ਯਰਮਿਆਹ 20:4
ਇਹੀ ਤੇਰਾ ਨਾਮ ਹੈ, ਕਿਉਂ ਕਿ ਯਹੋਵਾਹ ਆਖਦਾ ਹੈ, ‘ਮੈਂ ਛੇਤੀ ਤੈਨੂੰ ਤੇਰੇ ਆਪਣੇ ਲਈ ਆਤੰਕ ਬਣਾ ਦਿਆਂਗਾ। ਛੇਤੀ ਹੀ ਮੈਂ ਤੈਨੂੰ ਤੇਰੇ ਸਾਰੇ ਦੋਸਤਾਂ ਲਈ ਆਤੰਕ ਬਣਾ ਦਿਆਂਗਾ। ਤੂੰ ਦੁਸ਼ਮਣਾਂ ਨੂੰ ਆਪਣੇ ਦੋਸਤਾਂ ਨੂੰ ਤਲਵਾਰ ਨਾਲ ਮਾਰਦਿਆਂ ਦੇਖੇਂਗਾ। ਮੈਂ ਯਹੂਦਾਹ ਦੇ ਸਾਰੇ ਲੋਕਾਂ ਨੂੰ ਬਾਬਲ ਦੇ ਰਾਜੇ ਨੂੰ ਸੌਂਪ ਦਿਆਂਗਾ। ਉਹ ਯਹੂਦਾਹ ਦੇ ਲੋਕਾਂ ਨੂੰ ਦੂਰ ਬਾਬਲ ਦੇਸ਼ ਵਿੱਚ ਲੈ ਜਾਵੇਗਾ। ਅਤੇ ਉਸਦੀ ਫ਼ੌਜ ਯਹੂਦਾਹ ਦੇ ਲੋਕਾਂ ਨੂੰ ਆਪਣੀਆਂ ਤਲਵਾਰਾਂ ਨਾਲ ਮਾਰ ਦੇਵੇਗੀ।
For | כִּ֣י | kî | kee |
thus | כֹ֣ה | kō | hoh |
saith | אָמַ֣ר | ʾāmar | ah-MAHR |
the Lord, | יְהוָ֡ה | yĕhwâ | yeh-VA |
Behold, | הִנְנִי֩ | hinniy | heen-NEE |
make will I | נֹתֶנְךָ֙ | nōtenkā | noh-ten-HA |
thee a terror | לְמָג֜וֹר | lĕmāgôr | leh-ma-ɡORE |
all to and thyself, to | לְךָ֣ | lĕkā | leh-HA |
thy friends: | וּלְכָל | ûlĕkāl | oo-leh-HAHL |
and they shall fall | אֹהֲבֶ֗יךָ | ʾōhăbêkā | oh-huh-VAY-ha |
sword the by | וְנָֽפְל֛וּ | wĕnāpĕlû | veh-na-feh-LOO |
of their enemies, | בְּחֶ֥רֶב | bĕḥereb | beh-HEH-rev |
and thine eyes | אֹיְבֵיהֶ֖ם | ʾôybêhem | oy-vay-HEM |
behold shall | וְעֵינֶ֣יךָ | wĕʿênêkā | veh-ay-NAY-ha |
it: and I will give | רֹא֑וֹת | rōʾôt | roh-OTE |
