Index
Full Screen ?
 

ਕਜ਼ਾૃ 2:19

বিচারকচরিত 2:19 ਪੰਜਾਬੀ ਬਾਈਬਲ ਕਜ਼ਾૃ ਕਜ਼ਾૃ 2

ਕਜ਼ਾૃ 2:19
ਪਰ ਜਦੋਂ ਹਰੇਕ ਨਿਆਂਕਾਰ ਦਾ ਦੇਹਾਂਤ ਹੋਇਆ, ਇਸਰਾਏਲ ਦੇ ਲੋਕ ਫ਼ੇਰ ਪਾਪ ਕਰਨ ਲੱਗੇ ਅਤੇ ਝੂਠੇ ਦੇਵਤਿਆਂ ਦੀ ਉਪਾਸਨਾ ਕਰਨ ਲੱਗ ਪਏ। ਇਸਰਾਏਲ ਦੇ ਲੋਕ ਬਹੁਤ ਜ਼ਿੱਦੀ ਸਨ-ਉਨ੍ਹਾਂ ਨੇ ਆਪਣੇ ਬਦੀ ਵਾਲੇ ਰਾਹਾਂ ਨੂੰ ਬਦਲਣ ਤੋਂ ਇਨਕਾਰ ਕੀਤਾ। ਉਹ ਆਪਣੇ ਪੁਰਖਿਆਂ ਨਾਲੋਂ ਵੀ ਵੱਧੇਰੇ ਦੁਸ਼ਟ ਸਨ।

And
it
came
to
pass,
וְהָיָ֣ה׀wĕhāyâveh-ha-YA
judge
the
when
בְּמ֣וֹתbĕmôtbeh-MOTE
was
dead,
הַשּׁוֹפֵ֗טhaššôpēṭha-shoh-FATE
returned,
they
that
יָשֻׁ֙בוּ֙yāšubûya-SHOO-VOO
and
corrupted
וְהִשְׁחִ֣יתוּwĕhišḥîtûveh-heesh-HEE-too
fathers,
their
than
more
themselves
מֵֽאֲבוֹתָ֔םmēʾăbôtāmmay-uh-voh-TAHM
in
following
לָלֶ֗כֶתlāleketla-LEH-het

אַֽחֲרֵי֙ʾaḥărēyah-huh-RAY
other
אֱלֹהִ֣יםʾĕlōhîmay-loh-HEEM
gods
אֲחֵרִ֔יםʾăḥērîmuh-hay-REEM
to
serve
לְעָבְדָ֖םlĕʿobdāmleh-ove-DAHM
down
bow
to
and
them,
וּלְהִשְׁתַּֽחֲוֹ֣תûlĕhištaḥăwōtoo-leh-heesh-ta-huh-OTE
ceased
they
them;
unto
לָהֶ֑םlāhemla-HEM
not
לֹ֤אlōʾloh
doings,
own
their
from
הִפִּ֙ילוּ֙hippîlûhee-PEE-LOO
nor
from
their
stubborn
מִמַּ֣עַלְלֵיהֶ֔םmimmaʿallêhemmee-MA-al-lay-HEM
way.
וּמִדַּרְכָּ֖םûmiddarkāmoo-mee-dahr-KAHM
הַקָּשָֽׁה׃haqqāšâha-ka-SHA

Cross Reference

ਕਜ਼ਾૃ 8:33
ਜਿਵੇਂ ਹੀ ਗਿਦਾਊਨ ਮਰਿਆ, ਇਸਰਾਏਲ ਦੇ ਲੋਕ ਇੱਕ ਵਾਰੀ ਫ਼ੇਰ ਪਰਮੇਸ਼ੁਰ ਦੇ ਵਫ਼ਾਦਾਰ ਨਹੀਂ ਰਹੇ-ਉਹ ਬਆਲ ਦੇ ਪਿੱਛੇ ਲੱਗ ਪਏ। ਉਨ੍ਹਾਂ ਨੇ ਬਆਲ ਬਰੀਤ ਨੂੰ ਆਪਣਾ ਦੇਵਤਾ ਬਣਾ ਲਿਆ।

ਕਜ਼ਾૃ 4:1
ਔਰਤ ਨਿਆਂਕਾਰ, ਦਬੋਰਾਹ ਏਹੂਦ ਦੇ ਦੇਹਾਂਤ ਤੋਂ ਮਗਰੋਂ, ਇਸਰਾਏਲ ਦੇ ਲੋਕਾਂ ਨੇ ਫ਼ੇਰ ਉਹੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਹੜੀਆਂ ਯਹੋਵਾਹ ਦੁਆਰਾ ਬਦ ਸਮਝੀਆਂ ਜਾਂਦੀਆਂ ਸਨ।

