ਮਰਕੁਸ 11
1 ਯਿਸੂ ਦਾ ਯਰੂਸ਼ਲਮ ਵਿੱਚ ਸ਼ਾਹੀ ਦਾਖਲਾ ਯਿਸੂ ਅਤੇ ਉਸ ਦੇ ਚੇਲੇ ਯਰੂਸ਼ਲਮ ਦੇ ਨੇੜੇ ਪਹੁੰਚ ਰਹੇ ਸਨ। ਉਹ ਜੈਤੂਨ ਦੇ ਪਹਾੜ ਕੋਲ ਬੈਤਫ਼ਗਾ ਅਤੇ ਬੈਤਅਨੀਆ ਤੀਕਰ ਪਹੁੰਚੇ, ਉੱਥੇ ਉਸ ਨੇ ਆਪਣੇ ਦੋ ਚੇਲਿਆਂ ਨੂੰ ਭੇਜਿਆ।
2 ਉਸ ਨੇ ਚੇਲਿਆਂ ਨੂੰ ਕਿਹਾ, “ਉਹ ਪਿੰਡ ਜਿਹੜਾ ਤੁਹਾਡੇ ਸਾਹਮਣੇ ਹੈ ਉੱਥੇ ਜਾਓ, ਜਦੋਂ ਤੁਸੀਂ ਉੱਥੇ ਦਾਖਲ ਹੋਵੋਂਗੇ ਤਾਂ ਉੱਥੇ ਤੁਸੀਂ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਵੇਖੋਂਗੇ, ਜਿਸ ਉੱਪਰ ਕਦੇ ਕੋਈ ਸਵਾਰ ਨਹੀਂ ਹੋਇਆ। ਉਸ ਨੂੰ ਉੱਥੋਂ ਖੋਲ੍ਹਕੇ ਮੇਰੇ ਕੋਲ ਲੈ ਆਓ।
3 ਜੇਕਰ ਕੋਈ ਮਨੁੱਖ ਤੁਹਾਨੂੰ ਆਖੇ ਕਿ ਇਸ ਨੂੰ ਕਿੱਥੇ ਲੈ ਜਾ ਰਹੇ ਹੋ, ਤਾਂ ਉਸ ਬੰਦੇ ਨੂੰ ਕਹਿਣਾ, ‘ਪ੍ਰਭੂ ਜੀ, ਨੂੰ ਇਸਦੀ ਲੋੜ ਹੈ। ਉਹ ਜਲਦੀ ਹੀ ਇਸ ਨੂੰ ਵਾਪਸ ਭੇਜ ਦੇਵੇਗਾ।’”
4 ਚੇਲੇ ਪਿੰਡ ਨੂੰ ਚੱਲੇ ਗਏ। ਉਨ੍ਹਾਂ ਨੇ ਇੱਕ ਗਧੀ ਦੇ ਬੱਚੇ ਨੂੰ ਇੱਕ ਗਲੀ ਵਿੱਚ ਘਰ ਦੇ ਦਰਵਾਜ਼ੇ ਕੋਲ ਬੱਝਾ ਹੋਇਆ ਵੇਖਿਆ। ਚੇਲਿਆਂ ਨੇ ਉਸ ਨੂੰ ਖੋਲ੍ਹਿਆ।
5 ਕੁਝ ਲੋਕ ਉੱਥੇ ਖੜ੍ਹੇ ਸਨ ਅਤੇ ਉਨ੍ਹਾਂ ਨੇ ਜਦੋਂ ਇਹ ਵੇਖਿਆ ਤਾਂ ਆਖਿਆ, “ਤੁਸੀਂ ਕੀ ਕਰ ਰਹੇ ਹੋ? ਤੁਸੀਂ ਇਸ ਗਧੀ ਦੇ ਬੱਚੇ ਨੂੰ ਕਿਉਂ ਖੋਲ੍ਹ ਰਹੇ ਹੋ?”