all | וְאֶת | wĕʾet | veh-ET |
Judah | כָּל | kāl | kahl |
into the hand | יְהוּדָ֗ה | yĕhûdâ | yeh-hoo-DA |
of the king | אֶתֵּן֙ | ʾettēn | eh-TANE |
Babylon, of | בְּיַ֣ד | bĕyad | beh-YAHD |
and he shall carry them captive | מֶֽלֶךְ | melek | MEH-lek |
Babylon, into | בָּבֶ֔ל | bābel | ba-VEL |
and shall slay | וְהִגְלָ֥ם | wĕhiglām | veh-heeɡ-LAHM |
them with the sword. | בָּבֶ֖לָה | bābelâ | ba-VEH-la |
וְהִכָּ֥ם | wĕhikkām | veh-hee-KAHM | |
בֶּחָֽרֶב׃ | beḥāreb | beh-HA-rev |
Cross Reference
ਯਰਮਿਆਹ 29:21
ਸਰਬ ਸ਼ਕਤੀਮਾਨ ਯਹੋਵਾਹ ਇਹ ਗੱਲਾਂ ਕੋਲਾਯਾਹ ਦੇ ਪੁੱਤਰ ਅਹਾਬ ਅਤੇ ਮਆਸਯਾਹ ਦੇ ਪੁੱਤਰ ਸਿਦਕੀਯਾਹ ਬਾਰੇ ਆਖਦਾ ਹੈ: “ਇਹ ਦੋਵੇਂ ਬੰਦੇ ਤੁਹਾਨੂੰ ਝੂਠ ਦਾ ਪ੍ਰਚਾਰ ਕਰਦੇ ਰਹੇ ਹਨ। ਉਨ੍ਹਾਂ ਨੇ ਆਖਿਆ ਹੈ ਕਿ ਉਨ੍ਹਾਂ ਦਾ ਸੰਦੇਸ਼ ਮੇਰੇ ਵੱਲੋਂ ਹੈ। (ਪਰ ਉਹ ਝੂਠ ਬੋਲ ਰਹੇ ਸਨ।) ਮੈਂ ਉਨ੍ਹਾਂ ਦੋਹਾਂ ਨਬੀਆਂ ਨੂੰ ਬਾਬਲ ਦੇ ਰਾਜੇ ਨਬੂਕਦਨੱਸਰ ਦੇ ਹਵਾਲੇ ਕਰ ਦਿਆਂਗਾ। ਅਤੇ ਨਬੂਕਦਨੱਸਰ ਉਨ੍ਹਾਂ ਨਬੀਆਂ ਨੂੰ ਤੁਹਾਡੇ ਲੋਕਾਂ ਦੇ ਸਾਹਮਣੇ ਮਾਰ ਮੁਕਾਵੇਗਾ ਜਿਹੜੇ ਬਾਬਲ ਵਿੱਚ ਬੰਦੀਵਾਨ ਹੋ।
ਯਰਮਿਆਹ 39:6
ਓੱਥੇ, ਰਿਬਲਾਹ ਦੇ ਕਸਬੇ ਵਿੱਚ ਬਾਬਲ ਦੇ ਰਾਜੇ ਨੇ ਸਿਦਕੀਯਾਹ ਦੀਆਂ ਅੱਖਾਂ ਸਾਹਮਣੇ ਸਿਦਕੀਯਾਹ ਦੇ ਪੁੱਤਰਾਂ ਨੂੰ ਮਾਰ ਦਿੱਤਾ। ਅਤੇ ਨਬੂਕਦਨੱਸਰ ਨੇ ਸਿਦਕੀਯਾਹ ਦੀਆਂ ਨਜ਼ਰਾਂ ਸਾਹਮਣੇ ਯਹੂਦਾਹ ਦੇ ਸਾਰੇ ਸ਼ਾਹੀ ਅਧਿਕਾਰੀਆਂ ਨੂੰ ਵੀ ਮਾਰ ਦਿੱਤਾ।
