ਅਹਬਾਰ 26:33
ਮੈਂ ਤੁਹਾਨੂੰ ਕੌਮਾਂ ਦਰਮਿਆਨ ਖਿੰਡਾ ਦਿਆਂਗਾ। ਮੈਂ ਆਪਣੀ ਤਲਵਾਰ ਨੂੰ ਮਿਆਨੋ ਖਿੱਚਾਂਗਾ ਅਤੇ ਤੁਹਾਨੂੰ ਨਸ਼ਟ ਕਰ ਦਿਆਂਗਾ। ਤੁਹਾਡੀ ਧਰਤੀ ਖਾਲੀ ਹੋ ਜਾਵੇਗੀ ਅਤੇ ਤੁਹਾਡੇ ਸ਼ਹਿਰ ਬਰਬਾਦ ਹੋ ਜਾਣਗੇ।
And I will scatter | וְאֶתְכֶם֙ | wĕʾetkem | veh-et-HEM |
heathen, the among you | אֱזָרֶ֣ה | ʾĕzāre | ay-za-REH |
and will draw out | בַגּוֹיִ֔ם | baggôyim | va-ɡoh-YEEM |
sword a | וַהֲרִֽיקֹתִ֥י | wahărîqōtî | va-huh-ree-koh-TEE |
after | אַֽחֲרֵיכֶ֖ם | ʾaḥărêkem | ah-huh-ray-HEM |
you: and your land | חָ֑רֶב | ḥāreb | HA-rev |
be shall | וְהָֽיְתָ֤ה | wĕhāyĕtâ | veh-ha-yeh-TA |
desolate, | אַרְצְכֶם֙ | ʾarṣĕkem | ar-tseh-HEM |
and your cities | שְׁמָמָ֔ה | šĕmāmâ | sheh-ma-MA |
waste. | וְעָֽרֵיכֶ֖ם | wĕʿārêkem | veh-ah-ray-HEM |
יִֽהְי֥וּ | yihĕyû | yee-heh-YOO | |
חָרְבָּֽה׃ | ḥorbâ | hore-BA |
Cross Reference
ਜ਼ਿਕਰ ਯਾਹ 7:14
ਮੈਂ ਉਨ੍ਹਾਂ ਦੇ ਵਿਰੁੱਧ ਦੂਜੀਆਂ ਕੌਮਾਂ ਨੂੰ ਹਨੇਰੀ ਵਾਂਗ ਲਿਆਵਾਂਗਾ ਉਹ ਉਨ੍ਹਾਂ ਰਾਜਾਂ ਨੂੰ ਨਹੀਂ ਜਾਣਦੇ ਪਰ ਜਦੋਂ ਉਹ ਕੌਮਾਂ ਇਸ ਦੇਸ ਚੋ ਲੰਘਣਗੀਆਂ ਤਾਂ ਦੇਸ ਤਬਾਹ ਹੋ ਜਾਵੇਗਾ। ਇਹ ਖੁਸ਼ਹਾਲ ਦੇਸ ਵੀਰਾਨ ਹੋ ਜਾਵੇਗਾ।”
ਹਿਜ਼ ਕੀ ਐਲ 20:23