6 ਚੇਲਿਆਂ ਨੇ ਉਨ੍ਹਾਂ ਨੂੰ ਉਹੀ ਉੱਤਰ ਦਿੱਤਾ ਜੋ ਯਿਸੂ ਨੇ ਉਨ੍ਹਾਂ ਨੂੰ ਕਿਹਾ ਸੀ। ਤਾਂ ਲੋਕਾਂ ਨੇ ਉਨ੍ਹਾਂ ਨੂੰ ਉਸ ਗਧੀ ਦੇ ਬੱਚੇ ਨੂੰ ਲੈ ਜਾਣ ਦਿੱਤਾ।
7 ਅਤੇ ਉਹ ਗਧੀ ਦੇ ਬੱਚੇ ਨੂੰ ਯਿਸੂ ਕੋਲ ਲੈ ਆਏ। ਉਨ੍ਹਾਂ ਨੇ ਆਪਣੇ ਕੱਪੜੇ ਗਧੇ ਉੱਤੇ ਵਿਛਾਏ ਅਤੇ ਯਿਸੂ ਉਸ ਉੱਪਰ ਬੈਠ ਗਿਆ।
8 ਬਹੁਤ ਸਾਰੇ ਲੋਕਾਂ ਨੇ ਆਪਣੇ ਕੱਪੜੇ ਰਾਹ ਤੇ ਵਿਛਾ ਦਿੱਤੇ। ਕੁਝ ਲੋਕਾਂ ਨੇ ਰਾਹ ਵਿੱਚ ਹਰੀਆਂ ਟਹਿਣੀਆਂ ਵਿਛਾ ਦਿੱਤੀਆਂ, ਜਿਹੜੀਆਂ ਉਨ੍ਹਾਂ ਨੇ ਖੇਤਾਂ ਵਿੱਚੋਂ ਵਢੀਆਂ ਸਨ।
9 ਉਹ ਲੋਕ ਜਿਹੜੇ ਉਸ ਦੇ ਅੱਗੇ ਅਤੇ ਪਿੱਛੇ ਚੱਲੇ ਆ ਰਹੇ ਸਨ, ਸਾਰੇ ਉੱਚੀ-ਉੱਚੀ ਰੌਲਾ ਪਾ ਰਹੇ ਸਨ, “‘ਉਸਦੀ ਉਸਤਤਿ ਕਰੋ!’ ‘ਧੰਨ ਹੈ ਜੋ ਪ੍ਰਭੂ ਦੇ ਨਾਂ ਤੇ ਆਉਂਦਾ ਹੈ!’
10 “ਸਾਡੇ ਪਿਤਾ ਦਾਊਦ ਦਾ ਰਾਜ ਜੋ ਆਉਂਦਾ ਹੈ, ਉਸ ਉੱਤੇ ਪਰਮੇਸ਼ੁਰ ਦੀ ਕਿਰਪਾ ਰਹੇ! ਸਵਰਗ ਚ ਪਰਮੇਸ਼ੁਰ ਦੀ ਉਸਤਤਿ ਹੋਵੇ!”
11 ਯਿਸੂ ਯਰੂਸ਼ਲਮ ਵਿੱਚ ਜਾਕੇ ਮੰਦਰ ਨੂੰ ਗਿਆ ਅਤੇ ਉਸ ਨੇ ਮੰਦਰ ਦੇ ਚਾਰੇ ਪਾਸੇ ਹਰ ਚੀਜ਼ ਤੇ ਨਿਗਾਹ ਮਾਰੀ। ਪਹਿਲਾਂ ਹੀ ਦੇਰ ਹੋ ਚੁੱਕੀ ਸੀ। ਇਸ ਲਈ ਉਹ ਬਾਰ੍ਹਾਂ ਰਸੂਲਾਂ ਦੇ ਨਾਲ ਬੈਤਅਨੀਆ ਨੂੰ ਗਿਆ।
12 ਯਿਸੂ ਆਖਦਾ ਹੈ ਅੰਜੀਰ ਦਾ ਰੁੱਖ ਮਰ ਜਾਵੇਗਾ ਅਗਲੇ ਦਿਨ, ਜਦੋਂ ਉਹ ਬੈਤਅਨੀਆ ਨੂੰ ਛੱਡ ਰਹੇ ਸਨ, ਯਿਸੂ ਨੂੰ ਭੁੱਖ ਲੱਗੀ ਸੀ।