ਮੱਤੀ 23:32
ਅਤੇ ਜਿਹੜੇ ਪਾਪ ਤੁਹਾਡੇ ਪਿਉ-ਦਾਦਿਆਂ ਨੇ ਸ਼ੁਰੂ ਕੀਤੇ ਸਨ ਤੁਸੀਂ ਉਨ੍ਹਾਂ ਨੂੰ ਪੂਰਾ ਕਰੋਂਗੇ।

ਯਰਮਿਆਹ 23:17
ਕੁਝ ਲੋਕ ਯਹੋਵਾਹ ਦੇ ਸੱਚੇ ਸੰਦੇਸ਼ ਨੂੰ ਨਫ਼ਰਤ ਕਰਦੇ ਨੇ। ਇਸ ਲਈ ਉਹ ਨਬੀ, ਉਨ੍ਹਾਂ ਲੋਕਾਂ ਨੂੰ ਹੋਰ ਸੰਦੇਸ਼ ਦਿੰਦੇ ਨੇ। ਉਹ ਆਖਦੇ ਨੇ, ‘ਤੁਹਾਨੂੰ ਸ਼ਾਂਤੀ ਮਿਲੇਗੀ।’ ਕੁਝ ਲੋਕ ਬਹੁਤ ਜ਼ਿੱਦੀ ਹਨ। ਉਹ ਮਨ ਭਾਉਂਦੀਆਂ ਗੱਲਾਂ ਕਰਦੇ ਨੇ। ਇਸ ਲਈ ਉਹ ਨਬੀ ਆਖਦੇ ਨੇ, ‘ਤੁਹਾਡੇ ਨਾਲ ਕੋਈ ਵੀ ਮੰਦੀ ਘਟਨਾ ਨਹੀਂ ਵਾਪਰੇਗੀ!’

ਯਰਮਿਆਹ 16:12
ਪਰ ਤੁਸੀਂ ਲੋਕਾਂ ਨੇ ਤਾਂ ਆਪਣੇ ਪੁਰਖਿਆਂ ਨਾਲੋਂ ਵੀ ਵੱਧੇਰੇ ਪਾਪ ਕੀਤਾ ਹੈ। ਤੁਸੀਂ ਬਹੁਤ ਜ਼ਿੱਦੀ ਹੋ। ਅਤੇ ਤੁਸੀਂ ਸਿਰਫ਼ ਓਹੀ ਗੱਲਾਂ ਕਰ ਰਹੇ ਹੋ ਜੋ ਤੁਹਾਡੇ ਮਨ ਨੂੰ ਭਾਉਂਦੀਆਂ ਹਨ। ਤੁਸੀਂ ਮੇਰਾ ਹੁਕਮ ਨਹੀਂ ਮੰਨ ਰਹੇ। ਤੁਸੀਂ ਸਿਰਫ਼ ਓਹੀ ਕਰਦੇ ਹੋ ਜੋ ਕਰਨਾ ਚਾਹੁੰਦੇ ਹੋ।

ਯਰਮਿਆਹ 3:17
ਉਸ ਸਮੇਂ, ਯਰੂਸ਼ਲਮ ਦਾ ਸ਼ਹਿਰ ‘ਯਹੋਵਾਹ ਦਾ ਸਿੰਘਾਸਣ’ ਸਦਾਵੇਗਾ। ਸਾਰੀਆਂ ਕੌਮਾਂ ਇਕੱਠੀਆਂ ਹੋਕੇ ਯਰੂਸ਼ਲਮ ਸ਼ਹਿਰ ਵਿੱਚ ਯਹੋਵਾਹ ਦੇ ਨਾਮ ਦਾ ਆਦਰ ਕਰਨ ਲਈ ਆਉਣਗੀਆਂ। ਉਹ ਹੁਣ ਆਪਣੇ ਜ਼ਿੱਦੀ ਮੰਦੇ ਦਿਲਾਂ ਦੇ ਪਿੱਛੇ ਨਹੀਂ ਲੱਗਣਗੇ।

ਜ਼ਬੂਰ 78:8
ਜੇਕਰ ਲੋਕ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੇ ਹੁਕਮ ਸਿੱਖਾਉਣਗੇ, ਫ਼ੇਰ ਉਹ ਬੱਚੇ ਆਪਣੇ ਪੁਰਖਿਆਂ ਵਰਗੇ ਨਹੀਂ ਹੋਣਗੇ। ਉਨ੍ਹਾਂ ਦੇ ਪੁਰਖੇ ਪਰਮੇਸ਼ੁਰ ਦੇ ਖਿਲਾਫ਼ ਹੋ ਗਏ ਸਨ। ਉਨ੍ਹਾਂ ਨੇ ਉਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਉਹ ਲੋਕ ਜ਼ਿੱਦੀ ਸਨ, ਉਹ ਪਰਮੇਸ਼ੁਰ ਦੇ ਆਤਮੇ ਦੇ ਵਫ਼ਾਦਾਰ ਨਹੀਂ ਸਨ।