ਯਰਮਿਆਹ 25:9
ਇਸ ਲਈ ਛੇਤੀ ਹੀ ਮੈਂ ਉੱਤਰ ਦੇ ਸਾਰੇ ਪਰਿਵਾਰ-ਸਮੂਹਾਂ ਨੂੰ ਸੱਦਾਂਗਾ” ਇਹ ਸੰਦੇਸ਼ ਯਹੋਵਾਹ ਵੱਲੋਂ ਹੈ-“ਛੇਤੀ ਹੀ ਮੈਂ ਬਾਬਲ ਦੇ ਰਾਜੇ ਨਬੂਕਦਨੱਸਰ ਨੂੰ ਸੱਦਾਂਗਾ। ਉਹ ਮੇਰਾ ਸੇਵਕ ਹੈ। ਮੈਂ ਉਨ੍ਹਾਂ ਲੋਕਾਂ ਨੂੰ ਯਹੂਦਾਹ ਦੀ ਧਰਤੀ ਅਤੇ ਯਹੂਦਾਹ ਦੇ ਲੋਕਾਂ ਦੇ ਖਿਲਾਫ਼ ਸੱਦ ਲਿਆਵਾਂਗਾ। ਮੈਂ ਉਨ੍ਹਾਂ ਨੂੰ ਤੁਹਾਡੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦੇ ਵਿਰੁੱਧ ਵੀ ਸੱਦ ਬੁਲਾਵਾਂਗਾ। ਮੈਂ ਉਨ੍ਹਾਂ ਸਾਰੇ ਦੇਸ਼ਾਂ ਨੂੰ ਤਬਾਹ ਕਰ ਦਿਆਂਗਾ। ਮੈਂ ਉਨ੍ਹਾਂ ਧਰਤੀਆਂ ਨੂੰ ਹਮੇਸ਼ਾ ਲਈ ਸਖਣੇ ਮਾਰੂਬਲ ਵਾਂਗ ਬਣਾ ਦਿਆਂਗਾ। ਲੋਕ ਉਨ੍ਹਾਂ ਦੇਸ਼ਾਂ ਨੂੰ ਦੇਖਣਗੇ, ਅਤੇ ਇਹ ਦੇਖਕੇ ਸੀਟੀਆਂ ਮਾਰਨਗੇ ਕਿ ਉਹ ਕਿੰਨੀ ਬੁਰੀ ਤਰ੍ਹਾਂ ਤਬਾਹ ਹੋ ਗਏ ਸਨ।
ਯਰਮਿਆਹ 21:4
‘ਇਹੀ ਹੈ ਜੋ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ: ਤੁਹਾਡੇ ਹੱਥਾਂ ਵਿੱਚ ਲੜਾਈ ਦੇ ਹਬਿਆਰ ਨੇ। ਤੁਸੀਂ ਉਨ੍ਹਾਂ ਹਬਿਆਰਾਂ ਦਾ ਇਸਤੇਮਾਲ ਆਪਣੇ ਆਪ ਨੂੰ ਬਾਬਲ ਦੇ ਰਾਜੇ ਅਤੇ ਬਾਬਲ ਦੇ ਲੋਕਾਂ ਤੋਂ ਰੱਖਿਆ ਕਰਨ ਲਈ ਕਰ ਰਹੇ ਹੋ। ਪਰ ਮੈਂ ਉਨ੍ਹਾਂ ਹਬਿਆਰਾਂ ਨੂੰ ਨਕਾਰਾ ਕਰ ਦਿਆਂਗਾ। “‘ਬਾਬਲ ਦੀ ਫ਼ੌਜ ਸ਼ਹਿਰ ਦੀ ਫ਼ਸੀਲ ਦੇ ਬਾਹਰ ਹੈ। ਉਹ ਫ਼ੌਜ ਸ਼ਹਿਰ ਦੇ ਆਲੇ-ਦੁਆਲੇ ਹੈ। ਛੇਤੀ ਹੀ ਮੈਂ ਉਸ ਫ਼ੌਜ ਨੂੰ ਯਰੂਸ਼ਲਮ ਦੇ ਅੰਦਰ ਲਿਆਵਾਂਗਾ।
ਅੱਯੂਬ 18:11
ਡਰ ਉਸ ਦਾ ਸਾਰੀਁ-ਪਾਸੀਁ ਇੰਤਜ਼ਾਰ ਕਰ ਰਿਹਾ ਹੈ। ਡਰ ਉਸ ਦੇ ਵੱਧਾੇ ਹਰ ਕਦਮ ਦਾ ਪਿੱਛਾ ਕਰਨਗੇ।
