ਅੱਯੂਬ 41

1 “ਅੱਯੂਬ, ਕੀ ਤੂੰ ਲਿਵਯਾਬਾਨ ਨੂੰ ਮੱਛੀ ਵਾਲੇ ਕੰਡੇ ਨਾਲ ਫ਼ੜ ਸੱਕਦਾ ਹੈਂ? ਕੀ ਤੂੰ ਰੱਸੇ ਨਾਲ ਉਸ ਦੀ ਜ਼ਬਾਨ ਬੰਨ੍ਹ ਸੱਕਦਾ ਹੈਂ?

2 ਕੀ ਤੂੰ ਉਸ ਦੇ ਨਕੇਲ ਜਾਂ ਉਸ ਦੇ ਜਬਾੜੇ ਅੰਦਰ ਹੁੱਕ ਪਾ ਸੱਕਦਾ ਹੈਂ।

3 ਕੀ ਲਿਵਯਾਬਾਨ ਤੇਰੇ ਅੱਗੇ ਬੇਨਤੀ ਕਰੇਗਾ ਕਿ ਤੂੰ ਉਸ ਨੂੰ ਆਜ਼ਾਦ ਕਰ ਦੇਵੇਂ? ਕੀ ਉਹ ਤੇਰੇ ਨਾਲ ਕੋਮਲ ਸ਼ਬਦਾਂ ਵਿੱਚ ਗੱਲ ਕਰੇਗਾ?

4 ਕੀ ਲਿਵਯਾਬਾਨ ਤੇਰੇ ਨਾਲ ਇੱਕਰਾਨਾਮਾ ਰੱਖੇਗਾ ਤੇ ਸਦਾ ਲਈ ਤੇਰੀ ਸੇਵਾ ਕਰੇਗਾ?

5 ਕੀ ਤੂੰ ਲਿਵਯਾਬਾਨ ਨਾਲ ਖੇਡੇਂਗਾ ਜਿਵੇਂ ਤੂੰ ਕਿਸੇ ਪੰਛੀ ਨਾਲ ਖੇਡਦਾ ਹੈਂ? ਕੀ ਤੂੰ ਉਸ ਦੇ ਉੱਤੇ ਰੱਸਾ ਪਾ ਲਵੇਂਗਾ ਤਾਂ ਜੋ ਤੇਰੀਆਂ ਦਾਸੀਆਂ ਉਸ ਦੇ ਨਾਲ ਖੇਡ ਸੱਕਣ।

6 ਕੀ ਮਛੇਰੇ ਲਿਵਯਾਬਾਨ ਨੂੰ ਤੈਥੋਂ ਖਰੀਦਣ ਦੀ ਕੋਸ਼ਿਸ਼ ਕਰਨਗੇ? ਕੀ ਉਹ ਉਸ ਦੇ ਟੁਕੜੇ ਕਰ ਦੇਣਗੇ ਤੇ ਉਨ੍ਹਾਂ ਨੂੰ ਵਪਾਰੀਆਂ ਨੂੰ ਵੇਚ ਦੇਣਗੇ।

7 ਕੀ ਤੂੰ ਲਿਵਯਾਬਾਨ ਦੀ ਚਮੜੀ ਅੰਦਰ ਜਾਂ ਉਸ ਦੇ ਸਿਰ ਅੰਦਰ ਨੇਜੇ ਮਾਰ ਸੱਕਦਾ ਹੈਂ।

8 “ਅੱਯੂਬ, ਜੇ ਤੂੰ ਕਦੇ ਆਪਣਾ ਹੱਥ ਲਿਵਯਾਬਾਨ ਉੱਤੇ ਧਰਿਆ, ਤੂੰ ਫੇਰ ਕਦੇ ਅਜਿਹਾ ਕਰਨ ਦੇ ਯੋਗ ਨਹੀਂ ਹੋਵੇਂਗਾ। ਜ਼ਰਾ ਉਸ ਜੰਗ ਬਾਰੇ ਸੋਚ, ਜਿਹੜੀ ਹੋਵੇਗੀ।