13 ਉਸ ਨੇ ਥੋੜੀ ਵਿਥ ਤੇ ਇੱਕ ਪੱਤਿਆਂ ਵਾਲਾ ਅੰਜੀਰ ਦਾ ਦ੍ਰੱਖਤ ਵੇਖਿਆ। ਉਹ ਦ੍ਰੱਖਤ ਦੇ ਕੋਲ ਗਿਆ, ਇਹ ਵੇਖਣ ਲਈ ਕਿ ਕੀ ਇਸ ਤੇ ਕੋਈ ਫ਼ਲ ਲੱਗਾ ਹੋਇਆ ਹੈ। ਪਰ ਉਸ ਨੇ ਵੇਖਿਆ ਉਸਤੇ ਕੋਈ ਅੰਜੀਰ ਨਹੀਂ ਸੀ, ਸਿਰਫ਼ ਪੱਤੇ ਹੀ ਸਨ। ਕਿਉਂਕਿ ਅਜੇ ਅੰਜੀਰ ਲੱਗਣ ਦਾ ਮੌਸਮ ਨਹੀਂ ਸੀ।
14 ਤਾਂ ਉਸ ਨੇ ਦ੍ਰੱਖਤ ਨੂੰ ਕਿਹਾ “ਫ਼ਿਰ ਤੋਂ ਕੋਈ ਤੇਰਾ ਫ਼ਲ ਨਾ ਖਾਵੇ।” ਉਸ ਦੇ ਚੇਲਿਆਂ ਨੇ ਉਸ ਨੂੰ ਇਹ ਕਹਿੰਦੇ ਸੁਣਿਆ।
15 ਯਿਸੂ ਦਾ ਮੰਦਰ ਵੱਲ ਨੂੰ ਜਾਣਾ ਯਿਸੂ ਯਰੂਸ਼ਲਮ ਜਾਕੇ ਮੰਦਰ ਅੰਦਰ ਗਿਆ। ਜੋ ਲੋਕ ਮੰਦਰ ਵਿੱਚ ਵੇਚ ਅਤੇ ਖਰੀਦ ਰਹੇ ਸਨ ਉਨ੍ਹਾਂ ਨੂੰ ਬਾਹਰ ਕੱਢਣ ਲੱਗਾ। ਉਸ ਨੇ ਉਨ੍ਹਾਂ ਦੀਆਂ ਮੇਜ਼ਾਂ ਵੀ ਉਲਟਾ ਦਿੱਤੀਆਂ ਜਿਨ੍ਹਾਂ ਨੇ ਧਨ ਦੀ ਅਦਲਾ-ਬਦਲੀ ਕੀਤੀ। ਅਤੇ ਉਹ ਚੌਕੀਆਂ ਵੀ ਉਲਟਾ ਦਿੱਤੀਆਂ ਜਿੱਥੇ ਲੋਕ ਘੁੱਗੀਆਂ ਵੇਚ ਰਹੇ ਸਨ।
16 ਯਿਸੂ ਨੇ ਕਿਸੇ ਨੂੰ ਵੀ ਮੰਦਰ ਰਾਹੀਂ ਕੁਝ ਲੈ ਜਾਣ ਦੀ ਆਗਿਆ ਨਾ ਦਿੱਤੀ।
17 ਫ਼ੇਰ ਉਸ ਨੇ ਲੋਕਾਂ ਨੂੰ ਸਮਝਾਇਆ ਅਤੇ ਆਖਿਆ, “ਇਹ ਪੋਥੀਆਂ ਵਿੱਚ ਲਿਖਿਆ ਹੈ, ‘ਮੇਰਾ ਘਰ ਸਾਰੀਆਂ ਕੌਮਾਂ ਵਾਸਤੇ ਪ੍ਰਾਰਥਨਾ ਦਾ ਅਸਥਾਨ ਕਹਾਵੇਗਾ,’ ਪਰ ਤੁਸੀਂ ਇਸ ਨੂੰ ‘ਡਾਕੂਆਂ ਦੇ ਲੁਕਣ ਦੀ ਜਗ੍ਹਾ ਬਣਾ ਦਿੱਤਾ ਹੈ।’”
18 ਪ੍ਰਧਾਨ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਜਦੋਂ ਇਹ ਸਭ ਸੁਣਿਆ ਤਾਂ ਉਹ ਯਿਸੂ ਨੂੰ ਜਾਨੋ ਮਾਰਨ ਦੀ ਵਿਉਂਤ ਬਨਾਉਣ ਲੱਗੇ। ਪਰ ਉਹ ਉਸਤੋਂ ਡਰ ਰਹੇ ਸਨ ਕਿਉਂਕਿ ਲੋਕ ਉਸ ਦੇ ਉਪਦੇਸ਼ ਤੇ ਹੈਰਾਨ ਸਨ।