ਇਸ ਲਈ ਮੈਂ ਉਨ੍ਹਾਂ ਲੋਕਾਂ ਨਾਲ ਮਾਰੂਬਲ ਅੰਦਰ ਇੱਕ ਹੋਰ ਇਕਰਾਰ ਕੀਤਾ, ਮੈਂ ਉਨ੍ਹਾਂ ਨੂੰ ਹੋਰਾਂ ਕੌਮਾਂ ਅੰਦਰ ਖਿਡਾਉਣ ਦਾ ਇਕਰਾਰ ਕੀਤਾ, ਉਨ੍ਹਾਂ ਨੂੰ ਬਹੁਤ ਸਾਰੇ ਵੱਖ-ਵੱਖ ਦੇਸ਼ਾਂ ਵਿੱਚ ਭੇਜਣ ਦਾ ਨਿਆਂ ਕੀਤਾ।
ਅਸਤਸਨਾ 4:27
ਯਹੋਵਾਹ ਤੁਹਾਨੂੰ ਹੋਰਨਾਂ ਕੌਮਾਂ ਵਿੱਚ ਖਿੰਡਾ ਦੇਵੇਗਾ। ਅਤੇ ਤੁਹਾਡੇ ਵਿੱਚ ਸਿਰਫ਼ ਥੋੜੇ ਜਿਹੇ ਹੀ ਉਨ੍ਹਾਂ ਦੇਸ਼ ਵਿੱਚ ਜਾਣ ਲਈ ਬਚਨਗੇ ਜਿੱਥੇ ਤੁਹਾਨੂੰ ਯਹੋਵਾਹ ਭੇਜੇਗਾ।
ਜ਼ਬੂਰ 44:11
ਤੁਸੀਂ ਸਾਨੂੰ ਭੇਡਾਂ ਵਾਂਗ ਰੋਟੀ ਦੀ ਤਰ੍ਹਾਂ ਦੇ ਦਿੱਤਾ। ਤੁਸੀਂ ਸਾਨੂੰ ਕੌਮਾਂ ਵਿੱਚ ਖਿਲਰਨ ਲਈ ਮਜਬੂਰ ਕੀਤਾ।
ਲੋਕਾ 21:24
ਇਨ੍ਹਾਂ ਵਿੱਚੋਂ ਕੁਝ ਲੋਕ ਸਿਪਾਹੀਆਂ ਹੱਥੋਂ ਮਾਰੇ ਜਾਣਗੇ, ਕੁਝ ਲੋਕ ਕੈਦੀ ਬਣਾ ਕੇ ਸਭ ਕੌਮਾਂ ਅਤੇ ਦੇਸ਼ਾਂ ਵਿੱਚ ਪਹੁੰਚਾਏ ਜਾਣਗੇ। ਗੈਰ-ਯਹੂਦੀ ਯਰੂਸ਼ਲਮ ਤੇ ਕਬਜ਼ਾ ਕਰਨਗੇ ਅਤੇ ਜਦੋਂ ਤੱਕ ਉਨ੍ਹਾਂ ਦਾ ਸਮਾਂ ਪੂਰਾ ਨਹੀਂ ਹੁੰਦਾ ਉਹ ਇਸ ਨੂੰ ਪੈਰਾਂ ਥੱਲੇ ਮਿੱਧਣਗੇ।
ਹਿਜ਼ ਕੀ ਐਲ 22:15
ਮੈਂ ਤੁਹਾਨੂੰ ਕੌਮਾਂ ਦਰਮਿਆਨ ਖਿੰਡਾ ਦੇਵਾਂਗਾ। ਮੈਂ ਤੁਹਾਨੂੰ ਬਹੁਤ ਸਾਰੇ ਦੇਸਾਂ ਵਿੱਚ ਜਾਣ ਲਈ ਮਜ਼ਬੂਰ ਕਰ ਦਿਆਂਗਾ। ਮੈਂ ਇਸ ਸ਼ਹਿਰ ਦੀਆਂ ਅਸ਼ੁੱਧਤਾਵਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿਆਂਗਾ।
ਯਰਮਿਆਹ 9:16
ਮੈਂ ਯਹੂਦਾਹ ਦੇ ਲੋਕਾਂ ਨੂੰ ਹੋਰਨਾਂ ਕੌਮਾਂ ਵਿੱਚਕਾਰ ਖਿੰਡਾ ਦਿਆਂਗਾ। ਉਹ ਅਜੀਬ ਕੌਮਾਂ ਦਰਮਿਆਨ ਰਹਿਣਗੇ। ਉਨ੍ਹਾਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਕਦੇ ਵੀ ਇਨ੍ਹਾਂ ਦੇਸਾਂ ਬਾਰੇ ਨਹੀਂ ਜਾਣਿਆ ਸੀ। ਮੈਂ ਤਲਵਾਰਧਾਰੀ ਲੋਕਾਂ ਨੂੰ ਭੇਜਾਂਗਾ। ਉਹ ਲੋਕ ਯਹੂਦਾਹ ਦੇ ਲੋਕਾਂ ਨੂੰ ਮਾਰ ਦੇਣਗੇ। ਉਹ ਉਨ੍ਹਾਂ ਨੂੰ ਉਦੋਂ ਤੀਕ ਮਾਰਨਗੇ, ਜਦੋਂ ਤੀਕ ਲੋਕ ਖਤਮ ਨਹੀਂ ਹੋ ਜਾਂਦੇ।”