੨ ਤਵਾਰੀਖ਼ 24:17
ਯਹੋਯਾਦਾ ਦੇ ਮਰਨ ਉਪਰੰਤ ਯਹੂਦਾਹ ਦੇ ਆਗੂ ਆਏ ਅਤੇ ਉਨ੍ਹਾਂ ਨੇ ਯੋਆਸ਼ ਪਾਤਸ਼ਾਹ ਨੂੰ ਮੱਥਾ ਟੇਕਿਆ ਤਾਂ ਪਾਤਸ਼ਾਹ ਨੇ ਉਨ੍ਹਾਂ ਦੀ ਸੁਣੀ।

੧ ਸਮੋਈਲ 15:23
ਹੁਕਮ ਨਾ ਮੰਨਣਾ ਮਾਂਦਰੀ ਦੇ ਪਾਪ ਜਿੰਨਾ ਹੀ ਬੁਰਾ ਹੈ। ਢੀਠ ਹੋਣਾ ਅਤੇ ਮਨ-ਮਰਜ਼ੀ ਕਰਨਾ ਬੁੱਤ ਉਪਾਸਨਾ ਕਰਨ ਜਿੰਨਾ ਹੀ ਬੁਰਾ ਹੈ। ਤੂੰ ਯਹੋਵਾਹ ਦੇ ਹੁਕਮ ਨੂੰ ਮੰਨਣ ਤੋਂ ਇਨਕਾਰ ਕੀਤਾ ਇਸ ਲਈ ਯਹੋਵਾਹ ਨੇ ਤੈਨੂੰ ਪਾਤਸ਼ਾਹ ਮੰਨਣ ਤੋਂ ਇਨਕਾਰ ਕੀਤਾ ਹੈ।”

ਕਜ਼ਾૃ 3:11
ਇਸ ਲਈ ਕਨਜ਼ ਦੇ ਪੁੱਤਰ ਅਥਨੀਏਲ ਦੇ ਦੇਹਾਂਤ ਤੱਕ, 40 ਵਰ੍ਹਿਆਂ ਤੀਕ ਧਰਤੀ ਉੱਤੇ ਅਮਨ ਰਿਹਾ।

ਕਜ਼ਾૃ 2:7
ਇਸਰਾਏਲ ਦੇ ਲੋਕਾਂ ਨੇ ਯਹੋਵਾਹ ਦੀ ਸੇਵਾ ਓਨਾ ਚਿਰ ਕੀਤੀ ਜਦੋਂ ਤੱਕ ਯਹੋਸ਼ੁਆ ਜੀਵਿਤ ਸੀ। ਉਹ ਯਹੋਵਾਹ ਦੀ ਸੇਵਾ ਉਨ੍ਹਾਂ ਬਜ਼ੁਰਗਾਂ ਦੇ ਜੀਵਨ ਕਾਲ ਦੌਰਾਨ ਕਰਦੇ ਰਹੇ ਜਿਹੜੇ ਯਹੋਸ਼ੁਆ ਦੇ ਦੇਹਾਂਤ ਤੋਂ ਬਾਦ ਜਿਉਂਦੇ ਰਹੇ। ਇਨ੍ਹਾਂ ਬਜ਼ੁਰਗ ਬੰਦਿਆਂ ਨੇ ਉਨ੍ਹਾਂ ਸਾਰੀਆਂ ਮਹਾਨ ਗੱਲਾਂ ਨੂੰ ਦੇਖਿਆ ਸੀ ਜਿਹੜੀਆਂ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਲਈ ਕੀਤੀਆਂ ਸਨ।

ਯਸ਼ਵਾ 24:31
ਇਸਰਾਏਲ ਦੇ ਲੋਕਾਂ ਨੇ ਉਸ ਸਮੇਂ ਦੌਰਾਨ ਯਹੋਵਾਹ ਦੀ ਸੇਵਾ ਕੀਤੀ ਸੀ ਜਦੋਂ ਯਹੋਸ਼ੁਆ ਜਿਉਂਦਾ ਸੀ। ਅਤੇ ਯਹੋਸ਼ੁਆ ਦੇ ਦੇਹਾਂਤ ਤੋਂ ਬਾਦ, ਲੋਕ ਯਹੋਵਾਹ ਦੀ ਸੇਵਾ ਕਰਦੇ ਰਹੇ ਜਦੋਂ ਤੀਕ ਉਨ੍ਹਾਂ ਦੇ ਆਗੂ ਜਿਉਂਦੇ ਸਨ। ਇਹ ਉਹ ਆਗੂ ਸਨ ਜਿਨ੍ਹਾਂ ਨੇ ਉਹ ਗੱਲਾਂ ਦੇਖੀਆਂ ਸਨ ਜਿਹੜੀਆਂ ਯਹੋਵਾਹ ਨੇ ਇਸਰਾਏਲ ਲਈ ਕੀਤੀਆਂ ਸਨ।

Chords Index for Keyboard Guitar