Job 30:26
ਪਰ ਜਦੋਂ ਮੈਂ ਚੰਗੀਆਂ ਚੀਜ਼ਾਂ ਦੀ ਆਸ ਕਰਦਾ ਹਾਂ, ਬੁਰੀਆਂ ਚੀਜ਼ਾਂ ਆ ਜਾਂਦੀਆਂ ਹਨ। ਜਦੋਂ ਮੈਂ ਰੌਸ਼ਨੀ ਲਈ ਤੱਕਿਆ, ਹਨੇਰਾ ਆ ਗਿਆ।
Job 30:26 in Other Translations
King James Version (KJV)
When I looked for good, then evil came unto me: and when I waited for light, there came darkness.
American Standard Version (ASV)
When I looked for good, then evil came; And when I waited for light, there came darkness.
Bible in Basic English (BBE)
For I was looking for good, and evil came; I was waiting for light, and it became dark.
Darby English Bible (DBY)
For I expected good, and there came evil; and I waited for light, but there came darkness.
Webster's Bible (WBT)
When I looked for good, then evil came: and when I waited for light, there came darkness.
World English Bible (WEB)
When I looked for good, then evil came; When I waited for light, there came darkness.
Young's Literal Translation (YLT)
When good I expected, then cometh evil, And I wait for light, and darkness cometh.
| When | כִּ֤י | kî | kee |
| I looked for | ט֣וֹב | ṭôb | tove |
| good, | קִ֭וִּיתִי | qiwwîtî | KEE-wee-tee |
