ਮੱਤੀ 25:16 in Punjabi

ਪੰਜਾਬੀ ਪੰਜਾਬੀ ਬਾਈਬਲ ਮੱਤੀ ਮੱਤੀ 25 ਮੱਤੀ 25:16

Matthew 25:16
ਜਿਸ ਨੋਕਰ ਨੇ ਧਨ ਦੇ ਪੰਜ ਤੋੜੇ ਪ੍ਰਾਪਤ ਕੀਤੇ ਸਨ ਉਹ ਝੱਟ ਚੱਲਿਆ ਗਿਆ ਅਤੇ ਧਨ ਲਾ ਦਿੱਤਾ ਅਤੇ ਧਨ ਦੇ ਪੰਜ ਹੋਰ ਤੋੜੇ ਕਮਾ ਲਏ।

Matthew 25:15Matthew 25Matthew 25:17

Matthew 25:16 in Other Translations

King James Version (KJV)
Then he that had received the five talents went and traded with the same, and made them other five talents.

American Standard Version (ASV)
Straightway he that received the five talents went and traded with them, and made other five talents.

Bible in Basic English (BBE)
Straight away he who had been given the five talents went and did trade with them, and made five more.

Darby English Bible (DBY)
And he that had received the five talents went and trafficked with them, and made five other talents.

World English Bible (WEB)
Immediately he who received the five talents went and traded with them, and made another five talents.

Young's Literal Translation (YLT)
`And he who did receive the five talents, having gone, wrought with them, and made other five talents;

Then
πορευθεὶςporeutheispoh-rayf-THEES
he
δέdethay
that
had
received
hooh
the
τὰtata
five
πέντεpentePANE-tay
talents
τάλανταtalantaTA-lahn-ta
went
λαβὼνlabōnla-VONE
traded
and
εἰργάσατοeirgasatoeer-GA-sa-toh
with
ἐνenane
the
same,
αὐτοῖςautoisaf-TOOS
and
καὶkaikay
made
ἐποίησενepoiēsenay-POO-ay-sane
them
other
ἄλλαallaAL-la
five
πέντεpentePANE-tay
talents.
τάλανταtalantaTA-lahn-ta

Cross Reference

੨ ਸਮੋਈਲ 7:1
ਦਾਊਦ ਨੇ ਮੰਦਰ ਉਸਾਰਣਾ ਚਾਹਿਆ ਜਦੋਂ ਦਾਊਦ ਪਾਤਸ਼ਾਹ ਆਪਣੇ ਨਵੇਂ ਘਰ ਵਿੱਚ ਬਿਰਾਜਮਾਨ ਹੋਇਆ ਤਾਂ ਯਹੋਵਾਹ ਨੇ ਉਸ ਦੇ ਦੁਸ਼ਮਣਾਂ ਵੱਲੋਂ ਹਰ ਪਾਸਿਓ ਅਮਨ-ਸ਼ਾਂਤੀ ਨੂੰ ਬਹਾਲ ਕੀਤਾ।

ਯਸਈਆਹ 49:23
ਰਾਜੇ ਤੁਹਾਡੇ ਬੱਚਿਆਂ ਦੇ ਗੁਰੂ ਹੋਣਗੇ। ਰਾਜੇ ਦੀਆਂ ਧੀਆਂ, ਉਨ੍ਹਾਂ ਦੀ ਦੇਖ-ਭਾਲ ਕਰਨਗੀਆਂ। ਉਹ ਰਾਜੇ ਅਤੇ ਉਨ੍ਹਾਂ ਦੀਆਂ ਧੀਆਂ ਤੁਹਾਡੇ ਅੱਗੇ ਝੁਕਣਗੀਆਂ। ਉਹ ਤੁਹਾਡੇ ਪੈਰਾਂ ਦੀ ਖਾਕ ਨੂੰ ਚੁੰਮਣਗੀਆਂ। ਫ਼ੇਰ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ। ਫੇਰ ਤੁਸੀਂ ਜਾਣੋਗੇ ਕਿ ਜਿਹੜਾ ਬੰਦਾ ਮੇਰੇ ਉੱਤੇ ਭਰੋਸਾ ਕਰਦਾ ਹੈ ਉਹ ਨਿਰਾਸ਼ ਨਹੀਂ ਹੋਵੇਗਾ।”

