Job 24 - WEB (Punjabi)

1 "Why aren't times laid up by the Almighty? Why don't those who know him see his days?“ਇਹ ਅਜਿਹਾ ਕਿਉਂ ਹੈ ਕਿ ਸਰਬ-ਸ਼ਕਤੀਮਾਨ ਪਰਮੇਸ਼ੁਰ ਜਾਣਦਾ ਹੈ ਕਿ ਲੋਕਾਂ ਨਾਲ ਕਦੋਂ ਬੁਰੀਆਂ ਘਟਨਾਵਾਂ ਵਾਪਰਨ ਵਾਲੀਆਂ ਹੁੰਦੀਆਂ ਨੇ ਪਰ ਉਸ ਦੇ ਪੈਰੋਕਾਰ ਅਨੁਮਾਨ ਨਹੀਂ ਲਗਾ ਸੱਕਦੇ ਕਿ ਉਹ ਕਦੋਂ ਇਸ ਬਾਰੇ ਕੁਝ ਕਰਨਾ ਵਾਲਾ ਹੈ।”

2 There are people who remove the landmarks. They violently take away flocks, and feed them.“ਲੋਕ ਆਪਣੇ ਗੁਆਂਢੀ ਦੀ ਜ਼ਮੀਨ ਨੂੰ ਹੜੱਪਣ ਲਈ ਜੈਦਾਦ ਦੇ ਨਿਸ਼ਾਨਾਂ ਨੂੰ ਖਿਸੱਕਾ ਦਿੰਦੇ ਨੇ। ਲੋਕ ਇੱਜੜਾਂ ਨੂੰ ਚੁਰਾ ਲੈਂਦੇ ਨੇ ਤੇ ਹੋਰਨਾਂ ਚਰਾਂਦਾਂ ਵੱਲ ਲੈ ਜਾਂਦੇ ਨੇ।

3 They drive away the donkey of the fatherless, And they take the widow's ox for a pledge.ਉਹ ਯਤੀਮਾਂ ਦੇ ਗਧਿਆਂ ਨੂੰ ਚੁਰਾ ਲੈਂਦੇ ਹਨ, ਉਹ ਇੱਕ ਵਿਧਵਾ ਦੇ, ਉਨ੍ਹਾਂ ਦਾ ਕਰਜਾ ਵਾਪਸ ਕਰਨ ਤੀਕ ਉਸ ਦੀ ਗਊ ਲੈ ਜਾਂਦੇ ਹਨ।

4 They turn the needy out of the way. The poor of the earth all hide themselves.ਉਹ ਗਰੀਬ ਲੋਕਾਂ ਨੂੰ ਬੇਘਰ ਹੋਕੇ ਦਰ-ਦਰ ਭਟਕਣ ਲਈ ਮਜਬੂਰ ਕਰਦੇ ਨੇ। ਸਾਰੇ ਗਰੀਬ ਲੋਕ ਇਨ੍ਹਾਂ ਬਦ ਲੋਕਾਂ ਤੋਂ ਲੁਕਣ ਲਈ ਮਜਬੂਰ ਕੀਤੇ ਜਾਂਦੇ ਨੇ।

5 Behold, as wild donkeys in the desert, They go forth to their work, seeking diligently for food; The wilderness yields them bread for their children.“ਗਰੀਬ ਲੋਕ ਮਾਰੂਬਲ ਵਿੱਚ ਭਟਕਦੇ, ਭੋਜਨ ਦੀ ਤਲਾਸ਼ ਕਰਦੇ ਹੋਏ ਜੰਗਲੀ ਗਧਿਆਂ ਵਰਗੇ ਹੁੰਦੇ ਨੇ। ਉਹ ਬਹੁਤ ਸਵੇਰੇ ਭੋਜਨ ਦੀ ਤਲਾਸ਼ ਵਿੱਚ ਉੱਠ ਖਲੋਂਦੇ ਨੇ। ਉਹ ਆਪਣੇ ਬੱਚਿਆਂ ਨੂੰ ਬਚਾਉਣ ਲਈ ਬੰਜਰ ਜ਼ਮੀਨਾਂ ਵਿੱਚ ਭਾਲਦੇ ਹਨ।

6 They cut their provender in the field. They glean the vineyard of the wicked.ਗਰੀਬ ਲੋਕਾਂ ਨੂੰ ਖੋਤਿਆਂ ਨੂੰ ਘਾਹ ਚਾਰਦਿਆਂ ਦੇਰ ਰਾਤ ਤੀਕ ਖੇਤਾਂ ਵਿੱਚ ਕੰਮ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਅਮੀਰਾਂ ਦੇ ਬਾਗ਼ਾਂ ਵਿੱਚ ਅੰਗੂਰ ਤੋਂੜਦਿਆਂ ਉਨ੍ਹਾਂ ਦਾ ਕੰਮ ਕਰਨਾ ਪੈਂਦਾ ਹੈ