9 ਤੇਰਾ ਕੀ ਖਿਆਲ ਹੈ ਕਿ ਤੂੰ ਲਿਵਯਾਬਾਨ ਨੂੰ ਹਰਾ ਸੱਕਦਾ ਹੈਂ। ਛੱਡ, ਇਸ ਨੂੰ ਭੁੱਲ ਜਾ। ਕੋਈ ਉਮੀਦ ਨਹੀਂ। ਸਿਰਫ਼ ਦੇਖ ਕੇ ਹੀ ਤੂੰ ਉਸ ਤੋਂ ਡਰ ਜਾਵੇਂਗਾ।

10 ਕੋਈ ਵੀ ਬੰਦਾ ਇੰਨਾ ਬਹਾਦਰ ਨਹੀਂ ਕਿ ਉਸ ਨੂੰ ਜਗਾ ਸੱਕੇ ਤੇ ਗੁੱਸੇ ਵਿੱਚ ਲਿਆ ਸੱਕੇ। ਅੱਛਾ, ਕੀ ਕੋਈ ਵਿਅਕਤੀ ਮੇਰੇ ਖਿਲਾਫ਼ ਖੜ੍ਹਾ ਹੋ ਸੱਕਦਾ ਹੈ!

11 ਮੈਂ, ਪਰਮੇਸ਼ੁਰ ਕਿਸੇ ਦਾ ਵੀ ਕੁਝ ਦੇਣਦਾਰ ਨਹੀਂ। ਅਕਾਸ਼ ਹੇਠਲੀ ਹਰ ਸ਼ੈਅ ਮੇਰੀ ਹੈ।

12 “ਅੱਯੂਬ, ਮੈਂ ਤੈਨੂੰ ਲਿਵਯਾਬਾਨ ਦੀਆਂ ਲੱਤਾਂ ਬਾਰੇ, ਅਤੇ ਉਸਦੀ ਤਾਕਤ ਅਤੇ ਸੁਹੱਪਣ ਬਾਰੇ ਦੱਸਾਂਗਾ।

13 ਕੋਈ ਵੀ ਬੰਦਾ ਉਸਦੀ ਚਮੜੀ ਨੂੰ ਨਹੀਂ ਚੀਰ ਸੱਕਦਾ। ਉਸਦੀ ਚਮੜੀ ਕਵਚ ਵਰਗੀ ਹੈ।

14 ਕੋਈ ਬੰਦਾ ਜ਼ੋਰੀ ਉਸ ਦੇ ਜਬਾੜੇ ਨਹੀਂ ਖੁਲ੍ਹਵਾ ਸੱਕਦਾ। ਉਸ ਦੇ ਮੂੰਹ ਵਿੱਚਲੇ ਦੰਦ ਲੋਕਾਂ ਨੂੰ ਭੈਭੀਤ ਕਰਦੇ ਨੇ।

15 ਲਿਵਯਾਬਾਨ ਦੀ ਪਿੱਠ ਉੱਤੇ, ਪੱਕੀ ਤਰ੍ਹਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ, ਢਾਲਾਂ ਦੀਆਂ ਕਤਾਰਾਂ ਹਨ।

16 ਇਹ ਢਾਲਾਂ ਇੱਕ ਦੂਸਰੇ ਦੇ ਇੰਨੀਆਂ ਨੇੜੇ-ਨੇੜੇ ਹਨ ਕਿ ਇਨ੍ਹਾਂ ਦੇ ਵਿੱਚਾਲਿਉਂ ਹਵਾ ਵੀ ਨਹੀਂ ਲੰਘ ਸੱਕਦੀ।

17 ਢਾਲਾਂ ਇੱਕ ਦੂਜੀ ਨਾਲ ਜੁੜੀਆਂ ਹੋਇਆਂ ਹਨ। ਉਹ ਇੱਕ ਦੂਜੀ ਨਾਲ ਇਸ ਤਰ੍ਹਾਂ ਜੁੜੀਆਂ ਹਨ ਕਿ ਖਿੱਚਕੇ ਵੱਖ ਨਹੀਂ ਕੀਤੀਆਂ ਜਾ ਸੱਕਦੀਆਂ।

18 ਜਦੋਂ ਲਿਵਯਾਬਾਨ ਛਿੱਕਾਂ ਮਾਰਦਾ ਹੈ, ਜਿਵੇਂ ਬਿਜਲੀ ਜਿਹੀ ਚਮਕਦੀ ਹੈ। ਉਸ ਦੀਆਂ ਅੱਖਾਂ ਸਵੇਰ ਦੀ ਲੋਅ ਵਾਂਗ ਚਮਕਦੀਆਂ ਨੇ।