ਯਸਈਆਹ 60:5
“ਇਹ ਭਵਿੱਖ ਵਿੱਚ ਵਾਪਰੇਗਾ। ਤੇ ਓਸ ਵੇਲੇ, ਤੁਸੀਂ ਆਪਣੇ ਲੋਕਾਂ ਨੂੰ ਅਤੇ ਆਪਣਿਆਂ ਚਿਹਰਿਆਂ ਨੂੰ ਖੁਸ਼ੀ ਨਾਲ ਚਮਕਦਿਆਂ ਦੇਖੋਂਗੇ। ਤੁਸੀਂ ਪਹਿਲਾਂ ਭੈਭੀਤ ਹੋਵੋਂਗੇ ਪਰ ਫ਼ੇਰ ਤੁਸੀਂ ਉੱਤੇਜਿਤ ਹੋਵੋਂਗੇ! ਸਮੁੰਦਰੋ ਪਾਰ ਦੀਆਂ ਸਮੂਹ ਦੌਲਤਾਂ ਤੁਹਾਡੇ ਸਾਹਮਣੇ ਰੱਖ ਦਿੱਤੀਆਂ ਜਾਣਗੀਆਂ। ਕੌਮਾਂ ਦੀਆਂ ਦੌਲਤਾਂ ਤੁਹਾਡੇ ਕੋਲ ਆਉਣਗੀਆਂ।

ਰਸੂਲਾਂ ਦੇ ਕਰਤੱਬ 13:36
“ਦਾਊਦ, ਨੇ ਆਪਣੇ ਸਮੇਂ ਵਿੱਚ ਪਰਮੇਸ਼ੁਰ ਦੀ ਇੱਛਾ ਪੂਰੀ ਕੀਤੀ ਅਤੇ ਮਰ ਗਿਆ। ਫ਼ੇਰ ਉਹ ਆਪਣੇ ਪਿਉ-ਦਾਦਿਆਂ ਨਾਲ ਦਫ਼ਨਾਇਆ ਗਿਆ। ਅਤੇ ਉਸਦਾ ਸਰੀਰ ਕਬਰ ਵਿੱਚ ਸੜ ਗਿਆ।

ਰੋਮੀਆਂ 15:18
ਮੇਰਾ ਹੌਂਸਲਾ ਨਹੀਂ ਪੈਂਦਾ ਕਿ ਮੈਂ ਆਪਣੇ ਕੀਤੇ ਬੁਰੇ ਕੁਝ ਬੋਲਾਂ, ਪਰ ਮੈਨੂੰ ਉਨ੍ਹਾਂ ਗੱਲਾਂ ਬਾਰੇ ਬੋਲਣ ਦਾ ਕਾਫ਼ੀ ਹੌਂਸਲਾ ਹੈ ਜਿਹੜੀਆਂ ਮਸੀਹ ਨੇ ਮੇਰੇ ਰਾਹੀਂ ਗੈਰ ਯਹੂਦੀਆਂ ਨੂੰ ਪਰਮੇਸ਼ੁਰ ਲਈ ਆਗਿਆਕਾਰ ਹੋਣ ਲਈ ਆਖੀਆਂ।

੧ ਕੁਰਿੰਥੀਆਂ 9:16
ਹਾਲਾਂ ਕਿ ਮੈਂ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਹਾਂ ਪਰ ਇਹ ਮੇਰੇ ਵਾਸਤੇ ਸ਼ੇਖੀ ਮਾਰਨ ਦਾ ਕਾਰਣ ਨਹੀਂ ਹੈ। ਸ਼ੁਭ ਸਮਾਚਾਰ ਦਾ ਪ੍ਰਚਾਰ ਕਰਨਾ ਤਾਂ ਮੇਰਾ ਫ਼ਰਜ਼ ਹੈ ਜੋ ਮੇਰੇ ਲਈ ਅਨਿਵਾਰੀ ਹੈ। ਜੇ ਮੈਂ ਖੁਸ਼ਖਬਰੀ ਦਾ ਪ੍ਰਚਾਰ ਨਾ ਕਰਾਂ ਤਾਂ ਇਹ ਮੇਰੇ ਲਈ ਬਹੁਤ ਬੁਰੀ ਗੱਲ ਹੋਵੇਗੀ।