7 They lie all night naked without clothing, And have no covering in the cold.ਗਰੀਬ ਲੋਕਾਂ ਨੂੰ ਰਾਤ ਭਰ ਬਿਨਾ ਕਪਿੜਿਆਂ ਤੋਂ ਸੌਣਾ ਪੈਂਦਾ ਹੈ। ਉਨ੍ਹਾਂ ਕੋਲ ਸਰਦੀਆਂ ਤੋਂ ਬਚਣ ਲਈ ਕੰਬਲ ਨਹੀਂ ਹਨ।

8 They are wet with the showers of the mountains, And embrace the rock for lack of a shelter.ਉਹ ਪਹਾੜਾਂ ਉੱਤੇ ਬਾਰਿਸ਼ ਵਿੱਚ ਭਿੱਜੇ ਹੋਏ ਨੇ। ਉਨ੍ਹਾਂ ਕੋਲ ਕੋਈ ਸ਼ਰਣ ਨਹੀਂ, ਇਸ ਲਈ ਉਹ ਚੱਟਾਨ ਦੇ ਨਜ਼ਦੀਕ ਆਪਣੇ-ਆਪ ਨੂੰ ਸਮੇਟ ਲੈਂਦੇ ਹਨ।

9 There are those who pluck the fatherless from the breast, And take a pledge of the poor,ਬਦ ਲੋਕ ਦੁੱਧ ਚੁਂਘਦੇ ਅਨਾਬਾਂ ਨੂੰ ਉਨ੍ਹਾਂ ਦੀਆਂ ਮਾਵਾਂ ਕੋਲੋਂ ਖੋਹ ਲੈਂਦੇ ਨੇ। ਉਹ ਗਰੀਬ ਬੰਦੇ ਦੇ ਬੱਚੇ ਨੂੰ ਕਰਜ਼ੇ ਦੀ ਜ਼ਮਾਨਤ ਵਜੋਂ ਲੈ ਲੈਂਦੇ ਨੇ।

10 So that they go around naked without clothing. Being hungry, they carry the sheaves.ਗਰੀਬ ਲੋਕਾਂ ਕੋਲ ਕੋਈ ਕੱਪੜੇ ਨਹੀਂ ਹਨ, ਇਸ ਲਈ ਉਹ ਨਂਗ ਧੜਂਗ ਕੰਮ ਕਰਦੇ ਨੇ। ਉਹ ਬੁਰੇ ਲੋਕਾਂ ਦੇ ਅੰਨ ਦੇ ਢੇਰ ਚੁੱਕ ਕੇ ਲੈ ਜਾਂਦੇ ਨੇ, ਪਰ ਫ਼ੇਰ ਵੀ ਉਹ ਭੁੱਖੇ ਹੀ ਰਹਿ ਜਾਂਦੇ ਨੇ।

11 They make oil within the walls of these men. They tread wine presses, and suffer thirst.ਗਰੀਬ ਲੋਕ ਜੈਤੂਨ ਦਾ ਤੇਲ ਨਪੀੜਦੇ ਨੇ। ਉਹ ਨਪੀੜਨ ਵਾਲੇ ਅੰਗੂਰਾਂ ਉੱਤੇ ਤੁਰਦੇ ਨੇ ਪਰ ਉਨ੍ਹਾਂ ਨੂੰ ਪੀਣ ਲਈ ਕੁਝ ਵੀ ਨਹੀਂ ਮਿਲਦਾ।

12 From out of the populous city, men groan. The soul of the wounded cries out, Yet God doesn't regard the folly.ਸ਼ਰਿਹ ਵਿੱਚ ਤੁਸੀਂ ਮਰਦੇ ਲੋਕਾਂ ਦੀਆਂ ਉਦਾਸ ਆਵਾਜ਼ਾਂ ਸੁਣ ਸੱਕਦੇ ਹੋ। ਸੱਟ ਖਾਏ ਹੋਏ ਲੋਕ ਸਹਾਇਤਾ ਵਾਸਤੇ ਚੀਖਦੇ ਨੇ, ਪਰ ਪਰਮੇਸ਼ੁਰ ਉਨ੍ਹਾਂ ਦੀ ਪ੍ਰਾਰਥਨਾ ਨਹੀਂ ਸੁਣਦਾ।

