Jeremiah 9:6
ਇੱਕ ਬੁਰੀ ਗੱਲ ਦੂਸਰੀ ਦੇ ਪਿੱਛੇ ਤੁਰੀ। ਅਤੇ ਝੂਠਾਂ ਦੇ ਪਿੱਛੇ ਝੂਠ ਤੁਰੇ। ਲੋਕਾਂ ਨੇ ਮੈਨੂੰ ਜਾਨਣ ਤੋਂ ਇਨਕਾਰ ਕੀਤਾ।” ਇਹ ਗੱਲਾਂ ਯਹੋਵਾਹ ਨੇ ਆਖੀਆਂ।
Jeremiah 9:6 in Other Translations
King James Version (KJV)
Thine habitation is in the midst of deceit; through deceit they refuse to know me, saith the LORD.
American Standard Version (ASV)
Thy habitation is in the midst of deceit; through deceit they refuse to know me, saith Jehovah.
Bible in Basic English (BBE)
There is wrong on wrong, deceit on deceit; they have given up the knowledge of me, says the Lord.
Darby English Bible (DBY)
Thy habitation is in the midst of deceit; through deceit they refuse to know me, saith Jehovah.
World English Bible (WEB)
Your habitation is in the midst of deceit; through deceit they refuse to know me, says Yahweh.
Young's Literal Translation (YLT)
thy dwelling `is' in the midst of deceit, Through deceit they refused to know Me, An affirmation of Jehovah.
| Thine habitation | שִׁבְתְּךָ֖ | šibtĕkā | sheev-teh-HA |
| is in the midst | בְּת֣וֹךְ | bĕtôk | beh-TOKE |
| of deceit; | מִרְמָ֑ה | mirmâ | meer-MA |
| deceit through | בְּמִרְמָ֛ה | bĕmirmâ | beh-meer-MA |
