ਅੱਯੂਬ 34:4
ਇਸ ਲਈ ਆਓ ਆਪਾਂ ਇਨ੍ਹਾਂ ਦਲੀਲਾਂ ਨੂੰ ਪਰੱਖੀੇ, ਤੇ ਖੁਦ ਨਿਆਂ ਕਰੀਏ ਕਿ ਕੀ ਠੀਕ ਹੈ। ਅਸੀਂ ਰਲ ਕੇ ਸਿਖ ਲਵਾਂਗੇ ਕਿ ਚੰਗਾ ਕੀ ਹੈ।
Let us choose | מִשְׁפָּ֥ט | mišpāṭ | meesh-PAHT |
to us judgment: | נִבְחֲרָה | nibḥărâ | neev-huh-RA |
know us let | לָּ֑נוּ | lānû | LA-noo |
among | נֵדְעָ֖ה | nēdĕʿâ | nay-deh-AH |
ourselves what | בֵינֵ֣ינוּ | bênênû | vay-NAY-noo |
is good. | מַה | ma | ma |
טּֽוֹב׃ | ṭôb | tove |
Cross Reference
੧ ਥੱਸਲੁਨੀਕੀਆਂ 5:21
ਪਰ ਹਰ ਗੱਲ ਦੀ ਪਰੱਖ ਕਰੋ। ਜੋ ਚੰਗਾ ਹੈ ਉਸ ਨੂੰ ਰੱਖ ਲਵੋ।
ਕਜ਼ਾૃ 19:30
ਜਿਸ ਕਿਸੇ ਨੇ ਵੀ ਇਸ ਨੂੰ ਦੇਖਿਆ ਉਸ ਨੇ ਆਖਿਆ, “ਇਹੋ ਜਿਹਾ ਪਹਿਲਾਂ ਕਦੇ ਵੀ ਇਸਰਾਏਲ ਵਿੱਚ ਨਹੀਂ ਵਾਪਰਿਆ। ਜਦੋਂ ਤੋਂ ਅਸੀਂ ਮਿਸਰ ਵਿੱਚੋਂ ਆਏ ਹਾਂ ਅਸੀਂ ਇਹੋ ਜਿਹੀ ਗੱਲ ਕਦੇ ਨਹੀਂ ਦੇਖੀ। ਇਸ ਬਾਰੇ ਵਿੱਚਾਰ ਕਰੋ ਅਤੇ ਸਾਨੂੰ ਦੱਸੋ ਕਿ ਕੀ ਕਰਨਾ ਚਾਹੀਦਾ ਹੈ।”
ਕਜ਼ਾૃ 20:7
ਹੁਣ, ਤੁਸੀਂ ਇਸਰਾਏਲ ਦੇ ਸਾਰੇ ਲੋਕੋ, ਗੱਲ ਕਰੋ। ਆਪਣਾ ਨਿਆਂ ਦਿਉ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ।”
ਅੱਯੂਬ 34:36
ਮੇਰਾ ਖਿਆਲ ਹੈ, ਜਿੰਨਾ ਹੋ ਸੱਕੇ ਅੱਯੂਬ ਦੀ ਪਰੀਖਿਆ ਲਿੱਤੀ ਜਾਣੀ ਚਾਹੀਦੀ ਹੈ। ਕਿਉਂਕਿ ਅੱਯੂਬ ਸਾਨੂੰ ਉਸੇ ਢੰਗ ਨਾਲ ਜਵਾਬ ਦਿੰਦਾ ਹੈ ਜਿਸ ਤਰ੍ਹਾਂ ਬੁਰਾ ਆਦਮੀ ਜਵਾਬ ਦਿੰਦਾ ਹੈ।