| evil then | וַיָּ֣בֹא | wayyābōʾ | va-YA-voh |
| came | רָ֑ע | rāʿ | ra |
| waited I when and me: unto | וַֽאֲיַחֲלָ֥ה | waʾăyaḥălâ | va-uh-ya-huh-LA |
| for light, | לְ֝א֗וֹר | lĕʾôr | LEH-ORE |
| there came | וַיָּ֥בֹא | wayyābōʾ | va-YA-voh |
| darkness. | אֹֽפֶל׃ | ʾōpel | OH-fel |
Cross Reference
ਯਰਮਿਆਹ 8:15
ਅਸੀਂ ਸ਼ਾਂਤੀ ਦੀ ਆਸ ਕੀਤੀ ਸੀ, ਪਰ ਅਜੇ ਤੀਕ ਕੁਝ ਵੀ ਚੰਗਾ ਨਹੀਂ ਵਾਪਰਿਆ। ਸਾਨੂੰ ਉਮੀਦ ਸੀ ਕਿ ਉਹ ਮਾਫ਼ ਕਰ ਦੇਵੇਗਾ, ਪਰ ਸਿਰਫ਼ ਤਬਾਹੀ ਹੀ ਆਈ।
ਯਰਮਿਆਹ 14:19
ਲੋਕ ਆਖਦੇ ਨੇ, “ਯਹੋਵਾਹ ਜੀ, ਕੀ ਤੁਸੀਂ ਪੂਰੀ ਤਰ੍ਹਾਂ ਯਹੂਦਾਹ ਦੀ ਕੌਮ ਨੂੰ ਰੱਦ ਕਰ ਦਿੱਤਾ ਹੈ? ਯਹੋਵਾਹ ਜੀ, ਕੀ ਤੁਸੀਂ ਸੀਯੋਨ ਨੂੰ ਨਫ਼ਰਤ ਕਰਦੇ ਹੋ? ਤੁਸੀਂ ਸਾਨੂੰ ਬੁਰੀ ਤਰ੍ਹਾਂ ਮਾਰਿਆ ਹੈ ਕਿ ਅਸੀਂ ਫ਼ੇਰ ਤੋਂ ਰਾਜ਼ੀ ਨਹੀਂ ਹੋ ਸੱਕਦੇ। ਤੁਸੀਂ ਇਸ ਤਰ੍ਹਾਂ ਕਿਉਂ ਕੀਤਾ? ਅਸੀਂ ਸ਼ਾਂਤੀ ਦੀ ਉਮੀਦ ਕਰ ਰਹੇ ਸਾਂ, ਪਰ ਕੁਝ ਵੀ ਚੰਗਾ ਨਹੀਂ ਵਾਪਰਿਆ। ਅਸੀਂ ਸ਼ਫ਼ਾ ਦੇ ਵਕਤ ਦੀ ਉਮੀਦ ਕਰ ਰਹੇ ਸਾਂ, ਪਰ ਸਾਨੂੰ ਆਤੰਕ ਹੀ ਮਿਲਿਆ।
ਅੱਯੂਬ 3:25
ਮੈਂ ਡਰਦਾ ਸਾਂ ਕਿ ਮੇਰੇ ਨਾਲ ਕੁਝ ਬਹੁਤ ਹੀ ਭਿਆਨਕ ਨਾ ਵਾਪਰ ਜਾਵੇ ਤੇ ਉਹ ਵਾਪਰ ਗਿਆ ਹੈ। ਮੈਂ ਜਿਨ੍ਹਾਂ ਗੱਲਾਂ ਤੋਂ ਬਹੁਤ ਹੀ ਡਰਦਾ ਸਾਂ ਮੇਰੇ ਨਾਲ ਵਾਪਰ ਗਈਆਂ ਨੇ।
ਮੀਕਾਹ 1:12
ਮਾਰੋਬ ਦੇ ਵਾਸੀ ਖੁਸ਼ਖਬਰੀ ਦੇ ਇੰਤਜ਼ਾਰ ’ਚ ਕਮਜ਼ੋਰ ਹੋ ਗਏ ਹਨ। ਕਿਉਂ ਕਿ ਯਹੋਵਾਹ ਵੱਲੋਂ ਭੇਜੀ ਗਈ ਦੁਰਘਟਨਾ ਯਰੂਸ਼ਲਮ ਦੇ ਫ਼ਾਟਕ ਤੀਕ ਪਹੁੰਚ ਗਈ ਹੈ।
ਯਰਮਿਆਹ 15:18