19 ਉਸ ਦੇ ਮੂੰਹ ਵਿੱਚੋਂ ਬਲਦੀਆਂ ਹੋਈਆਂ ਮਸ਼ਾਲਾਂ ਨਿਕਲਦੀਆਂ ਨੇ, ਅੱਗ ਦੇ ਚੰਗਿਆੜੇ ਬਾਹਰ ਨਿਕਲਦੇ ਨੇ।

20 ਲਿਵਯਾਬਾਨ ਦੇ ਨੱਕ ਵਿੱਚੋਂ ਧੂੰਆਂ ਨਿਕਲਦਾ ਹੈ, ਜਿਵੇਂ ਉਬਲਦੇ ਪਤੀਲੇ ਹੇਠਾਂ ਕਾਹੀ ਬਲ ਰਹੀ ਹੋਵੇ।

21 ਲਿਵਯਾਬਾਨ ਦਾ ਸਾਹ ਕੋਲਿਆਂ ਨੂੰ ਵੀ ਸਾੜ ਦਿੰਦਾ ਹੈ ਅਤੇ ਉਸ ਦੇ ਮੂੰਹ ਵਿੱਚੋਂ ਲਾਟਾਂ ਨਿਕਲਦੀਆਂ ਨੇ।

22 ਲਿਵਯਾਬਾਨ ਦੀ ਗਰਦਨ ਬਹੁਤ ਤਾਕਤਵਰ ਹੁੰਦੀ ਹੈ, ਲੋਕ ਡਰਦੇ ਨੇ ਤੇ ਉਸ ਕੋਲੋਂ ਦੂਰ ਭੱਜਦੇ ਨੇ।

23 ਉਸਦੀ ਚਮੜੀ ਤੇ ਕੋਈ ਵੀ ਨਰਮ ਥਾਂ ਨਹੀਂ। ਇਹ ਲੋਹੇ ਵਾਂਗ ਸਖਤ ਹੁੰਦੀ ਹੈ।

24 ਲਿਵਯਾਬਾਨ ਦਾ ਦਿਲ ਪੱਥਰ ਵਰਗਾ ਹੈ, ਉਸ ਨੂੰ ਕੋਈ ਭੈ ਨਹੀਂ ਇਹ ਚੱਕੀ ਦੇ ਹੇਠਲੇ ਪੁੜ ਵਰਗਾ ਸਖਤ ਹੁੰਦਾ ਹੈ।

25 ਜਦੋਂ ਲਿਵਯਾਬਾਨ ਉੱਠਦਾ ਹੈ ਤਾਕਤਵਰ ਲੋਕ ਵੀ ਭੈਭੀਤ ਹੋ ਜਾਂਦੇ ਨੇ। ਉਹ ਦੂਰ ਭੱਜ ਜਾਂਦੇ ਨੇ ਜਦੋਂ ਲਿਵਯਾਬਾਨ ਆਪਣੀ ਪੂਛ ਹਿਲਾਉਂਦਾ ਹੈ।

26 ਤਲਵਾਰਾਂ, ਨੇਜ਼ੇ ਅਤੇ ਤੀਰ ਲਿਵਯਾਬਾਨ ਨੂੰ ਲਗਦੇ ਨੇ, ਪਰ ਉਹ ਬੁੜਕ ਜਾਂਦੇ ਹਨ। ਇਹ ਹਬਿਆਰ ਉਸ ਨੂੰ ਜ਼ਰਾ ਵੀ ਜ਼ਖਮੀ ਨਹੀਂ ਕਰਦੇ।

27 ਲਿਵਯਾਬਾਨ ਲੋਹੇ ਨੂੰ ਤਿਨਕੇ ਜਿੰਨੀ ਅਸਾਨੀ ਨਾਲ ਤੋੜ ਦਿੰਦਾ ਹੈ। ਉਹ ਕਾਂਸੀ ਨੂੰ ਗਲੀ ਹੋਈ ਲੱਕੜ ਵਾਂਗ ਤੋੜ ਦਿੰਦਾ ਹੈ।