| they refuse | מֵאֲנ֥וּ | mēʾănû | may-uh-NOO |
| to know | דַֽעַת | daʿat | DA-at |
| me, saith | אוֹתִ֖י | ʾôtî | oh-TEE |
| the Lord. | נְאֻם | nĕʾum | neh-OOM |
| יְהוָֽה׃ | yĕhwâ | yeh-VA |
Cross Reference
ਯੂਹੰਨਾ 3:19
ਲੋਕਾਂ ਦਾ ਇਸ ਤੱਥ ਉੱਤੇ ਨਿਰਨਾ ਕੀਤਾ ਜਾਵੇਗਾ, ਚਾਨਣ ਸੰਸਾਰ ਵਿੱਚ ਆ ਚੁੱਕਿਆ ਹੈ, ਪਰ ਲੋਕਾਂ ਨੇ ਚਾਨਣ ਨੂੰ ਪਸੰਦ ਨਹੀਂ ਕੀਤਾ। ਉਹ ਸਿਰਫ਼ ਹਨੇਰਾ ਹੀ ਚਾਹੁੰਦੇ ਸਨ। ਕਿਉਂਕਿ ਜਿਹੜੀਆਂ ਗੱਲਾਂ ਉਨ੍ਹਾਂ ਨੇ ਕੀਤੀਆਂ ਉਹ ਭਰਿਸ਼ਟ ਸਨ।
ਯਰਮਿਆਹ 13:10
ਮੈਂ ਯਹੂਦਾਹ ਦੇ ਉਨ੍ਹਾਂ ਗੁਮਾਨੀ ਅਤੇ ਮੰਦੇ ਲੋਕਾਂ ਨੂੰ ਤਬਾਹ ਕਰ ਦਿਆਂਗਾ। ਉਹ ਮੇਰੇ ਸੰਦੇਸ਼ਾਂ ਨੂੰ ਸੁਣਨ ਤੋਂ ਇਨਕਾਰ ਕਰਦੇ ਹਨ। ਉਹ ਜ਼ਿੱਦੀ ਹਨ ਅਤੇ ਸਿਰਫ਼ ਮਨ ਆਈਆਂ ਗੱਲਾਂ ਕਰਦੇ ਹਨ। ਉਹ ਹੋਰਨਾਂ ਦੇਵਤਿਆਂ ਦੇ ਅਨੁਯਾਈ ਹਨ ਅਤੇ ਉਨ੍ਹਾਂ ਦੀ ਉਪਾਸਨਾ ਕਰਦੇ ਹਨ। ਯਹੂਦਾਹ ਦੇ ਉਹ ਲੋਕ ਇਸ ਕਪੜੇ ਦੀ ਲੰਗੋਟੀ ਵਰਗੇ ਹੋ ਜਾਣਗੇ। ਉਹ ਤਬਾਹ ਹੋ ਜਾਣਗੇ ਅਤੇ ਕਿਸੇ ਵੀ ਕੰਮ ਦੇ ਨਹੀਂ ਰਹਿਣਗੇ।
ਅਮਸਾਲ 1:29
ਕਿਉਂ ਕਿ ਉਨ੍ਹਾਂ ਨੇ ਗਿਆਨ ਨੂੰ ਨਫ਼ਰਤ ਕੀਤੀ ਅਤੇ ਤੁਸੀਂ ਯਹੋਵਾਹ ਤੋਂ ਡਰਨ ਤੋਂ ਇਨਕਾਰ ਕਰ ਦਿੱਤਾ।
ਅਮਸਾਲ 1:24
“ਪਰ ਤੁਸੀਂ ਮੇਰੀ ਗੱਲ ਸੁਣਨ ਤੋਂ ਇਨਕਾਰ ਕੀਤਾ। ਮੈਂ ਤੁਹਾਡੀ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਤੁਹਾਡੇ ਵੱਲ ਆਪਣਾ ਹੱਥ ਵੱਧਾਇਆ-ਪਰ ਤੁਸੀਂ ਮੇਰੀ ਸਹਾਇਤਾ ਪ੍ਰਵਾਨ ਕਰਨ ਤੋਂ ਇਨਕਾਰ ਕੀਤਾ।
ਅੱਯੂਬ 21:14
ਪਰ ਬੁਰੇ ਆਦਮੀ ਪਰਮੇਸ਼ੁਰ ਨੂੰ ਆਖਦੇ ਨੇ, ‘ਸਾਨੂੰ ਇੱਕਲਿਆਂ ਛੱਡ ਦਿਉ! ਸਾਨੂੰ ਇਸਦੀ ਪ੍ਰਵਾਹ ਨਹੀਂ ਕਿ ਤੁਸੀਂ ਕੀ ਚਾਹੁੰਦੇ ਹੋ ਕਿ ਅਸੀਂ ਕਰੀਏ!’
