾਵਾਂਗਾ। ਅਤੇ ਮੈਂ ਤੇਰੇ ਮੂੰਹ ਅੰਦਰ ਲਗਾਮ ਪਾਵਾਂਗਾ। ਤੇ ਫ਼ੇਰ ਮੈਂ ਤੈਨੂੰ ਭੁਆਟਣੀਆਂ ਦੇਵਾਂਗਾ ਤੇ ਤੈਨੂੰ ਓਸ ਰਾਹ ਵਾਪਸ ਭੇਜ ਦੇਵਾਂਗਾ।’”
ਯਸਈਆਹ 10:6
ਮੈਂ ਅੱਸ਼ੂਰ ਨੂੰ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਲਈ ਭੇਜਾਂਗਾ ਜਿਹੜੇ ਮੰਦੇ ਕੰਮ ਕਰਦੇ ਹਨ। ਮੈਂ ਉਨ੍ਹਾਂ ਲੋਕਾਂ ਨਾਲ ਨਾਰਾਜ਼ ਹਾਂ, ਮੈਂ ਅੱਸ਼ੂਰ ਨੂੰ ਆਦੇਸ਼ ਦੇਵਾਂਗਾ ਕਿ ਉਨ੍ਹਾਂ ਦੇ ਖਿਲਾਫ਼ ਲੜਨ। ਅੱਸ਼ੂਰ ਉਨ੍ਹਾਂ ਨੂੰ ਹਰਾ ਦੇਵੇਗਾ ਅਤੇ ਅੱਸ਼ੂਰ ਉਨ੍ਹਾਂ ਪਾਸੋਂ ਉਨ੍ਹਾਂ ਦੀ ਦੌਲਤ ਖੋਹ ਲਵੇਗਾ। ਇਸਰਾਏਲ ਖਾਕ ਵਾਂਗ ਹੋ ਜਾਵੇਗਾ ਅਤੇ ਅੱਸ਼ੂਰ ਉਸ ਨੂੰ ਪੈਰਾਂ ਹੇਠਾਂ ਲਿਤਾੜੇਗਾ।
ਅਮਸਾਲ 21:30
ਕੋਈ ਅਜਿਹੀ ਸਿਆਣਪ, ਅੰਤਰ-ਦ੍ਰਿਸ਼ਟੀ, ਜਾਂ ਸਲਾਹ ਨਹੀਂ ਹੈ ਜੋ ਯਹੋਵਾਹ ਦੇ ਵਿਰੁੱਧ ਕਾਮਯਾਬ ਹੋ ਸੱਕੇ।
ਜ਼ਬੂਰ 76:10
ਹੇ ਪਰਮੇਸ਼ੁਰ, ਲੋਕ ਤੁਹਾਡਾ ਆਦਰ ਕਰਦੇ ਹਨ ਜਦੋਂ ਤੁਸੀਂ ਦੁਸ਼ਟ ਲੋਕਾਂ ਨੂੰ ਸਜ਼ਾ ਦਿੰਦੇ ਹੋ। ਆਦਮੀ ਦਾ ਗੁੱਸਾ ਵੀ ਤੇਰੀ ਉਸਤਤਿ ਕਰ ਸੱਕਦਾ ਹੈ। ਬਚੇ ਹੋਏ ਮਜ਼ਬੂਤ ਹੋ ਜਾਣਗੇ।
ਜ਼ਬੂਰ 33:11
ਪਰ ਯਹੋਵਾਹ ਦਾ ਮਸ਼ਵਰਾ ਸਦਾ ਲਈ ਸ਼ੁਭ ਹੈ। ਉਸ ਦੀਆਂ ਵਿਉਂਤਾਂ ਪੀੜੀ ਦਰ ਪੀੜੀ ਸ਼ੁਭ ਹਨ।
ਜ਼ਬੂਰ 2:4
ਪਰ ਮੇਰਾ ਮਾਲਕ, ਸਵਰਗ ਦਾ ਰਾਜਾ, ਉਨ੍ਹਾਂ ਲੋਕਾਂ ਉੱਤੇ ਹੱਸਦਾ ਹੈ।