28 ਤੀਰ ਲਿਵਯਾਬਾਨ ਨੂੰ ਨਹੀਂ ਭਜਾਉਂਦਾ। ਪੱਥਰ ਉਸ ਉੱਤੋਂ ਬੁੜਕ ਜਾਂਦੇ ਨੇ, ਜਿਵੇਂ ਤਿਨਕੇ ਹੋਣ।

29 ਜਦੋਂ ਲਿਵਯਾਬਾਨ ਉੱਤੇ ਲੱਕੜ ਦਾ ਗਦਾ ਵੱਜਦਾ ਹੈ, ਇਹ ਉਸ ਨੂੰ ਤਿਣਕੇ ਵਾਂਗ ਲੱਗਦਾ ਹੈ। ਉਹ ਹੱਸਦਾ ਹੈ ਜਦੋਂ ਲੋਕ ਉਸ ਉੱਤੇ ਨੇਜ਼ੇ ਸੁੱਟਦੇ ਨੇ।

30 ਲਿਵਯਾਬਾਨ ਦੇ ਢਿੱਡ ਉਤਲੀ ਚਮੜੀ ਮਿੱਟੀ ਦੇ ਟੁੱਟਿਆਂ ਭਾਂਡਿਆਂ ਵਾਂਗ ਹੈ। ਉਹ ਗਾਰੇ ਉੱਤੇ ਛੜਨ ਵਾਲੇ ਫ਼ੱਟੇ ਵਾਂਗ ਨਿਸ਼ਾਨ ਛੱਡਦਾ ਹੈ।

31 ਲਿਵਯਾਬਾਨ ਪਾਣੀ ਨੂੰ ਉਬਲਦੇ ਭਾਂਡੇ ਵਾਂਗ ਹਿਲਾ ਦਿੰਦਾ ਹੈ। ਉਹ ਇਸ ਨੂੰ ਬੁਲਬੁਲੇ ਛੱਡਦੇ, ਉਬਲਦੇ ਤੇਲ ਤੇ ਭਾਂਡੇ ਵਾਂਗ ਬਟਾ ਦਿੰਦਾ ਹੈ।

32 ਲਿਵਯਾਬਾਨ ਜਦੋਂ ਤੈਰਦਾ ਹੈ, ਉਹ ਆਪਣੇ ਪਿੱਛੇ ਰਾਹ ਛੱਡਦਾ ਜਾਂਦਾ ਹੈ। ਉਹ ਪਾਣੀ ਵਿੱਚ ਹਲਚਲ ਮਚਾਉਂਦਾ ਹੈ, ਤੇ ਪਿੱਛੇ ਸਫ਼ੇਦ ਝੱਗ ਛੱਡ ਜਾਂਦਾ ਹੈ।

33 ਧਰਤੀ ਦਾ ਕੋਈ ਜਾਨਵਰ ਲਿਵਯਾਬਾਨ ਵਰਗਾ ਨਹੀਂ। ਉਹ ਅਜਿਹਾ ਜਾਨਵਰ ਹੈ ਜਿਸ ਨੂੰ ਨਿਡਰ ਬਣਾਇਆ ਗਿਆ।

34 ਲਿਵਯਾਬਾਨ ਹੇਠਾਂ ਸਾਰੇ ਹਂਕਾਰੀ ਜਾਨਵਰਾਂ ਉੱਤੇ ਵੇਖਦਾ ਹੈ। ਉਹ ਸਾਰੇ ਜੰਗਲੀ ਜਾਨਵਰਾਂ ਦਾ ਰਾਜਾ ਹੈ।”