੧ ਕੁਰਿੰਥੀਆਂ 15:34
ਸਹੀ ਰਾਹ ਬਾਰੇ ਸੋਚਣਾ ਸ਼ੁਰੂ ਕਰੋ ਅਤੇ ਪਾਪ ਕਰਨੇ ਬੰਦ ਕਰ ਦਿਉ। ਤੁਹਾਡੇ ਵਿੱਚ ਕੁਝ ਲੋਕ ਪਰਮੇਸ਼ੁਰ ਨੂੰ ਨਹੀਂ ਜਾਣਦੇ। ਇਹ ਮੈਂ ਤੁਹਾਨੂੰ ਸ਼ਰਮਸਾਰ ਕਰਨ ਲਈ ਆਖ ਰਿਹਾ ਹਾਂ।
ਰੋਮੀਆਂ 1:28
ਲੋਕਾਂ ਨੇ ਪਰਮੇਸ਼ੁਰ ਦੇ ਸੱਚੇ ਗਿਆਨ ਨੂੰ ਪਾਉਣਾ ਜ਼ਰੂਰੀ ਨਾ ਸਮਝਿਆ, ਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਨਿਕੰਮੀਆਂ ਸੋਚਾਂ ਤੇ ਛੱਡ ਦਿੱਤਾ। ਤਾਂ ਲੋਕ ਉਹ ਕੰਮ ਕਰਨ ਲੱਗ ਪਏ ਜਿਹੜੇ ਕਿ ਉਨ੍ਹਾਂ ਨੂੰ ਨਹੀਂ ਕਰਨੇ ਚਾਹੀਦੇ ਸਨ।
ਹੋ ਸੀਅ 4:6
“ਮੇਰੀ ਪਰਜਾ ਗਿਆਨ ਵਿਹੁਣੀ ਹੋਣ ਕਾਰਣ ਨਾਸ ਹੁੰਦੀ ਹੈ। ਤੁਸੀਂ ਸਿੱਖਣੋਂ ਇਨਕਾਰੀ ਹੋਏ ਇਸ ਲਈ ਮੈਂ ਤੁਹਾਨੂੰ ਆਪਣੇ ਲਈ ਜਾਜਕ ਠਹਿਰਾਉਣ ਤੋਂ ਇਨਕਾਰੀ ਹੋਵਾਂਗਾ। ਤੁਸੀਂ ਆਪਣੇ ਯਹੋਵਾਹ ਦੀ ਬਿਵਸਬਾ ਨੂੰ ਭੁੱਲ ਗਏ ਇਸ ਲਈ ਮੈਂ ਤੁਹਾਡੀ ਸੰਤਾਨ ਨੂੰ ਵਿਸਾਰਾਂਗਾ।
ਯਰਮਿਆਹ 20:10
ਮੈਂ ਲੋਕਾਂ ਨੂੰ ਮੇਰੇ ਵਿਰੁੱਧ ਕਾਨਾਫ਼ੂਸੀ ਕਰਦਿਆਂ ਸੁਣਦਾ ਹਾਂ। ਮੈਂ ਹਰ ਥਾਂ ਉਹ ਗੱਲਾਂ ਸੁਣਦਾ ਹਾਂ, ਜੋ ਮੈਨੂੰ ਭੈਭੀਤ ਕਰਦੀਆਂ ਨੇ। ਮੇਰੇ ਦੋਸਤ ਵੀ ਮੇਰੇ ਖਿਲਾਫ਼ ਗੱਲਾਂ ਕਰ ਰਹੇ ਨੇ। ਲੋਕ ਬਸ ਮੇਰੇ ਕੋਲੋਂ ਕਿਸੇ ਗੱਲ ਦੀ ਭੁੱਲ ਕਰਨ ਦੀ ਉਡੀਕ ਕਰ ਰਹੇ ਨੇ। ਉਹ ਆਖ ਰਹੇ ਨੇ, “ਆਓ ਝੂਠ ਬੋਲੀਏ ਅਤੇ ਆਖੀਏ ਕਿ ਉਸ ਨੇ ਕੁਝ ਮੰਦਾ ਕੀਤਾ ਸੀ, ਸ਼ਾਇਦ ਅਸੀਂ ਯਿਰਮਿਯਾਹ ਨਾਲ ਚਲਾਕੀ ਕਰ ਲਈਏ। ਫ਼ੇਰ ਅਸੀਂ ਉਸ ਨੂੰ ਕਾਬੂ ਕਰ ਲਵਾਂਗੇ। ਆਖਰਕਾਰ ਅਸੀਂ ਉਸ ਕੋਲੋਂ ਛੁਟਕਾਰਾ ਪਾ ਲਵਾਂਗੇ। ਫ਼ੇਰ ਅਸੀਂ ਉਸ ਨੂੰ ਫ਼ੜ ਲਵਾਂਗੇ ਅਤੇ ਉਸ ਕੋਲੋਂ ਬਦਲਾ ਲਵਾਂਗੇ।”
ਯਰਮਿਆਹ 18:18