19 ਉਸ ਰਾਤ ਯਿਸੂ ਅਤੇ ਉਸ ਦੇ ਚੇਲਿਆਂ ਨੇ ਉਹ ਸ਼ਹਿਰ ਛੱਡ ਦਿੱਤਾ।
20 ਯਿਸੂ ਨੇ ਵਿਸ਼ਵਾਸ ਦੀ ਤਾਕਤ ਵਿਖਾਈ ਅਗਲੀ ਸਵੇਰ, ਜਦ ਯਿਸੂ ਆਪਣੇ ਚੇਲਿਆਂ ਨਾਲ ਜਾ ਰਿਹਾ ਸੀ, ਉਨ੍ਹਾਂ ਨੇ ਉਹ ਰੁੱਖ ਵੇਖਿਆ ਜਿਸ ਨੂੰ ਯਿਸੂ ਨੇ ਪਿੱਛਲੇ ਦਿਨ ਸਰਾਪ ਦਿੱਤਾ ਸੀ। ਉਹ ਸੁੱਕ ਗਿਆ ਸੀ ਅਤੇ ਉਸ ਦੀਆਂ ਜੜ੍ਹਾਂ ਵੀ ਸੜ ਗਈਆਂ ਸਨ।
21 ਤਦ ਪਤਰਸ ਨੇ ਚੇਤੇ ਕਰਕੇ ਉਸ ਨੂੰ ਕਿਹਾ, “ਗੁਰੂ ਜੀ ਵੇਖੋ, ਕੱਲ ਤੁਸੀਂ ਇਸ ਰੁੱਖ ਨੂੰ ਸਰਾਪ ਦਿੱਤਾ ਸੀ ਤੇ ਉਹ ਸੁੱਕ ਗਿਆ ਹੈ।”
22 ਯਿਸੂ ਨੇ ਆਖਿਆ, “ਪਰਮੇਸ਼ੁਰ ਤੇ ਵਿਸ਼ਵਾਸ ਰੱਖੋ।
23 ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਜੇਕਰ ਤੁਸੀਂ ਇਸ ਪਹਾੜ ਨੂੰ ਕਹੋ, ‘ਖੜ੍ਹਾ ਹੋ ਅਤੇ ਆਪਣੇ-ਆਪ ਨੂੰ ਸਮੁੰਦਰ ਵਿੱਚ ਸੁੱਟ ਲੈ।’ ਅਤੇ ਜੇਕਰ ਤੁਸੀਂ ਮਨ ਵਿੱਚ ਬਿਨਾ ਕਿਸੇ ਸ਼ੰਕਾ ਵਿਸ਼ਵਾਸ ਰੱਖੋ ਕਿ ਤੁਸੀਂ ਜੋ ਆਖਿਆ ਉਹ ਵਾਪਰੇਗਾ, ਤਾਂ ਤੁਹਾਡੇ ਲਈ ਉਹ ਜ਼ਰੂਰ ਹੀ ਵਾਪਰੇਗਾ।
24 ਇਸੇ ਲਈ ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੁਝ ਵੀ ਤੁਸੀਂ ਪ੍ਰਾਰਥਨਾ ਵਿੱਚ ਮੰਗੋ ਤਾਂ ਪਰਮੇਸ਼ੁਰ ਤੇ ਭਰੋਸਾ ਰੱਖੋ ਕਿ ਜੋ ਤੁਸੀਂ ਮੰਗਿਆ ਹੈ, ਉਹ ਤੁਹਾਨੂੰ ਮਿਲ ਗਿਆ ਹੈ, ਤਾਂ ਤੁਹਾਨੂੰ ਜ਼ਰੂਰ ਮਿਲੇਗਾ।