ਮੱਤੀ 27:4
ਯਹੂਦਾ ਨੇ ਉਨ੍ਹਾਂ ਨੂੰ ਆਖਿਆ, “ਮੈਂ ਪਾਪ ਕੀਤਾ ਹੈ ਜੋ ਇੱਕ ਨਿਰਦੋਸ਼ ਜਾਨ ਨੂੰ ਮਾਰਨ ਲਈ ਫ਼ੜਵਾ ਦਿੱਤਾ।” ਯਹੂਦੀ ਆਗੂਆਂ ਨੇ ਜਵਾਬ ਦਿੱਤਾ, “ਸਾਨੂੰ ਇਸਦੀ ਕੋਈ ਪਰਵਾਹ ਨਹੀਂ ਇਹ ਤੇਰੀ ਸਮੱਸਿਆ ਹੈ, ਤੂੰ ਜਾਣ।”
ਹਿਜ਼ ਕੀ ਐਲ 26:17
ਉਹ ਤੁਹਾਡੇ ਬਾਰੇ ਇਹ ਸੋਗੀ ਗੀਤ ਗਾਉਣਗੇ: “‘ਸੂਰ, ਤੂੰ ਸੀ ਇੱਕ ਮਸ਼ਹੂਰ ਸ਼ਹਿਰ। ਸਮੁੰਦਰ ਪਾਰੋ ਲੋਕ ਆਉਂਦੇ ਸਨ ਤੇਰੇ ਅੰਦਰ ਰਹਿਣ ਲਈ। ਮਸ਼ਹੂਰ ਸੈਂ ਤੂੰ, ਪਰ ਹੁਣ ਹੋਰ ਨਹੀਂ ਰਿਹਾ ਤੂੰ! ਤੂੰ ਸੀ ਮਜ਼ਬੂਤ ਸਮੁੰਦਰ ਉੱਤੇ, ਅਤੇ ਇਸੇ ਤਰ੍ਹਾਂ ਦੇ ਸਨ ਲੋਕ ਤੇਰੇ ਅੰਦਰ ਰਹਿਣ ਵਾਲੇ। ਭੈਭੀਤ ਕੀਤਾ ਸੀ ਤੂੰ ਸਮੁੰਦਰ ਕੰਢੇ ਦੀ ਜ਼ਮੀਨ ਉੱਤੇ ਰਹਿਣ ਵਾਲੇ ਸਾਰੇ ਲੋਕਾਂ ਨੂੰ।
ਯਰਮਿਆਹ 32:27
ਮੈਂ ਯਹੋਵਾਹ ਹਾਂ। ਮੈਂ ਧਰਤੀ ਉਤਲੇ ਹਰ ਬੰਦੇ ਦਾ ਪਰਮੇਸ਼ੁਰ ਹਾਂ। ਯਿਰਮਿਯਾਹ, ਤੂੰ ਜਾਣਦਾ ਹੈਂ ਕਿ ਮੇਰੇ ਲਈ ਕੁਝ ਵੀ ਅਸੰਭਵ ਨਹੀਂ।”
ਯਰਮਿਆਹ 19:15
“ਇਹੀ ਹੈ ਜੋ ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ, ਆਖਦਾ ਹੈ: ‘ਮੈਂ ਆਖਿਆ ਸੀ ਕਿ ਮੈਂ ਯਰੂਸ਼ਲਮ ਅਤੇ ਇਸਦੇ ਆਲੇ-ਦੁਆਲੇ ਦੇ ਪਿੰਡਾਂ ਲਈ ਬਹੁਤ ਬਿਪਤਾਵਾਂ ਲਿਆਵਾਂਗਾ। ਮੈਂ ਇਹ ਗੱਲਾਂ ਛੇਤੀ ਕਰਾਂਗਾ। ਕਿਉਂ? ਕਿਉਂ ਕਿ ਲੋਕ ਬਹੁਤ ਜ਼ਿੱਦੀ ਹਨ-ਉਨ੍ਹਾਂ ਨੇ ਮੈਨੂੰ ਸੁਣਨ ਅਤੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।’”
ਯਰਮਿਆਹ 6:25
ਖੇਤਾਂ ਅੰਦਰ ਨਾ ਜਾਵੋ। ਸੜਕਾਂ ਉੱਤੇ ਨਾ ਜਾਓ। ਕਿਉਂ ਕਿ ਦੁਸ਼ਮਣ ਕੋਲ ਤਲਵਾਰਾਂ ਨੇ ਅਤੇ ਹਰ ਥਾਂ ਖਤਰਾ ਮੰਡਲਾ ਰਿਹਾ ਹੈ।
ਜ਼ਬੂਰ 73:19