ਯਿਰਮਿਯਾਹ ਦੀ ਚੌਥੀ ਸ਼ਿਕਾਇਤ ਫ਼ੇਰ ਯਿਰਮਿਯਾਹ ਦੇ ਦੁਸ਼ਮਣਾਂ ਨੇ ਆਖਿਆ, “ਆਓ ਯਿਰਮਿਯਾਹ ਦੇ ਖਿਲਾਫ਼ ਸਾਜ਼ਿਸ਼ਾਂ ਘੜੀੇ। ਯਕੀਨਨ ਜਾਜਕ ਵੱਲੋਂ ਬਿਵਸਬਾ ਗੁੰਮ ਨਹੀਂ ਹੋਵੇਗੀ। ਅਤੇ ਸਿਆਣੇ ਬੰਦਿਆਂ ਦੀ ਨਸੀਹਤ ਹਾਲੇ ਵੀ ਸਾਡੇ ਅੰਗ-ਸੰਗ ਹੋਵੇਗੀ। ਸਾਡੇ ਕੋਲ ਹਾਲੇ ਵੀ ਨਬੀਆਂ ਦੇ ਸ਼ਬਦ ਹੋਣਗੇ। ਇਸ ਲਈ ਆਓ ਅਸੀਂ ਉਸ ਬਾਰੇ ਝੂਠ ਆਖੀਏ। ਇਹ ਉਸ ਨੂੰ ਤਬਾਹ ਕਰ ਦੇਵੇਗਾ। ਜੋ ਕੁਝ ਉਹ ਆਖਦਾ ਹੈ ਅਸੀਂ ਉਸ ਵੱਲ ਕੋਈ ਧਿਆਨ ਨਹੀਂ ਦੇਵਾਂਗੇ।”
ਯਰਮਿਆਹ 11:19
ਇਸ ਤੋਂ ਪਹਿਲਾਂ ਕਿ ਯਹੋਵਾਹ ਮੈਨੂੰ ਇਹ ਦਰਸਾਵੇ ਕਿ ਲੋਕ ਮੇਰੇ ਖਿਲਾਫ਼ ਸਨ, ਮੈਂ ਉਸ ਮਾਸੂਮ ਲੇਲੇ ਵਰਗਾ ਸਾਂ ਜਿਹੜਾ ਜ਼ਿਬਾਹ ਹੋਣ ਦੀ ਉਡੀਕ ਕਰ ਰਿਹਾ ਹੁੰਦਾ ਹੈ। ਮੈਂ ਇਹ ਨਹੀਂ ਸੀ ਸਮਝਦਾ ਕਿ ਉਹ ਮੇਰੇ ਖਿਲਾਫ਼ ਸਨ। ਉਹ ਮੇਰੇ ਬਾਰੇ ਇਹ ਗੱਲਾਂ ਕਰ ਰਹੇ ਸਨ: “ਆਓ ਅਸੀਂ ਰੁੱਖ ਨੂੰ ਅਤੇ ਉਸ ਦੇ ਫ਼ਲ ਨੂੰ ਬਰਬਾਦ ਕਰ ਦੇਈਏ। ਆਓ ਅਸੀਂ ਉਸ ਨੂੰ ਮਾਰ ਦੇਈਏ! ਫ਼ੇਰ ਲੋਕੀ ਉਸ ਨੂੰ ਭੁੱਲ ਜਾਣਗੇ।”
ਯਰਮਿਆਹ 8:5
ਯਹੂਦਾਹ ਦੇ ਲੋਕਾਂ ਨੇ ਜਿਉਣ ਦਾ ਗ਼ਲਤ ਢੰਗ ਅਪਣਾਇਆ ਸੀ। ਪਰ ਯਰੂਸ਼ਲਮ ਦੇ ਉਹ ਲੋਕ ਗ਼ਲਤ ਪਾਸੇ ਕਿਉਂ ਜਾਈ ਜਾਂਦੇ ਨੇ? ਉਹ ਆਪਣੇ ਝੂਠ ਵਿੱਚ ਵਿਸ਼ਵਾਸ ਕਰਦੇ ਨੇ। ਉਹ ਪਰਤ ਕੇ ਮੇਰੇ ਵੱਲ ਵਾਪਸ ਆਉਣ ਤੋਂ ਇਨਕਾਰ ਕਰਦੇ ਨੇ।
ਯਰਮਿਆਹ 5:27
ਇਨ੍ਹਾਂ ਮੰਦੇ ਲੋਕਾਂ ਦੇ ਘਰ ਝੂਠ ਨਾਲ ਭਰੇ ਹੋਏ ਹਨ, ਜਿਵੇਂ ਪਿਂਜਰਾ ਪੰਛੀਆਂ ਨਾਲ ਭਰਿਆ ਹੁੰਦਾ ਹੈ। ਉਨ੍ਹਾਂ ਦੇ ਝੂਠ ਨੇ ਉਨ੍ਹਾਂ ਨੂੰ ਅਮੀਰ ਅਤੇ ਤਾਕਤਵਰ ਬਣਾ ਦਿੱਤਾ ਹੈ।
ਜ਼ਬੂਰ 120:2
ਯਹੋਵਾਹ, ਮੈਨੂੰ ਉਨ੍ਹਾਂ ਲੋਕਾਂ ਕੋਲੋਂ ਬਚਾਉ, ਜਿਨ੍ਹਾਂ ਨੇ ਮੇਰੇ ਬਾਰੇ ਕੂੜ ਬੋਲਿਆ ਹੈ। ਉਨ੍ਹਾਂ ਨੇ ਉਹ ਆਖੀਆਂ ਜਿਹੜੀਆਂ ਸੱਚ ਨਹੀਂ ਹਨ।