25 ਜਦੋਂ ਤੁਸੀਂ ਪ੍ਰਾਰਥਨਾ ਕਰੋ, ਜੇਕਰ ਤੁਹਾਨੂੰ ਯਾਦ ਆਵੇ ਕਿ ਤੁਸੀਂ ਕਿਸੇ ਨਾਲ ਗੁੱਸੇ ਹੋ, ਤੁਸੀਂ ਮਨੁੱਖ ਨੂੰ ਮਾਫ਼ ਕਰ ਦੇਵੋ। ਜੇਕਰ ਤੁਸੀਂ ਉਸ ਇੰਝ ਕਰੋਂਗੇ, ਸੁਰਗ ਵਿੱਚ ਬੈਠਾ ਤੁਹਾਡਾ ਪਿਤਾ ਵੀ ਤੁਹਾਡੇ ਪਾਪ ਮਾਫ਼ ਕਰ ਦੇਵੇਗਾ।”
27 ਯਹੂਦੀ ਆਗੂਆਂ ਨੂੰ ਯਿਸੂ ਦੇ ਅਧਿਕਾਰ ਤੇ ਸ਼ੰਕਾ ਯਿਸੂ ਅਤੇ ਉਸ ਦੇ ਚੇਲੇ ਫ਼ਿਰ ਯਰੂਸ਼ਲਮ ਨੂੰ ਆਏ ਅਤੇ ਜਦੋਂ ਉਹ ਮੰਦਰ ਵਿੱਚ ਘੁੰਮ ਰਿਹਾ ਸੀ, ਪ੍ਰਧਾਣ ਜਾਜਕ, ਨੇਮ ਦੇ ਉਪਦੇਸ਼ਕ ਅਤੇ ਬਜ਼ੁਰਗ ਯਹੂਦੀ ਆਗੂ ਉਸ ਕੋਲ ਆਏ।
28 ਉਨ੍ਹਾਂ ਉਸ ਨੂੰ ਕਿਹਾ, “ਸਾਨੂੰ ਦੱਸੋ, ਇਹ ਸਭ ਕੁਝ ਕਰਨ ਦਾ ਤੇਰੇ ਕੋਲ ਕੀ ਅਧਿਕਾਰ ਹੈ? ਇਹ ਗੱਲਾਂ ਕਰਨ ਦਾ ਅਧਿਕਾਰ ਤੈਨੂੰ ਕਿਸਨੇ ਦਿੱਤਾ?”
29 ਉਸ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਨੂੰ ਇੱਕ ਸਵਾਲ ਕਰਦਾ ਹਾਂ, ਮੈਨੂੰ ਉਸਦਾ ਜਵਾਬ ਦੇਵੋ। ਤਾਂ ਫ਼ੇਰ ਮੈਂ ਤੁਹਾਨੂੰ ਦੱਸਾਂਗਾ ਕਿ ਇਹ ਸਭ ਕਰਨ ਦਾ ਅਧਿਕਾਰ ਮੈਨੂੰ ਕਿਸਨੇ ਦਿੱਤਾ ਹੈ।
30 ਮੇਰੇ ਸਵਾਲ ਦਾ ਉੱਤਰ ਦਿਓ, ਕੀ ਯੂਹੰਨਾ ਦਾ ਬਪਤਿਸਮਾ ਸਵਰਗ ਵੱਲੋਂ ਸੀ ਜਾਂ ਮਨੁੱਖ ਵੱਲੋਂ?”
31 ਇਨ੍ਹਾਂ ਯਹੂਦੀ ਆਗੂਆਂ ਨੇ ਉਸ ਦੇ ਸਵਾਲ ਬਾਰੇ ਆਪਸ ਵਿੱਚ ਵਿੱਚਾਰ ਕੀਤੀ ਅਤੇ, ਇੱਕ-ਦੂਜੇ ਨੂੰ ਕਿਹਾ, “ਜੇਕਰ ਅਸੀਂ ਇਹ ਕਹੀਏ ਕਿ ਯੂਹੰਨਾ ਦਾ ਬਪਤਿਸਮਾ ਸਵਰਗ ਵੱਲੋਂ ਸੀ ਤਾਂ ਉਹ ਕਹੇਗਾ, ਤੇ, ਫ਼ੇਰ ਤੁਸੀਂ ਯੂਹੰਨਾ ਨੂੰ ਕਿਉਂ ਨਹੀਂ ਮੰਨਦੇ?