ਅਚਾਨਕ ਹੀ ਮੁਸੀਬਤ ਆ ਸੱਕਦੀ ਹੈ। ਅਤੇ ਫ਼ੇਰ ਉਹ ਗੁਮਾਨੀ ਲੋਕ ਬਰਬਾਦ ਹੋ ਜਾਣਗੇ। ਉਨ੍ਹਾਂ ਨਾਲ ਭਿਆਨਕ ਗੱਲਾਂ ਵਾਪਰ ਸੱਕਦੀਆਂ ਹਨ ਅਤੇ ਫ਼ੇਰ ਉਹ ਖਤਮ ਹੋ ਜਾਣਗੇ।
ਅੱਯੂਬ 20:23
ਜਦੋਂ ਬਦ ਆਦਮੀ, ਜੋ ਉਹ ਚਾਹੁੰਦਾ ਖਾ ਚੁੱਕੇਗਾ, ਪਰਮੇਸ਼ੁਰ ਆਪਣਾ ਬਲਦਾ ਹੋਇਆ ਕਹਿਰ ਉਸ ਬੰਦੇ ਉੱਤੇ ਸੁੱਟੇਗਾ ਪਰਮੇਸ਼ੁਰ ਉਸ ਬੰਦੇ ਉੱਤੇ ਦਂ ਦੀ ਬਾਰਸ਼ ਕਰੇਗਾ।
੨ ਸਲਾਤੀਨ 25:7
ਉਨ੍ਹਾਂ ਨੇ ਸਿਦਕੀਯਾਹ ਦੇ ਪੁੱਤਰਾਂ ਨੂੰ ਉਸ ਦੇ ਸਾਹਮਣੇ ਵੱਢਿਆ। ਫ਼ਿਰ ਉਨ੍ਹਾਂ ਨੇ ਸਿਦਕੀਯਾਹ ਦੀਆਂ ਅੱਖਾਂ ਕੱਢੀਆਂ ਤੇ ਫ਼ਿਰ ਉਸ ਨੂੰ ਜੰਜੀਰਾਂ ਨਾਲ ਬੰਨ੍ਹਕੇ ਬਾਬਲ ਵਿੱਚ ਲੈ ਆਏ।
੧ ਸਮੋਈਲ 2:33
ਸਿਰਫ਼ ਇੱਕ ਮਨੁੱਖ ਹੈ ਜਿਸ ਨੂੰ ਮੈਂ ਜਾਜਕ ਵਜੋਂ ਬਚਾਵਾਂਗਾ ਅਤੇ ਜੋ ਮੇਰੀ ਜਗਵੇਦੀ ਦੀ ਸੇਵਾ ਕਰੇਗਾ। ਉਹ ਬੜੀ ਉਮਰਾਂ ਭੇਗੇਗਾ। ਉਹ ਤਦ ਤੱਕ ਜਿਉਂਦਾ ਰਹੇਗਾ ਜਦ ਤੱਕ ਉਸਦਾ ਸ਼ਰੀਰ ਖੀਣ ਨਾ ਹੋ ਜਾਵੇ ਅਤੇ ਅੱਖਾਂ ਬਾਹਰ ਨਾ ਨਿਕਲ ਜਾਣ।
ਅਸਤਸਨਾ 28:65
“ਤੁਹਾਨੂੰ ਇਨ੍ਹਾਂ ਦੇਸ਼ਾਂ ਵਿੱਚ ਕੋਈ ਸ਼ਾਂਤੀ ਨਹੀਂ ਮਿਲੇਗੀ। ਤੁਹਾਡੇ ਕੋਲ ਅਰਾਮ ਕਰਨ ਲਈ ਕੋਈ ਥਾਂ ਨਹੀਂ ਹੋਵੇਗੀ। ਯਹੋਵਾਹ ਤੁਹਾਡੇ ਮਨ ਨੂੰ ਫ਼ਿਕਰਾ ਨਾਲ ਭਰ ਦੇਵੇਗਾ। ਤੁਹਾਡੀਆਂ ਅੱਖਾਂ ਥੱਕੀਆਂ ਹੋਣਗੀਆਂ ਅਤੇ ਤੁਸੀਂ ਬਹੁਤ ਬੇਚੈਨ ਹੋ ਜਾਵੋਂਗੇ।
ਅਸਤਸਨਾ 28:32
“ਹੋਰਨਾ ਲੋਕਾਂ ਨੂੰ ਤੁਹਾਡੇ ਧੀਆਂ-ਪੁੱਤਰਾਂ ਨੂੰ ਲੈ ਜਾਣ ਦੀ ਇਜਾਜ਼ਤ ਹੋਵੇਗੀ। ਹਰ ਰੋਜ਼ ਤੁਸੀਂ ਆਪਣੇ ਬੱਚਿਆਂ ਦੀ ਤਲਾਸ਼ ਕਰੋਂਗੇ। ਤੁਸੀਂ ਸਾਰਾ ਦਿਨ ਉਨ੍ਹਾਂ ਦੀ ਤਲਾਸ਼ ਕਰੋਂਗੇ, ਜਦੋਂ ਤੱਕ ਤੁਹਾਡੀਆਂ ਅੱਖਾਂ ਕਮਜ਼ੋਰ ਨਹੀਂ ਹੋ ਜਾਂਦੀਆਂ, ਪਰ ਤੁਸੀਂ ਕੁਝ ਨਹੀਂ ਕਰ ਸੱਕੋਂਗੇ।