ਯੂਹੰਨਾ 6:30 in Punjabi

ਪੰਜਾਬੀ ਪੰਜਾਬੀ ਬਾਈਬਲ ਯੂਹੰਨਾ ਯੂਹੰਨਾ 6 ਯੂਹੰਨਾ 6:30

John 6:30
ਭੀੜ ਨੇ ਪੁੱਛਿਆ, “ਤੂੰ ਕਿਹੜਾ ਕਰਿਸ਼ਮਾ ਕਰੇਂਗਾ ਕਿ ਅਸੀਂ ਵੇਖ ਸੱਕੀਏ ਅਤੇ ਵਿਸ਼ਵਾਸ ਕਰ ਸੱਕੀਏ? ਤੂੰ ਕੀ ਕਰਨ ਵਾਲਾ ਹੈ?

John 6:29John 6John 6:31

John 6:30 in Other Translations

King James Version (KJV)
They said therefore unto him, What sign shewest thou then, that we may see, and believe thee? what dost thou work?

American Standard Version (ASV)
They said therefore unto him, What then doest thou for a sign, that we may see, and believe thee? what workest thou?

Bible in Basic English (BBE)
So they said, What sign do you give us, so that we may see and have faith in you? What do you do?

Darby English Bible (DBY)
They said therefore to him, What sign then doest thou that we may see and believe thee? what dost thou work?

World English Bible (WEB)
They said therefore to him, "What then do you do for a sign, that we may see, and believe you? What work do you do?

Young's Literal Translation (YLT)
They said therefore to him, `What sign, then, dost thou, that we may see and may believe thee? what dost thou work?

They
said
εἶπονeiponEE-pone
therefore
οὖνounoon
unto
him,
αὐτῷautōaf-TOH
What
Τίtitee
sign
οὖνounoon
shewest
ποιεῖςpoieispoo-EES
thou
σὺsysyoo
then,
σημεῖονsēmeionsay-MEE-one
that
ἵναhinaEE-na
we
may
see,
ἴδωμενidōmenEE-thoh-mane
and
καὶkaikay
believe
πιστεύσωμένpisteusōmenpee-STAYF-soh-MANE
thee?
σοιsoisoo
what
τίtitee
dost
thou
work?
ἐργάζῃergazēare-GA-zay

Cross Reference

ਯੂਹੰਨਾ 12:37
ਯਹੂਦੀਆਂ ਨੇ ਯਿਸੂ ਨੂੰ ਮੰਨਣ ਤੋਂ ਇਨਕਾਰ ਕੀਤਾ ਯਿਸੂ ਨੇ ਲੋਕਾਂ ਸਾਹਮਣੇ ਬਹੁਤ ਸਾਰੇ ਕਰਿਸ਼ਮੇ ਕੀਤੇ। ਲੋਕਾਂ ਨੇ ਇਹ ਸਭ ਆਪਣੀ ਅੱਖੀਂ ਵੇਖਿਆ ਪਰ ਫ਼ਿਰ ਵੀ ਉਨ੍ਹਾਂ ਨੇ ਉਸ ਉੱਪਰ ਨਿਹਚਾ ਨਹੀਂ ਕੀਤੀ।

ਇਬਰਾਨੀਆਂ 2:4
ਪਰਮੇਸ਼ੁਰ ਨੇ ਵੀ ਇਸਦਾ ਸਬੂਤ ਕਰਿਸ਼ਮਿਆਂ, ਮਹਾਨ ਨਿਸ਼ਾਨਾਂ ਅਤੇ ਕਈ ਤਰ੍ਹਾਂ ਦੇ ਅਚੰਭਿਆਂ ਰਾਹੀਂ ਦਿੱਤਾ। ਅਤੇ ਉਸ ਨੇ ਇਸਦਾ ਸਬੂਤ ਲੋਕਾਂ ਨੂੰ ਪਵਿੱਤਰ ਆਤਮਾ ਵੱਲੋਂ ਦਿੱਤੀਆਂ ਦਾਤਾਂ ਰਾਹੀਂ ਵੀ ਦਿੱਤਾ। ਉਸ ਨੇ ਇਹ ਦਾਤਾਂ ਆਪਣੀ ਰਜ਼ਾ ਅਨੁਸਾਰ ਦਿੱਤੀਆਂ।

੧ ਕੁਰਿੰਥੀਆਂ 1:22
ਯਹੂਦੀ ਪ੍ਰਮਾਣ ਵਜੋਂ ਕਰਾਮਾਤਾਂ ਦੀ ਮੰਗ ਕਰਦੇ ਹਨ। ਯੂਨਾਨੀ ਸਿਆਣਪ ਦੀ ਮੰਗ ਕਰਦੇ ਹਨ।

