ਯੂਹੰਨਾ 1:25
ਉਨ੍ਹਾਂ ਨੇ ਉਸ ਨੂੰ ਪੁੱਛਿਆ, “ਤੂੰ ਆਖਦਾ ਹੈਂ ਕਿ ਤੂੰ ਮਸੀਹ ਨਹੀਂ ਹੈ। ਤੂੰ ਆਖਦਾ ਹੈਂ ਕਿ ਤੂੰ ਏਲੀਯਾਹ ਨਹੀਂ ਹੈ ਅਤੇ ਨਾ ਹੀ ਨਬੀ। ਫਿਰ ਤੂੰ ਲੋਕਾਂ ਨੂੰ ਬਪਤਿਸਮਾ ਕਿਉਂ ਦਿੰਦਾ ਹੈ?”
And | καὶ | kai | kay |
they asked | ἠρώτησαν | ērōtēsan | ay-ROH-tay-sahn |
him, | αὐτὸν | auton | af-TONE |
and | καὶ | kai | kay |
said | εἶπον | eipon | EE-pone |
unto him, | αὐτῷ | autō | af-TOH |
Why | Τί | ti | tee |
baptizest thou | οὖν | oun | oon |
then, | βαπτίζεις | baptizeis | va-PTEE-zees |
if | εἰ | ei | ee |
thou | σὺ | sy | syoo |
be | οὐκ | ouk | ook |
not | εἶ | ei | ee |
that | ὁ | ho | oh |
Christ, | Χριστὸς | christos | hree-STOSE |
nor | οὔτε | oute | OO-tay |
Elias, | Ἠλίας | ēlias | ay-LEE-as |
neither | οὔτε | oute | OO-tay |
that | ὁ | ho | oh |
prophet? | προφήτης | prophētēs | proh-FAY-tase |
Cross Reference
ਅਸਤਸਨਾ 18:18
ਮੈਂ ਉਨ੍ਹਾਂ ਦੇ ਆਪਣੇ ਲੋਕਾਂ ਦਰਮਿਆਨੋ ਹੀ ਤੇਰੇ ਵਰਗਾ ਇੱਕ ਨਬੀ ਭੇਜਾਂਗਾ। ਮੈਂ ਉਸ ਨੂੰ ਉਹ ਗੱਲਾਂ ਦੱਸਾਂਗਾ ਜਿਹੜੀਆਂ ਉਸ ਨੇ ਤੁਹਾਨੂੰ ਦੱਸਣੀਆਂ ਅਤੇ ਉਹ ਲੋਕਾਂ ਨੂੰ ਉਹ ਸਭ ਕੁਝ ਦੱਸੇਗਾ ਜਿਸਦਾ ਮੈਂ ਹੁਕਮ ਦਿੱਤਾ।
ਯੂਹੰਨਾ 1:20
ਯੂਹੰਨਾ ਖੁਲ੍ਹ ਕੇ ਬੋਲਿਆ ਉਸ ਨੇ ਉੱਤਰ ਦੇਣ ਤੋਂ ਇਨਕਾਰ ਨਾ ਕੀਤਾ। ਉਸ ਨੇ ਸਾਫ਼-ਸਾਫ਼ ਆਖਿਆ, “ਮੈਂ ਮਸੀਹ ਨਹੀਂ ਹਾਂ।”
ਅਸਤਸਨਾ 18:15
ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਵੱਲ ਇੱਕ ਨਬੀ ਭੇਜੇਗਾ। ਇਹ ਨਬੀ ਤੁਹਾਡੇ ਆਪਣੇ ਹੀ ਲੋਕਾਂ ਵਿੱਚੋਂ ਆਵੇਗਾ। ਉਹ ਮੇਰੇ ਵਰਗਾ ਹੋਵੇਗਾ। ਤੁਹਾਨੂੰ ਉਸ ਨਬੀ ਦੀ ਗੱਲ ਸੁਨਣੀ ਚਾਹੀਦੀ ਹੈ।
ਦਾਨੀ ਐਲ 9:24
“ਦਾਨੀਏਲ ਪਰਮੇਸ਼ੁਰ ਨੇ ਤੁਹਾਡੇ ਲੋਕਾਂ ਲਈ ਅਤੇ ਤੁਹਾਡੇ ਪਵਿੱਤਰ ਸ਼ਹਿਰ ਲਈ ਸੱਤਰ ਹਫ਼ਤਿਆਂ ਦੀ ਇਜਾਜ਼ਤ ਦਿੱਤੀ ਹੈ। ਸੱਤਰ ਹਫ਼ਤਿਆਂ ਦੀ ਆਗਿਆ ਇਨ੍ਹਾਂ ਕਾਰਣਾਂ ਕਰਕੇ ਹੈ: ਅਪਰਾਧਾਂ ਤੇ ਰੋਕ ਲਾਉਣ ਲਈ, ਪਾਪ ਖਤਮ ਕਰਨ ਲਈ ਪਾਪਾਂ ਲਈ ਪ੍ਰਾਸ਼ਚਿਤ ਕਰਨ ਲਈ, ਅਤੇ ਧਰਮੀਅਤਾ ਲਿਆਉਣ ਲਈ ਜਿਹੜੀ ਹਮੇਸ਼ਾ ਰਹਿੰਦੀ ਹੈ, ਸੁਪਨਿਆਂ ਅਤੇ ਨਬੀਆਂ ਉੱਤੇ ਮੋਹਰ ਲਾਉਣਾ, ਅਤੇ ਇੱਕ ਅੱਤ ਪਵਿੱਤਰ ਸਥਾਨ ਨੂੰ ਸਮਰਪਿਤ ਕਰਨਾ।
ਮੱਤੀ 21:23
ਯਹੂਦੀ ਆਗੂਆਂ ਨੇ ਯਿਸੂ ਦੇ ਅਧਿਕਾਰ ਤੇ ਸ਼ੱਕ ਕੀਤਾ ਜਦੋਂ ਯਿਸੂ ਮੰਦਰ ਦੇ ਇਲਾਕੇ ਵਿੱਚ ਦਾਖਲ ਹੋਇਆ, ਅਤੇ ਜਦੋਂ ਉਹ ਉਪਦੇਸ਼ ਦੇ ਰਿਹਾ ਸੀ ਤਾਂ ਪ੍ਰਧਾਨ ਜਾਜਕ ਅਤੇ ਲੋਕਾਂ ਦੇ ਬਜ਼ੁਰਗ ਉਸ ਪਾਸੇ ਆਏ ਅਤੇ ਕਹਿਣ ਲੱਗੇ “ਇਹ ਸਭ ਤੂੰ ਕਿਸ ਅਧਿਕਾਰ ਨਾਲ ਕਰਦਾ ਹੈ? ਇਹ ਅਧਿਕਾਰ ਤੈਨੂੰ ਕਿਸਨੇ ਦਿੱਤਾ?”
ਰਸੂਲਾਂ ਦੇ ਕਰਤੱਬ 5:28
ਉਸ ਨੇ ਆਖਿਆ, “ਅਸੀਂ ਬੜੀ ਦ੍ਰਿੜਤਾ ਨਾਲ ਤੁਹਾਨੂੰ ਦੁਬਾਰਾ ਕਦੇ ਵੀ ਇਸ ਆਦਮੀ ਯਿਸੂ ਬਾਰੇ ਉਪਦੇਸ਼ ਨਾ ਦੇਣ ਵਾਸਤੇ ਕਿਹਾ ਸੀ। ਪਰ ਵੇਖੋ ਤੁਸੀਂ ਕੀ ਕਰ ਰਹੇ ਹੋ? ਤੁਸੀਂ ਸਾਰੇ ਯਰੂਸ਼ਲਮ ਨੂੰ ਆਪਣੇ ਉਪਦੇਸ਼ਾਂ ਨਾਲ ਭਰ ਦਿੱਤਾ ਹੈ। ਇੰਝ ਕਰਕੇ ਤੁਸੀਂ ਸਾਨੂੰ ਉਸਦੀ ਮੌਤ ਦਾ ਜਿੰਮੇਵਾਰ ਠਹਿਰਾ ਰਹੇ ਹੋ।”
ਰਸੂਲਾਂ ਦੇ ਕਰਤੱਬ 4:5
ਅਗਲੇ ਦਿਨ ਯਹੂਦੀ ਆਗੂ, ਬਜ਼ੁਰਗ ਯਹੂਦੀ ਆਗੂ ਅਤੇ ਨੇਮ ਦੇ ਉਪਦੇਸ਼ਕ ਯਰੂਸ਼ਲਮ ਵਿੱਚ ਇਕੱਠੇ ਹੋਏ।