1 Canst thou draw out leviathan with an hook? or his tongue with a cord which thou lettest down?

2 Canst thou put an hook into his nose? or bore his jaw through with a thorn?

3 Will he make many supplications unto thee? will he speak soft words unto thee?

4 Will he make a covenant with thee? wilt thou take him for a servant for ever?

5 Wilt thou play with him as with a bird? or wilt thou bind him for thy maidens?

6 Shall the companions make a banquet of him? shall they part him among the merchants?

7 Canst thou fill his skin with barbed irons? or his head with fish spears?

8 Lay thine hand upon him, remember the battle, do no more.

9 Behold, the hope of him is in vain: shall not one be cast down even at the sight of him?

10 None is so fierce that dare stir him up: who then is able to stand before me?

11 Who hath prevented me, that I should repay him? whatsoever is under the whole heaven is mine.

12 I will not conceal his parts, nor his power, nor his comely proportion.

13 Who can discover the face of his garment? or who can come to him with his double bridle?

14 Who can open the doors of his face? his teeth are terrible round about.

15 His scales are his pride, shut up together as with a close seal.

16 One is so near to another, that no air can come between them.

17 They are joined one to another, they stick together, that they cannot be sundered.

18 By his neesings a light doth shine, and his eyes are like the eyelids of the morning.

19 Out of his mouth go burning lamps, and sparks of fire leap out.

20 Out of his nostrils goeth smoke, as out of a seething pot or caldron.

21 His breath kindleth coals, and a flame goeth out of his mouth.

22 In his neck remaineth strength, and sorrow is turned into joy before him.

23 The flakes of his flesh are joined together: they are firm in themselves; they cannot be moved.

24 His heart is as firm as a stone; yea, as hard as a piece of the nether millstone.

25 When he raiseth up himself, the mighty are afraid: by reason of breakings they purify themselves.

26 The sword of him that layeth at him cannot hold: the spear, the dart, nor the habergeon.

27 He esteemeth iron as straw, and brass as rotten wood.

28 The arrow cannot make him flee: slingstones are turned with him into stubble.

29 Darts are counted as stubble: he laugheth at the shaking of a spear.

30 Sharp stones are under him: he spreadeth sharp pointed things upon the mire.

31 He maketh the deep to boil like a pot: he maketh the sea like a pot of ointment.

32 He maketh a path to shine after him; one would think the deep to be hoary.

33 Upon earth there is not his like, who is made without fear.

34 He beholdeth all high things: he is a king over all the children of pride.

Job 10 in Tamil and English

1 “ਮੈਂ ਆਪਣੇ ਜੀਵਨ ਨੂੰ ਨਫਰਤ ਕਰਦਾ ਹਾਂ। ਇਸ ਲਈ ਮੈਂ ਖੁਲ੍ਹ ਕੇ ਸ਼ਿਕਾਇਤ ਕਰਾਗਾਂ। ਮੇਰੀ ਰੂਹ ਵਿੱਚ ਬਹੁਤ ਕੁੜਤ੍ਤਨ ਹੈ, ਇਸ ਲਈ ਮੈਂ ਹੁਣ ਬੋਲ਼ਾਂਗਾ।
My soul is weary of my life; I will leave my complaint upon myself; I will speak in the bitterness of my soul.

2 ਮੈਂ ਪਰਮੇਸ਼ੁਰ ਨੂੰ ਆਖਾਂਗਾ, ‘ਮੇਰੀ ਨਿੰਦਿਆ ਨਾ ਕਰ! ਮੈਨੂੰ ਦੱਸ ਮੈਂ ਕੀ ਕਸੂਰ ਕੀਤਾ ਹੈ? ਮੇਰੇ ਖਿਲਾਫ ਤੈਨੂੰ ਕੀ ਸ਼ਿਕਾਇਤ ਹੈ?
I will say unto God, Do not condemn me; shew me wherefore thou contendest with me.

3 ਹੇ ਪਰਮੇਸ਼ੁਰ ਕੀ ਮੈਨੂੰ ਦੁੱਖ ਦੇਣ ਨਾਲ ਤੈਨੂੰ ਸੁੱਖ ਮਿਲਦਾ ਹੈ? ਲੱਗਦਾ ਤੈਨੂੰ ਉਸ ਬਾਰੇ ਕੋਈ ਪ੍ਰਵਾਹ ਨਹੀਂ ਜਿਸ ਨੂੰ ਤੂੰ ਸਾਜਿਆ ਹੈ। ਜਾਂ ਸ਼ਾਇਦ ਤੁਸੀਂ ਉਨ੍ਹਾਂ ਯੋਜਨਾਵਾਂ ਨਾਲ ਖੁਸ਼ ਹੋ ਜਿਨ੍ਹਾਂ ਨੂੰ ਬਦ ਲੋਕ ਬਣਾਂਦੇ ਨੇ।
Is it good unto thee that thou shouldest oppress, that thou shouldest despise the work of thine hands, and shine upon the counsel of the wicked?