ਰਸੂਲਾਂ ਦੇ ਕਰਤੱਬ 4:30
ਸਾਨੂੰ ਆਪਣੀ ਸ਼ਕਤੀ ਦਿਖਾ ਕੇ, ਨਿਡਰ ਬਣਾ; ਰੋਗੀਆਂ ਨੂੰ ਚੰਗਾ ਕਰ, ਨਿਸ਼ਾਨੀਆਂ ਵਿਖਾ; ਅਤੇ ਆਪਣੇ ਪਵਿੱਤਰ ਸੇਵਕ ਯਿਸੂ ਦੀ ਸ਼ਕਤੀ ਨਾਲ ਸ਼ਕਤੀਸ਼ਾਲੀ ਕਰਿਸ਼ਮੇ ਵਿਖਾ।”

ਯੂਹੰਨਾ 20:25
ਦੂਜੇ ਚੇਲਿਆਂ ਨੇ ਥੋਮਾਂ ਨੂੰ ਦੱਸਿਆ, “ਅਸੀਂ ਪ੍ਰਭੂ ਦੇ ਦਰਸ਼ਨ ਕੀਤੇ ਹਨ।” ਥੋਮਾ ਨੇ ਕਿਹਾ, “ਮੈਂ ਉਦੋਂ ਤੱਕ ਯਕੀਨ ਨਹੀਂ ਕਰਾਂਗਾ ਜਦ ਤੱਕ ਮੈਂ ਉਸ ਦੇ ਹੱਥਾਂ ਵਿੱਚ ਮੇਖਾਂ ਦੇ ਚਿੰਨ੍ਹ ਤੇ ਛੇਦ ਨਾ ਵੇਖਾਂ ਅਤੇ ਆਪਣੀ ਉਂਗਲ ਉਨ੍ਹਾਂ ਥਾਵਾਂ ਵਿੱਚ ਪਾਕੇ ਨਾ ਵੇਖ ਲਵਾਂ ਜਿੱਥੇ ਮੇਖਾਂ ਗੱਡੀਆਂ ਗਈਆਂ ਸਨ ਅਤੇ ਆਪਣਾ ਹੱਥ ਉਸਦੀ ਵੱਖੀ ਤੇ ਨਾ ਰੱਖ ਲਵਾਂ।”

ਯੂਹੰਨਾ 10:38
ਪਰ ਜੇ ਮੈਂ ਉਹ ਗੱਲਾਂ ਕਰਾਂ ਜੋ ਮੇਰਾ ਪਿਤਾ ਕਰਦਾ ਹੈ, ਫਿਰ ਤੁਹਾਨੂੰ ਮੇਰੇ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਹੈ। ਭਾਵੇਂ ਤੁਸੀਂ ਮੇਰੇ ਵਿੱਚ ਵਿਸ਼ਵਾਸ ਨਾ ਕਰੋ, ਪਰ ਮੇਰੀਆਂ ਕਰਨੀਆਂ ਤੇ ਵਿਸ਼ਵਾਸ ਕਰੋ ਜਿਹੜੀਆਂ ਮੈਂ ਕਰਦਾ ਹਾਂ। ਫੇਰ ਤੁਸੀਂ ਜਾਣੋਂਗੇ ਅਤੇ ਸਮਝੋਂਗੇ ਕਿ ਪਿਤਾ ਮੇਰੇ ਵਿੱਚ ਹੈ ਅਤੇ ਮੈਂ ਪਿਤਾ ਵਿੱਚ ਹਾਂ।”

ਯੂਹੰਨਾ 6:36
ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਸੀ ਕਿ ਤੁਸੀਂ ਮੈਨੂੰ ਵੇਖਿਆ ਹੈ, ਪਰ ਤਾਂ ਵੀ ਤੁਸੀਂ ਨਿਹਚਾ ਨਹੀਂ ਕਰਦੇ।

ਯੂਹੰਨਾ 4:8
ਇਹ ਗੱਲ ਉਦੋਂ ਵਾਪਰੀ ਜਦੋਂ ਯਿਸੂ ਦੇ ਚੇਲੇ ਨਗਰ ਅੰਦਰ ਕੁਝ ਭੋਜਨ ਖਰੀਦਣ ਗਏ ਹੋਏ ਸਨ।

ਯੂਹੰਨਾ 2:18
ਯਹੂਦੀਆਂ ਨੇ ਯਿਸੂ ਨੂੰ ਆਖਿਆ, “ਤੁਸੀਂ ਇਹ ਸਾਬਤ ਕਰਨ ਲਈ ਇੱਕ ਕਰਿਸ਼ਮਾ ਵਿਖਾਓ, ਕਿ ਤੁਹਾਡੇ ਕੋਲ ਇਹ ਗੱਲਾਂ ਕਰਨ ਦਾ ਅਧਿਕਾਰ ਹੈ।”