13 "These are of those who rebel against the light; They don't know the ways of it, Nor abide in the paths of it.“ਕੁਝ ਲੋਕ ਰੌਸ਼ਨੀ ਦੇ ਖਿਲਾਫ਼ ਵਿਦਰੋਹ ਕਰਦੇ ਨੇ। ਉਹ ਪਰਮੇਸ਼ੁਰ ਦੀ ਰਜ਼ਾ ਨੂੰ ਨਹੀਂ ਜਾਣਦੇ। ਉਹ ਪਰਮੇਸ਼ੁਰ ਦੀ ਰਜ਼ਾ ਅਨੁਸਾਰ ਨਹੀਂ ਜਿਉਂਦੇ।

14 The murderer rises with the light. He kills the poor and needy. In the night he is like a thief.ਕਾਤਲ ਸੁਬਹ-ਸਵੇਰੇ ਉੱਠ ਪੈਂਦਾ ਹੈ, ਤੇ ਨਿਆਸਰੇ ਲੋਕਾਂ ਦਾ ਕਤਲ ਕਰਦਾ ਹੈ। ਰਾਤ ਵੇਲੇ, ਉਹ ਚੋਰ ਬਣ ਜਾਂਦਾ ਹੈ।

15 The eye also of the adulterer waits for the twilight, Saying, 'No eye shall see me.' He disguises his face.ਜਿਹੜਾ ਬੰਦਾ ਵਿਭਚਾਰ ਕਰਦਾ ਉਹ ਰਾਤ ਪੈਣ ਦਾ ਇੰਤਜ਼ਾਰ ਕਰਦਾ। ਉਹ ਸੋਚਦਾ ਹੈ, ‘ਮੈਨੂੰ ਕੋਈ ਨਹੀਂ ਦੇਖੇਗਾ।’ ਪਰ ਫ਼ੇਰ ਵੀ ਉਹ ਆਪਣਾ ਚਿਹਰਾ ਢੱਕ ਲੈਂਦਾ ਹੈ।

16 In the dark they dig through houses. They shut themselves up in the daytime. They don't know the light.ਰਾਤ ਵੇਲੇ, ਜਦੋਂ ਹਨੇਰਾ ਹੁੰਦਾ ਹੈ, ਬਦ ਲੋਕ ਬਾਹਰ ਆ ਜਾਂਦੇ ਨੇ ਤੇ ਹੋਰਨਾਂ ਲੋਕਾਂ ਦੇ ਘਰੀਁ ਵੜ ਜਾਂਦੇ ਨੇ ਪਰ ਦਿਨ ਵੇਲੇ ਉਹ ਆਪਣੇ ਘਰਾਂ ਅੰਦਰ ਬੰਦ ਹੋ ਜਾਂਦੇ ਨੇ ਤੇ ਰੋਸ਼ਨੀ ਤੋਂ ਪਰਹੇਜ਼ ਕਰਦੇ ਨੇ।

17 For the morning is to all of them like thick darkness, For they know the terrors of the thick darkness.ਉਨ੍ਹਾਂ ਬੁਰੇ ਬੰਦਿਆਂ ਲਈ ਸਭ ਤੋਂ ਹਨੇਰੀ ਰਾਤ ਸਵੇਰ ਵਰਗੀ ਹੁੰਦੀ ਹੈ। ਹਾਂ, ਉਹ ਉਸ ਮਾਰੂ ਹਨੇਰੇ ਦੀ ਭਿਆਨਕਤਾ ਨੂੰ ਚੰਗੀ ਤਰ੍ਹਾਂ ਜਾਣਦੇ ਨੇ।

18 "They are foam on the surface of the waters. Their portion is cursed in the earth: They don't turn into the way of the vineyards.“ਪਰ ਬੁਰੇ ਬੰਦੇ ਰੁਢ਼ ਜਾਂਦੇ ਨੇ ਜਿਵੇਂ ਹੜ੍ਹ ਅੰਦਰ ਚੀਜ਼ਾਂ ਰੁਢ਼ ਜਾਂਦੀਆਂ ਨੇ। ਉਨ੍ਹਾਂ ਦੀ ਮਾਲਕੀ ਵਾਲੀ ਜ਼ਮੀਨ ਸਰਾਪੀ ਹੁੰਦੀ ਹੈ ਉਹ ਆਪਣੇ ਖੇਤਾਂ ਵਿੱਚੋਂ ਅੰਗੂਰ ਇਕੱਠੇ ਨਹੀਂ ਕਰ ਸੱਕਦੇ।

19 Drought and heat consume the snow waters; So does Sheol those who have sinned.ਗਰਮ ਖੁਸ਼ਕ ਮੌਸਮ ਉਨ੍ਹਾਂ ਦਾ ਪਾਣੀ ਖੋਹ ਲੈਂਦਾ ਹੈ ਜਿਹੜਾ ਬਰਫ਼ ਵਿੱਚੋਂ ਨਿਕਲਦਾ ਹੈ। ਇਸੇ ਤਰ੍ਹਾਂ ਹੀ, ਕਬਰ ਉਨ੍ਹਾਂ ਨੂੰ ਖਾ ਜਾਂਦੀ ਹੈ ਜਿਹੜੇ ਪਾਪ ਕਰਦੇ ਹਨ।