4 ਹੇ ਪਰਮੇਸ਼ੁਰ ਕੀ ਤੁਹਾਡੇ ਕੋਲ ਮਨੁੱਖੀ ਅੱਖਾਂ ਹਨ? ਕੀ ਤੁਸੀਂ ਚੀਜ਼ਾਂ ਨੂੰ ਉਸੇ ਤਰ੍ਹਾਂ ਦੇਖਦੇ ਹੋ ਜਿਵੇਂ ਸਾਰੇ ਲੋਕ ਦੇਖਦੇ ਨੇ?
Hast thou eyes of flesh? or seest thou as man seeth?

5 ਕੀ ਤੁਹਾਡਾ ਜੀਵਨ ਵੀ ਸਾਡੇ ਜੀਵਨ ਜਿੰਨਾ ਹੀ ਬੋਢ਼ਾ ਹੈ? ਕੀ ਤੁਹਾਡਾ ਜੀਵਨ ਵੀ ਇੱਕ ਬੰਦੇ ਦੇ ਜੀਵਨ ਜਿੰਨਾ ਹੀ ਥੋੜਾ ਹੈ? ਨਹੀਂ! ਇਸ ਲਈ ਕਿਵੇਂ ਜਾਣਦੇ ਹੋ ਤੁਸੀਂ ਕਿ ਇਹ ਕਿਹੋ ਜਿਹਾ ਹੈ?
Are thy days as the days of man? are thy years as man’s days,

6 ਤੁਸੀਂ ਮੇਰਾ ਕਸੂਰ ਲੱਭਦੇ ਹੋ ਤੇ ਮੇਰਾ ਪਾਪ ਖੋਜਦੇ ਹੋ।
That thou inquirest after mine iniquity, and searchest after my sin?

7 ਭਾਵੇਂ ਤੂੰ ਜਾਣਦੈਁ ਕਿ ਮੈਂ ਬੇਗੁਨਾਹ ਹਾਂ ਅਤੇ ਮੈਨੂੰ ਤੇਰੀ ਸ਼ਕਤੀ ਕੋਲੋਂ ਕੋਈ ਨਹੀਂ ਬਚਾ ਸੱਕਦਾ!
Thou knowest that I am not wicked; and there is none that can deliver out of thine hand.

8 ਹੇ ਪਰਮੇਸ਼ੁਰ ਮੈਨੂੰ ਤੁਹਾਡੇ ਹੱਥਾਂ ਨੇ ਬਣਾਇਆ ਤੇ ਮੇਰੇ ਸ਼ਰੀਰ ਨੂੰ ਰੂਪ ਦਿੱਤਾ। ਪਰ ਹੁਣ ਇਹੀ ਮੈਨੂੰ ਵਲ ਰਹੇ ਨੇ ਤੇ ਮੈਨੂੰ ਤਬਾਹ ਕਰ ਰਹੇ ਨੇ!
Thine hands have made me and fashioned me together round about; yet thou dost destroy me.

9 ਹੇ ਪਰਮੇਸ਼ੁਰ! ਯਾਦ ਕਰ ਤੂੰ ਮੈਨੂੰ ਮਿੱਟੀ ਦੇ ਸਾਂਚੇ ਵਾਂਗ ਢਾਲਿਆ, ਕੀ ਤੂੰ ਮੈਨੂੰ ਫ਼ਿਰ ਤੋਂ ਧੂੜ ਬਣਾ ਦੇਵੇਂਗਾ।
Remember, I beseech thee, that thou hast made me as the clay; and wilt thou bring me into dust again?

10 ਤੂੰ ਮੈਨੂੰ ਦੁੱਧ ਵਾਂਗ ਬਾਹਰ ਡੋਲ੍ਹ ਦਿੱਤਾ। ਤੇ ਮੈਨੂੰ ਰਿੜਕਦੇ ਹੋ ਤੇ ਮੈਨੂੰ ਨਚੋੜਦੇ ਹੋ ਜਿਵੇਂ ਕੋਈ ਪਨੀਰ ਬਣਾਉਂਦਾ ਹੈ।
Hast thou not poured me out as milk, and curdled me like cheese?

11 ਤੁਸੀਂ ਮੈਨੂੰ ਹੱਡੀਆਂ ਤੇ ਪਠਿਆਂ ਨਾਲ ਇਕੱਠਿਆਂ ਕੀਤਾ ਹੈ। ਤੇ ਫ਼ੇਰ ਤੁਸੀਂ ਮੇਨੂੰ ਚਮੜੀ ਤੇ ਮਾਸ ਨਾਲ ਢੱਕ ਦਿੱਤਾ।
Thou hast clothed me with skin and flesh, and hast fenced me with bones and sinews.