ਯਸਈਆਹ 11:2
ਯਹੋਵਾਹ ਦਾ ਆਤਮਾ ਉਸ ਬੱਚੇ ਵਿੱਚ ਹੋਵੇਗੀ। ਆਤਮਾ ਸਿਆਣਪ, ਸਮਝਦਾਰੀ, ਅਗਵਾਈ ਅਤੇ ਸ਼ਕਤੀ ਪ੍ਰਦਾਨ ਕਰਦਾ ਹੈ। ਅਤੇ ਆਤਮਾ ਇਸ ਬੱਚੇ ਦੀ ਸਹਾਇਤਾ ਕਰੇਗਾ ਉਸ ਨੂੰ ਜਾਣੇਗਾ ਅਤੇ ਯਹੋਵਾਹ ਦਾ ਆਦਰ ਕਰੇਗਾ।
ਯੂਹੰਨਾ 7:24
ਕਿਸੇ ਚੀਜ਼ ਦੇ ਬਾਹਰੀ ਸੂਰਤ ਦੇ ਆਧਾਰ ਤੇ ਨਿਆਂ ਨਾਂ ਕਰੋ ਬਲਕਿ ਜੋ ਠੀਕ ਹੈ ਉਸ ਦੇ ਅਧਾਰ ਤੇ ਨਿਆਂ ਕਰੋ।”
ਰੋਮੀਆਂ 12:2
ਆਪਣੇ ਆਪ ਨੂੰ ਇਸ ਦੁਨੀਆਂ ਦੇ ਲੋਕਾਂ ਵਰਗਾ ਨਾ ਬਣਾਓ, ਪਰ ਆਪਣੇ ਮਨਾਂ ਨੂੰ ਤਾਜ਼ਾ ਕਰੋ ਅਤੇ ਇੱਕ ਨਵੇਂ ਢੰਗ ਨਾਲ ਸੋਚੋ ਤਾਂ ਜੋ ਤੁਸੀਂ ਪਛਾਣ ਸੱਕੋ ਅਤੇ ਪਰਮੇਸ਼ੁਰ ਦੀ ਇੱਛਾ ਕਬੂਲ ਸੱਕੋਂ। ਤੁਸੀਂ ਜਾਨਣ ਯੋਗ ਹੋਵੋਂਗੇ ਕਿ ਕਿਹੜੀਆਂ ਗੱਲਾਂ ਚੰਗੀਆਂ ਹਨ ਅਤੇ ਪਰਮੇਸ਼ੁਰ ਨੂੰ ਪ੍ਰਸੰਨ ਕਰਦੀਆਂ ਹਨ, ਅਤੇ ਕਿਹੜੀਆਂ ਗੱਲਾਂ ਸਹੀ ਹਨ।
੧ ਕੁਰਿੰਥੀਆਂ 6:2
ਤੁਹਾਨੂੰ ਅਵੱਸ਼ ਪਤਾ ਹੈ ਕਿ ਪਰਮੇਸ਼ੁਰ ਦੇ ਬੰਦੇ ਦੁਨੀਆਂ ਦਾ ਨਿਆਂ ਕਰਨਗੇ। ਇਸ ਲਈ ਜੇ ਤੁਸੀਂ ਦੁਨੀਆਂ ਦਾ ਨਿਆਂ ਕਰੋਂਗੇ, ਤਾਂ ਤੁਸੀਂ ਇਹੋ ਜਿਹੀਆਂ ਨਿਗੂਣੀਆਂ ਗੱਲਾਂ ਦਾ ਨਿਆਂ ਕਰਨ ਯੋਗ ਹੋਵੋਂਗੇ।
ਗਲਾਤੀਆਂ 2:11
ਪੌਲੁਸ ਦਰਸ਼ਾਉਂਦਾ ਹੈ ਕਿ ਪਤਰਸ ਗ਼ਲਤ ਸੀ ਪਤਰਸ ਅੰਤਾਕਿਯਾ ਵਿੱਚ ਆਇਆ। ਉਸ ਨੇ ਕੁਝ ਅਜਿਹਾ ਕੀਤਾ ਜੋ ਠੀਕ ਨਹੀਂ ਸੀ। ਮੈਂ ਆਮ੍ਹੋ-ਸਾਹਮਣੇ ਪਤਰਸ ਦੇ ਵਿਰੁੱਧ ਬੋਲਿਆ ਕਿਉਂ ਕਿ ਉਹ ਗਲਤ ਸੀ।