ਯਾਕੂਬ 1:1
ਇਹ ਪੱਤਰ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੇ ਸੇਵਕ ਯਾਕੂਬ ਵੱਲੋਂ, ਦੁਨੀਆਂ ਵਿੱਚ ਹਰ ਥਾਂ ਖਿੱਲਰੇ ਹੋਏ ਪਰਮੇਸ਼ੁਰ ਦੇ ਲੋਕਾਂ ਨੂੰ ਲਿਖਿਆ ਗਿਆ ਹੈ; ਸ਼ੁਭਕਾਮਨਾਵਾਂ।
ਹਿਜ਼ ਕੀ ਐਲ 12:14
ਮੈਂ ਰਾਜੇ ਦੇ ਲੋਕਾਂ ਨੂੰ ਇਸਰਾਏਲ ਦੇ ਆਲੇ-ਦੁਆਲੇ ਦੇ ਵਿਦੇਸਾਂ ਵਿੱਚ ਰਹਿਣ ਲਈ ਮਜ਼ਬੂਰ ਕਰ ਦਿਆਂਗਾ। ਅਤੇ ਮੈਂ ਉਸਦੀ ਫ਼ੌਜ ਨੂੰ ਹਰ ਦਿਸ਼ਾ ਵਿੱਚ ਖਿੰਡਾ ਦਿਆਂਗਾ ਅਤੇ ਦੁਸ਼ਮਣ ਦੇ ਸਿਪਾਹੀ ਉਸ ਨੂੰ ਭਜਾਉਣਗੇ।
ਨੂਹ 4:15
ਲੋਕਾਂ ਨੇ ਸ਼ੋਰ ਮਚਾਇਆ, “ਚਲੇ ਜਾਓ! ਚੱਲੇ ਜਾਓ! ਸਾਨੂੰ ਹੱਥ ਨਾ ਲਾਓ, ਅਸੀਂ ਨਾਪਾਕ ਹਾਂ!” ਉਹ ਲੋਕ ਬੇਘਰ ਹੋਕੇ ਇੱਧਰ-ਓਧਰ ਭਟਕ ਰਹੇ ਸਨ। ਹੋਰਨਾਂ ਕੌਮਾਂ ਦੇ ਲੋਕਾਂ ਨੇ ਆਖਿਆ, “ਅਸੀਂ ਨਹੀਂ ਚਾਹੁੰਦੇ ਕਿ ਉਹ ਸਾਡੇ ਨਾਲ ਰਹਿਣ।”
ਨੂਹ 1:3
ਯਹੂਦਾਹ ਨੂੰ ਮੁਸੀਬਤਾਂ ਅਤੇ ਸ਼ਖਤ ਗਲਾਮੀ ਤੋਂ ਮਗਰੋਂ ਬੰਦੀ ਬਣਾ ਲਿਆ ਗਿਆ। ਯਹੂਦਾਹ ਹੋਰਨਾਂ ਕੌਮਾਂ ਵਿੱਚਕਾਰ ਰਹਿੰਦਾ ਹੈ। ਪਰ ਇਸ ਨੂੰ ਕੋਈ ਅਰਾਮ ਨਹੀਂ ਮਿਲਿਆ। ਜਿਨ੍ਹਾਂ ਲੋਕਾਂ ਇਸ ਦਾ ਪਿੱਛਾ ਕੀਤਾ ਸੀ, ਫ਼ੜ ਲਿਆ। ਉਨ੍ਹਾਂ ਨੇ ਇਸ ਨੂੰ ਤਂਬ ਵਾਦੀਆਂ ਅੰਦਰ ਫ਼ੜ ਲਿਆ ਹੈ।
ਅਸਤਸਨਾ 28:64
ਯਹੋਵਾਹ ਤੁਹਾਨੂੰ ਦੁਨੀਆਂ ਦੇ ਸਾਰੇ ਲੋਕਾਂ ਦਰਮਿਆਨ ਖਿੰਡਾ ਦੇਵੇਗਾ। ਉਹ ਤੁਹਾਨੂੰ ਦੁਨੀਆਂ ਦੇ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਖਿੰਡਾ ਦੇਵੇਗਾ। ਉੱਥੇ ਤੁਸੀਂ ਲੱਕੜ ਅਤੇ ਪੱਥਰ ਦੇ ਬਣੇ ਹੋਰਨਾ ਦੇਵਤਿਆਂ ਦੀ ਸੇਵਾ ਕਰੋਂਗੇ ਜਿਨ੍ਹਾਂ ਦੀ ਤੁਸੀਂ ਜਾਂ ਤੁਹਾਡੇ ਪੁਰਖਿਆਂ ਨੇ ਕਦੇ ਵੀ ਉਪਾਸਨਾ ਨਹੀਂ ਕੀਤੀ।