32 ਪਰ ਜੇਕਰ ਅਸੀਂ ਕਹਿੰਦੇ ਹਾਂ, ਉਸਦਾ ਬਪਤਿਸਮਾ ਮਨੁੱਖ ਵੱਲੋਂ ਸੀ ਤਾਂ ਲੋਕ ਸਾਡੇ ਤੇ ਨਰਾਜ਼ ਹੋਣਗੇ।” (ਕਿਉਂਕਿ ਸਭ ਲੋਕਾਂ ਦਾ ਵਿਸ਼ਵਾਸ ਸੀ ਕਿ ਯੂਹੰਨਾ ਇੱਕ ਸੱਚਾ ਨਬੀ ਸੀ, ਇਸ ਲਈ ਆਗੂ ਉਨ੍ਹਾਂ ਤੋਂ ਡਰਦੇ ਸਨ।)
33 ਇਸ ਲਈ ਆਗੂਆਂ ਨੇ ਯਿਸੂ ਨੂੰ ਕਿਹਾ, “ਸਾਨੂੰ ਇਸਦਾ ਜਵਾਬ ਨਹੀਂ ਪਤਾ।” ਯਿਸੂ ਨੇ ਆਖਿਆ, “ਤਾਂ ਨਾ ਹੀ ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਅਧਿਕਾਰ ਨਾਲ ਮੈਂ ਇਹ ਗੱਲਾਂ ਕਰ ਰਿਹਾ ਹਾਂ।”
1 And when they came nigh to Jerusalem, unto Bethphage and Bethany, at the mount of Olives, he sendeth forth two of his disciples,
2 And saith unto them, Go your way into the village over against you: and as soon as ye be entered into it, ye shall find a colt tied, whereon never man sat; loose him, and bring him.
3 And if any man say unto you, Why do ye this? say ye that the Lord hath need of him; and straightway he will send him hither.
4 And they went their way, and found the colt tied by the door without in a place where two ways met; and they loose him.
5 And certain of them that stood there said unto them, What do ye, loosing the colt?
6 And they said unto them even as Jesus had commanded: and they let them go.
7 And they brought the colt to Jesus, and cast their garments on him; and he sat upon him.
8 And many spread their garments in the way: and others cut down branches off the trees, and strawed them in the way.
9 And they that went before, and they that followed, cried, saying, Hosanna; Blessed is he that cometh in the name of the Lord:
10 Blessed be the kingdom of our father David, that cometh in the name of the Lord: Hosanna in the highest.
11 And Jesus entered into Jerusalem, and into the temple: and when he had looked round about upon all things, and now the eventide was come, he went out unto Bethany with the twelve.
12 And on the morrow, when they were come from Bethany, he was hungry:
13 And seeing a fig tree afar off having leaves, he came, if haply he might find any thing thereon: and when he came to it, he found nothing but leaves; for the time of figs was not yet.
14 And Jesus answered and said unto it, No man eat fruit of thee hereafter for ever. And his disciples heard it.
15 And they come to Jerusalem: and Jesus went into the temple, and began to cast out them that sold and bought in the temple, and overthrew the tables of the moneychangers, and the seats of them that sold doves;
16 And would not suffer that any man should carry any vessel through the temple.
17 And he taught, saying unto them, Is it not written, My house shall be called of all nations the house of prayer? but ye have made it a den of thieves.
18 And the scribes and chief priests heard it, and sought how they might destroy him: for they feared him, because all the people was astonished at his doctrine.
19 And when even was come, he went out of the city.
20 And in the morning, as they passed by, they saw the fig tree dried up from the roots.
21 And Peter calling to remembrance saith unto him, Master, behold, the fig tree which thou cursedst is withered away.
22 And Jesus answering saith unto them, Have faith in God.
23 For verily I say unto you, That whosoever shall say unto this mountain, Be thou removed, and be thou cast into the sea; and shall not doubt in his heart, but shall believe that those things which he saith shall come to pass; he shall have whatsoever he saith.
24 Therefore I say unto you, What things soever ye desire, when ye pray, believe that ye receive them, and ye shall have them.
25 And when ye stand praying, forgive, if ye have ought against any: that your Father also which is in heaven may forgive you your trespasses.
26 But if ye do not forgive, neither will your Father which is in heaven forgive your trespasses.
27 And they come again to Jerusalem: and as he was walking in the temple, there come to him the chief priests, and the scribes, and the elders,
28 And say unto him, By what authority doest thou these things? and who gave thee this authority to do these things?
29 And Jesus answered and said unto them, I will also ask of you one question, and answer me, and I will tell you by what authority I do these things.
30 The baptism of John, was it from heaven, or of men? answer me.
31 And they reasoned with themselves, saying, If we shall say, From heaven; he will say, Why then did ye not believe him?
32 But if we shall say, Of men; they feared the people: for all men counted John, that he was a prophet indeed.
33 And they answered and said unto Jesus, We cannot tell. And Jesus answering saith unto them, Neither do I tell you by what authority I do these things.