੧ ਕੁਰਿੰਥੀਆਂ 15:10
ਪਰ, ਪਰਮੇਸ਼ੁਰ ਦੀ ਕਿਰਪਾ ਨਾਲ ਹੀ ਮੈਂ ਜੋ ਹਾਂ ਸੋ ਹਾਂ। ਅਤੇ ਜਿਹੜੀ ਕਿਰਪਾ ਉਸ ਨੇ ਮੇਰੇ ਉੱਤੇ ਕੀਤੀ ਉਹ ਜ਼ਾਇਆ ਨਹੀਂ ਗਈ। ਮੈਂ ਹੋਰ ਸਾਰੇ ਰਸੂਲਾਂ ਨਾਲੋਂ ਵੱਧੇਰੇ ਸਖਤ ਮਿਹਨਤ ਕੀਤੀ। ਪਰ ਇਹ ਮੈਂ ਨਹੀਂ ਸਾਂ ਜੋ ਮਿਹਨਤ ਕਰ ਰਿਹਾ ਸਾਂ। ਇਹ ਤਾਂ ਉਹ ਪਰਮੇਸ਼ੁਰ ਦੀ ਕਿਰਪਾ ਸੀ ਜਿਹੜੀ ਮੇਰੇ ਨਾਲ ਸੀ।

੧ ਤਿਮੋਥਿਉਸ 6:17
ਇਹ ਆਦੇਸ਼ ਉਨ੍ਹਾਂ ਲੋਕਾਂ ਨੂੰ ਦਿਉ ਜਿਹੜੇ ਇਸ ਦੁਨੀਆਂ ਦੀ ਦੌਲਤ ਨਾਲ ਮਾਲਾ ਮਾਲ ਹਨ। ਉਨ੍ਹਾਂ ਨੂੰ ਆਖੋ ਕਿ ਗੁਮਾਨ ਨਾ ਕਰਨ। ਉਨ੍ਹਾਂ ਅਮੀਰ ਲੋਕਾਂ ਨੂੰ ਆਖੋ ਕਿ ਪਰਮੇਸ਼ੁਰ ਵਿੱਚ ਆਸ ਰੱਖਣ, ਅਪਣੀ ਦੌਲਤ ਵਿੱਚ ਨਹੀਂ। ਦੌਲਤ ਦਾ ਕੋਈ ਇਤਬਾਰ ਨਹੀਂ ਕੀਤਾ ਜਾ ਸੱਕਦਾ। ਪਰ ਪਰਮੇਸ਼ੁਰ ਅਮੀਰੀ ਨਾਲ ਸਾਡਾ ਧਿਆਨ ਰੱਖਦਾ ਹੈ। ਉਹ ਸਾਨੂੰ ਭੋਗਣ ਲਈ ਹਰ ਸ਼ੈਅ ਦਿੰਦਾ ਹੈ।

੨ ਤਿਮੋਥਿਉਸ 2:6
ਜਿਹੜਾ ਕਿਸਾਨ ਸਖਤ ਮਿਹਨਤ ਕਰਦਾ ਹੈ ਉਹ ਖੇਤ ਦੀ ਫ਼ਸਲ ਦਾ ਆਨੰਦ ਮਾਨਣ ਵਾਲਾ ਪਹਿਲਾ ਵਿਅਕਤੀ ਹੋਣਾ ਚਾਹੀਦਾ ਹੈ।

੨ ਤਿਮੋਥਿਉਸ 4:5
ਪਰ ਤੁਹਾਨੂੰ ਹਮੇਸ਼ਾ ਆਪਣੇ ਆਪ ਉੱਤੇ ਕਾਬੂ ਰੱਖਣਾ ਚਾਹੀਦਾ ਹੈ। ਜਦੋਂ ਔਕੜਾਂ ਆਉਣ ਤਾਂ ਉਨ੍ਹਾਂ ਔਕੜਾਂ ਦਾ ਸਾਹਮਣਾ ਕਰੋ। ਖੁਸ਼ਖਬਰੀ ਫ਼ੈਲਾਉਣ ਦਾ ਕਾਰਜ ਕਰੋ। ਪਰਮੇਸ਼ੁਰ ਦੇ ਸੇਵਕਾਂ ਵਾਲੇ ਸਾਰੇ ਫ਼ਰਜ਼ ਨਿਭਾਓ।