12 ਤੁਸੀਂ ਮੈਨੂੰ ਜੀਵਨ ਦਿੱਤਾ ਤੇ ਮੇਰੇ ਉੱਤੇ ਮਿਹਰ ਕੀਤੀ। ਤੁਸੀਂ ਮੇਰਾ ਧਿਆਨ ਰੱਖਿਆ। ਤ੍ਤੇ ਮੇਰੇ ਆਤਮੇ ਉੱਤੇ ਪਹਿਰਾ ਦਿੱਤਾ।
Thou hast granted me life and favour, and thy visitation hath preserved my spirit.

13 ਪਰ ਇਹ ਗੱਲ ਸੀ ਜਿਸ ਨੂੰ ਤੁਸੀਂ ਆਪਣੇ ਦਿਲ ਅੰਦਰ ਛਪਾ ਲਿਆ ਮੈਂ ਜਾਣਦਾ ਹਾਂ ਇਹੀ ਹੈ ਜਿਸ ਨੂੰ ਤੁਸੀਂ ਭੇਤ ਭਰੇ ਢੰਗ ਨਾਲ ਆਪਣੇ ਦਿਲ ਅੰਦਰ ਵਿਉਂਤਿਆ ਹੈ। ਹਾਂ, ਮੈਂ ਜਾਣਦਾ ਹਾਂ ਇਹੀ ਤੁਹਾਡੇ ਮਨ ਵਿੱਚ ਸੀ।
And these things hast thou hid in thine heart: I know that this is with thee.

14 ਜੇ ਮੈਂ ਪਾਪ ਕੀਤਾ ਹੁੰਦਾ ਤੁਸੀਂ ਮੈਨੂੰ ਦੇਖ ਰਹੇ ਹੁੰਦੇ ਇਸ ਲਈ ਤੁਸੀਂ ਮੈਨੂੰ ਮੇਰੀ ਗਲਤੀ ਲਈ ਦੰਡ ਦੇ ਸੱਕਦੇ ਸੀ।
If I sin, then thou markest me, and thou wilt not acquit me from mine iniquity.

15 ਜਦੋਂ ਮੈਂ ਪਾਪ ਕਰਦਾਂ, ਮੈਂ ਦੋਸ਼ੀ ਹੁੰਦਾ ਹਾਂ ਤੇ ਇਹ ਮੇਰੇ ਲਈ ਬਹੁਤ ਬੁਰਾ ਹੈ। ਪਰ ਮੈਂ ਤਾਂ ਆਪਣਾ ਸਿਰ ਨਹੀਂ ਚੁੱਕ ਸੱਕਦਾ ਜਦ ਕਿ ਮੈਂ ਬੇਕਸੂਰ ਹਾਂ। ਮੈਂ ਇੰਨਾ ਸ਼ਰਮਸਾਰ ਅਤੇ ਉਦਾਸ ਹਾਂ।
If I be wicked, woe unto me; and if I be righteous, yet will I not lift up my head. I am full of confusion; therefore see thou mine affliction;

16 ਜੇ ਮੈਨੂੰ ਕੋਈ ਸਫਲਤਾ ਮਿਲਦੀ ਹੈ ਤੇ ਮੈਂ ਮਾਣ ਮਹਿਸੂਸ ਸੱਕਦਾ ਹਾਂ ਤੁਸੀਂ ਮੇਰਾ ਪਿੱਛਾ ਕਰਦੇ ਹੋ ਜਿਵੇਂ ਕੋਈ ਸ਼ੇਰ ਦਾ ਸ਼ਿਕਾਰ ਕਰਦਾ ਹੈ। ਤੁਸੀਂ ਦੋਬਾਰਾ ਆਪਣੀ ਤਾਕਤ ਮੇਰੇ ਵਿਰੁੱਧ ਦਰਸਾਉਂਦੇ ਹੋ।
For it increaseth. Thou huntest me as a fierce lion: and again thou shewest thyself marvellous upon me.