20 The womb shall forget him. The worm shall feed sweetly on him. He shall be no more remembered. Unrighteousness shall be broken as a tree.ਬੁਰਾ ਬੰਦਾ ਮਰ ਜਾਵੇਗਾ ਤੇ ਉਸਦੀ ਮਾਂ ਵੀ ਉਸ ਨੂੰ ਭੁੱਲ ਜਾਵੇਗੀ। ਉਸ ਦੇ ਸ਼ਰੀਰ ਨੂੰ ਖਾਣ ਵਾਲਾ ਕੀੜਾ ਉਸਦਾ ਪ੍ਰੇਮੀ ਹੋਵੇਗਾ। ਲੋਕ ਉਸ ਨੂੰ ਯਾਦ ਨਹੀਂ ਕਰਨਗੇ। ਉਹ ਬੰਦਾ ਗਲੀ ਹੋਈ ਲਠ੍ਠ ਵਾਂਗ ਟੁੱਟ ਜਾਵੇਗਾ।

21 He devours the barren who don't bear. He shows no kindness to the widow.ਬੁਰੇ ਬੰਦੇ ਉਨ੍ਹਾਂ ਔਰਤਾਂ ਨੂੰ ਦੁੱਖ ਦਿੰਦੇ ਨੇ ਜਿਹੜੀਆਂ ਬਾਂਝ ਹੁੰਦੀਆਂ ਨੇ। ਤੇ ਉਹ ਉਨ੍ਹਾਂ ਔਰਤਾਂ ਦੀ ਸਹਾਇਤਾ ਕਰਨ ਤੋਂ ਇਨਕਾਰ ਕਰਦੇ ਨੇ ਜਿਨ੍ਹਾਂ ਦੇ ਪਤੀ ਹੋਏ ਹੁੰਦੇ ਨੇ।

22 Yet God preserves the mighty by his power. He rises up who has no assurance of life.ਬਦ ਲੋਕ ਸ਼ਕਤੀਸ਼ਾਲੀ ਲੋਕਾਂ ਨੂੰ ਬਰਬਾਦ ਕਰਨ ਲਈ ਆਪਣੀ ਸ਼ਕਤੀ ਇਸਤੇਮਾਲ ਕਰਦੇ ਨੇ। ਭਾਵੇਂ ਬਦ ਲੋਕ ਸ਼ਕਤੀਸ਼ਾਲੀ ਬਣ ਜਾਣ ਪਰ ਉਹ ਆਪਣੇ ਖੁਦ ਦੇ ਜੀਵਨ ਲਈ ਵੀ ਪ੍ਰਪੱਕ ਨਹੀਂ ਹੋ ਸੱਕਦੇ।

23 God gives them security, and they rest in it. His eyes are on their ways.ਹੋ ਸੱਕਦਾ ਉਹ ਉਨ੍ਹਾਂ ਨੂੰ ਸੁਰੱਖਿਅਤ ਅਤੇ ਬਚਾਉ ਦੇ ਦੇਵੇ। ਹੋ ਸੱਕਦਾ ਉਹ ਉਨ੍ਹਾਂ ਦੀ ਨਿਗਰਾਨੀ ਕਰੇ।

24 They are exalted; yet a little while, and they are gone. Yes, they are brought low, they are taken out of the way as all others, And are cut off as the tops of the ears of grain.ਭਾਵੇਂ ਬੁਰੇ ਬੰਦੇ ਕੁਝ ਸਮੇਂ ਲਈ ਕਾਮਯਾਬ ਹੋ ਜਾਣ। ਪਰ ਫ਼ੇਰ ਉਹ ਤੁਰ ਜਾਣਗੇ। ਉਹ ਬਿਲਕੁਲ ਦੂਸਰਿਆਂ ਵਾਂਗ, ਫ਼ਸਲ ਵਾਂਗ ਕੱਟੇ ਜਾਣਗੇ।

25 If it isn't so now, who will prove me a liar, And make my speech worth nothing?"“ਮੈਂ ਕਸਮ ਖਾਕੇ ਆਖਦਾ ਹਾਂ ਕਿ ਇਹ ਗੱਲਾਂ ਠੀਕ ਨੇ। ਕੌਣ ਸਾਬਤ ਕਰ ਸੱਕਦਾ ਹੈ ਕਿ ਮੈਂ ਝੂਠ ਬੋਲਿਆ ਹੈ? ਕੌਣ ਦਰਸਾ ਸੱਕਦਾ ਹੈ ਕਿ ਮੈਂ ਗ਼ਲਤ ਹਾਂ?”

Punjabi Bible