ਫ਼ਿਲੇਮੋਨ 1:6
ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜਿਹੜਾ ਵਿਸ਼ਵਾਸ ਤੁਸੀਂ ਸਾਂਝਾ ਕਰ ਰਹੇ ਹੋ ਤੁਹਾਨੂੰ ਉਨ੍ਹਾਂ ਸਾਰੀਆਂ ਚੰਗੀਆਂ ਗੱਲਾਂ ਬਾਰੇ ਸਮਝਣ ਦੇ ਯੋਗ ਬਣਾਵੇ ਜੋ ਅਸੀਂ ਮਸੀਹ ਵਿੱਚ ਰੱਖਦੇ ਹਾਂ।

ਯਸਈਆਹ 23:18
ਪਰ ਸੂਰ ਉਸ ਦੌਲਤ ਨੂੰ ਨਹੀਂ ਰੱਖ ਸੱਕੇਗਾ ਜਿਸ ਨੂੰ ਉਹ ਕਮਾਵੇਗਾ। ਸੂਰ ਦੇ ਵਪਾਰ ਦਾ ਮੁਨਾਫ਼ਾ ਯਹੋਵਾਹ ਲਈ ਬਚਾਇਆ ਜਾਵੇਗਾ। ਸੂਰ ਉਹ ਮੁਨਾਫ਼ਾ ਉਨ੍ਹਾਂ ਨੂੰ ਦੇਵੇਗਾ ਜਿਹੜੇ ਯਹੋਵਾਹ ਦੀ ਸੇਵਾ ਕਰਦੇ ਹਨ। ਇਸ ਲਈ ਯਹੋਵਾਹ ਦੇ ਸੇਵਕ ਰੱਜ ਕੇ ਖਾਣਗੇ ਅਤੇ ਸੁੰਦਰ ਵਸਤਰ ਪਹਿਨਣਗੇ।

ਨਹਮਿਆਹ 5:14
ਜਦੋਂ ਮੈਂ ਯਹੂਦਾਹ ਦੀ ਧਰਤੀ ਤੇ ਰਾਜਪਾਲ ਨਿਯੁਕਤ ਕੀਤਾ ਗਿਆ ਸਾਂ, ਉਦੋਂ ਤੋਂ ਨਾ ਹੀ ਮੈਂ ਅਤੇ ਨਾ ਹੀ ਮੇਰੇ ਭਾਈਆਂ ਨੇ ਰਾਜਪਾਲ ਵਾਲੇ ਭੋਜਨ ਨੂੰ ਖਾਧਾ। ਤੇ ਮੈਂ ਅਰਤਹਸ਼ਸ਼ਤਾ ਦੇ ਰਾਜ ਦੇ 20 ਵੇਂ ਵਰ੍ਹੇ ਤੋਂ ਲੈ ਕੇ 32 ਵੇਂ ਵਰ੍ਹੇ ਤੀਕ ਯਹੂਦਾਹ ਵਿੱਚ 12ਵਰ੍ਹੇ ਰਾਜਪਾਲ ਕਿਹਾ।

੧ ਤਵਾਰੀਖ਼ 13:1
ਨੇਮ ਦੇ ਸੰਦੂਕ ਨੂੰ ਵਾਪਸ ਲਿਆਉਣਾ ਦਾਊਦ ਨੇ ਆਪਣੀ ਫ਼ੌਜ ਦੇ ਸਾਰੇ ਸਰਦਾਰਾਂ ਨਾਲ ਗੱਲ ਬਾਤ ਕੀਤੀ।

੧ ਤਵਾਰੀਖ਼ 22:1
ਦਾਊਦ ਨੇ ਕਿਹਾ, “ਯਹੋਵਾਹ ਪਰਮੇਸ਼ੁਰ ਦਾ ‘ਮੰਦਰ’ ਅਤੇ ਹੋਮ ਦੀਆਂ ਬਲੀਆਂ ਦੀ ਜਗਵੇਦੀ ਜੋ ਕਿ ਇਸਰਾਏਲ ਦੇ ਲੋਕਾਂ ਲਈ ਹੋਵੇਗੀ, ਇਸ ਥਾਵੇਂ ਹੀ ਬਣੇਗੀ।”