ਮੈਂ ਸਮਝ ਨਹੀਂ ਸੱਕਦਾ ਕਿ ਮੈਂ ਫ਼ੇਰ ਵੀ ਕਿਉਂ ਦੁੱਖੀ ਹਾਂ। ਮੈਂ ਨਹੀਂ ਸਮਝਦਾ ਕਿ ਮੇਰਾ ਜ਼ਖਮ ਰਾਜ਼ੀ ਕਿਉਂ ਨਹੀਂ ਹੁੰਦਾ ਅਤੇ ਠੀਕ ਨਹੀਂ ਹੋ ਸੱਕਦਾ। ਯਹੋਵਾਹ ਜੀ, ਮੈਂ ਸੋਚਦਾ ਹਾਂ ਕਿ ਤੁਸੀਂ ਬਦਲ ਗਏ ਹੋ। ਤੁਸੀਂ ਪਾਣੀ ਦੇ ਉਸ ਸੋਮੇ ਵਰਗੇ ਹੋ, ਜਿਹੜਾ ਸੁੱਕ ਗਿਆ ਹੈ। ਤੁਸੀਂ ਪਾਣੀ ਦੇ ਉਸ ਚਸ਼ਮੇ ਵਰਗੇ ਹੋ, ਜਿਸਦਾ ਪਾਣੀ ਵਗਣ ਤੋਂ ਰੁਕ ਗਿਆ ਹੈ।
ਯਸਈਆਹ 50:10
ਉਹ ਸਾਰੇ ਲੋਕ ਜਿਹੜੇ ਡਰਦੇ ਹਨ ਅਤੇ ਯਹੋਵਾਹ ਦਾ ਆਦਰ ਕਰਦੇ ਹਨ ਉਸ ਦੇ ਸੇਵਕ ਦੀ ਗੱਲ ਸੁਣੋ। ਉਸ ਦਾ ਸੇਵਕ ਪੂਰੀ ਤਰ੍ਹਾਂ ਉਸ ਵਿੱਚ ਭਰੋਸਾ ਕਰਕੇ ਜਿਉਂਦਾ ਹੈ ਇਹ ਜਾਣੇ ਬਗੈਰ ਕਿ ਅੱਗੋਂ ਕੀ ਵਾਪਰੇਗਾ। ਇਹ ਸੇਵਕ ਸੱਚਮੁੱਚ ਯਹੋਵਾਹ ਦੇ ਨਾਮ ਵਿੱਚ ਭਰੋਸਾ ਰੱਖਦਾ ਹੈ ਅਤੇ ਆਪਣੇ ਪਰਮੇਸ਼ੁਰ ਉੱਤੇ ਨਿਰਭਰ ਕਰਦਾ ਹੈ।
ਜ਼ਬੂਰ 97:11
ਨੇਕ ਲੋਕਾਂ ਉੱਤੇ ਰੌਸ਼ਨੀ ਅਤੇ ਖੁਸ਼ੀ ਚਮਕਦੀ ਹੈ।
ਅੱਯੂਬ 29:18
“ਮੈਂ ਹਮੇਸ਼ਾ ਸੋਚਦਾ ਸਾਂ ਕਿ ਮੈਂ ਆਪਣੇ ਦੁਆਲੇ ਆਪਣਾ ਪਰਿਵਾਰ ਦੇਖਦਿਆਂ, ਬੁੱਢਾਪੇ ਵੱਲ ਵੱਧਦਿਆਂ ਲੰਮਾ ਜੀਵਨ ਜੀਵਾਂਗਾ।
ਅੱਯੂਬ 23:17
ਉਹ ਬੁਰੀਆਂ ਗੱਲਾਂ ਜੋ ਮੇਰੇ ਨਾਲ ਵਾਪਰੀਆਂ ਮੇਰੇ ਚਿਹਰੇ ਉੱਤੇ ਕਾਲੇ ਬੱਦਲਾਂ ਵਰਗੀਆਂ ਹਨ। ਪਰ ਉਹ ਹਨੇਰਾ ਮੈਨੂੰ ਖਾਮੋਸ਼ ਨਹੀਂ ਰੱਖੇਗਾ।
ਅੱਯੂਬ 19:8
ਪਰਮੇਸ਼ੁਰ ਨੇ ਮੇਰਾ ਰਾਹ ਰੋਕ ਦਿੱਤਾ ਹੈ ਇਸ ਲਈ ਮੈਂ ਨਿਕਲ ਨਹੀਂ ਸੱਕਦਾ। ਉਸ ਨੇ ਮੇਰਾ ਰਾਹ ਹਨੇਰੇ ਵਿੱਚ ਛੁਪਾ ਦਿੱਤਾ ਹੈ।
ਅੱਯੂਬ 18:18
ਲੋਕ ਉਸ ਨੂੰ ਰੌਸ਼ਨੀ ਤੋਂ ਬਾਹਰ ਹਨੇਰੇ ਵਿੱਚ ਧੱਕ ਦੇਣਗੇ। ਉਹ ਉਸ ਨੂੰ ਇਸ ਦੁਨੀਆਂ ਤੋਂ ਬਾਹਰ ਭਜਾ ਦੇਣਗੇ।
ਅੱਯੂਬ 18:6
ਉਸ ਦੇ ਘਰ ਦੀ ਰੋਸ਼ਨੀ ਹਨੇਰਾ ਹੋ ਜਾਵੇਗੀ। ਉਸ ਦੇ ਨੇੜੇ ਦਾ ਦੀਵਾ ਬੁਝ ਜਾਵੇਗਾ।