ਲੋਕਾ 11:29
ਸਾਨੂੰ ਸਬੂਤ ਦੇਵੋ ਜਦੋਂ ਉਸ ਦੇ ਕੋਲ ਬਹੁਤ ਲੋਕੀ ਇਕੱਠੇ ਹੁੰਦੇ ਗਏ ਤਾਂ ਉਸ ਨੇ ਆਖਿਆ, “ਇਹ ਭ੍ਰਿਸ਼ਟ ਪੀੜ੍ਹੀ ਹੈ, ਇਹ ਪਰਮੇਸ਼ੁਰ ਦੇ ਸਬੂਤ ਵਜੋਂ ਕਰਿਸ਼ਮੇ ਜਾਂ ਨਿਸ਼ਾਨ ਚਾਹੰਦੀ ਹੈ। ਪਰ ਉਨ੍ਹਾਂ ਨੂੰ ਸਬੂਤ ਵਜੋਂ ਕੋਈ ਕਰਿਸ਼ਮਾ ਨਹੀਂ ਵਿਖਾਇਆ ਜਾਵੇਗਾ ਸਿਵਾਇ ਯੂਨਾਹ ਦੇ ਕਰਿਸ਼ਮੇ ਤੋਂ।

ਮਰਕੁਸ 15:32
ਜੇਕਰ ਉਹ ਸੱਚੀ ਇਸਰਾਏਲ ਦਾ ਰਾਜਾ ਮਸੀਹ ਹੈ, ਤਾਂ ਹੁਣੇ ਉਹ ਸਲੀਬੋਂ ਉਤਰ ਆਵੇ ਅਤੇ ਆਪਣੇ-ਆਪ ਨੂੰ ਬਚਾਵੇ, ਤਦ ਅਸੀਂ ਉਸਤੇ ਫ਼ਿਰ ਪਰਤੀਤ ਕਰਾਂਗੇ।” ਜਿਹੜੇ ਚੋਰ ਉਸ ਦੇ ਖੱਬੇ ਪਾਸੇ ਅਤੇ ਸੱਜੇ ਪਾਸੇ ਸਨ ਉਨ੍ਹਾਂ ਨੇ ਉਸਦਾ ਮਜ਼ਾਕ ਉਡਾਇਆ।

ਮਰਕੁਸ 8:11
ਫ਼ਰੀਸੀਆਂ ਨੇ ਯਿਸੂ ਨੂੰ ਪਰਤਾਉਂਣ ਦੀ ਕੋਸ਼ਿਸ਼ ਕੀਤੀ ਫ਼ਰੀਸੀ ਯਿਸੂ ਕੋਲ ਆਏ ਅਤੇ ਉਸ ਨੂੰ ਕੁਝ ਸਵਾਲ ਕੀਤੇ। ਉਹ ਯਿਸੂ ਨੂੰ ਪਰਤਿਆਉਣਾ ਚਾਹੁੰਦੇ ਸਨ ਇਸੇ ਲਈ ਉਨ੍ਹਾਂ ਨੇ ਉਸ ਨੂੰ ਕਿਹਾ, “ਇਹ ਦੱਸਣ ਲਈ, ਤੂੰ ਕੋਈ ਕਰਿਸ਼ਮਾ ਕਰਕੇ ਵਿਖਾ ਕਿ ਉਹ ਪਰਮੇਸ਼ੁਰ ਵੱਲੋਂ ਹੈ।”

ਮੱਤੀ 16:1
ਯਹੂਦੀ ਆਗੂਆਂ ਨੇ ਯਿਸੂ ਦਾ ਇਮਤਿਹਾਨ ਲਿਆ ਫ਼ਰੀਸੀਆਂ ਅਤੇ ਸਦੂਕੀਆਂ ਨੇ ਯਿਸੂ ਕੋਲ ਆਕੇ ਪਰਤਾਉਣ ਲਈ ਉਸ ਅੱਗੇ ਪ੍ਰਾਰਥਨਾ ਕੀਤੀ ਕਿ ਸਾਨੂੰ ਕੋਈ ਚਮਤਕਾਰੀ ਨਿਸ਼ਾਨ ਵਿਖਾਓ।

ਮੱਤੀ 12:38
ਯਹੂਦੀਆਂ ਨੇ ਯਿਸੂ ਤੋਂ ਨਿਸ਼ਾਨ ਮੰਗਿਆ ਤਦ ਕੁਝ ਨੇਮ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੇ ਪੁੱਛਿਆ, “ਗੁਰੂ, ਅਸੀਂ ਤੈਥੋਂ ਨਿਸ਼ਾਨ ਵਜੋਂ ਕੋਈ ਕਰਿਸ਼ਮਾ ਵੇਖਣਾ ਚਾਹੁੰਦੇ ਹਾਂ।”