੧ ਤਵਾਰੀਖ਼ 28:2
ਦਾਊਦ ਪਾਤਸ਼ਾਹ ਨੇ ਖੜ੍ਹੇ ਹੋ ਕੇ ਆਖਿਆ, “ਹੇ ਮੇਰੇ ਭਾਈਓ ਅਤੇ ਮੇਰੇ ਲੋਕੋ! ਮੇਰੀ ਗੱਲ ਧਿਆਨ ਨਾਲ ਸੁਣੋ! ਮੈਂ ਦਿਲੋਂ ਯਹੋਵਾਹ ਦੇ ਨੇਮ ਦੇ ਸੰਦੂਕ ਲਈ ਅਸਥਾਨ ਬਨਵਾਉਣਾ ਚਾਹੁੰਦਾ ਸੀ, ਮੈਂ ਅਜਿਹਾ ਅਸਥਾਨ ਬਨਾਉਣਾ ਚਾਹੁੰਦਾ ਸੀ ਜੋ ਪਰਮੇਸ਼ੁਰ ਦੇ ਪੈਰ ਰੱਖਣ ਲਈ ਚੌਂਕੀ ਦਾ ਅਸਥਾਨ ਵੀ ਉੱਥੇ ਬਣਾਉਂਦਾ ਅਤੇ ਮੈਂ ਅਜਿਹਾ ਪਰਮੇਸ਼ੁਰ ਲਈ ਭਵਨ ਨਿਰਮਾਣ ਕਰਨ ਦੀ ਵਿਉਂਤ ਬਣਾਈ।

੨ ਤਵਾਰੀਖ਼ 1:9
ਸੋ ਯਹੋਵਾਹ ਪਰਮੇਸ਼ੁਰ, ਤੂੰ ਮੇਰੇ ਪਿਤਾ ਦਾਊਦ ਨਾਲ ਕੀਤਾ ਇਕਰਾਰ ਪੂਰਾ ਕਰ ਕਿਉਂ ਕਿ ਤੂੰ ਮੈਨੂੰ ਧਰਤੀ ਦੀ ਧੂੜ ਜਿੰਨੀ ਗਿਣਤੀ ਦੇ ਲੋਕਾਂ ਦਾ ਰਾਜਾ ਬਣਾਇਆ ਹੈ।

੨ ਤਵਾਰੀਖ਼ 15:8
ਜਦੋਂ ਆਸਾ ਨੇ ਇਨ੍ਹਾਂ ਗੱਲਾਂ ਬਾਰੇ ਅਤੇ ਉਦੇਦ ਨਬੀ ਦੇ ਬਚਨਾਂ ਬਾਰੇ ਸੁਣਿਆ, ਉਸ ਨੂੰ ਉਤਸਾਹ ਮਿਲਿਆ, ਉਸ ਨੇ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਇਲਾਕਿਆ ਵਿੱਚੋਂ ਅਤੇ ਉਨ੍ਹਾਂ ਸਾਰੇ ਨਗਰਾਂ ਵਿੱਚੋਂ ਜਿਨ੍ਹਾਂ ਉੱਤੇ ਉਸ ਨੇ ਅਫ਼ਰਾਈਮ ਦੇ ਪਹਾੜੀ ਇਲਾਕਿਆ ਵਿੱਚੋਂ ਕਬਜਾ ਕੀਤਾ ਸੀ, ਸਾਰੇ ਘਿਰਣਾ ਯੋਗ ਬੁੱਤਾਂ ਨੂੰ ਹਟਾਇਆ ਉਸ ਨੇ ਯਹੋਵਾਹ ਦੀ ਜਗਵੇਦੀ ਦੀ ਫ਼ੇਰ ਤੋਂ ਮੁਰੰਮਤ ਕੀਤੀ, ਜੋ ਯਹੋਵਾਹ ਦੇ ਵਰਾਂਡੇ ਦੇ ਸਾਹਮਣੇ ਸੀ।

੨ ਤਵਾਰੀਖ਼ 17:3
ਯਹੋਵਾਹ ਯਹੋਸ਼ਾਫ਼ਾਟ ਦੇ ਨਾਲ ਸੀ ਕਿਉਂ ਕਿ ਉਸ ਨੇ ਆਪਣੀ ਜੁਆਨੀ ਵਿੱਚ ਆਪਣੇ ਪੁਰਖਿਆਂ ’ਚ ਜਿਵੇਂ ਦਾਊਦ ਨੇ ਚੰਗੇ ਕੰਮ ਕੀਤੇ ਸਨ ਇਸਨੇ ਵੀ ਕੀਤੇ। ਯਹੋਸ਼ਾਫ਼ਾਟ ਨੇ ਬਆਲਾਂ ਦੀ ਉਪਾਸਨਾ ਨਾ ਕੀਤੀ।