17 ਤੁਸੀਂ ਮੇਰੇ ਖਿਲਾਫ਼ ਨਵੇਂ ਗਵਾਹ ਲੱਭਦੇ ਰਹਿੰਦੇ ਹੋ। ਤੁਹਾਡੀ ਰਜ਼ਾ ਮੇਰੇ ਉੱਪਰ, ਕਈ ਢਂਗਾਂ ਨਾਲ ਬਾਰ ਬਾਰ ਗੱਸਾ ਦਰਸ਼ਾਉਂਦੀ ਹੈ, ਜਿਵੇਂ ਤੁਸੀਂ ਇੱਕ ਫ਼ੌਜ ਤੋਂ ਬਾਦ ਦੂਸਰੀ ਫੌਜ ਮੇਰੇ ਵਿਰੁੱਧ ਭੇਜਦੇ ਹੋ।
Thou renewest thy witnesses against me, and increasest thine indignation upon me; changes and war are against me.

18 ਇਸ ਲਈ ਹੇ ਪਰਮੇਸ਼ੁਰ ਤੁਸੀਂ ਮੈਨੂੰ ਜਨਮ ਕਿਉਂ ਲੈਣ ਦਿੱਤਾ? ਕਾਸ਼ ਕਿ ਮੈਂ ਕਿਸੇ ਦੀ ਨਜ਼ਰ ਪੈਣ ਤੋਂ ਪਹਿਲਾਂ ਮਰ ਗਿਆ ਹੁੰਦਾ।
Wherefore then hast thou brought me forth out of the womb? Oh that I had given up the ghost, and no eye had seen me!

19 ਕਾਸ਼ ਕਿ ਮੈਂ ਕਦੇ ਵੀ ਜਿਉਂਦਾ ਨਾ ਹੁੰਦਾ। ਕਾਸ਼ ਕਿ ਮੈਂ ਆਪਣੀ ਮਾਂ ਦੇ ਗਰਭ ਤੋਂ ਸਿੱਧਾ ਕਬਰ ਵੱਲ ਲਿਜਾਇਆ ਜਾਂਦਾ।
I should have been as though I had not been; I should have been carried from the womb to the grave.

20 ਮੇਰਾ ਜੀਵਨ ਤਾਂ ਤਕਰੀਬਨ ਮੁੱਕ ਗਿਆ ਹੈ। ਇਸ ਲਈ ਮੈਨੂੰ ਇੱਕਲਿਆਂ ਛੱਡ ਦਿਉ। ਮੈਨੂੰ ਉਹ ਥੋੜਾ ਜਿਹਾ ਸਮਾਂ ਮਾਨਣ ਦਿਉ ਜੋ ਕਿ ਮੇਰੇ ਲਈ ਬੱਚਿਆਂ ਹੈ।
Are not my days few? cease then, and let me alone, that I may take comfort a little,

21 ਇਸ ਤੋਂ ਪਹਿਲਾਂ ਕਿ ਮੈਂ ਉਸ ਬਾਵੇਂ ਚੱਲਿਆ ਜਾਵਾਂ ਜਿੱਥੇ ਕੋਈ ਵੀ ਬੰਦਾ ਮੌਤ ਅਤੇ ਹਨੇਰੇ ਦੀ ਥਾਂ ਉੱਤੋਂ ਵਾਪਸ ਨਹੀਂ ਪਰਤਦਾ।
Before I go whence I shall not return, even to the land of darkness and the shadow of death;

22 ਮੈਨੂੰ ਉਹ ਥੋੜਾ ਜਿਹਾ ਸਮਾਂ ਮਾਨਣ ਦਿਓ ਜੋ ਮੇਰੇ ਕੋਲ ਬੱਚਿਆਂ ਹੈ ਇਸ ਤੋਂ ਪਹਿਲਾਂ ਕਿ ਮੈਂ ਚੱਲਾ ਜਾਵਾਂ। ਮੈਂ ਹਨੇਰੇ, ਪਰਛਾਵਿਆਂ ਅਤੇ ਉਲਝਨ ਦੀ ਧਰਤੀ ਤੇ ਚੱਲਿਆ ਜਾਵਾਂ। ਉੱਥੇ ਚਾਨਣ ਵੀ ਹਨੇਰਾ ਹੈ।’”
A land of darkness, as darkness itself; and of the shadow of death, without any order, and where the light is as darkness.