ਯਸਈਆਹ 7:11
ਯਹੋਵਾਹ ਨੇ ਆਖਿਆ, “ਕੋਈ ਸੰਕੇਤ ਮੰਗ ਤਾਂ ਜੋ ਤੂੰ ਆਪਣੇ-ਆਪ ਨੂੰ ਇਨ੍ਹਾਂ ਗੱਲਾਂ ਦੀ ਸਚਾਈ ਦਾ ਸਬੂਤ ਦੇ ਸੱਕੇਁ। ਤੂੰ ਜੋ ਚਾਹੇਁ ਉਹ ਸੰਕੇਤ ਮੰਗ ਸੱਕਦਾ ਹੈਂ। ਇਹ ਸੰਕੇਤ ਸ਼ਿਓਲ ਜਿੰਨੀ ਗਹਿਰੀ ਥਾਂ ਤੋਂ ਵੀ ਆ ਸੱਕਦਾ ਹੈ ਜਾਂ ਇਹ ਸੰਕੇਤ ਅਕਾਸ਼ ਜਿੰਨੀ ਉੱਚੀ ਥਾਂ ਤੋਂ ਵੀ ਆ ਸੱਕਦਾ ਹੈ।”

ਯਸਈਆਹ 5:19
ਉਹ ਬੰਦੇ ਆਖਦੇ ਹਨ, “ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਜੋ ਕਰਨਾ ਚਾਹੁੰਦਾ ਹੈ ਛੇਤੀ ਕਰੇ। ਫ਼ੇਰ ਅਸੀਂ ਜਾਣ ਲਵਾਂਗੇ ਕਿ ਕੀ ਵਾਪਰੇਗਾ। ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਦੀ ਯੋਜਨਾ ਛੇਤੀ ਵਾਪਰੇ। ਫ਼ੇਰ ਅਸੀਂ ਜਾਣ ਜਾਵਾਂਗੇ ਕਿ ਉਸਦੀ ਯੋਜਨਾ ਕੀ ਹੈ।”

੧ ਸਲਾਤੀਨ 13:5
ਤੇ ਜਗਵੇਦੀ ਦੇ ਵੀ ਟੁਕੜੇ-ਟੁਕੜੇ ਹੋ ਗਏ ਤੇ ਉਸਦੀ ਸਾਰੀ ਸੁਆਹ ਧਰਤੀ ਉੱਪਰ ਬਿਖਰ ਗਈ। ਇਹ ਨਿਸ਼ਾਨੀ ਸੀ ਕਿ ਜੋ ਕੁਝ ਵੀ ਪਰਮੇਸ਼ੁਰ ਦੇ ਮਨੁੱਖ ਨੇ ਕਿਹਾ ਸੀ ਉਹ ਪਰਮੇਸ਼ੁਰ ਵੱਲੋਂ ਹੀ ਸੀ।

੧ ਸਲਾਤੀਨ 13:3
ਪਰਮੇਸ਼ੁਰ ਦੇ ਮਨੁੱਖ ਨੇ ਲੋਕਾਂ ਨੂੰ ਨਿਸ਼ਾਨੀ ਦੇ ਦਿੱਤੀ ਕਿ ਇਹ ਸਭ ਕੁਝ ਵਾਪਰੇਗਾ ਅਤੇ ਕਿਹਾ, “ਇਹੀ ਸਬੂਤ ਹੈ ਜਿਸ ਬਾਰੇ ਯਹੋਵਾਹ ਨੇ ਮੈਨੂੰ ਕਿਹਾ ਸੀ। ਉਸ ਨੇ ਆਖਿਆ, ‘ਇਹ ਜਗਵੇਦੀ ਟੁੱਟ ਜਾਵੇਗੀ ਅਤੇ ਇਸ ਉੱਪਰਲੀ ਸੁਆਹ ਜ਼ਮੀਨ ਉੱਪਰ ਖਿੰਡ ਜਾਵੇਗੀ।’”

ਖ਼ਰੋਜ 4:8
ਤਾਂ ਪਰਮੇਸ਼ੁਰ ਨੇ ਆਖਿਆ, “ਜਦ ਤੂੰ ਆਪਣੀ ਸੋਟੀ ਦੀ ਵਰਤੋਂ ਕਰੇਂ ਪਰ ਲੋਕ ਤੇਰਾ ਵਿਸ਼ਵਾਸ ਨਾ ਕਰਨ ਤਾਂ ਤੂੰ ਇਹ ਨਿਸ਼ਾਨ ਉਨ੍ਹਾਂ ਨੂੰ ਦਿਖਾਵੀਂ, ਉਹ ਤੇਰੇ ਉੱਤੇ ਜ਼ਰੂਰ ਵਿਸ਼ਵਾਸ ਕਰ ਲੈਣਗੇ।