੨ ਤਵਾਰੀਖ਼ 19:4
ਯਹੋਸ਼ਾਫ਼ਾਟ ਨੇ ਨਿਆਂਕਾਰ ਚੁਣੇ ਯਹੋਸ਼ਾਫ਼ਾਟ ਯਰੂਸ਼ਲਮ ਵਿੱਚ ਰਹਿੰਦਾ ਸੀ ਅਤੇ ਉਸ ਨੇ ਫ਼ਿਰ ਬਏਰਸ਼ਬਾ ਤੋਂ ਅਫ਼ਰਾਈਮ ਦੇ ਪਹਾੜਾਂ ਤੀਕ ਲੋਕਾਂ ਦੇ ਵਿੱਚ ਫ਼ਿਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਪੁਰਖਿਆਂ ਦੇ ਯਹੋਵਾਹ ਪਰਮੇਸ਼ੁਰ ਵੱਲ ਨੂੰ ਮੋੜਿਆ।

੨ ਤਵਾਰੀਖ਼ 31:20
ਇਉਂ ਹਿਜ਼ਕੀਯਾਹ ਪਾਤਸ਼ਾਹ ਨੇ ਸਾਰੇ ਯਹੂਦਾਹ ਵਿੱਚੋਂ ਅਜਿਹੇ ਨੇਕ ਕੰਮ ਕੀਤੇ। ਉਸ ਨੇ ਜੋ ਕੰਮ ਨੇਕ ਅਤੇ ਠੀਕ ਸੀ ਉਹੀ ਕੀਤੇ ਅਤੇ ਯਹੋਵਾਹ ਉਸ ਦੇ ਪਰਮੇਸ਼ੁਰ ਅੱਗੇ ਹਮੇਸ਼ਾ ਵਫ਼ਾਦਾਰ ਰਿਹਾ।

੨ ਤਵਾਰੀਖ਼ 33:15
ਮਨੱਸ਼ਹ ਨੇ ਉੱਥੋਂ ਓਪਰੇ ਦੇਵਤਿਆਂ ਨੂੰ ਚੁੱਕ ਦਿੱਤਾ। ਉਸ ਨੇ ਯਹੋਵਾਹ ਦੇ ਮੰਦਰ ਵਿੱਚੋਂ ਦੇਵਤਿਆਂ ਦੇ ਬੁੱਤਾਂ ਨੂੰ ਬਾਹਰ ਕੱਢ ਦਿੱਤਾ। ਜਿਹੜੇ ਪਹਾੜੀ ਵਾਲੇ ਮੰਦਰ ਉੱਤੇ ਤੇ ਯਰੂਸ਼ਲਮ ਵਿੱਚ ਉਸ ਨੇ ਜਗਵੇਦੀਆਂ ਬਣਾਈਆਂ ਸਨ ਉਹ ਵੀ ਚੁੱਕ ਦਿੱਤੀਆਂ। ਇਹ ਸਭ ਕੁਝ ਉਸ ਨੇ ਯਰੂਸ਼ਲਮ ਵਿੱਚੋਂ ਬਾਹਰ ਕੱਢ ਸੁੱਟਿਆ।

੨ ਤਵਾਰੀਖ਼ 34:1
ਯਹੂਦਾਹ ਦਾ ਪਾਤਸ਼ਾਹ ਯੋਸੀਯਾਹ ਯੋਸੀਯਾਹ ਜਦੋਂ ਪਾਤਸ਼ਾਹ ਬਣਿਆ ਉਹ ਕੁੱਲ ਅੱਠ ਵਰ੍ਹਿਆਂ ਦਾ ਸੀ। ਉਸ ਨੇ ਯਰੂਸ਼ਲਮ ਵਿੱਚ 31ਵਰ੍ਹੇ ਰਾਜ ਕੀਤਾ।

੩ ਯੂਹੰਨਾ 1:5
ਮੇਰੇ ਪਿਆਰੇ ਮਿੱਤਰੋ ਇਹ ਚੰਗੀ ਗੱਲ ਹੈ ਕਿ ਤੁਸੀਂ ਆਪਣੇ ਭਰਾਵਾਂ ਦੀ ਸਹਾਇਤਾ ਵੀ ਕਰ ਰਹੇ ਹੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਵੀ ਨਹੀਂ।